ਸਮੱਗਰੀ 'ਤੇ ਜਾਓ

ਕਰਤਾਰ ਸਿੰਘ ਕਲਾਸਵਾਲੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਰਤਾਰ ਸਿੰਘ ਕਲਾਸਵਾਲੀਆ (1882 - 22 ਫਰਵਰੀ 1952) ਇੱਕ ਧਰਮ-ਸ਼ਾਸਤਰੀ, ਪੰਜਾਬੀ ਕਵੀ ਅਤੇ ਇਤਿਹਾਸਕਾਰ ਸੀ।

ਜੀਵਨੀ

[ਸੋਧੋ]

ਕਰਤਾਰ ਸਿੰਘ ਦਾ ਜਨਮ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਦੇ ਕਲਾਸਵਾਲਾ ਪਿੰਡ ਵਿੱਚ 1882 ਚ ਹੋਇਆ। ਉਹ ਦਸ ਵਰ੍ਹਿਆਂ ਦਾ ਹੀ ਸੀ ਕਿ ਉਸਦਾ ਪਿਤਾ ਸ. ਜਗਤ ਸਿੰਘ ਪੈਨਸ਼ਨਰ ਚਲਾਣਾ ਕਰ ਗਿਆ। ਫਿਰ ਉਸਦੇ ਤਾਏ ਦਸੌਂਧਾ ਸਿੰਘ ਨੇ ਉਸ ਨੂੰ ਪਾਲਿਆ ਪੋਸਿਆ। ਉਸ ਨੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਹੀ ਪੜ੍ਹਨਾ ਸਿੱਖਿਆ ਅਤੇ ਸਿੱਖ ਧਰਮ-ਗ੍ਰੰਥਾਂ ਦਾ ਗੰਭੀਰ ਅਧਿਐਨ ਕੀਤਾ। ਉਹ ਫੌਜ ਵਿਚੋਂ ਪੈਨਸ਼ਨਰ ਆਓਣ ਮਗਰੋਂ ਸਚਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਹੈਡ ਗ੍ਰੰਥੀ ਲਗ ਗਿਆ। ਜਿਥੇ ਇਸਨੇ ਆਪਣੇ ਅਧਿਐਨ ਅਤੇ ਮੌਖਿਕ ਇਤਿਹਾਸ ਦੀਆਂ ਵਿਧੀਆਂ ਦੀ ਵਰਤੋਂ ਕਰਦੇ ਹੋਏ ਸਿੱਖ ਇਤਿਹਾਸ ਦੇ ਕਾਵਿਕ ਗ੍ਰੰਥਾਂ ਦੀ ਰਚਨਾ ਕੀਤੀ ਸੀ।

ਕਾਵਿ ਰਚਨਾਵਾਂ

[ਸੋਧੋ]
  • ਬੁੱਢੇ ਦੀ ਨਾਰ
  • ਨੱਢੇ ਦੀ ਨਾਰ
  • ਨਿਰੰਕਾਰੀ ਜੋਤ (ਗੁਰੂ ਨਾਨਕ ਦੇਵ)
  • ਹਿਤਕਾਰੀ ਜੋਤ (ਸ੍ਰੀ ਗੁਰੂ ਅੰਗਦ ਪ੍ਰਕਾਸ਼)
  • ਦਾਤਾਰੀ ਜੋਤ (ਸ੍ਰੀ ਗੁਰੂ ਅਮਰ ਪ੍ਰਕਾਸ਼)
  • ਉਜਿਆਰੀ ਜੋਤ (ਸ੍ਰੀ ਗੁਰੂ ਰਾਮਦਾਸ ਪ੍ਰਕਾਸ਼)
  • ਜਾਗਦੀ ਜੋਤ (ਸ੍ਰੀ ਗੁਰੂ ਅਰਜਨ ਪ੍ਰਕਾਸ਼)
  • ਦਲਭਜਨੀ ਜੋਤ (ਸ੍ਰੀ ਖੜਗੇਸ਼ ਪ੍ਰਕਾਸ਼)
  • ਉਪਕਾਰੀ ਜੋਤ (ਸ੍ਰੀ ਗੁਰੂ ਹਰਿਰਾਇ ਪ੍ਰਕਾਸ਼)
  • ਦੀਦਾਰੀ ਜੋਤ (ਸ੍ਰੀ ਗੁਰੂ ਹਰਿਕ੍ਰਿਸ਼ਨ ਪ੍ਰਕਾਸ਼)
  • ਨਰੰਜਨੀ ਜੋਤ (ਪ੍ਰਸੰਗ ਸ੍ਰੀ ਗੁਰੂ ਤੇਗ ਬਹਾਦਰ ਜੀ)
  • ਅਕਾਲੀ ਜੋਤ (ਸ੍ਰੀ ਗੁਰੂ ਦਸਮੇਸ਼ ਪ੍ਰਕਾਸ਼/ਸ੍ਰੀ ਦੁਸ਼ਟ ਦਮਨ ਪ੍ਰਕਾਸ਼)
  • ਨਿਰਭੈ ਯੋਧਾ
  • ਅਜੀਤ ਖ਼ਾਲਸਾ
  • ਜੌਹਰ ਖ਼ਾਲਸਾ
  • ਪ੍ਰਕਾਸ਼ ਖ਼ਾਲਸਾ,
  • ਸਰਕਾਰ ਖ਼ਾਲਸਾ,
  • ਦਰਬਾਰ ਖ਼ਾਲਸਾ
  • ਬੇਤਾਜ ਖ਼ਾਲਸਾ
  • ਦਲੇਰ ਖ਼ਾਲਸਾ
  • ਸੁਧਾਰ ਖ਼ਾਲਸਾ
  • ਬੀਰ ਖ਼ਾਲਸਾ
  • ਸ੍ਰੀ ਕਲਗੀਧਰ ਦਰਸ਼ਨ
  • ਪ੍ਰਤਾਪ ਖ਼ਾਲਸਾ
  • ਦਸਮੇਸ ਦੁਲਾਰੇ
  • ਵਾਰਾਂ ਧਰਮ ਸ਼ਹੀਦਾਂ
  • ਸਿੰਘਨੀਆਂ ਦਾ ਸਿਦਕ
  • ਖ਼ੂਨ-ਏ-ਸ਼ਹੀਦਾਂ
  • ਬੇਬੇ ਦੀ ਬੇਰ
  • ਖ਼ੂਨੀ ਸਾਲ ਦੀਆਂ ਖ਼ੂਨੀ ਹੋਲੀਆਂ
  • ਗਿਆਨ ਪ੍ਰਕਾਸ਼ ਅਰਥਾਤ ਜ਼ਿੰਦਗੀ ਸੁਧਾਰ
  • ਰੂਪ ਬਸੰਤ
  • ਪ੍ਰਹਲਾਦ ਭਗਤ
  • ਸਰਦਾਰਨੀ ਝਾਲਾ ਕੌਰ
  • ਭਾਈ ਕਲਿਆਣਾ ਆਦਿ।

ਵਾਰਤਕ ਕਿਰਤਾਂ

[ਸੋਧੋ]
  • ਮਹਾਰਾਨੀ ਸ਼ਕੁੰਤਲਾ
  • ਜਮਰੋਧ
  • ਗਗਨ ਦਮਾਮਾ
  • ਯਾਰੜੇ ਦਾ ਸਥਰ
  • ਬਾਬਾ ਬੁਢਾ ਜੀ
  • ਦੁੱਖ ਭੰਜਨੀ
  • ਸਾਹਿਬ ਕੌਰ,
  • ਮਹਾਰਾਣੀ ਜਿੰਦਾਂ,
  • ਬਾਬਾ ਫੂਲਾ ਸਿੰਘ ਅਕਾਲੀ
  • ਕਾਲੇ ਪਾਣੀ
  • ਗੋਲੀ ਚਲਦੀ ਗਈ।

ਬਾਹਰੀ ਹਵਾਲੇ

[ਸੋਧੋ]

http://sikhdigitallibrary.blogspot.in/p/celebrating-life-and-works-of-giani.html