ਕਨੂੰਨ ਦੇ ਦਰ 'ਤੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"Before the Law"
CountryDoctor.jpg
Ein Landarzt, first edition
ਲੇਖਕFranz Kafka
ਮੂਲ ਟਾਈਟਲ"Vor dem Gesetz"
ਭਾਸ਼ਾGerman
ਪ੍ਰਕਾਸ਼ਨSelbstwehr, 1919 in Ein Landarzt, 1925 in Der Process
ਪ੍ਰਕਾਸ਼ਕ1919 Kurt Wolff
ਪ੍ਰਕਾਸ਼ਨ_ਤਾਰੀਖ1915

ਕਨੂੰਨ ਦੇ ਦਰ 'ਤੇ (ਜਰਮਨ: "Vor dem Gesetz, ਵੋਰ ਡੈਮ ਗੇਸੇਟਜ਼") ਫ੍ਰਾਂਜ਼ ਕਾਫਕਾ ਦੇ ਨਾਵਲ ਦਿ ਟਰਾਇਲ (ਜਰਮਨ: Der Prozess) ਵਿਚਲੀ ਇੱਕ ਦ੍ਰਿਸ਼ਟਾਂਤ-ਕਥਾ ਹੈ। ਇਹ ਕਾਫਕਾ ਦੇ ਜੀਵਨ ਕਾਲ ਵਿੱਚ ਪ੍ਰਕਾਸ਼ਤ ਹੋਈ ਸੀ। ਪਹਿਲਾਂ ਯਹੂਦੀ ਹਫਤਾਵਾਰੀ ਸੇਲਬਸਟਵੇਅਰ ਦੇ 1915 ਦੇ ਨਵੇਂ ਸਾਲ ਦੇ ਐਡੀਸ਼ਨ ਵਿੱਚ, ਫਿਰ 1919 ਵਿਚ ਆਈਨ ਲੈਂਡਰਜ਼ਟ (ਏ ਕੰਟਰੀ ਡਾਕਟਰ ) ਦੇ ਸੰਗ੍ਰਹਿ ਦੇ ਹਿੱਸੇ ਵਜੋਂ ਕਾਸ਼ਤ ਹੋਈ ਸੀ। ਦਿ ਟਰਾਇਲ, ਹਾਲਾਂਕਿ, ਕਾਫਕਾ ਦੀ ਮੌਤ ਤੋਂ ਬਾਅਦ, 1925 ਤੱਕ ਪ੍ਰਕਾਸ਼ਤ ਨਹੀਂ ਛਪਿਆ ਸੀ।

ਪਲਾਟ ਦਾ ਸਾਰ[ਸੋਧੋ]

"ਕਨੂੰਨ ਦੇ ਦਰ 'ਤੇ"[ਸੋਧੋ]

ਇੱਕ ਦਿਹਾਤੀ ਆਦਮੀ ਨਿਆਂ ਦੀ ਭਾਲ ਵਿੱਚ ਇੱਕ ਖੁੱਲੇ ਦਰਵਾਜ਼ੇ ਰਾਹੀਂ ਕਾਨੂੰਨ ਵਿੱਚ ਦਾਖਲ ਹੋਣਾ ਚਾਹੁੰਦਾ ਹੈ, ਪਰ ਦਰਬਾਨ ਉਸ ਆਦਮੀ ਨੂੰ ਕਹਿੰਦਾ ਹੈ ਕਿ ਉਹ ਇਸ ਸਮੇਂ ਨਹੀਂ ਲੰਘ ਸਕਦਾ। ਆਦਮੀ ਪੁੱਛਦਾ ਹੈ ਕਿ ਕੀ ਉਸਨੂੰ ਬਾਅਦ ਵਿੱਚ ਦਾਖ਼ਲੇ ਦੀ ਇਜਾਜਤ ਮਿਲ ਸਕਦੀ ਹੈ, ਅਤੇ ਦਰਬਾਨ ਕਹਿੰਦਾ ਹੈ ਕਿ ਇਹ ਸੰਭਵ ਹੈ "ਪਰ ਹੁਣ ਨਹੀਂ"। ਉਹ ਆਦਮੀ ਦਰਵਾਜ਼ੇ ਤੋਂ ਸਾਲਾਂ ਲਈ ਇੰਤਜ਼ਾਰ ਕਰਦਾ ਹੈ, ਦਰਬਾਨ ਨੂੰ ਆਪਣਾ ਸਭ ਕੁਝ ਰਿਸ਼ਵਤ ਵਿੱਚ ਦਿੰਦਾ ਹੈ। ਦਰਬਾਨ ਇਹ ਸਭ ਕੁੱਝ ਲੈ ਵੀ ਲੈਂਦਾ, ਪਰ ਹਰ ਵਾਰ ਨਾਲ ਹੀ ਇਹ ਵੀ ਕਹਿ ਦਿੰਦਾ, “ਮੈਂ ਇਹ ਸਭ ਸਿਰਫ ਇਸ ਲਈ ਲੈ ਰਿਹਾ ਹਾਂ ਕਿ ਤੈਨੂੰ ਇਹ ਨਾ ਲੱਗੇ ਕਿ ਤੂੰ ਆਪਣੀ ਕੋਸ਼ਿਸ਼ ਵਿੱਚ ਕੋਈ ਕਸਰ ਛੱਡ ਦਿੱਤੀ ਸੀ।” ਉਹ ਆਦਮੀ ਨਿਆਂ ਦੀ ਪ੍ਰਾਪਤੀ ਲਈ ਦਰਬਾਨ ਨੂੰ ਕਤਲ ਜਾਂ ਦੁਖੀ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਪਰ ਉਦੋਂ ਤੱਕ ਦਰਵਾਜ਼ੇ ਤੇ ਉਡੀਕ ਕਰਦਾ ਹੈ ਜਦੋਂ ਤੱਕ ਉਹ ਮਰਨ ਵਾਲਾ ਨਹੀਂ ਹੁੰਦਾ। ਆਪਣੀ ਮੌਤ ਤੋਂ ਠੀਕ ਪਹਿਲਾਂ, ਉਸਨੇ ਦਰਵਾਜ਼ੇ ਵਾਲੇ ਨੂੰ ਪੁੱਛਿਆ ਕਿ ਇੰਨੇ ਸਾਲਾਂ ਵਿੱਚ ਮੇਰੇ ਸਿਵਾ ਕਿਸੇ ਨੇ ਅੰਦਰ ਜਾਣ ਦੀ ਇਜਾਜ਼ਤ ਹੀ ਨਹੀਂ ਮੰਗੀ? ਦਰਬਾਨ ਜਵਾਬ ਦਿੰਦਾ ਹੈ "ਇੱਥੇ ਤਾਂ ਕਿਸੇ ਹੋਰ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਮਿਲ ਹੀ ਨਹੀਂ ਸਕਦੀ। ਇਹ ਦਰਵਾਜਾ ਤਾਂ ਸੀ ਹੀ ਸਿਰਫ ਤੇਰੇ ਲਈ। ਮੈਂ ਹੁਣ ਇਸਨੂੰ ਬੰਦ ਕਰਨ ਲੱਗਾ ਹਾਂ। ”