ਕਢਾਈ ਨਾਲ ਸੰਬੰਧਿਤ ਲੋਕ ਕਲਾਵਾਂ
ਕਢਾਈ ਅਧੀਨ ਸੂਈ ਅਤੇ ਧਾਗੇ ਦੀ ਵਰਤੋਂ ਕਰਕੇ'ਤੋਪਿਆਂ ਦੀਆਂ ਇਕਾਈਆਂ' ਦੇ ਵਿਸ਼ੇਸ਼ ਪੈਟਰਨ ਵਿਚ ਸੰਯੋਜਨ ਨਾਲ ਕੀਤੇ ਜਾਂਦੇ ਸਿਰਜਨਾਤਮਕ ਕਾਰਜ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਸਨੂੰ'ਕਸੀਦਾਕਾਰੀ' (Needle work) ਵੀ ਕਿਹਾ ਜਾਂਦਾ ਹੈ। 'ਕਢਾਈ' ਸ਼ਬਦ ਅੰਗਰੇਜ਼ੀ ਸ਼ਬਦ'Embroidery' ਦਾ ਸਮਾਨਆਰਥਕ ਹੈ। ਕਢਾਈ ਕੱਪੜੇ ਜਾਂ ਹੋਰ ਸਮੱਗਰੀ ਨੂੰ'ਸੂਈ' ਅਤੇ'ਧਾਗੇ' ਦੀ ਸਹਾਇਤਾ ਨਾਲ ਸਜਾਉਣ ਵਾਲੀ ਹਸਤ ਕਲਾ ਹੈ। ਇਸ ਵਿਚ 'ਕੱਪੜੇ' ਅਤੇ ਧਾਗੇ ਤੋਂ ਇਲਾਵਾ ਪੰਨਾ, ਮੋਤੀ, ਮਣਕੇ, ਸਤਾਰੇ, ਗੋਟਾ ਅਤੇ ਖੰਭ ਆਦਿ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ। ਵਿਭਿੰਨ ਪ੍ਰਕਾਰ ਦੀਆਂ ਕਢਾਈਆਂ ਨਾਲ ਤਿਆਰ ਕੀਤੇ ਕੱਪੜੇ, ਘਰੇਲੂ ਸਾਜ਼-ਸਮਾਨ ਅਤੇ ਧਾਰਮਿਕ ਵਸਤਾਂ ਭਾਰਤ ਤੋਂ ਇਲਾਵਾ ਪਾਕਿਸਤਾਨ, ਚੀਨ, ਜਪਾਨ, ਪਰਸ਼ੀਆ ਅਤੇ ਯੂਰਪ ਆਦਿ ਦੇਸ਼ਾਂ ਦੇ ਸਭਿਆਚਾਰਾਂ ਵਿਚ ਵੀ ਪ੍ਰਤਿਸ਼ਠਾ ਦੇ ਪ੍ਰਮਾਣ ਵਜੋਂ ਪ੍ਰਚੱਲਿਤ ਰਹੀਆਂ ਹਨ। ਕਢਾਈ ਦੀ ਕਲਾ ਦੇ ਨਿਕਾਸ ਅਤੇ ਵਿਕਸਿਤ ਹੋਣ ਦੀ ਗੱਲ ਕਰੀਏ ਤਾਂ ਕੁਝ ਵਿਦਵਾਨ ਇਸਦੇ ਮੁੱਢ ਨੂੰ ਵੇਦਾਂ ਦੇ ਸਮੇਂ ਨਾਲ ਜੋੜਦੇ ਹਨ ਪਰੰਤੂ ਪੰਜਾਬ ਵਿਚ ਕਢਾਈ ਵਿਸ਼ੇਸ਼ ਕਰ ਫੁਲਕਾਰੀ ਦੇ ਵੇਰਵੇ 18 ਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਕਾਲ ਦੌਰਾਨ ਮਿਲਦੇ ਹਨ। ਵਾਰਿਸ ਸ਼ਾਹ ਲਿਖਤ ਕਿੱਸਾ ਹੀਰ-ਰਾਂਝਾ ਵਿਚ ਵੀ ਫੁਲਕਾਰੀ ਦਾ ਜ਼ਿਕਰ ਆਉਂਦਾ ਹੈ। ਪੰਜਾਬ ਵਿਚ ਕਢਾਈ ਦੀ ਕਲਾ ਦੇ ਵਿਕਸਿਤ ਹੋਣ ਵਿਚ ਮੁਗ਼ਲ ਰਾਜ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ ਕਿਉਂਕਿ ਮੁਸਲਿਮ ਸਮਾਜ ਵਿਚ ਕਢਾਈ ਨੂੰ ਸਮਾਜਿਕ ਪ੍ਰਤਿਸ਼ਠਾ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਸੋਲਵੀਂ ਸਦੀ ਵਿਚ ਅਕਬਰ ਦੇ ਰਾਜਕਾਲ ਦੌਰਾਨ ਵਿਭਿੰਨ ਪ੍ਰਕਾਰ ਦੇ ਸਜਾਵਟੀ ਕੱਪੜੇ ਜਿਨ੍ਹਾਂ ਵਿਚ ਇਰਾਕੀ ਅਤੇ ਮੰਗੋਲੀਅਨ ਪਹਿਨਣ ਦੀਆਂ ਵਸਤਾਂ ਵਿਸ਼ੇਸ਼ ਤੌਰ ਤੇ ਸੂਤੀ ਕੱਪੜੇ ਉਪਰ ਕਢਾਈ ਦੇ ਵਿਭਿੰਨ ਪੈਟਰਨ ਨਕਈ, ਚਿਗਨ, ਆਗੇ, ਜਰਦੋਜੀ, ਗੋਟਾ ਅਤੇ ਕੋਹਰਾ ਆਦਿ ਸ਼ਾਮਿਲ ਹਨ, ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਇਸਲਾਮ ਸਮਾਜ ਵਿਚ ਕਢਾਈ ਮਹੱਤਵਪੂਰਨ ਕਲਾ ਵਜੋਂ ਸਥਾਪਿਤ ਹੋ ਚੁੱਕੀ ਸੀ। ਵਿਭਿੰਨ ਪ੍ਰਕਾਰ ਦੇ ਕੱਪੜਿਆਂ ਨੂੰ ਕਢਾਈ ਦੇ ਵੱਖ-ਵੱਖ ਤੋਪਿਆਂ ਨਾਲ ਸਜਾਉਣ ਦਾ ਕਾਰਜ ਕੀਤਾ ਜਾਂਦਾ ਸੀ। ਸੋਲਵੀਂ-ਸਤਾਰਵੀਂ ਸਦੀ ਵਿਚ ਮੁਸਲਿਮ ਸਮਾਜ ਵਿਚ ਕਢਾਈ ਉੱਤੇ ਸਮਾਜਕ ਸਟੇਟਸ ਦਾ ਚਿਹਨ ਸੀ ਅਤੇ ਪਾਪੂਲਰ ਕਲਾ ਵਜੋਂ ਸਥਾਪਿਤ ਹੋ ਚੁੱਕੀ ਸੀ। ਕਢਾਈ ਕਲਾ ਦੀਆਂ ਵਿਭਿੰਨ ਪਰਿਭਾਸ਼ਾਵਾਂ ਵਿਚ ਇਸ ਨੂੰ ਹੱਥਾਂ ਨਾਲ ਕੀਤੀ ਜਾਣ ਵਾਲੀ ਸਜਾਵਟੀ ਕਲਾ ਕਿਹਾ ਗਿਆ ਹੈ। ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ ਕਢਾਈ ਨੂੰ “ ਸੂਈ ਨਾਲ ਕੀਤੇ ਜਾਣ ਵਾਲੇ ਸਜਾਵਟੀ ਪੈਟਰਨ ” ” ਵਜੋਂ ਪ੍ਰਭਾਸ਼ਿਤ ਕੀਤਾ ਗਿਆ ਹੈ।'ਕਢਾਈ (Embriodery) ਦੀ ਮੂਲ ਇਕਾਈ'ਤੋਪੇ' (Stich) ਹਨ ਜਿਨ੍ਹਾਂ ਨੂੰ ਸੂਈ ਨੂੰ ਔਜਾਰ ਵਜੋਂ ਵਰਤਦਿਆਂ ਧਾਗੇ ਦੇ ਮਾਧਿਅਮ (Material) ਰਾਹੀਂ ਵਿਸ਼ੇਸ਼ ਵਿਧੀ ਵਿਚ ਕੱਪੜੇ ਉਪਰ ਸੰਗਠਿਤ ਕਰਕੇ ਸੁਹਜ ਸਿਰਜਿਆ ਜਾਂਦਾ ਹੈ। ਕਢਾਈ ਦੋ ਹੱਥਾਂ ਨਾਲ ਸੂਈ ਅਤੇ ਧਾਗੇ ਦੀ ਸਹਾਇਤਾ ਨਾਲ ਕੱਪੜੇ ਦੀ ਸਜਾਵਟ ਕਰਨ ਵਾਲੀ ਕਲਾ ਹੈ। ਇੰਜ ਕਢਾਈ ਸੂਈ ਨਾਲ ਕੀਤੀ ਅਜਿਹੀ ਕਲਾਕਾਰੀ ਹੈ ਜਿਸ ਵਿਚ ਧਾਗੇ ਅਤੇ ਹੋਰ ਸਮੱਗਰੀ ਨਾਲ ਕੱਪੜੇ ਨੂੰ ਸੁਹਜਾਤਮਕਤਾ ਪ੍ਰਦਾਨ ਕੀਤੀ ਜਾਂਦੀ ਹੈ।'ਕਢਾਈ ਵਿਚ ਤੋਪੇ, ਕੱਪੜੇ ਅਤੇ ਵਸਤੂ ਦੀ ਵਰਤੋਂ ਵਿਚ ਭਾਵੇਂ ਵੱਖਰਤਾ ਹੈ ਪਰੰਤੂ ਵਿਧੀ ਅਤੇ ਵਰਤੋਂ ਦੇ ਸੰਦ ਸਮਾਨ ਹੀ ਹਨ। ਕੁਝ ਵਿਸ਼ੇਸ਼ ਕਢਾਈਆਂ ਜਿਨ੍ਹਾਂ ਵਿਚ ਫਰੇਮ, ਆਰੀ, ਪ੍ਰੇਮ ਸੂਈ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਨੂੰ ਛੱਡ ਕੇ ਬਾਕੀ ਸਭ ਵਿਚ ਸੂਈਂ ਨਾਲ ਹੀ ਵਿਭਿੰਨ ਨਮੂਨੇ ਪਾਏ ਜਾਂਦੇ ਹਨ। ਵੱਖ-ਵੱਖ ਕਢਾਈਆਂ ਵਿਚ ਨਿਮਨ ਲੱਛਣ ਸਾਂਝੇ ਹਨ : ਕਢਾਈ ਦਾ ਸਾਰਾ ਕਾਰਜ ਸੂਈ ਨਾਲ ਕੀਤਾ ਜਾਂਦਾ ਹੈ। ਇਸ ਲਈ ਕਢਾਈ ਨੂੰ'ਕਸੀਦਾਕਾਰੀ' ਜਾਂ'ਨੀਡਲ ਵਰਕ' ਵੀ ਕਿਹਾ ਜਾਂਦਾ ਹੈ।
ਮਰਦਾਂ ਦੇ ਕੱਪੜੇ :
[ਸੋਧੋ]ਕੁੜਤੇ ਦੇ'ਮੋਢੇ' ਅਤੇ ਬਟਨਾਂ ਵਾਲੀ ਫੱਟੀ ਕੱਢਣ ਦਾ ਰਿਵਾਜ਼ ਰਿਹਾ ਹੈ। ਇਹ ਕੁੜਤੇ ਦੇ ਰੰਗ ਨਾਲ ਉਠਦੇ (Contrast) ਧਾਗੇ ਨਾਲ ਕੱਢੀ ਜਾਂਦੀ ਹੈ। ਚਾਦਰੇ ਦੇ ਹੇਠਲੇ ਪੱਲੇ ਪੀਕੇ ਕਰਨ ਵਾਂਗ ਉਲੀਕਣ ਦੀ ਵਿਧੀ ਨਾਲ ਸਜਾਏ ਜਾਂਦੇ ਹਨ। ਰੁਮਾਲ ਪਤੀ, ਪ੍ਰੇਮੀ ਅਤੇ ਭਰਾ ਲਈ ਕੱਢਿਆ ਜਾਣ ਵਾਲਾ ਵਿਸ਼ੇਸ਼ ਕੱਪੜਾ ਹੈ ਜਿਸ ਵਿਚ ਔਰਤਾਂ ਆਪਣੇ ਭਾਵ ਭਰਦੀਆਂ ਹਨ। ਰੁਮਾਲ ਵਿਚ'ਗੁਲਾਬ ਦਾ ਫੁੱਲ' ਵਿਸ਼ੇਸ਼ ਤੌਰ ਤੇ ਕੱਢਿਆ ਜਾਣ ਵਾਲਾ ਨਮੂਨਾ ਹੈ ਇਸ ਤੋਂ ਇਲਾਵਾ'ਨਾਮ' ਕੱਢਣ ਦਾ ਵੀ ਰਿਵਾਜ਼ ਰਿਹਾ ਹੈ। ਰੁਮਾਲ ਉਪਰ ਮੋਰ, ਤੋਤੇ ਵੀ ਕੱਢੇ ਜਾਂਦੇ ਹਨ।
ਔਰਤਾਂ ਦੇ ਕੱਪੜੇ :
[ਸੋਧੋ]ਕੁੜਤੀ ਦਾ ਘੇਰਾ, ਚਾਕ (Slits), ਗਲਾ, ਬਾਹਵਾਂ ਦੀਆਂ ਮੋਹਰੀਆਂ, ਮੋਢੇ ਆਦਿ ਕੱਢਣ ਦਾ ਰਿਵਾਜ਼ ਵਿਸ਼ੇਸ਼ ਤੌਰ ਤੇ ਰਿਹਾ ਹੈ। ਕੁੜਤੀ ਦਾ ਅਗਲਾ ਪਾਸਾ (front work) ਪੂਰਾ ਵੀ ਕੱਢਿਆ ਜਾਂਦਾ ਹੈ। ਕੁੜਤੀ ਦੀ ਜੇਬ ਉੱਪਰ'ਅਠਿਆਨੀ ਦੇ ਅਕਾਰ ਦਾ ਵਿਸ਼ੇਸ਼ ਫੁੱਲ ਕੱਢਣ ਦਾ ਰਿਵਾਜ਼ ਵੀ ਪੰਜਾਬਣਾਂ ਵਿਚ ਪ੍ਰਚੱਲਿਤ ਰਿਹਾ ਹੈ। ਜਿਸ ਨੂੰ ਉਹ'ਮੇਮ ਫੁੱਲ' ਦੀ ਸੰਗਿਆ ਦਿੰਦੀਆਂ ਹਨ। ਇਸਦਾ ਸਬੰਧੀ'ਵਿਖਾਵੇ ਦੀ ਰੁਚੀ' ਅਤੇ'ਵਲਾਇਤੀ ਮੇਮ' ਵਾਂਗ ਪਹਿਰਾਵੇ ਦੀ ਲੁਪਤ ਇੱਛਾ ਨਾਲ ਜੁੜਦਾ ਹੈ। ਸਲਵਾਰ ਦੀਆਂ ਮੋਹਰੀਆਂ ਜਾਂ ਪੱਚੇ ਅਤੇ'ਭਾਨ' ਉਪਰ ਕਢਾਈ ਕੀਤੀ ਜਾਂਦੀ ਹੈ।'ਭਾਨ' (ਮੂਹਰਲੇ ਪਾਸਿਓਂ ਪੌਂਚੇ ਦਾ ਵਿਚਾਲਾ ਖੜੇ ਰੁਖ ਭਾਨ ਅਖਵਾਉਂਦਾ ਹੈ), ਉੱਪਰ ਇਕ ਛੋਟਾ ਫੁੱਲ ਕੱਢਿਆ ਜਾਂਦਾ ਹੈ ਜਿਸਨੂੰ'ਚਿੜੀਆ ਫੁੱਲ' ਆਖਿਆ ਜਾਂਦਾ ਹੈ, ਇਸ ਉਪਰ ਛੋਟੀਆਂ-ਛੋਟੀਆਂ ਚਿੜੀਆਂ ਵੀ ਪਾਈਆਂ ਜਾਂਦੀਆਂ ਹਨ। ਸਲਵਾਰ ਦੇ'ਕੁੰਦੇ' (ਸਲਵਾਰ ਦਾ ਪਿਛਲਾ ਅੱਧ ਜਿਥੇ ਵਲ ਪੈਂਦੇ ਹਨ, ਕੁੰਦਾ ਅਖਵਾਉਂਦਾ ਹੈ) ਉਪਰ ਵੀ ਵੇਲ ਪਾ ਕੇ ਜਾਂ ਮੋਤੀ ਆਦਿ ਲਗਾ ਕੇ ਸਜਾਵਟ ਕੀਤੀ ਜਾਂਦੀ ਹੈ। ਸਿਰ ਢੱਕਣ ਵਾਲੇ (Head Cover) ਕੱਪੜਿਆਂ ਦੀ ਕਢਾਈ ਵਿਚ ਬਾਗ, ਫੁਲਕਾਰੀ, ਚੁੰਨੀ / ਦੁਪੱਟਾ, ਚਾਦਰਾ ਆਦਿ ਸ਼ਾਮਿਲ ਹਨ। ਰੁਮਾਲ ਵਿਭਿੰਨ ਪ੍ਰਕਾਰ ਦੇ ਕੱਪੜਿਆਂ ਉਪਰ ਵੱਖ-ਵੱਖ ਧਾਗਿਆਂ ਅਤੇ ਨਮੂਨਿਆਂ ਨਾਲ ਕੱਢੇ ਜਾਂਦੇ ਹਨ।ਘਰੇਲੂ ਵਰਤੋਂ ਦੀਆਂ ਵਸਤਾਂ ਉਪਰ ਕਢਾਈ ਇਸ ਸ਼੍ਰੇਣੀ ਅਧੀਨ ਨਿਮਨ ਵਸਤਾਂ ਸ਼ਾਮਿਲ ਹਨ : ਚਾਦਰ ਅੰਗੀਠੀ ਪੇਸ਼ ਸਿਰਹਾਣਾ ਵਸਤਾਂ ਦੇ ਕਵਰ ਝੋਲਾ ਤਸਵੀਰਾਂ ਮੇਜ਼ ਪੇਸ਼ ਪੱਖੀ ਆਦਿ'ਕਢਾਈ ਦੀਆਂ ਵਸਤਾਂ ਦਾ ਖੇਤਰ ਬਹੁਤ ਵਿਸ਼ਾਲ ਹੋਣ ਕਾਰਨ ਅਸੀਂ ਪ੍ਰਮੁੱਖ ਤੌਰ ਤੇ ਦੋ ਵਸਤਾਂ ਜਿਨ੍ਹਾਂ ਵਿਚ ਵਧੇਰੇ ਵੰਨ-ਸੁਵੰਨਤਾ ਮਿਲਦੀ ਹੈ ਅਤੇ ਪੰਜਾਬੀ ਜੀਵਨ ਵਿਚ ਵਿਲੱਖਣ ਸਥਾਨ ਰੱਖਦੀਆਂ ਹਨ, ਨੂੰ ਅਧਿਐਨ ਦੇ ਕੇਂਦਰ ਵਿਚ ਰੱਖਿਆ ਹੈ। (ਘਰੇਲੂ ਵਰਤੋਂ ਦੀ ਸ਼੍ਰੇਣੀ) ਚਾਦਰਾਂ ਬਾਗ ਅਤੇ ਫੁਲਕਾਰੀ (ਪਹਿਨਣ ਵਾਲੇ ਕੱਪੜਿਆਂ ਦੀ ਸ਼੍ਰੇਣੀ) ਉਪਰੋਕਤ ਲੋਕ-ਕਲਾਤਮਕ ਸਮੱਗਰੀ ਇਕੱਤਰ ਕਰਦਿਆਂ ਸਾਨੂੰ ਤਿੰਨ ਪੀੜ੍ਹੀਆਂ ਸਬਜੈਕਟ ਵਜੋਂ ਪ੍ਰਾਪਤ (available) ਹਨ। ਔਰਤਾਂ ਦੀ ਪਹਿਲੀ ਪੀੜ੍ਹੀ ਜਿਨ੍ਹਾਂ ਦੀ ਉਮਰ ਸੱਤਰ ਸਾਲ ਤੋਂ ਵੱਧ ਹੈ ਉਹਨਾਂ ਨੂੰ ਬਾਗ ਫੁਲਕਾਰੀ ਸਬੰਧੀ ਗਿਆਨ ਹੈ। ਦਾਦਰਾਂ ਉਹਨਾਂ ਸਮਿਆਂ ਵਿਚ ਦਸੂਤੀ ਉਪਰ ਵਧੇਰੇ ਕੱਢੀਆਂ ਜਾਂਦੀਆਂ ਸਨ। ਚਾਦਰਾਂ, ਖੇਸਾਂ ਅਤੇ ਦਰੀਆਂ ਦੇ ਜੋ ਨਮੂਨੇ ਉਸ ਸਮੇਂ ਪ੍ਰਚੱਲਿਤ ਸਨ, ਉਹਨਾਂ ਤੋਂ ਵੱਖਰੇ'ਦੂਜੀ ਪੀੜ੍ਹੀ' ਸਮੇਂ ਮਿਲਦੇ ਹਨ। ਗੁਰਮੁਖੀ ਅੱਖਰ ਜਾਂ ਸਤਰਾਂ ਕੱਢਣ ਦਾ ਰਿਵਾਜ ਦੂਜੀ ਪੀੜ੍ਹੀ ਵਿਚ ਪਿਆ। ਇਸ ਸਮੇਂ ਚਾਦਰਾਂ ਦੀ ਕਢਾਈ ਵਿਚ ਮੱਖੀ ਤੋਪਾ' (Cross stich) ਹੀ ਜ਼ਿਆਦਾ ਪ੍ਰਚੱਲਿਤ ਰਿਹਾ। ਇਸ ਪੀੜ੍ਹੀ ਵਿਚ ਉਹ ਔਰਤਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਬਾਗ, ਫੁਲਕਾਰੀ ਦੀ ਕਢਾਈ ਸਬੰਧੀ ਬਹੁਤਾ ਗਿਆਨ ਨਹੀਂ ਪਰੰਤੂ ਤੋਪਿਆਂ ਵਿਚ ਬਹੁਤ ਭਿੰਨਤਾ (Veriation) ਮਿਲਦੀ ਹੈ। ਔਰਤਾਂ ਦੁਆਰਾ ਕੀਤੇ ਇਹ ਸਿਰਜਨਾਤਮਕ ਕਾਰਜ ਉਸਨੂੰ ਪਹਿਚਾਣ ਦਿੰਦੇ ਹਨ। ਪਿੰਡਾਂ ਵਿਚ ਔਰਤ'ਸਚਿਆਰੀ','ਰਕਾਨ` ਜਾਂ'ਕੁੱਢਰ' ਆਪਣੀਆਂ ਕਲਾਤਮਕ ਥਿਰਤੀਆਂ ਕਰਕੇ ਜਾਣੀ ਜਾਂਦੀ ਹੈ। ਸਚਿਆਰੀ ਔਰਤ ਦਾ ਆਸ-ਪੜੋਸ ਦੀਆਂ ਔਰਤਾਂ ਵਿਚ ਮਾਣ ਹੁੰਦਾ ਹੈ ਅਤੇ ਬਾਕੀ ਔਰਤਾਂ ਉਸਦੀ ਆਪਣੇ ਕਾਰਜਾਂ ਵਿਚਲੈਣੀ ਉਸਲਾਹਚਿਤ ਸਮਝਦੀਆਂ ਹਨ। ਇਹ ਸਿਰਜਨਾਤਮਕ ਵਸਤਾਂ'ਔਰਤਾਂ ਦੀ ਜ਼ਿੰਦਗੀ ਦੇ ਵਿਭਿੰਨ ਪੜਾਵਾਂ ਜਿਨ੍ਹਾਂ ਵਿਚ ਉਹ ਕੁਆਰੀ, ਵਿਆਹੁਤਾ ਅਤੇ ਮਾਂ ਦੀ ਭੂਮਿਕਾ ਨਿਭਾਉਂਦੀ ਹੈ ਦੀ ਪੇਸ਼ਕਾਰੀ ਹੁੰਦੀਆਂ ਹਨ। ਕੁਆਰੀਆਂ ਕੁੜੀਆਂ ਆਪਣਾ ਦਾਜ ਤਿਆਰ ਕਰਦੀਆਂ ਹਰ ਤੋਪਾ ਸਹੁਰੇ ਘਰ ਸਬੰਧੀ ਸੋਚਦਿਆਂ ਜਾਂ ਆਪਣੇ ਪ੍ਰੇਮੀ ਸਬੰਧੀ ਸੋਚਦਿਆਂ ਭਰਦੀਆਂ ਹਨ। ਵਿਆਹੁਤਾ ਨਾਰ' ਆਪਣੀਆਂ ਨਣਦਾਂ ਦਾ ਦਹੇਜ ਬਣਾਉਂਦੀ ਜਾਂ ਸਹੁਰੇ ਘਰ ਨੂੰ ਸ਼ਿੰਗਾਰ ਕੇ ਉਸ ਘਰ ਵਿਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਦੀ ਹੈ। ਮਾਂ ਆਪਣੀ ਧੀ ਲਈ'ਦਾਜ ਅਤੇ ਸ਼ੂਸ਼ਕ (ਧੀ ਦੇ ਮੁੰਡਾ ਹੋਣ ਤੇ ਮਾਪਿਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਵਸਤਾਂ) ਆਦਿ ਤਿਆਰ ਕਰਦੀ ਕੋਈ ਕਸਰ ਨਹੀਂ ਛੱਡਦੀ ਅਤੇ ਹਰ ਤੋਪੇ ਵਿਚ ਧੀ ਲਈ ਪਿਆਰ ਅਤੇ ਆਪਣੀ ਯਾਦ ਕਰਦੀ ਹੈ। ਔਰਤਾਂ ਆਪਣੀ ਮਾਂ ਦੀਆਂ ਬਣਾਈਆਂ ਚੀਜ਼ਾਂ ਸਾਂਭ-ਸਾਂਭ ਰੱਖਦੀਆਂ ਹਨ। ਔਰਤਾਂ ਇਹਨਾਂ ਸਿਰਜਨਾਵਾਂ ਰਾਹੀਂ ਭਾਵ ਸੰਚਾਰਿਤ ਕਰਦੀਆਂ, ਇਹਨਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਅਗਾਂਹ ਤੋਰਦੀਆਂ ਹਨ। ਇਹ ਔਰਤਾਂ ਦੀ ਬੌਧਿਕਤਾ ਦਾ ਪ੍ਰਮਾਣ ਹਨ ਜੋ ਸਹਿਜ ਭਾਵ ਨਿੱਤ-ਜੀਵਨ ਵਿਚ ਵਿਚਰਦਿਆਂ'ਪ੍ਰਾਕ੍ਰਿਤਕ' ਅਤੇ'ਜੈਵਿਕ' ਸੰਸਾਰ ਵਿਚੋਂ ਹੀ ਗ੍ਰਹਿਣ ਕਰਦੀਆਂ ਹਨ। ਉਹਨਾਂ ਦਾ ਬੌਧਿਕ ਅਮਲ ਅਤੇ ਹੁਨਰ ਸਬੰਧਿਤ ਸਮਾਜ / ਸਭਿਆਚਾਰ ਦੇ ਨੇਮਾਂ ਅਨੁਸਾਰ ਹੀ ਵਿਸਥਾਰ ਹਾਸਿਲ ਕਰਦਾ ਹੈ। ਸਮਾਜਿਕ ਤਬਦੀਲੀ ਔਰਤਾਂ ਦੀਆਂ ਇਹਨਾਂ ਲੋਕ-ਕਲਾਤਮਕ ਸਿਰਜਨਾਵਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਸਮਾਜ ਵਿਚ ਬਾਹਰੀ ਬਦਲਾਵ ਜਾਂ ਪਰਿਵਰਤਨ ਆਉਣ ਨਾਲ ਲੋਕ-ਕਲਾ ਦਾ ਰੂਪ ਵੀ ਬਦਲਦਾ ਹੈ ਭਾਵੇਂ ਇਹ ਤਬਦੀਲੀ ਧੀਮੀ ਗਤੀ ਨਾਲ ਵਾਪਰਦੀ ਹੈ ਕਿਉਂਕਿ ਸਭਿਆਚਾਰਕ ਤਬਦੀਲੀ, ਪਦਾਰਥਕ ਤਬਦੀਲੀ ਨਾਲੋਂ ਧੀਮੀ ਹੁੰਦੀ ਹੈ। ਪਹਿਲਾਂ ਪ੍ਰਾਪਤ ਕਲਾ-ਰੂਪਾਂ ਵਿਚ ਸਮੇਂ ਦੇ ਨਾਲ-ਨਾਲ ਚਲਦਿਆਂ ਰੂਪ ਬਦਲਦਾ ਜਾਂਦਾ ਹੈ ਅਤੇ ਹੌਲੀ-ਹੌਲੀ ਪੁਨਰ-ਸਿਰਜਨਾ ਦੇ ਅਮਲ ਰਾਹੀਂ ਪੂਰਨ ਤੌਰ ਤੇ ਨਵਾਂ ਰੂਪ ਹੋਂਦ ਵਿਚ ਆ ਜਾਂਦਾ ਹੈ। ਅਜਿਹਾ ਹੀ ਔਰਤਾਂ ਦੁਆਰਾ ਸਿਰਜਿਤ ਇਹਨਾਂ ਕਲਾਤਮਕ ਵਸਤਾਂ ਵਿਚ ਵੀਵਾਪਰਦਾ ਹੈ। ਪੰਜਾਬ ਵਿਚ ਅੰਗਰੇਜ਼ਾਂ ਦੀ ਆਮਦ ਨਾਲ'ਅੰਗਰੇਜ਼ੀਨਾਮਾ', ਤਕਨੀਕੀ ਵਿਕਾਸ ਦੇ ਪ੍ਰਭਾਵ ਅਧੀਨ ਜਹਾਜ਼, ਟੈਲੀਫੋਨ, ਗੈਸ, ਘੜੀਆਂ ਆਦਿ ਦੇ ਨਮੂਨੇ, ਨਮੂਨਿਆਂ ਦੇ ਪੂਰਨ ਤੌਰ ਤੇ'ਪ੍ਰਾਕ੍ਰਿਤਕ ਸੰਸਾਰ' ਤੋਂ'ਜੈਵਿਕ ਸੰਸਾਰ' ਅਤੇ'ਪਦਾਰਥਕ ਜਗਤ' ਤੱਕ ਦੇ ਸਫਰ ਦੀ ਸਾਖੀ ਭਰਦੇ ਹਨ। ਇਕ ਤਰ੍ਹਾਂ ਦੇ ਨਮੂਨੇ ਲਗਭਗ ਵੀਹ ਸਾਲਾਂ ਤੱਕ ਪ੍ਰਚੱਲਿਤ ਰਹਿੰਦੇ ਹਨ, ਹੌਲੀ-ਹੌਲੀ ਇਹਨਾਂ ਦਾ ਰੂਪ ਬਦਲਣ ਲੱਗਦਾ ਹੈ ਅਤੇ ਇਹਨਾਂ ਦੀ ਜਗ੍ਹਾ ਨਵੇਂ ਨਮੂਨੇ ਲੈ ਲੈਂਦੇ ਹਨ। ਚਾਦਰਾਂ ਦੀ ਕਢਾਈ :'ਕਢਾਈ' ਅਧੀਨ ਅਉਂਦੀ ਪ੍ਰਮੁੱਖ ਵਸਤੂ ਚਾਦਰ ਹੈ। ਮਾਲਵੇ ਵਿਚ ਇਸ ਨੂੰ'ਵਛਾਈ' ਵੀ ਕਿਹਾ ਜਾਂਦਾ ਹੈ। ਚਾਦਰ ਦੀ ਲੰਬਾਈ ਮੰਜੇ, ਗਦੈਲੇ ਜਾਂ ਦਰੀ ਦੀ ਲੰਬਾਈ ਅਨੁਸਾਰ ਢਾਈ ਮੀਟਰ ਅਤੇ ਚੌੜਾਈ ਸਵਾ ਮੀਟਰ ਰੱਖੀ ਜਾਂਦੀ ਹੈ। ਚਾਦਰ ਤਿਆਰ ਕਰਨ ਸਮੇਂ ਤੋਪੇ ਉਘੜ-ਦੁਗੜੇ ਬਿਨ੍ਹਾਂ ਕਿਸੇ ਮਿਣਤੀ-ਗਿਣਤੀ ਦੇ ਨਹੀਂ ਪਾਏ ਜਾਂਦੇ ਸਗੋਂ ਇਸ ਵਿਚ ਵਿਸ਼ੇਸ਼ ਵਿਧੀ ਜਾਂ ਤਕਨੀਕ ਕਾਰਜਸ਼ੀਲ ਹੁੰਦੀ ਹੈ। ਪਹਿਲਾਂ'ਫੁੱਲ' ਜਾਂ ਜੋ ਵੀ ਨਮੂਨਾ ਪਾਉਣਾ ਹੁੰਦਾ ਹੈ ਉਲੀਕਿਆ (outlining) ਜਾਂਦਾ ਹੈ। ਫਿਰ ਉਸਨੂੰ ਵਿਚੋਂ ਭਰਿਆ (filling) ਜਾਂਦਾ ਹੈ। ਇਸ ਨੂੰ ਪਹਿਲਾਂ ਕੱਚਾ ਕਰਨਾ ਕਿਹਾ ਜਾਂਦਾ ਹੈ। ਤੋਪੇ ਗਿਣਕੇ ਨਮੂਨਾ ਪਾਇਆ ਜਾਂਦਾ ਹੈ। ਚਾਦਰ ਦੇ ਚਾਰੇ ਪਾਸੇ ਇਕੋ ਜਿਹੀ ਥਾਂ ਛੱਡ ਲਈ ਜਾਂਦੀ ਹੈ ਤਾਂ ਜੋ ਨਮੂਨਾ ਆਕਰਸ਼ਕ ਬਣੇ। ਵਿਭਿੰਨ ਨਮੂਨੇ ਭਿੰਨ ਭਿੰਨ ਪ੍ਰਕਾਰ ਦੀ ਕਢਾਈ ਜਾਂ ਤੋਪਿਆਂ ਨਾਲ ਪਾਏ ਜਾ ਸਕਦੇ ਹਨ। ਉਂਞ ਜ਼ਿਆਦਾਤਰ ਚਾਦਰਾਂ'ਮੱਖੀ ਤੋਪੇ' ਨਾਲ ਕੱਢੀਆਂ ਹੀ ਮਿਲਦੀਆਂ ਹਨ। ਚਾਦਰ ਕੱਢਣ ਉਪਰੰਤ ਚਾਰੇ ਪਾਸੇ ਕਰੋਛੀਏ ਨਾਲ ਝਾਲਰ ਲਾਈ ਜਾਂਦੀ ਹੈ। ਝਾਲਰ ਦਾ ਰੰਗ ਚਾਦਰ ਨਾਲ ਉਠਵਾਂ (Contrast) ਅਤੇ ਕਢਾਈ ਦੇ ਧਾਗੇ ਨਾਲ ਮਿਲਾਕੇ ਲਾਇਆ ਜਾਂਦਾ ਹੈ।'ਚਾਦਰ' ਦੀ ਵਰਤੋਂ (utility) ਵਿਛੌਣੇ ਵਜੋਂ ਗਰਮੀਆਂ ਵਿਚ ਦਰੀ ਦੇ ਉਪਰੋਂ ਅਤੇ ਸਰਦੀਆਂ ਵਿਚ ਗਦੈਲੇ ਦੇ ਉਪਰੋਂ ਕੀਤੀ ਜਾਂਦੀ ਹੈ। ਕੁੜੀ ਨੂੰ ਵਿਆਹ ਸਮੇਂ ਨੌਂ ਜਾਂ ਗਿਆਰਾਂ ਬਿਸਤਰੇ ਦਿੱਤੇ ਜਾਂਦੇ ਹਨ। ਕਈ ਵਿਸ਼ੇਸ਼ ਲੋਕ ਇਕੀ ਬਿਸਤਰੇ ਵੀ ਦਿੰਦੇ ਹਨ। ਪਹਿਲਾਂ ਇਹ ਚਾਦਰਾਂ ਇਕਹਰੀਆਂ ਹੀ ਭਾਵ ਮੰਜੇ ਉਪਰ ਵਿਛਾਈ ਵਜੋਂ ਵਰਤਣ ਲਈ ਹੀ ਤਿਆਰ ਕੀਤੀਆਂ ਜਾਂਦੀਆਂ ਸਨ। ਦੂਹਰੀ ਚਾਦਰ(double bed sheet) ਦੀ ਧਾਰਨਾ ਕੁਝ ਪਛੜ ਕੇ ਹੋਂਦ ਵਿਚ ਆਈ। ਇਸਦਾ ਸਬੰਧ ਔਰਤਾਂ ਦੀ ਜਾਗਰੂਕਤਾ ਅਤੇ ਆਜ਼ਾਦੀ ਵਿਚ ਨਹਿੱਤ ਹੈ। ਇਹ ਸੰਕਲਪ ਵੱਲ ਵੀ ਇਸ਼ਾਰਾ ਕਰਦਾ ਹੈ। ਪਤੀ-ਪਤਨੀ ਸਬੰਧਾਂ ਵਿਚ ਖੁੱਲ੍ਹੇਪਣ ਅਤੇ ਔਰਤ ਦੇ ਆਪਣੇ ਘਰ ਉਪਰ ਹੱਕ ਔਰਤਾਂ ਦੁਆਰਾ'ਚਾਦਰ' ਕੱਢਣ ਲਈ ਵਰਤੇ ਜਾਂਦੇ ਵਿਭਿੰਨ ਰੰਗਾਂ ਵਿਚ'ਕੱਪੜੇ ਦਾ ਰੰਗ' ਅਤੇ'ਧਾਗੇ ਦਾ ਰੰਗ' ਦੋਵੇਂ ਵਿਸ਼ੇਸ਼ਤਾ ਰੱਖਦੇ ਹਨ। ਚਾਦਰਾਂ ਕੱਢਣ ਸਮੇਂ'ਕਾਲੇ' ਰੰਗ ਦੀ ਚਾਦਰ ਨਹੀਂ ਕੱਢੀ ਜਾਂਦੀ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਚਿੱਟੇ ਰੰਗ ਦੀ ਚਾਦਰ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਸਾਰੇ ਰੰਗ ਇਸ ਉਪਰ ਵਧੀਆ ਉਠਦੇ (Contrast) ਹੋਣ ਕਾਰਨ ਇਹ ਆਕਰਸ਼ਕ ਲੱਗਦੀ ਹੈ।'ਲਾਲ ਰੰਗਪ੍ਰੇਮ' ਅਤੇ'ਸੁਹਾਗ' ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਇਸਦੀ ਵੀ ਵਿਸ਼ੇਸ਼ ਵਰਤੋਂ ਕੀਤੀ ਜਾਂਦੀ ਹੈ।'ਕਢਾਈ' ਦੀ ਇਸ ਵੰਨਗੀ ਅਧੀਨ'ਚਾਦਰ' ਦੇ ਨਾਲ-ਨਾਲ ਸਿਰਹਾਣੇ (Pillows), ਝੋਲੇ (Bag), ਰੁਮਾਲ, ਮੇਜ਼ਪੋਸ਼, ਅੰਗੀਠੀਪੋਸ਼, ਪੱਖੀ ਆਦਿ ਵਸਤਾਂ ਵੀ ਸ਼ਾਮਿਲ ਹਨ। ਇਹਨਾਂ ਵਸਤੂਆਂ ਨੂੰ ਤਿਆਰ ਕਰਨ ਲਈ ਨਮੂਨੇ, ਮਾਧਿਅਮ ਅਤੇ ਤੋਪੇ ਚਾਦਰ ਨਾਲ ਸਮਾਨਤਾ ਰੱਖਦੇ ਹਨ ਜਦੋਂ ਕਿ ਅਕਾਰ ਅਤੇ ਵਰਤੋਂ ਭਿੰਨ-ਭਿੰਨ ਹੈ। ਇਹਨਾਂ ਸਬੰਧੀ ਸੰਖੇਪ ਵੇਰਵੇ ਨਿਮਨ ਅਨੁਸਾਰ ਹਨ : ਸਿਰਹਾਣਾ (Pillow) ਆਮ ਤੌਰ ਤੇ'ਚਾਦਰ' (Sheet or bedspread) ਨਾਲ ਮਿਲਦਾ ਬਣਾਇਆ ਜਾਂਦਾ ਹੈ। ਇਸਦੀ ਵਰਤੋਂ ਅਰਾਮ ਕਰਨ ਜਾਂ ਸੌਣ ਸਮੇਂ ਸਿਰ ਨੂੰ ਉੱਚਾ ਰੱਖਣ ਲਈ ਸਿਰ ਥੱਲੇ ਲਾਉਣ ਅਤੇ ਬੈਠਣ ਸਮੇਂ ਢੋਅ ਵਜੋਂ ਲਾਉਣ ਲਈ ਕੀਤੀ ਜਾਂਦੀ ਹੈ। ਔਰਤਾਂ ਬਹੁਤ ਹੀ ਸੁਹਜਭਰਪੂਰ ਸਿਰਹਾਣੇ ਚਾਦਰਾਂ ਦੇ ਨਾਲ ਦੇ ਨਮੂਨੇ ਪਾ ਕੇ ਕੱਢਦੀਆਂ ਹਨ। ਇਹਨਾਂ ਲਈ ਕੱਪੜਾ ਚਾਦਰ ਨਾਲ ਮਿਲਦਾ ਭਾਵ ਕੇਸਮੈਂਟ, ਦਸੂਤੀ ਆਦਿ ਹੀ ਵਰਤਿਆ ਜਾਂਦਾ ਹੈ। ਡਬਲਬੈੱਡ ਦੇ ਆਉਣ ਨਾਲ ਡਬਲਬੈਂਡ ਦੀਆਂ ਚਾਦਰਾਂ ਕੱਢਣੀਆਂ ਆਰੰਭ ਹੋਈਆਂ ਤਾਂ ਸਿਰਹਾਣੇ ਵੀ ਇਕ ਬੈਂਡਸ਼ੀਟ ਨਾਲ ਦੋ ਕੱਢੇ ਜਾਣ ਲੱਗੇ। ਇਹਨਾਂ ਵਿਚ ਜ਼ਿਆਦਾਤਰ ਨਮੂਨਾ'ਖੱਬੇ ਸੱਜੇ ਫੁੱਲ' ਦਾ ਪਾਇਆ ਜਾਂਦਾ ਹੈ ਕਿਉਂਕਿ ਇਸਦਾ ਅਕਾਰ ਆਇਤਾਕਾਰ ਹੋਣ ਕਾਰਨ ਇਹ ਡਿਜ਼ਾਇਨ ਸਭ ਤੋਂ ਢੁਕਵਾਂ ਹੈ। ਸਿਰਹਾਣੇ ਦੀ ਲੰਬਾਈ ਲਗਭਗ ਇਕ ਗਜ਼ ਅਤੇ ਚੌੜਾਈ ਅੱਠ ਗਿਰੇ ਰੱਖੀ ਜਾਂਦੀ ਹੈ। ਇਹਨਾਂ ਵਿਚ ਅਨੇਕਾਂ ਨਮੂਨੇ ਪਾਏ ਜਾਂਦੇ ਹਨ। ਝੋਲਾ (Bag) ਸੁਹਜ ਭਰਪੂਰ ਕੱਪੜੇ ਉੱਪਰ ਕਢਾਈ ਕਰਕੇ'ਸੂਈ' ਜਾਂ'ਸਿਲਾਈ ਮਸ਼ੀਨ' ਦੀ ਸਹਾਇਤਾ ਨਾਲ ਔਰਤਾਂ ਦੁਆਰਾ ਸਮਾਨ ਪਾਉਣ ਲਈ ਤਿਆਰ ਕੀਤਾ ਜਾਂਦਾ ਹੈ। ਇਸ ਲਈ ਕੱਪੜਾ ਕੇਸਮੈਂਟ, ਖੱਦਰ, ਟੈਰੀਕਾਟ ਆਦਿ ਕੋਈ ਵੀ ਵਰਤ ਲਿਆ ਜਾਂਦਾ ਹੈ। ਇਸਦੀ ਲੰਬਾਈ ਲਗਭਗ ਬਾਰਾਂ ਗਿਰੇ ਅਤੇ ਚੌੜਾਈ ਅੱਠ ਗਿਰੇ ਰੱਖੀ ਜਾਂਦੀ ਹੈ। ਇਸਦਾ ਅਕਾਰ ਵੀ ਆਇਤਾਕਾਰ ਹੀ ਹੁੰਦਾ ਹੈ। ਦੋ ਤਣੀਆਂ (Handle) ਇਸ ਨੂੰ ਫੜਨ ਲਈ ਲਗਾਈਆਂ ਜਾਂਦੀਆਂ ਹਨ। ਝੋਲੇ ਦੀ ਵਰਤੋਂ ਗਰਾਂ ਜਾਣ ਸਮੇਂ, ਸਮਾਨ ਖਰੀਦ ਕੇ ਲਿਆਉਣ ਅਤੇ ਘਰ ਵਿਚ ਹੀ ਕੀਮਤੀ ਸਮਾਨ ਸਾਂਭਣ ਦੇ ਮਨੋਰਥ ਲਈ ਕੀਤੀ ਜਾਂਦੀ ਹੈ। ਔਰਤਾਂ ਝੋਲੇ ਵਿਸ਼ੇਸ਼ ਰੀਝ ਨਾਲ ਭਰਵੇਂ ਨਮੂਨੇ ਪਾ ਕੇ ਤਿਆਰ ਕਰਦੀਆਂ ਹਨ। ਉਹਨਾਂ ਲਈ ਇਹ ਕੇਵਲ ਉਪਯੋਗਤਾਮੁਖ ਵਸਤੂ ਨਾ ਹੋ ਕੇ ਆਪਣੀ ਸਚਿਆਰਤਾ, ਬੌਧਿਕਤਾ ਅਤੇ ਸਮਰੱਥਾ ਦਾ ਲੋਹਾ ਮਨਵਾਉਣ ਦੇ ਮਾਧਿਅਮ ਹਨ।'ਰੁਮਾਲ' ਕਈ ਤਰ੍ਹਾਂ ਦੇ ਕੱਪੜਿਆਂ, ਜਿਨ੍ਹਾਂ ਵਿਚ ਟੈਰੀਕਾਟ, ਰੇਸ਼ਮ, ਜ਼ਾਲੀ ਆਦਿ ਵਿਸ਼ੇਸ਼ ਹਨ, ਉਪਰ ਵਿਭਿੰਨ ਧਾਗਿਆ ਦੀ ਵਰਤੋਂ ਨਾਲ ਵੱਖ-ਵੱਖ ਪ੍ਰਕਾਰ ਦੇ ਤੋਪਿਆਂ ਨਾਲ ਜਾਂਦੇ ਹਨ। ਪੰਜਾਬੀ ਸਮਾਜ ਵਿਚ ਇਹਨਾਂ ਦੀ ਉਪਯੋਗਤਾ ਦੇ ਨਾਲ-ਨਾਲ ਵਿਸ਼ੇਸ਼ ਸੁਹਜਾਤਮਕ ਸਾਰਥਿਕਤਾ ਹੈ।'ਮੇਜ਼ ਪੋਸ਼' ਮੇਜ਼ ਨੂੰ ਮਿੱਟੀ ਘੱਟੇ ਤੋਂ ਬਚਾਉਣ ਅਤੇ ਸਜਾਵਟ ਲਈ ਤਿਆਰ ਕੀਤਾ ਮੇਜ ਦੇ ਅਕਾਰ ਦਾ ਚੌਰਸ, ਆਇਤਾਕਾਰ ਜਾਂ ਗੋਲ ਕੱਪੜਾ ਹੁੰਦਾ ਹੈ।'ਅੰਗੀਠੀ ਪੋਸ਼' ਘਰ ਵਿਚ ਬਣੀਆਂ ਕਨਸਾਂ (Shelf) ਨੂੰ ਢੱਕਣ ਲਈ ਤਿਆਰ ਕੀਤਾ ਸਜਾਵਟੀ ਕੱਪੜਾ ਹੁੰਦਾ ਹੈ। ਇਸ ਵਿਚ ਨਮੂਨੇ ਜ਼ਿਆਦਾਤਰ ਫੁੱਲਾਂ ਦੀਆਂ ਸਿੱਧੀਆਂ ਲਾਈਨਾ ਦੇ ਪਾਏ ਜਾਂਦੇ ਹਨ। ਵੱਖ-ਵੱਖ ਘਰੇਲੂ ਵਸਤਾਂ ਜਿਨਾਂ ਵਿਚ ਪੇਟੀ, ਅਲਮਾਰੀ, ਪੱਖਾ ਆਦਿ ਨੂੰ ਮਿੱਟੀ-ਘੱਟੇ ਤੋਂ ਬਚਾਉਣ ਅਤੇ ਸਜਾਵਟ ਕਰਨ ਦੇ ਉਦੇਸ਼ ਨਾਲ ਕੱਪੜੇ ਦੇ ਕਵਰਤਿਆਰ ਕਰਕੇ ਉਹਨਾਂ ਉੱਪਰ ਕਢਾਈ ਕੀਤੀ ਜਾਂਦੀ ਹੈ।'ਤਸਵੀਰਾਂ' ਕੱਢ ਕੇ ਸ਼ੀਸ਼ੇ ਵਿਚ ਜੜਵਾਉਣ ਦਾ ਵੀ ਰਿਵਾਜ਼ ਪ੍ਰਚੱਲਿਤ ਰਿਹਾ ਹੈ।'ਪੱਖੀਆਂ' ਕਈ ਤਰ੍ਹਾਂ ਦੀਆਂ ਬਣਾਈਆਂ ਜਾਂਦੀਆਂ ਹਨ। ਕਢਾਈ ਵਾਲੀਆਂ ਪੱਖੀਆਂ ਤਿਆਰ ਕਰਨ ਲਈ ਪੱਖੀ ਦੇ ਖੋਲ੍ਹ ਵਿਚ ਸਜਾਵਟੀ ਕੱਪੜਾ ਸਿਉਂਕੇ ਵੱਖ-ਵੱਖ ਤਰ੍ਹਾਂ ਦੀ ਕਢਾਈ ਕੀਤੀ ਜਾਂਦੀ ਹੈ। ਔਰਤਾਂ ਵਰਤੋਂ ਅਤੇ ਸੁਹਜ ਲਈ ਵੱਖ-ਵੱਖ ਮਾਧਿਅਮਾਂ ਰਾਹੀਂ ਵਿਭਿੰਨ ਵਸਤਾਂ ਤਿਆਰ ਕਰਦੀਆਂ ਹਨ। ਇਹਨਾਂ ਵਸਤਾਂ ਨੂੰ ਸਿਰਜਨ ਵਾਲਾ'ਔਰਤ ਮਨ ਆਪਣਾ ਵਸਤੂ'ਪ੍ਰਾਕ੍ਰਿਤੀ' ਅਤੇ'ਜੈਵਿਕ ਸੰਸਾਰ' ਵਿਚ ਲੈਂਦਾ ਹੈ ਜਿਸ ਕਾਰਨ ਨਮੂਨੇ ਵੀ ਸਮਾਨਤਾ ਰੱਖਦੇ ਹਨ। ਕਢਾਈ ਕਰਨ ਲਈ ਪ੍ਰਾਪਤ ਸਮੱਗਰੀ, ਤੋਪਾ ਸੰਦ ਆਦਿ ਮੁੱਢਲੀਆਂ ਇਕਾਈਆਂ ਸਮਾਨ ਹੋਣ ਦੇ ਬਾਵਜੂਦ ਇਸ ਸ਼੍ਰੇਣੀ ਅਧੀਨ ਆਉਂਦੀਆਂ ਵਸਤਾਂ ਵਿਚ ਅਥਾਹ ਵੰਨ-ਸੁਵੰਨਤਾ ਪਾਈ ਜਾਂਦੀ ਹੈ। ਕਢਾਈ ਸਮੱਗਰੀ ਨੂੰ ਵਿਚਾਰਦਿਆਂ ਮੋਟੇ ਤੌਰ ਤੇ ਇਹ ਵੰਨ-ਸੁਵੰਨਤਾ ਤਿੰਨ ਪੱਧਰਾਂ = ਕਾਰਜਸ਼ੀਲ ਹੈ।'ਕਢਾਈ' ਦਾ ਮਾਧਿਅਮ ਜਿਸ ਅਧੀਨ ਕੱਪੜਾ' ਅਤੇ'ਧਾਰ ਸ਼ਾਮਿਲ ਹਨ, ਵਸਤੂ ਦੀ ਵਰਤੋਂ ਦੇ ਮਨੋਰਥ ਨੂੰ ਧਿਆਨ ਗੋਚਰੇ ਰੱਖਦਿ ਵੱਖ-ਵੱਖ ਕਿਸਮ ਦਾ ਵਰਤਿਆ ਜਾਂਦਾ ਹੈ। ਕਢਾਈ ਦੀ ਮੁੱਢਲੀ ਇਕਾਈ ਭਾ'ਤੋਪਾ' ਹੈ ਪਰੰਤੂ ਤੋਪੇ ਵੀ ਕਈ ਤਰ੍ਹਾਂ ਦੇ ਪ੍ਰਚੱਲਿਤ ਹਨ। ਕਢਾਈ ਕਰਨ ਵਿਚ ਅਤੇ ਸੁਹਜ ਅਨੁਸਾਰ ਵੱਖ-ਵੱਖ ਤੋਪਿਆਂ ਦੇ ਵਿਸ਼ੇਸ਼ ਪੈਟਰਨਾਂ ਨਾਲ ਕੱਪੜੇ ਸਜਾਵਟ ਕੀਤੀ ਜਾਂਦੀ ਹੈ। ਤੀਜਾ ਪੱਧਰ ਨਮੂਨਾ ਹੈ। ਨਮੂਨਿਆਂ ਵਿਚ ਵੀ ਵ ਵੰਨ-ਸੁਵੰਨਤਾ ਪਾਈ ਜਾਂਦੀ ਹੈ। ਕਢਾਈ ਅਧੀਨ ਆਉਂਦੀ ਲੋਕ-ਕਲਾਵ ਸਮੱਗਰੀ ਦੀ ਵਰਗ-ਵੰਡ ਦੇ ਤਿੰਨ ਅਧਾਰ ਨਿਰਧਾਰਤ ਕੀਤੇ ਜਾ ਸਕਦੇ ਹਨ :
(ੳ) ਮਾਧਿਅਮ ਅਧਾਰਿਤ ਵਰਗਵੰਡ
(ਅ) ਤੋਪਾ (Stich) ਅਧਾਰਿਤ ਵਰਗਵੰਡ
(ੲ) ਨਮੂਨਾ (Design) ਅਧਾਰਿਤ ਵਰਗਵੰਡ
(ੳ) ਮਾਧਿਅਮ ਅਧਾਰਿਤ ਵਰਗਵੰਡ
ਕਢਾਈ ਦੇ ਮਾਧਿਅਮ' ਭਾਵ'ਕੱਪੜੇ ਅਤੇ ਧਾਗੇ' ਵਿਚ ਭਿੰਨਤਾ ਪਾਈ ਜਾਂਦੀ ਹੈ। ਧਿਆਨ ਵਿਚ ਰੱਖ ਕੇ'ਵਸਤੂ ਦੀ ਵਰਤੋਂ' ਅਤੇ'ਕਢਾਈ ਦੀ ਕਿਸਮ ਵੱਖ-ਵੱਖ ਕਿਸਮ ਦੇ ਕੱਪੜੇ ਅਤੇ ਧਾਗੇ ਕਢਾਈ ਲਈ ਵਰਤੇ ਜਾਂਦੇ ਹਨ। ਇਹਨਾਂ ਵਿਚ ਨਿਮਨ ਸ਼੍ਰੇਣੀਆਂ ਸੰਭਵ ਹਨ :
(1) ਕੱਪੜੇ ਨੂੰ ਅਧਾਰ ਬਣਾ ਕੇ (2) ਧਾਗੇ ਨੂੰ ਆਧਾਰ ਬਣਾ ਕੇ (i) ਖੱਦਰ ਅਤੇ ਖੱਦਰ ਕੇਸਮੈਂਟ (i) ਪੱਸ਼ਮ
(ii) ਦਸੂਤੀ (ii) ਉਲਝਣ (iii) ਜਾਲੀ (iii) ਰੇਸ਼ਮ
(iv) ਵੈਲ (iv) ਟਸਰ
(v) ਲੇਲ੍ਹਣ
(vii) ਟੂਲ
(viii) ਬੰਬੇ ਡਾਈਨ
(ਅ)'ਤੋਪਾ' ਅਧਾਰਿਤ ਵਰਗੀਕਰਨ
ਕਢਾਈ ਦੀ ਮੁੱਢਲੀ ਇਕਾਈ ਤੋਪਾ (Stich) ਹੈ।'ਤੋਪਿਆਂ' ਨੂੰ ਵਿਸ਼ੇਸ਼ ਪੈਟਰਨ ਵਿਚ ਦੁਹਰਾ ਕੇ ਨਮੂਨਾ ਤਿਆਰ ਕੀਤਾ ਜਾਂਦਾ ਹੈ। ਇੰਜ ਕਢਾਈ ਵਿਚ ਤੋਪੇ ਦਾ ਵਿਸ਼ੇਸ਼ ਮਹੱਤਵ ਹੈ।'ਤੋਪੇ' ਨਿਮਨ ਪ੍ਰਕਾਰ ਦੇ ਪ੍ਰਚੱਲਿਤ ਰਹੇ ਹਨ : (1) ਥੋੜਾ ਤੋਪਾ ਜਾਂ ਸੜੋਪਾ (12) ਮੱਛੀ ਤੋਪਾ (2) ਮੱਖੀ ਤੋਪਾ (13) ਕਾਜ ਤੋਪਾ (3) ਕੁੰਡੀ ਤੋਪਾ (14) ਚੋਪ (4) ਗੰਢ ਤੋਪਾ (15) ਕੱਟ ਵਰਕ (5) ਆਠਾ ਤੋਪਾ (16) ਗਲਖੈਰੇ (6) ਕਸ਼ਮੀਰੀ ਬੂਟੀ (7) ਸ਼ਕੀਨਨ ਬੂਟੀ (17) ਚਲਿੱਤਰੀ ਬੂਟੀ (18) ਟੋਕਾ ਬੂਟੀ / ਚੌਰਸ ਬੂਟੀ (19) ਅੰਗਰੇਜ਼ਣ ਬੂਟੀ (8) ਛਿੰਦੀ ਬੂਟੀ (9) ਪੱਥਰ ਟੰਕਾ (20) ਭਰਤੀ ਬੂਟੀ (10) ਚੱਕ ਦੱਬ ਦੀ ਕਢਾਈ (21) ਨਜ਼ਰ ਬੂਟੀ (11) ਛੇਡ ਦੀ ਕਢਾਈ
(ੲ) ਨਮੂਨਾ ਅਧਾਰਿਤ ਵਰਗੀਕਰਨ
1 ਬਨਸਪਤੀ ਨਾਲ ਸਬੰਧਿਤ ਨਮੂਨੇ
2 ਪਸ਼ੂ-ਪੰਛੀਆਂ ਨਾਲ ਸਬੰਧਿਤ ਨਮੂਨੇ
3 ਬਨਸਪਤੀ ਅਤੇ ਪਸ਼ੂ-ਪੰਛੀਆਂ ਦੇ ਸੰਯੋਜਨ ਨਾਲ ਸਬੰਧਿਤ ਨਮੂਨੇ
4 ਸ਼ਬਦ (ਗੁਰਮੁਖੀ ਅਤੇ ਰੋਮਨ ਲਿਪੀ) ਲਿਖਕੇ ਉਹਨਾਂ ਨੂੰ ਪ੍ਰਸਤੁਤ ਕਰਦੀਆਂ ਆਕ੍ਰਿਤੀਆਂ ਦੇ ਨਮੂਨੇ
5 ਜੁਮੈਟਰੀਕਲ, ਪਦਾਰਥਕ ਅਤੇ ਵਿਸ਼ੇਸ਼ ਇਲਾਕੇ ਨਾਲ ਸਬੰਧਿਤ ਨਮੂਨੇ
ਕਢਾਈ ਦੇ ਸਭਿਆਚਾਰਕ ਪ੍ਰਕਾਰਜ
[ਸੋਧੋ]ਪਿਤਰੀ ਸਮਾਜ ਵਿਚ ਔਰਤ ਦੀ ਸਥਿਤੀ ਦੁਜੈਲੀ ਹੋਣ ਕਾਰਨ ਉਸਨੇ ਪਿਤਰੀ ਜਾਇਦਾਦ ਤੋਂ ਸੱਖਣੀ ਹੋ ਕੇ, ਪੇਕਾ ਘਰ ਛੱਡ ਕੇ'ਬਿਗਾਨੇ ਘਰ ਜਾ ਵਸਣਾ ਹੁੰਦਾ ਹੈ। ਬਾਬਲ ਦੇ ਘਰ ਧੀਆਂ'ਪਰਾਇਆ ਧਨ' ਅਤੇ ਸਹੁਰੇ ਘਰ'ਬਿਗਾਨੀ ਧੀ' ਦਾ ਦਰਜਾ ਹੰਢਾਉਂਦੀਆਂ ਹਨ।ਬਾਬਲ ਦੇ ਘਰੋਂ ਵਿਦਾ ਹੋਣ ਸਮੇਂ ਉਸਨੇ ਆਪਣੇ ਹੱਥੀਂ ਤਿਆਰ ਕੀਤੀਆਂ, ਦਾਦੀ, ਨਾਨੀ ਅਤੇ ਮਾਂ ਵੱਲੋਂ ਸੰਦੂਕਾਂ ਵਿਚ ਉਸਨੂੰ ਦਾਜ ਵਿਚ ਦਿੱਤੇ ਜਾਣ ਲਈ ਸੰਭਾਲ ਕੇ ਰੱਖੀਆਂ ਅਤੇ ਭਰਜਾਈ ਵੱਲੋਂ ਸੁਗਾਤ ਵਜੋਂ ਦਿੱਤੀਆਂ ਜਾਣ ਵਾਲੀਆਂ ਇਹ ਕਲਾਤਮਕ ਵਸਤਾਂ ਲੈ ਕੇ ਜਾਣੀਆਂ ਹੁੰਦੀਆਂ ਹਨ। ਪਿਤਾ ਦੇ ਘਰ ਵਿਚ ਉਸਦਾ ਏਨਾ ਹੀ ਅਧਿਕਾਰ ਹੁੰਦਾ ਹੈ ਅਤੇ ਸਹੁਰੇ ਘਰ ਇਹ ਪੇਕਾ ਘਰ ਤੋਂ ਲਿਆਂਦਾ ਸਮਾਨ ਹੀ ਉਸਦੀ ਜਾਗੀਰ ਹੁੰਦਾ ਹੈ ਜਿਸ ਨਾਲ ਹੈ। ਉਸਦੀ ਨਾ ਕੇਵਲ ਪਦਾਰਥਕ ਸਾਂਝ ਹੁੰਦੀ ਹੈ ਸਗੋਂ ਭਾਵੁਕ-ਮਾਨਸਿਕ ਸਾਂਝ ਹੁੰਦੀ ਸਮਾਜਿਕ ਆਰਥਿਕ ਪੱਖੋਂ ਵਿਰਵੀਂ ਔਰਤ ਇਹਨਾਂ ਸਿਰਜਨਾਵਾਂ ਰਾਹੀਂ ਆਪਣੀ ਸਮਰੱਥਾ, ਸਚਿਆਰਤਾ ਅਤੇ ਬੁੱਧੀਮਤਾ ਦਾ ਲੋਹਾ ਮਨਵਾਉਣਾ ਅਤੇ ਆਪਣੀ ਹੋਂਦ ਨੂੰ ਸਥਾਪਿਤ ਕਰਨਾ ਲੋਚਦੀ ਹੈ। ਘਰੇਲੂ ਕੰਮ-ਕਾਜ ਤੋਂ ਵਿਹਲੀ ਹੋ ਕੇ ਆਪਣਾ ਵਾਧੂ ਸਮਾਂ ਇਹਨਾਂ ਕਲਾਤਮਕ ਕਾਰਜਾਂ ਦੀ ਸਿਰਜਨਾ ਤੇ ਲਾਉਂਦੀ ਹੈ। ਜਿਹਨਾਂ ਦਾ ਮੁੱਖ ਮਨੋਰਥ'ਸੁਹਜ ਤ੍ਰਿਪਤੀ' ਹੈ। ਔਰਤਾਂ ਇਹਨਾਂ ਸਿਰਜਨਾਵਾਂ ਵਿਚ ਵਿਭਿੰਨ ਵਿਧੀਆਂ ਅਤੇ ਸਮੱਗਰੀ ਦੀ ਵਰਤੋਂ ਕਰਕੇ ਦਿਲਕਸ਼ ਵਸਤੂਆਂ ਦਾਨਿਰਮਾਣ ਕਰਦੀਆਂ ਹਨ ਜਿਸ ਨਾਲ ਉਹਨਾਂ ਦੀ ਸੁਹਜ ਭੁੱਖ ਲਹਿੰਦੀ ਹੈ। ਸੁਹਜਮਈ ਹੋਣ ਦੇ ਨਾਲ-ਨਾਲ ਇਹ ਵਸਤਾਂ'ਉਪਯੋਗੀ' ਵੀ ਹਨ ਇਹ ਵਸਤਾਂ ਜਿਥੇ ਸੁਹਜ ਅਤੇ ਸਜਾਵਟ ਦਾ ਕੰਮ ਕਰਦੀਆਂ ਹਨ ਉਥੇ ਇਹਨਾਂ ਦੀ ਵਰਤੋਂ ਵਿਭਿੰਨ ਮੌਕਿਆਂ ਉੱਪਰ ਕੀਤੀ ਜਾਂਦੀ ਹੈ। ਇਹਨਾਂ ਵਸਤਾਂ ਦੀ ਆਪਣੀ ਵਿਲੱਖਣ ਸੱਭਿਆਚਾਰਕ ਸਾਰਥਿਕਤਾ ਹੈ ਜਿਸਦਾ ਸਬੰਧ ਵੱਖ-ਵੱਖ ਸਮਾਜਿਕ ਮੌਕਿਆਂ, ਰੀਤਾਂ-ਰਸਮਾਂ ਅਤੇ ਲੋਕ-ਵਿਸ਼ਵਾਸਾਂ ਨਾਲ ਹੈ ਜਿਵੇਂ ਬਾਗ਼ ਜਾਂ ਫੁਲਕਾਰੀ ਦਾ ਮਹੱਤਵ ਕੇਵਲ ਸਿਰ ਢੱਕਣ ਵਾਲੇ ਕੱਪੜੇ ਵਜੋਂ ਨਾ ਹੋ ਕੇ ਇਸਦਾ ਵਿਸ਼ੇਸ਼ ਸੱਭਿਆਚਾਰਕ ਮਹੱਤਵ ਹੈ ਇਵੇਂ ਹੀ'ਚਾਦਰਾ ਬਜ਼ੁਰਗ ਔਰਤਾਂ'ਕੁੜਮੱਤ' ਜਾਣ ਸਮੇਂ ਲੈਂਦੀਆਂ ਹਨ। ਇਹਨਾਂ ਵਸਤਾਂ ਨੂੰ ਤਿਆਰ ਕਰਨ ਲਈ ਵਰਤੀ ਗਈ ਸਮੱਗਰੀ, ਵਿਧੀ ਅਤੇ ਨਮੂਨਿਆਂ ਨੂੰ ਵਿਚਾਰਦਿਆਂ ਹਰ ਇਕਾਈ ਔਰਤ ਦੇ ਆਂਤਰਿਕ ਭਾਵਾਂ ਦਾ ਪ੍ਰਗਟਾਅ ਮਾਧਿਅਮ ਵੀ ਜਾਪਦੀ ਹੈ। ਔਰਤਾਂ ਦੁਆਰਾ ਇਹਨਾਂ ਰਚਨਾਵਾਂ ਵਿਚ ਗੁੱਝੀਆਂ ਰਮਜ਼ਾਂ ਰਾਹੀਂ ਸੰਦੇਸ਼ ਪ੍ਰਵਾਹ ਕੀਤੇ ਜਾਂਦੇ ਹਨ। ਪੰਜਾਬੀ ਸਮਾਜ ਵਿਚ ਔਰਤ ਮੁੱਖ ਤੌਰ ਤੇ ਘਰ ਦੇ ਅੰਦਰ ਹੀ ਰਹੀ ਹੈ। ਇਹ ਉਪਯੋਗੀ ਸੁਹਜਪੂਰਨ ਵਸਤਾਂ ਤਿਆਰ ਕਰਨ ਲਈ ਨਮੂਨਿਆਂ ਦਾ ਲੈਣ ਦੇਣ ਅਤੇ ਇਕ ਦੂਜੀ ਤੋਂ ਕਲਾਤਮਕ ਕਾਰਜਾਂ ਦੀ ਸਿਖਲਾਈ ਅਤੇ ਮੁਹਾਰਤ ਹਾਸਿਲ ਕਰਨ ਬਹਾਨੇ ਆਪਸੀ ਮੇਲ-ਜੋਲ (Contact) ਹੁੰਦਾ ਰਹਿੰਦਾ ਹੈ। ਅਸਿੱਧੇ ਤੌਰ ਤੇ ਔਰਤਾਂ ਵਿਚ ਆਪਸੀ ਸਾਂਝ ਅਤੇ ਨੇੜਤਾ ਪੈਦਾ ਕਰਨ ਦਾ ਸਾਧਨ ਹਨ। ਪੰਜਾਬੀ ਔਰਤ ਇਹਨਾਂ ਕਲਾ-ਰੂਪਾਂ ਰਾਹੀਂ ਆਪਣੀ ਕਾਬਲੀਅਤ ਸਾਬਿਤ ਕਰਨ, ਭਾਵਾਂ ਦੀ ਡੂੰਘਾਈ ਅਤੇ ਮਨੋ-ਵੇਦਨਾ ਨੂੰ ਅਮਰ ਕਰਨ ਵਿਚ ਸਫਲ ਵੀ ਰਹੀ ਹੈ। ਅਜਿਹੀ ਸੂਖਮ ਸੁਹਜ-ਸਿਰਜਨਾ ਪੰਜਾਬੀ ਮਰਦ ਦੁਆਰਾ ਕੀਤੀ ਗਈ ਕਿਧਰੇ ਨਜ਼ਰ ਨਹੀਂ ਆਉਂਦੀ। ਇਹਨਾਂ ਕਲਾ-ਰੂਪਾਂ ਦੀ ਸਿਰਜਨਾ ਸਮੇਂ ਔਰਤ ਪੂਰਨ ਸੁਤੰਤਰ ਸੰਸਾਰ ਵਿਚ ਵਿਚਰਦੀ ਹੈ। ਇਹ ਔਰਤ ਜੀਵਨ ਦਾ ਅਰਥਪੂਰਨ ਹਿੱਸਾ ਹਨ ਜਿਸ ਰਾਹੀਂ ਪ੍ਰਾਕ੍ਰਿਤਕ ਅਤੇ ਸਾਂਸਕ੍ਰਿਤਕ ਸੰਸਾਰ ਨੂੰ ਪੂਰਨ ਆਜ਼ਾਦੀ ਨਾਲ ਪ੍ਰਸਤੁਤ ਕਰਦੀ ਹੈ।ਕਠੋਰ ਵਾਸਤਵਿਕ ਸਥਿਤੀਆਂ ਵਿਚ ਵਿਚਰਦਿਆਂ ਇਹ ਸੁਹਜਪੂਰਨ ਕਾਰਜ ਔਰਤ ਦੀਆਂ ਕੋਮਲ ਭਾਵਨਾਵਾਂ ਲਈ ਧਰਵਾਸ ਬਣਦੇ ਹਨ। ਇਹਨਾਂ ਨੂੰ ਤਿਆਰ ਕਰਦੇ ਸਮੇਂ ਔਰਤ ਇਕ ਸੁਪਨ ਸੰਸਾਰ ਵਿਚ ਵਿਚਰਦੀ ਆਪਣਾ ਅਲੌਕਿਕ-ਕਲਾ ਜਗਤ ਸਿਰਜਦੀ ਹੈ। ਇਹਨਾਂ ਵਸਤਾਂ ਨੂੰ ਤਿਆਰ ਕਰਨ ਲਈ ਭਾਵੇਂ ਕਰੜੀ ਮਿਹਨਤ ਅਤੇ ਸਾਧਨਾਂ ਦੀ ਜ਼ਰੂਰਤ ਹੁੰਦੀ ਹੈ ਪਰੰਤੂ ਔਰਤਾਂ ਇਹਨਾਂ ਨੂੰ ਡੂੰਘੀ ਨੀਝ ਅਤੇ ਸ਼ੌਕ ਨਾਲ ਤਿਆਰ ਕਰਦੀਆਂ ਹਨ। ਇਹ ਕਾਰਜ ਰੋਜ਼ਾਨਾ ਜੀਵਨ ਦੀ ਘਾਲਣਾ ਅਤੇ ਨੀਰਸਤਾ ਭਰੇ ਰੁਟੀਨ ਵਿਚ ਕੁਝ ਵੱਖਰਾ ਕਰਨ ਦਾ ਭਾਵ ਵੀ ਪੈਦਾ ਕਰਦੇ ਹਨ। ਇਹਨਾਂ ਸਿਰਜਨਾਵਾਂ ਰਾਹੀਂ ਵਿਭਿੰਨ ਰਿਸ਼ਤਿਆਂ ਸਬੰਧੀ ਅਸਿੱਧੇ ਰੂਪ ਵਿਚ ਭਾਵ ਪ੍ਰਗਟ ਕੀਤੇ ਜਾਂਦੇ ਹਨ। ਕੁਝ ਵਸਤਾਂ ਵਿਚ ਪ੍ਰੇਮੀ ਦੇ ਨਾਮ ਦਾ ਪਹਿਲਾ ਅੱਖਰ ਕੱਢ ਕੇ ਅਤੇ ਕੁਝ ਵਿਚ ਪਤੀ ਦਾ ਨਾਮ ਕੱਢ ਕੇ ਪ੍ਰੇਮਭਾਵਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ।ਵੀਰ ਅਤੇ'ਵੀਰ ਦੇ ਬੋਤੇ ਦਾ ਜ਼ਿਕਰ, ਖੇਤ ਜਾਂਦੇ ਪਤੀ ਦੀ ਚਿੰਤਾ, ਸਹੇਲੀਆਂ ਤੋਂ ਵਿਛੋੜੇ ਦਾ ਸੰਸਾ ਆਦਿ ਸਭ ਇਹਨਾਂ ਕਲਾਵਾਂ ਦਾ ਵਿਸ਼ਾ ਬਣਦੇ ਹਨ। ਇਹ ਘਰੇਲੂ ਵਰਤੋਂ ਦੀਆਂ ਅਤੇ ਪਹਿਨਣ ਦੀਆਂ ਸਜਾਵਟੀ ਸੁਹਜਪੂਰਨ ਵਸਤਾਂ ਤਿਆਰ ਕਰਨ ਲਈ ਪੰਜਾਬਣਾਂ ਦਾ ਬਦਲ (subslitute) ਪੇਸ਼ਾਵਰ ਜਾਤੀਆਂ ਅਤੇ ਮਸ਼ੀਨਾ ਆਦਿ ਨਾ ਹੋਣ ਕਾਰਨ ਜ਼ਰੂਰਤ ਦਾ ਸਮਾਨ ਹੱਥੀਂ ਤਿਆਰ ਕੀਤਾ ਜਾਂਦਾ ਰਿਹਾ ਹੈ। ਸਮਕਾਲੀ ਦੌਰ ਵਿਚ ਇਹ ਸਿਰਜਨਾਵਾਂ ਕਲਾਵੰਤ ਪੰਜਾਬਣਾਂ ਦੀ ਕਲਾਕਾਰੀ ਦਾ ਪ੍ਰਮਾਣ ਅਤੇ ਉਤਮ ਨਮੂਨਾ ਹਨ। ਇੰਜ ਇਹ ਸਿਰਜਨਾਵਾਂ ਪੰਜਾਬੀ ਔਰਤ ਦੀ ਕਲਾਤਮਕਤਾ, ਸਮਰੱਥਾ, ਸਚਿਆਰਤਾ ਅਤੇ ਬੁੱਧੀਮਤਾ ਨੂੰ ਸਾਬਿਤ ਕਰਨ ਵਾਲੀਆਂ ਮੁੱਲਵਾਨ ਵਸਤਾਂ ਪੰਜਾਬੀਅਤ ਦਾ ਮਾਣ ਹਨ।