ਕਟਹਿਰੀ ਚੰਪਾ
ਕਟਹਿਰੀ ਚੰਪਾ | |
---|---|
Scientific classification | |
Kingdom: | Plantae (ਪਲਾਂਟੇ)
|
(unranked): | Angiosperms (ਐਂਜੀਓਸਪਰਮ)
|
(unranked): | Magnoliids (ਮੈਗਨੋਲੀਡਸ)
|
Order: | Magnoliales (ਮੈਗਨੋਲੀਆਲੇਸ)
|
Family: | Annonaceae (ਐਂਨੋਨਾਸੀਈ)
|
Genus: | Artabotrys (ਆਰਟਾਬੋਟਰਿਸ)
|
Species: | ਏ. ਓਡੋਰਾਟੀਸੀਮਸ
|
ਕਟਹਰੀ ਚੰਪਾ (Annonaceae,ਐਂਨੋਨਾਸੀਈ) ਕੁਲ ਦਾ ਪੌਦਾ ਹੈ। ਇਸਨੂੰ ਹਰਾ, ਅਤੇ ਕਟਹਰੀ, ਚੰਪਾ ਕਹਿੰਦੇ ਹਨ। ਇਸ ਦਾ ਬਾਇਓਲੋਜੀਕਲ ਨਾਮ ਚੰਪਾ ਆਰਟਾਬੋਟਰਿਸ ਓਡੋਰਾਟੀਸੀਮਸ (Artabotrys odoratissimus) ਹੈ। ਇਹ ਅਰਟਾਬੋਟਰਿਸ ਵਰਗ ਦੇ ਬੂਟੇ ਅਫਰੀਕਾ ਅਤੇ ਪੂਰਵੀ ਏਸ਼ੀਆ ਦੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ। ਭਾਰਤ ਵਿੱਚ ਇਸ ਵਰਗ ਦੀ 10 ਪ੍ਰਜਾਤੀਆਂ ਪਾਈ ਜਾਂਦੀਆਂ ਹਨ।
ਇਸ ਦਾ ਦਰਖਤ ਝਾੜੀ ਵਰਗਾ, ਤਿੰਨ ਤੋਂ ਲੈ ਕੇ ਪੰਜ ਮੀਟਰ ਤੱਕ ਉੱਚਾ ਹੁੰਦਾ ਹੈ। ਪੱਤੀਆਂ ਸਰਲ ਅਤੇ ਚਮਕੀਲੀਆਂ ਹਰੀਆਂ ਹੁੰਦੀਆਂ ਹਨ। ਫੁਲ ਅਰਧਚੱਕਰਕਾਰ ਡੰਠਲ ਉੱਤੇ ਲੱਗਦੇ ਹਨ। ਇਹ ਡੰਠਲ ਹੋਰ ਰੁੱਖਾਂ ਦੀਆਂ ਡਾਲੀਆਂ ਦੇ ਉੱਤੇ ਚੜ੍ਹਨ ਵਿੱਚ ਲਾਭਦਾਇਕ ਹੁੰਦੇ ਹਨ। ਸ਼ੁਰੂ ਵਿੱਚ ਫੁਲ ਹਰੇ ਹੁੰਦੇ ਹਨ, ਪਰ ਬਾਅਦ ਵਿੱਚ ਇਨ੍ਹਾਂ ਦਾ ਰੰਗ ਹਲਕਾ ਪੀਲਾ ਹੋ ਜਾਂਦਾ ਹੈ। ਇਸ ਫੁੱਲਾਂ ਵਿੱਚੋਂ ਵਾਅਵਾ ਸੁਗੰਧ ਨਿਕਲਦੀ ਹੈ, ਜੋ ਪੱਕੇ ਕਟਹਲ ਦੀ ਗੰਧ ਵਰਗੀ ਹੁੰਦੀ ਹੈ।
ਚੰਪਾ ਦੇ ਦਰਖਤ ਸਜਾਵਟ ਅਤੇ ਸੁਗੰਧ ਲਈ ਆਮ ਤੌਰ 'ਤੇ ਬਗੀਚਿਆਂ ਵਿੱਚ ਲਗਾਏ ਜਾਂਦੇ ਹਨ। ਇਹਦੀ ਸ਼ਕਲ ਸਹੀ ਰੱਖਨ ਲਈ ਇਸਨੂੰ ਛੰਗਾਈ ਦੀ ਲੋੜ ਹੁੰਦੀ ਹੈ। ਇਸ ਦੀ ਪ੍ਰੋਪੇਗੇਸ਼ਨ ਬੀਜਾਂ ਰਹਿਣ ਹੁੰਦੀ ਹੈ।[1]