ਕਠੋਰ ਪਾਣੀ
ਦਿੱਖ
ਕਠੋਰ ਪਾਣੀ ਜਿਹੜਾ ਪਾਣੀ ਚਟਾਨਾਂ ਵਿੱਚੋਂ ਨਿਕਲਦੇ ਸਮੇਂ ਆਪਣੇ ਅੰਦਰ ਖਣਿਜ ਵੀ ਘੋਲ ਲਵੇ ਉਸ ਨੂੰ ਕਠੋਰ ਪਾਣੀ ਕਹਿੰਦੇ ਹਨ। ਕਠੋਰ ਪਾਣੀ ਵਿੱਚ ਸਾਬਣ ਦੀ ਝੱਗ ਨਹੀਂ ਬਣਦੀ। ਖਣਿਜ ਪਦਾਰਥ ਸਾਬਣ ਨਾਲ ਕਿਰਿਆ ਕਰ ਕੇ ਮੈਲ ਬਣਾਉਂਦੇ ਹਨ।[1]
ਕਿਸਮਾਂ
[ਸੋਧੋ]ਘੁੱਲੇ ਹੋਏ ਖਣਿਜਾਂ ਦੀ ਕਿਸਮ ਦੇ ਅਨੁਸਾਰ ਕਠੋਰ ਪਾਣੀ ਦੀਆਂ ਦੋ ਕਿਸਮਾਂ ਹਨ।
- ਅਸਥਾਈ ਕਠੋਰ ਪਾਣੀ: ਮੀਂਹ ਦੇ ਪਾਣੀ ਨਾਲ ਚੂਨੇ ਦੇ ਪੱਥਰ ਜਾਂ ਕੈਲਸ਼ੀਅਮ ਕਾਰਬੋਨੇਟ ਦੀ ਹੋਈ ਰਸਾਇਣਿਕ ਕਿਰਿਆ ਨਾਲ ਅਸਥਾਈ ਕਠੋਰ ਪਾਣੀ ਬਣਦਾ ਹੈ। ਆਮ ਤੌਰ 'ਤੇ ਕੈਲਸ਼ੀਅਮ ਕਾਰਬੋਨੇਟ ਪਾਣੀ ਵਿੱਚ ਅਘੁਲਣਸ਼ੀਲ ਹੈ ਪਰ ਮੀਂਹ ਦਾ ਪਾਣੀ ਹਲਕਾ ਹਾਈਡ੍ਰੋਕਲੋਰਿਕ ਤੇਜ਼ਾਬ ਹੁੰਦਾ ਹੈ ਜਿਸ ਦੀ ਕਿਰਿਆ ਹੋ ਜਾਂਦੀ ਹੈ ਤੇ ਕੈਲਸ਼ੀਅਮ ਹਾਈਡ੍ਰੋ ਕਾਰਬੋਨੇਟ ਬਣਦਾ ਹੈ। ਇਹ ਪਾਣੀ ਵਿੱਚ ਘੁਲ ਜਾਂਦਾ ਹੈ ਤੇ ਪਾਣੀ ਕਠੋਰ ਹੋ ਜਾਂਦਾ ਹੈ। ਜਦੋਂ ਕਠੋਰ ਪਾਣੀ ਨੂੰ ਉਬਾਲਿਆ ਜਾਂਦਾ ਹੈ ਤਾਂ ਕੁਝ ਖਣਿਜ ਪਦਾਰਥ ਥੱਲੇ ਰਹਿ ਜਾਂਦੇ ਹਨ ਜੋ ਚਾਕ ਜਾਂ ਮਿੱਟੀ ਵਰਗੇ ਹੁੰਦੇ ਹਨ।
- ਸਥਾਈ ਕਠੋਰ ਪਾਣੀ: ਇਸ ਪਾਣੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਜਿਪਸਮ ਵਰਗੀਆਂ ਚਟਾਨਾਂ ਤੋਂ ਮਿਲੇ ਯੌਗਿਕ ਹੁੰਦੇ ਹਨ। ਇਹਨਾਂ ਨੂੰ ਉਬਾਲ ਕੇ ਵੱਖ ਨਹੀਂ ਕੀਤਾ ਜਾ ਸਕਦਾ।
ਪਾਣੀ ਨੂੰ ਹਲਕਾ ਕਰਨਾ
[ਸੋਧੋ]ਖਣਿਜ ਪਦਾਰਥ ਜੋ ਪਾਣੀ ਨੂੰ ਕਠੋਰ ਬਣਾਉਂਦੇ ਹਨ, ਕੱਪੜੇ ਧੋਣ ਵਾਲਾ ਸੋਡਾ ਜਾਂ ਸੋਡੀਅਮ ਕਾਰਬੋਨੇਟ ਪਾਕੇ ਜਾਂ ਆਇਨਾਂ ਦਾ ਵਟਾਦਰਾ ਕਰ ਕੇ, ਅੱਡ ਕੀਤੇ ਜਾ ਸਕਦੇ ਹਨ।
- ਆਇਨ ਵਟਾਂਦਰਾ ਟੈਂਕ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਯੌਗਿਕਾਂ ਨਾਲ ਕਠੋਰ ਬਣਿਆ ਪਾਣੀ ਇੱਕ ਖਾਸ ਵਸਤੁ ਜ਼ੀਓਲਾਈਟ ਸੋਡੀਅਮ ਐਲੂਮੀਨੀਅਮ ਸਿਲੀਕੇਟ ਵਿੱਚੋਂ ਲੰਘਾਇਆ ਜਾਂਦਾ ਹੈ। ਕੈਲਸ਼ੀਅਮ ਤੇ ਮੈਗਨੀਸ਼ੀਅਮ ਦੇ ਆਇਨ ਆਪਣੇ ਆਪ ਨੂੰ ਸੋਡੀਅਮ ਆਇਨ ਵਿੱਚ ਬਦਲ ਲੈਂਦੇ ਹਨ ਜੋ ਪਾਣੀ ਨੂੰ ਕਠੋਰ ਨਹੀਂ ਬਣਾਉਂਦੇ।
- ਕੱਪੜੇ ਧੋਣ ਵਾਲਾ ਸੋਡਾ ਜੋ ਸੋਡੀਅਮ ਕਾਰਬੋਨੇਟ ਹੁੰਦਾ ਹੈ। ਜਦੋਂ ਕਠੋਰ ਪਾਣੀ ਵਿੱਚ ਮਲਾਇਆ ਜਾਂਦਾ ਹੈ ਤਾਂ ਇਹ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੇ ਯੋਗਿਕਾਂ ਨਾਲ ਕਿਰਿਆ ਕਰ ਕੇ ਉਹਨਾਂ ਦੇ ਅਣ-ਘੁਲਣਸ਼ੀਲ ਯੋਗਿਕ ਵਿੱਚ ਤਬਦੀਲ ਕਰਦਾ ਹੈ ਜੋ ਮੈਲੀ ਝੱਗ ਨਹੀਂ ਬਣਾਉਂਦੇ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ World Health Organization Hardness in Drinking-Water, 2003