ਕਰਮ ਚੰਦ, ਲਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਰਮ ਚੰਦ ਜ਼ਿਲ੍ਹਾ ਲਾਹੌਰ ਦਾ ਇਕ ਜਾਗੀਰਦਾਰ, ਦੀਵਾਨ ਰਾਜ ਕੁਮਾਰ ਦਾੜ੍ਹੀ ਵਾਲਾ ਦੇ ਪਰਿਵਾਰ ਵਿਚੋਂ ਸੀ। ਇਹ ਪਰਿਵਾਰ ਪਿੰਡ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਆ ਕੇ ਜ਼ਿਲ੍ਹਾ ਲਾਹੌਰ ਵਿਚ ਆ ਕੇ ਵਸ ਗਿਆ।

ਇਸ ਪਰਿਵਾਰ ਦੇ ਮੈਂਬਰ ਮੁਸਲਮਾਨਾਂ ਦੇ ਸਮੇਂ ਉਚੇ ਅਹੁਦਿਆਂ`ਤੇ ਰਹੇ। ਇਸ ਪਰਿਵਾਰ ਦਾ ਇਕ ਮੈਂਬਰ ਲਾਲਾ ਜਵਾਲਾ ਨਾਥ ਸ਼ੁਕਰਚਕੀਆ ਮਿਸਲ ਦੇ ਮੁਖੀ ਸਰਦਾਰ ਚੜ੍ਹਤ ਸਿੰਘ ਕੋਲ਼ ਅਤੇ ਬਾਅਦ ਵਿਚ ਮਹਾਂ ਸਿੰਘ ਦੇ ਕੋਲ ਮੁਨਸ਼ੀ ਨੌਕਰੀ ਕਰਦਾ ਰਿਹਾ।

ਲਾਲਾ ਕਰਮ ਚੰਦ, ਲਾਲਾ ਜਵਾਲਾ ਨਾਥ ਦਾ ਲੜਕਾ ਸੀ ਅਤੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸ ਦੇ ਇਤਬਾਰੀ ਮੁਲਾਜ਼ਮ ਸ. ਬਿਸ਼ਨ ਸਿੰਘ ਕੋਲ ਨੌਕਰ ਹੋ ਗਿਆ। ਸੰਨ 1813 ਵਿਚ ਬਿਸ਼ਨ ਸਿੰਘ ਮਹਾਰਾਜਾ ਸਾਹਿਬ ਦੀ ਨੌਕਰੀ ਛੱਡ ਗਿਆ। ਹੁਣ ਲਾਲਾ ਕਰਮ ਚੰਦ ਮਹਾਰਾਜਾ ਦੇ ਨੇੜੇ ਦੇ ਹੋ ਗਿਆ ਅਤੇ ਉਚੇ ਅਹੁਦਿਆਂ `ਤੇ ਰਿਹਾ।

ਸੰਨ 1805 ਵਿਚ ਜਦੋਂ ਮਹਾਰਾਜਾ ਆਪਣਾ ਸਾਰਾ ਕੰਮ ਕਾਰ ਛੱਡ ਕੇ ਚੁਪਚੁਪੀਤੇ ਹੀ ਹਰਿਦੁਆਰ ਚਲਾ ਗਿਆ ਤਾਂ ਕਰਮਚੰਦ ਵੀ ਉਸ ਦੇ ਨਾਲ ਸੀ।