ਕਬੂਤਰ ਬਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Phcture 050.jpg

ਕਬੂਤਰ ਬਾਜ਼ੀ ਲੋਕ ਮਨੋਰੰਜਨ ਦਾ ੲਿੱਕ ਸਾਧਨ ਹੈ ਜਿਸ ਵਿੱਚ ਚੀਨੇ ਕਬੂਤਰਾਂ ਦੀ ਬਾਜ਼ੀ ਪਾੲੀ ਜਾਂਦੀ ਹੈ। ਅਸਲ ਵਿੱਚ ਕਬੂਤਰਾਂ ਦਾ ਮੁਕਾਬਲਾ ਕਰਵਾ ਕੇ ਵੇਖਿਅਾ ਜਾਂਦਾ ਹੈ ਕਿ ਕਿਹੜਾ ਕਬੂਤਰ ਅਸਮਾਨ ਵਿੱਚ ਜ਼ਿਅਾਦਾ ਸਮਾਂ ਉੱਡ ਸਕਦਾ ਹੈ। ਉਨ੍ਹਾਂ ਦੀ ਲੰਮੀ ਉਡਾਣ ਦੇ ਅਧਾਰ ਤੇ ਕਬੂਤਰ ਮਾਲਕਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ੲਿਨਾਮ ਦਿੱਤਾ ਜਾਂਦਾ ਹੈ। ੲਿਹ ਕਬੂਤਰ ਬਦਾਮ ਅਤੇ ਹੋਰ ਮਹਿੰਗੇ ਅਨਾਜ ਖਵਾ ਕੇ ਪਾਲੇ ਜਾਂਦੇ ਹਨ।

ਪਰਕਿਰਿਅਾ[ਸੋਧੋ]

ਬਾਜ਼ੀ ਤੋਂ ਕੁੱਝ ਦਿਨ ਪਹਿਲਾਂ ਕੋੲੀ ਦਿਨ, ਸਮਾਂ ਅਤੇ ਸਥਾਨ ਨਿਸ਼ਚਿਤ ਕਰ ਲਿਅਾ ਜਾਂਦਾ ਹੈ ਤੇ ਅੈਂਟਰੀ ਫੀਸ ਅਤੇ ੲਿਨਾਮਾਂ ਦੀ ਫੀਸ ਮੁਕੱਰਰ ਕਰ ਲੲੀ ਜਾਂਦੀ ਹੈ। ਗਰਮੀ ਦੇ ਦਿਨਾਂ ਵਿੱਚ ਬਾਜ਼ੀ ਦਾ ਸਮਾਂ ਅਕਸਰ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਤੱਕ ਰੱਖਿਅਾ ਜਾਂਦਾ ਹੈ। ਪਿੰਡ ਦੀ ਨਿਰਧਾਰਤ ਕੀਤੀ ਥਾਂ ਤੋਂ ੲਿੱਕੋ ਵੇਲੇ ਮੁਕਾਬਲੇ ਵਿੱਚ ਹਿੱਸੇਦਾਰ ਕਬੂਤਰ ਉਡਾ ਦਿੱਤੇ ਜਾਂਦੇ ਹਨ। ਹਰ ਚੀਨੇ ਕਬੂਤਰ ਤੇ ਕੋੲੀ ਨਾ ਕੋੲੀ ਨਿਸ਼ਾਨੀ ਲਗਾੲੀ ਜਾਂਦੀ ਹੈ। ਕਿਸੇ ਦੇ ਖੰਭਾਂ ਤੇ ਰੰਗ ਕਰਿਅਾ ਹੁੰਦਾ ਹੈ ਜਾਂ ਕਿਸੇ ਦੀ ਗਰਦਨ/ਪੈਰ ਵਿੱਚ ਕੋੲੀ ਹਲਕੀ ਨਿਸ਼ਾਨੀ ਪਾੲੀ ਜਾਂਦੀ ਹੈ। ਉਡਾਉਣ ਤੋਂ ਬਾਅਦ ਹਰ ਕਬੂਤਰਬਾਜ਼ ਅਾਪਣੇ ਕਬੂਤਰ ਦੀ ਨਿਗਰਾਨੀ ਰਖਦਾ ਹੈ। ਜਿਹੜਾ ਕਬੂਤਰ ਸਭ ਤੋਂ ਅਾਖੀਰ ਤੇ ਥੱਲੇ ਉਤਰਦਾ ਹੈ ਉਸ ਨੂੰ ਜੇਤੂ ਮੰਂਨਿਆ ਜਾਂਦਾ ਹੈ ਕਿੳੁਂਕਿ ਬਾਕੀ ਕਬੂਤਰ ਥੱਕ ਜਾਣ ਤੇ ਜਲਦੀ ਬੈਠ ਜਾਂਦੇ ਹਨ। ੲਿਹ ਸਾਰੇ ਕਬੂਤਰ ਟਰੇਨਡ ਹੁੰਦੇ ਹਨ ਜਿਸ ਕਰਕੇ ੲਿਹ ਉੱਥੇ ਹੀ ਉਤਰਦੇ ਹਨ ਜਿਥੋਂ ਉਡਾੲੇ ਜਾਂਦੇ ਹਨ।