ਸਮੱਗਰੀ 'ਤੇ ਜਾਓ

ਕਰਮੰਡਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਰਮੰਡਲ ਪਿੱਤਲ ਦਾ ਭਾਂਡਾ ਹੁੰਦਾ ਹੈ। ਇਹ ਛੋਟੇ ਅਤੇ ਵੱਡੇ ਕਈ ਸਾਈਜ਼ ਵਿਚ ਹੁੰਦਾ ਹੈ। ਆਮ ਤੌਰ 'ਤੇ ਪਾਣੀ ਲਈ ਵਰਤਿਆ ਜਾਂਦਾ ਹੈ। ਦੁੱਧ, ਚਾਹ ਵੀ ਪਾ ਲਏ ਜਾਂਦੇ ਹਨ। ਸਾਧੂ, ਸੰਤਾਂ ਕੋਲ ਜ਼ਿਆਦਾ ਹੁੰਦਾ ਹੈ। ਇਸ ਦੇ ਹੇਠਲੇ ਹਿੱਸੇ ਦੀ ਗੁਲਾਈ ਘੱਟ ਹੁੰਦੀ ਹੈ।ਉਪਰਲਾ ਹਿੱਸਾ ਵੱਧ ਗੁਲਾਈ ਵਾਲਾ ਹੁੰਦਾ ਹੈ। ਉਪਰਲੇ ਵੱਧ ਗੁਲਾਈ ਵਾਲੇ ਹਿੱਸੇ ਤੋਂ ਫੇਰ ਵੱਧ ਗੁਲਾਈ ਸ਼ੁਰੂ ਹੋ ਜਾਂਦੀ ਹੈ। ਇਸਦੇ ਕਿਨਾਰੇ ਤੇ ਪਿੱਤਲ ਦੀ ਪੱਤੀ ਦਾ ਹੀ ਹੈਂਡਲ ਲੱਗਿਆ ਹੁੰਦਾ ਹੈ। ਇਹ ਹੈ ਕਰਮੰਡਲ ਦੀ ਬਣਤਰ। ਹੁਣ ਕਰਮੰਡਲ ਬਹੁਤ ਹੀ ਘੱਟ ਵੇਖਿਆ ਜਾਂਦਾ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.