ਕਬੀਰ ਪੰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਬੀਰ ਪੰਥ ਜਾਂ ਸਤਿਗੁਰੂ ਕਬੀਰ ਪੰਥ, ਭਾਰਤ ਦੇ ਭਕਤੀਕਾਲੀਨ ਕਵੀ ਕਬੀਰ ਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਇੱਕ ਧਰਮ ਹੈ। ਕਬੀਰ ਜੀ ਦੇ ਚੇਲੇ ਧਰਮਦਾਸ ਨੇ ਉਹਨਾਂ ਦੇ ਨਿਧਨ ਦੇ ਲਗਭਗ ਸੌ ਸਾਲ ਬਾਅਦ ਇਸ ਪੰਥ ਦੀ ਸ਼ੁਰੂਆਤ ਕੀਤੀ ਸੀ। ਅਰੰਭ ਵਿੱਚ ਦਾਰਸ਼ਨਕ ਅਤੇ ਨੈਤਿਕ ਸਿੱਖਿਆ ਉੱਤੇ ਆਧਾਰਿਤ ਇਹ ਪੰਥ ਹੋਰ ਕਾਲ ਵਿੱਚ ਧਾਰਮਿਕ ਸੰਪ੍ਰਦਾਏ ਵਿੱਚ ਪਰਿਵਰਤਿਤ ਹੋ ਗਿਆ। ਕਬੀਰ ਪੰਥ ਵਿੱਚ ਹਿੰਦੂ, ਮੁਸਲਮਾਨ, ਬੋਧੀ ਅਤੇ ਜੈਨ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਹਨ।[1] ਕਬੀਰ ਜੀ ਦੀਆਂ ਰਚਨਾਵਾਂ ਦਾ ਸੰਗ੍ਰਿਹ ਬੀਜਕ ਇਸ ਪੰਥ ਦੇ ਦਾਰਸ਼ਨਕ ਅਤੇ ਆਤਮਕ ਚਿੰਤਨ ਦਾ ਆਧਾਰ ਗਰੰਥ ਹੈ।

ਕਬੀਰ ਜੀ ਦੀਆਂ ਤਸਵੀਰਾਂ[ਸੋਧੋ]

ਹਵਾਲੇ[ਸੋਧੋ]