ਸਮੱਗਰੀ 'ਤੇ ਜਾਓ

ਕਨਫੂਸ਼ੀਅਸਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਨਫੂਸ਼ੀਅਸਵਾਦ ਜਾਂ ਕਨਫੂਸ਼ੀਅਸਮੱਤ (en:Confucianism, ਚੀਨੀ: 儒學, ਅਰਥਾਤ ਵਿਦਵਾਨਾਂ ਦਾ ਆਸ਼ਰਮ) ਚੀਨ ਦਾ ਇੱਕ ਪ੍ਰਾਚੀਨ ਅਤੇ ਮੂਲ ਧਰਮ, ਦਰਸ਼ਨ ਅਤੇ ਸਦਾਚਾਰਕ ਵਿਚਾਰਧਾਰਾ ਹੈ। ਇਸ ਦਾ ਮੋਢੀ ਚੀਨੀ ਦਾਰਸ਼ਨਕ ਕਨਫੂਸ਼ੀਅਸ ਸੀ, ਜਿਸ ਦਾ ਜਨਮ 551 ਈਸਾਪੂਰਵ ਅਤੇ ਮਰਨ 479 ਈਸਾਪੂਰਵ ਮੰਨਿਆ ਜਾਂਦਾ ਹੈ।

ਇਹ ਧਰਮ ਮੁੱਖ ਤੌਰ 'ਤੇ ਸਦਾਚਾਰ ਅਤੇ ਦਰਸ਼ਨ ਦੀਆਂ ਗੱਲਾਂ ਕਰਦਾ ਹੈ। ਦੇਵਤਿਆਂ ਅਤੇ ਰੱਬ ਦੇ ਬਾਰੇ ਵਿੱਚ ਜ਼ਿਆਦਾ ਕੁੱਝ ਨਹੀਂ ਕਹਿੰਦਾ। ਇਸ ਲਈ ਇਸਨੂੰ ਧਰਮ ਕਹਿਣਾ ਗਲਤ ਪ੍ਰਤੀਤ ਹੁੰਦਾ ਹੈ। ਇਸਨੂੰ ਜੀਵਨ ਸ਼ੈਲੀ ਕਹਿਣਾ ਜ਼ਿਆਦਾ ਉਚਿਤ ਹੈ। ਇਹ ਧਾਰਮਿਕ ਪ੍ਰਣਾਲੀ ਕਦੇ ਚੀਨੀ ਸਾਮਰਾਜ ਦਾ ਰਾਜਧਰਮ ਹੋਇਆ ਕਰਦੀ ਸੀ।