ਸਮੱਗਰੀ 'ਤੇ ਜਾਓ

ਕਰਾਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਰਾਚੀ, ਪਾਕਿਸਤਾਨ ਤੋਂ ਮੋੜਿਆ ਗਿਆ)
ਕਰਾਚੀ
ڪراچي
ਦੇਸ: ਪਾਕਿਸਤਾਨ
ਸੂਬਾ: ਸੰਦ
ਜ਼ਿਲ੍ਹਾ: ਕਰਾਚੀ
ਰਕਬਾ: x ਮਰਬ ਕਿਲੋਮੀਟਰ
ਲੋਕ ਗਿਣਤੀ: 12,827,927 [1] Archived 2010-10-10 at the Wayback Machine.
ਬੋਲੀ: ,ਉਰਦੂ,ਪਸ਼ਤੋ,ਸੁਣਦੀ,ਅੰਗਰੇਜ਼ੀਪੰਜਾਬੀ

ਕਰਾਚੀ (ਉਰਦੂ; ਸਿੰਧੀ: ڪراچي) ਪਾਕਿਸਤਾਨ ਦਾ ਸਬ ਤੋਂ ਵੱਡਾ ਸ਼ਹਿਰ ਏ। ਏ ਸੂਬਾ ਸਿੰਧ ਵਿੱਚ ਸਮੁੰਦਰ ਦੇ ਕਿਨਾਰੇ ਵਾਕਿਅ ਏ। ਕਰਾਚੀ ਪਾਕਿਸਤਾਨ ਦਾ ਸਨਅਤੀ, ਤਜਾਰਤੀ, ਮਵਾਸਲਾਤੀ, ਤਾਲੀਮੀ ਤੇ ਇਕਤਸਾਦੀ ਮਰਕਜ਼ ਏ। ਕਰਾਚੀ ਦਾ ਸ਼ੁਮਾਰ ਦੁਨੀਆ ਦੇ ਚੰਦ ਵੱਡੇ ਸ਼ਹਿਰਾਂ ਚ ਹੁੰਦਾ ਏ। ਕਰਾਚੀ ਸੂਬਾ ਸਿੰਧ ਦਾ ਰਾਜਘਰ ਏ ਤੇ ਦਰੀਆਏ ਸਿੰਧ ਦੇ ਮਗ਼ਰਿਬ ਚ ਬਹਿਰਾ ਅਰਬ ਦੇ ਸਾਹਿਲ ਤੇ ਆਬਾਦ ਏ। ਪਾਕਿਸਤਾਨ ਦੀ ਸਬ ਤੋਂ ਵੱਡੀ ਬਿੰਦਰ ਗਾਹ ਤੇ ਹਵਾਈ ਅੱਡਾ ਵੀ ਕਰਾਚੀ ਚ ਕਾਇਜ਼ ਏ। ਕਰਾਚੀ 1947 ਤੋਂ 1960 ਤੱਕ ਪਾਕਿਸਤਾਨ ਦਾ ਦਾਰੁਲ ਹਕੂਮਤ ਵੀ ਰਿਹਾ। ਮੌਜੂਦਾ ਕਰਾਚੀ ਦੀ ਜਗ੍ਹਾ ਕਦੀਮ ਮਾਹੀ ਗੈਰਾਂ ਦੀ "ਕੋਲਾਚੀ ਜੋ ਗੁੱਠ" ਨਾਂ ਦੀ ਬਸਤੀ ਕਾਇਮ ਸੀ।, ਅੰਗਰੇਜ਼ਾਂ ਨੇ 19ਵੀਂ ਸਦੀ ਸ਼ਹਿਰ ਦੀ ਤਾਮੀਰ ਤੇ ਤਰੱਕੀ ਦੀ ਬੁਨਿਆਦ ਰੱਖੀ। 1947 ਪਾਕਿਸਤਾਨ ਦੀ ਆਜ਼ਾਦੀ ਦੇ ਵੇਲੇ ਕਰਾਚੀ ਨੂੰ ਪਾਕਿਸਤਾਨ ਦਾ ਦਾਰੁਲ ਹਕੂਮਤ ਬਣਾਇਆ ਗਇਆ।

ਇਤਹਾਸ

[ਸੋਧੋ]

ਕਰਾਚੀ ਨੂੰ ਸੁਣਦੀ ਤੇ ਬਲੋਚੀ ਕਬੀਲਿਆਂ ਨੇ ਕਲਾਚੀ ਦੇ ਨਾਲ਼ ਵਸਾਇਆ ਤੇ ਇਹ ਪੁਰਾਣੇ ਮਛੇਰੇ ਵਸਨੀਕ ਹੱਲੇ ਵੀ ਇੱਥੇ ਵਸਦੇ ਨੇਂ ਮਾਈ ਕਲਾਚੀ ਦੇ ਨਾਂ ਨਾਲ਼ ਹੱਲੇ ਵੀ ਪੁਰਾਣੀ ਬਸਤੀ ਹੈਗੀ ਏ। ਇਹਦੀ ਨਿਊ ਤੇ ਕਲਹੋੜਾ ਟੱਬਰ ਵੇਲੇ ਰੱਖੀ ਗਈ। 1720 ਵਿੱਚ ਤਾਲਪੁਰ ਟੱਬਰ ਦੀ ਸਰਕਾਰ ਵਿੱਚ ਇਹ ਆਂਦਾ ਸੀ।

ਫ਼ਰਵਰੀ 1839 ਵਿੱਚ ਅੰਗਰੇਜ਼ਾਂ ਉਥੇ ਮੱਲ ਮਾਰ ਲਿਆ। ਇਹ ਸੰਦ ਨਾਲ਼ ਬੰਬਈ ਪਰੀਜ਼ੀਡਨਸੀ ਨਾਲ਼ ਰਲ਼ਾ ਦਿੱਤਾ ਗਿਆ। ਅੰਗਰੇਜ਼ਾਂ ਨੇ ਏਦੀ ਬੰਦਰਗਾਹ ਨੂੰ ਵੱਡਾ ਕੀਤਾ। 1857 ਵਿੱਚ ਇੱਥੇ ਬਗ਼ਾਵਤ ਹੋਈ ਪਰ ਉਹਨੂੰ ਮੁਕਾ ਦਿੱਤਾ ਗਿਆ। 1864 ਵਿੱਚ ਕਰਾਚੀ ਦਾ ਲੰਦਨ ਨਾਲ਼ ਟੈਲੀਗ੍ਰਾਫ਼ ਨਾਲ਼ ਜੋੜ ਜੁੜਿਆ। 1878 ਵਿੱਚ ਕਰਾਚੀ ਨੂੰ ਪੂਰੇ ਹਿੰਦੁਸਤਾਨ ਨਾਲ਼ ਰੇਲ ਨਾਲ਼ ਜੋੜ ਦਿੱਤਾ ਗਿਆ। ਫ਼ਰੀਰ ਹਾਲ (1865) ਤੇ ਐਂਪਰੇਸ ਮਾਰਕੀਟ (1890) ਬਨਿਏ-ਏ-ਗੇਅ। ਮੁਹੰਮਦ ਅਲੀ ਜਿਨਾਹ ਇੱਥੇ 1876 ਨੂੰ ਜੰਮਿਆ। 1899 ਤੱਕ ਕਰਾਚੀ ਚੜ੍ਹਦੇ ਵੱਲ ਕਣਕ ਬਾਹਰ ਪਿਜਨ ਦੀ ਸਭ ਤੋਂ ਵੱਡੀ ਥਾਂ ਬਣ ਚੁੱਕੀ ਸੀ। ਇਨ੍ਹਾਂ ਵਾਦੀਆਂ ਨੇਂ ਹਿੰਦੂ ਪਾਰਸੀ ਯਹੂਦੀ ਅੰਗਰੇਜ਼ ਮਰਾਠੇ ਵਰਗੀਆਂ ਕਾਰੋਬਾਰੀ ਬਰਾਦਰੀਆਂ ਨੂੰ ਉੱਥੇ ਲੈ ਆਂਦਾ।

ਕੰਮ ਕਾਜ

[ਸੋਧੋ]

ਕਰਾਚੀ ਦੇ ਲੋਕਾਂ ਦਾ ਕਈ ਕਿਸਮਾਂ ਦਾ ਕੰਮ ਏ ਇੱਥੇ ਦੇ ਲੋਗ ਮੁੜੇ ਮਿਹਨਤੀ ਤੇ ਇਮਾਨਦਾਰ ਨੇ ਕਰਾਚੀ ਪਾਕਿਸਤਾਨ ਦਾ ਇਕਤਸਾਦੀ ਹੁੱਬ ਹੋਣ ਦੀ ਵਜ੍ਹਾ ਤੋਂ ਮੁਲਕ ਭਰ ਤੋਂ ਲੋਕ ਕਰਾਚੀ ਵਿੱਚ ਕੰਮ ਕਾਜ ਲਈ ਆਂਦੇ ਨੀਏ

ਬਾਹਰੀ ਕੜੀਆਂ

[ਸੋਧੋ]

ਮੂਰਤ ਨਗਰੀ

[ਸੋਧੋ]