ਸਮੱਗਰੀ 'ਤੇ ਜਾਓ

ਕਰਨੈਲ ਬਾਗ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਰਨੈਲ ਸਿੰਘ ਬਾਗ਼ੀ (2 ਸਤੰਬਰ 1940 - 11 ਅਪ੍ਰੈਲ 1981) ਇੱਕ ਪੰਜਾਬੀ ਕ੍ਰਾਂਤੀਕਾਰੀ ਕਵੀ ਸੀ।

ਕਰਨੈਲ ਬਾਗ਼ੀ ਦਾ ਜਨਮ 2 ਸਤੰਬਰ 1940 ਨੂੰ ਪਿੰਡ ਸ਼ਹਿਨਾਤਪੁਰ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ। ਦੇਸ਼ ਵੰਡ ਦੇ ਤੋਂ ਬਾਅਦ ਉਸ ਦਾ ਪਰਿਵਾਰ ਉਧਰੋਂ ਉੱਜੜ ਕੇ ਭਾਰਤੀ ਪੰਜਾਬ ਦੇ ਸ਼ਹਿਰ ਕੋਟਕਪੂਰੇ ਆ ਗਿਆ ਅਤੇ ਪਿਤਾ ਪੁਰਖੀ ਤਰਖਾਣਾ ਕਿੱਤੇ ਨੂੰ ਰੋਜ਼ੀ ਰੋਟੀ ਦਾ ਵਸੀਲਾ ਬਣਾ ਲਿਆ। ਆਰਥਿਕ ਮੰਦਹਾਲੀ ਕਾਰਨ ਉਸਨੂੰ ਸੱਤਵੀਂ ਜਮਾਤ ਵਿਚੋਂ ਹੀ ਸਕੂਲ ਛੱਡਣਾ ਪਿਆ।

ਉਸ ਨੇ 11 ਅਪ੍ਰੈਲ 1981 ਨੂੰ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ।

ਕਾਵਿ ਸੰਗ੍ਰਹਿ

[ਸੋਧੋ]
  • ਲੋਹੇ ਦੇ ਮਰਦ
  • ਧਰਤੀ ਲਹੂ ਲੁਹਾਣ
  • ਮੈਂ ਕਦੇ ਨਹੀਂ ਚਾਹਿਆ (ਮੌਤ ਤੋਂ ਬਾਅਦ ਛਪੀ)

ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਸੰਪਾਦਿਤ ਕੀਤੀ ਕਾਵਿ-ਪੁਸਤਕ ਤਰਥੱਲੀਆਂ ਦੇ ਦੌਰ ਵਿਚ ਵਿੱਚ ਕਰਨੈਲ ਬਾਗ਼ੀ ਦੀਆਂ 50 ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।

ਕਾਵਿ ਨਮੂਨੇ

[ਸੋਧੋ]

ਅਸੀਂ ਕਤਲ ਹੋਏ ਹਾਂ
ਅਯੁੱਧਿਆ ਦੇ ਵਾਸੀਓ!
ਕਿਸ ਖੁਸ਼ੀ ਚ
ਦੀਪ ਬਾਲੇ ਜੇ?
ਆਤਿਸ਼ਬਾਜ਼ੀ ਦੇ ਸ਼ੋਰ 'ਚ
ਭੁੱਲ ਗਏ ਹੋ?
ਕੋਈ ਰਾਵਣ ਨਹੀਂ ਹਾਰਿਆ
ਕੋਈ ਰਾਮ ਨਹੀਂ ਜਿੱਤਿਆ
ਸਰਹੱਦ ਦੇ ਦੋਹੀਂ ਪਾਸੀਂ
ਰੋਟੀ ਲਈ
ਅਸੀਂ ਕਤਲ ਹੋਏ ਹਾਂ।

ਰੱਬ ਦਾ ਜਨਮ
ਧਰਤੀ ਤੋਂ ਪਹਿਲਾਂ
ਹੋ ਨਹੀਂ ਸਕਦੀ
ਹੋਂਦ ਮਨੁੱਖ ਦੀ।
ਮਨੁੱਖ ਤੋਂ ਪਹਿਲਾਂ
ਗ੍ਰੰਥ ਨਹੀਂ ਹੋਂ ਸਕਦੇ।
ਮਨੁੱਖ ਦੀ ਕਲਪਨਾ
ਸਿਰਜਿਆ ਹੈ ਰੱਬ ਨੂੰ।