ਕਨਾਤ (ਫ਼ਾਰਸੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਘਸਾਬੇਹ, ਈਰਾਨ ਦੇ ਕਨਾਟਸ ਦਾ ਜਲ ਚੈਨਲ

ਕਨਾਤ ਜਾਂ ਕਰੀਜ਼ ਇੱਕ ਭੂਮੀਗਤ ਜਲ-ਨਿੱਕੇ ਰਾਹੀਂ, ਇੱਕ ਸੋਮੇ ਜਾਂ ਖੂਹ ਤੋਂ ਪਾਣੀ ਨੂੰ ਸਤਹ ਤੱਕ ਪਹੁੰਚਾਉਣ ਲਈ ਇੱਕ ਪ੍ਰਣਾਲੀ ਹੈ; ਸਿਸਟਮ ਦੀ ਸ਼ੁਰੂਆਤ ਲਗਭਗ 3,000 ਸਾਲ ਪਹਿਲਾਂ ਹੋਈ ਸੀ ਜੋ ਹੁਣ ਈਰਾਨ ਹੈ। ਸ਼ਹਿਰ ਵਿੱਚ ਪੀਣਯੋਗ ਤਾਜ਼ੇਪਾਣੀ ਦੀ ਸਪਲਾਈ ਦੀ ਇੱਕ ਅੰਡਰਗਰਾਊਂਡ ਪ੍ਰਾਚੀਨ ਫ਼ਾਰਸੀ ਪ੍ਰਣਾਲੀ ਹੈ। ਇਹ ਸੰਸਾਰ ਦੀ ਜਲ-ਸਪਲਾਈ ਦੀ ਪ੍ਰਾਚੀਨਤਮ ਪ੍ਰਣਾਲੀ ਹੈ, ਜੋ ਲਗਭਗ 3,000 ਸਾਲ ਪਹਿਲਾਂ ਵਿਕਸਿਤ ਕੀਤੀ ਗਈ।

ਯੋਜਨਾ[ਸੋਧੋ]

ਇਸ ਪ੍ਰਣਾਲੀ ਵਿੱਚ ਪਹਿਲਾਂ ਪਾਣੀ ਦੇ ਸਰੋਤ ਜਿਵੇਂ ਕਿਸੇ ਝਰਨੇ ਜਾਂ ਚਸ਼ਮੇ ਤੋਂ ਲੈਕੇ ਸ਼ਹਿਰ ਤੱਕ ਥੋੜ੍ਹੀ ਥੋੜ੍ਹੀ ਦੂਰੀ ਤੇ ਡੂੰਘੇ ਟੋਏ (ਕਨਾਤ) ਪੱਟੇ ਜਾਂਦੇ ਸਨ (ਸੀਵਰੇਜ਼ ਦੇ ਮੇਨਹੋਲ ਦੀ ਤਰਾਂ) ਅਤੇ ਫੇਰ ਇੰਨ੍ਹਾਂ ਟੋਇਆਂ (ਕਨਾਤਾਂ) ਨੂੰ ਅੰਡਰਗਰਾਊਂਡ ਸੁਰੰਗ ਪੱਟ ਕੇ ਪਹਿਲੇ ਨੂੰ ਦੂਏ ਨਾਲ਼, ਦੂਏ ਨੂੰ ਤੀਏ ਨਾਲ਼ ਇਸ ਤਰਾਂ ਸਾਰੇ ਟੋਇਆਂ ( ਕਨਾਤਾਂ) ਨੂੰ ਆਪਸ ਵਿੱਚ ਜੋੜ ਦਿੱਤਾ ਜਾਂਦਾ ਸੀ ਤੇ ਐਂ ਇੱਕ ਅੰਡਰਗਰਾਊਂਡ ਨਹਿਰ ਬਣ ਜਾਂਦੀ ਸੀ।ਇਸ ਤਰਾਂ ਕੁੱਝ ਕੁੱਝ ਅੱਜ-ਕੱਲ੍ਹ ਦੇ ਅੰਡਰਗਰਾਊਂਡ ਸੀਵਰੇਜ਼ ਸਿਸਟਮ ਵਰਗਾ ਪ੍ਰਬੰਧ ਬਣ ਜਾਂਦਾ ਸੀ। ਫ਼ਰਕ ਸਿਰਫ਼ ਐਨਾ ਸੀ ਕਿ ਸੀਵਰ ਸਿਸਟਮ ਵਿੱਚ ਅੰਡਰਗਰਾਊਂਡ ਪਾਈਪਾਂ ਵਿਛਾਈਆਂ ਹੁੰਦੀਆਂ ਹਨ ਪਰ ਕਨਾਤ ਵਿੱਚ ਕੱਚੀਆਂ ਸੁਰੰਗਾਂ ਹੀ ਹੁੰਦੀਆਂ ਸਨ, ਜਿਸ ਨਾਲ਼ ਮੀਲਾਂ ਦੂਰ ਤੋਂ ਪਾਣੀ ਸ਼ਹਿਰ ਵਿੱਚ ਪਹੁੰਚ ਜਾਂਦਾ ਸੀ। ਅੱਗੇ ਸ਼ਹਿਰ ਦੀਆਂ ਗਲੀਆਂ ਵਿੱਚ ਵੀ ਇਸੇ ਤਰਾਂ ਦਾ ਪ੍ਰਬੰਧ ਹੁੰਦਾ ਸੀ। ਜਿੱਥੋਂ ਲੋਕ ਪੀਣ, ਪਕਾਉਣ, ਨਹਾਉਣ ਅਤੇ ਹੋਰ ਘਰੇਲੂ ਵਰਤੋਂ ਲਈ ਪਾਣੀ ਲੈਂਦੇ ਸਨ।

ਕੰਮ ਦੀ ਵੰਡ[ਸੋਧੋ]

ਲਗਾਤਾਰ ਪਾਣੀ ਦੀ ਸਪਲਾਈ ਯਕੀਨੀ ਬਣਾਈ ਰੱਖਣ ਲਈ ਕੁੱਝ ਬੰਦਿਆਂ ਦੀ ਪੱਕੀ ਡਿਊਟੀ ਹੁੰਦੀ ਸੀ ਜੋ ਕਨਾਤ ਰਾਹੀਂ ਅੰਡਰਗਰਾਊਂਡ ਨਹਿਰ ਵਿੱਚ ਉੱਤਰ ਕੇ ਪਾਣੀ ਦੇ ਵਹਾਅ ਵਿੱਚ ਆਈਆਂ ਰੁਕਾਵਟਾਂ ਜਿਵੇਂ ਢਿਗ-ਡਿੱਗਣਾ ਜਾਂ ਗਾਰ ਵਗੈਰਾ ਨੂੰ ਲਗਾਤਾਰ ਬਾਹਰ ਕੱਢਦੇ ਰਹਿੰਦੇ ਸਨ ਤੇ ਸ਼ਹਿਰ ਨੂੰ ਪਾਣੀ ਨਿਰਵਿਘਨ ਪਹੁੰਚਦਾ ਰਹਿੰਦਾ ਸੀ। ਈਰਾਨ ਦੇ ਕਈ ਸ਼ਹਿਰਾਂ ਵਿੱਚ ਅੱਜ ਵੀ ਇਹ ਪ੍ਰਣਾਲੀ ਬਾਖੂਬੀ ਕੰਮ ਕਰ ਰਹੀ ਹੈ। ਇਸ ਤਰਾਂ ਈਰਾਨ ਵਰਗੇ ਖੁਸ਼ਕ, ਮਾਰੂ ਲੈਂਡਸਕੇਪ ਵਿੱਚ ਬਾਰਾਂ ਮਹੀਨੇ ਤੀਹ ਦਿਨ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਉਣਾ ਉਸ ਜ਼ਮਾਨੇ ਦੀ ਈਰਾਨੀ ਇੰਜੀਨੀਅਰਿੰਗ ਦਾ ਇੱਕ ਸ਼ਾਨਦਾਰ ਨਮੂਨਾ ਹੈ। ਯੂਨੈਸਕੋ ਵੱਲੋਂ ਵੀ ਕਨਾਤ ਪ੍ਰਣਾਲੀ ਨੂੰ ਵਿਸ਼ਵ ਵਿਰਾਸਤ ਦਾ ਦਰਜ਼ਾ ਦਿੱਤਾ ਗਿਆ ਹੈ।[1]

ਹਵਾਲੇ[ਸੋਧੋ]

  1. ਗੁਰਮੇਲ ਬੇਗਾ