ਸੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਦ ਜਾਂ ਔਜਾਰ (ਅੰਗਰੇਜ਼ੀ:Tool) ਉਨ੍ਹਾਂ ਜੁਗਤਾਂ ਨੂੰ ਕਹਿੰਦੇ ਹਨ ਜੋ ਕਿਸੇ ਕਾਰਜ ਨੂੰ ਕਰਨ ਵਿੱਚ ਸਹੂਲਤ ਜਾਂ ਸੌਖ ਪ੍ਰਦਾਨ ਕਰਦੇ ਹਨ। ਕੁੱਝ ਸੰਦ ਉਨ੍ਹਾਂ ਕੰਮਾਂ ਨੂੰ ਵੀ ਨੇਪਰੇ ਚਾੜ੍ਹ ਸਕਦੇ ਹਨ ਜੋ ਉਨ੍ਹਾਂ ਦੇ ਬਿਨਾਂ ਸੰਭਵ ਹੀ ਨਹੀਂ ਹੁੰਦੇ।

ਸਰਲ ਮਸ਼ੀਨਾਂ ਨੂੰ ਸਭ ਤੋਂ ਮੌਲਕ ਸੰਦ ਕਿਹਾ ਜਾ ਸਕਦਾ ਹੈ। ਹਥੌੜਾ ਇੱਕ ਔਜਾਰ ਹੈ; ਇਸੇ ਤਰ੍ਹਾਂ ਟੈਲੀਫੋਨ ਵੀ ਇੱਕ ਔਜਾਰ ਹੈ।

ਪਹਿਲਾਂ ਅਜਿਹੀ ਮਾਨਤਾ ਸੀ ਕਿ ਕੇਵਲ ਮਨੁੱਖ ਹੀ ਸੰਦਾਂ ਦਾ ਪ੍ਰਯੋਗ ਕਰਦਾ ਹੈ ਅਤੇ ਇਸ ਦੇ ਫਲਸਰੂਪ ਹੀ ਮਨੁੱਖ ਇੰਨਾ ਵਿਕਾਸ ਕਰ ਸਕਿਆ। ਪਰ ਬਾਅਦ ਵਿੱਚ ਪਤਾ ਚਲਾ ਕਿ ਕੁੱਝ ਚਿੜੀਆਂ ਅਤੇ ਬਾਂਦਰ ਆਦਿ ਵੀ ਸੰਦਾਂ ਦਾ ਪ੍ਰਯੋਗ ਕਰਦੇ ਹਨ। ਕਾਰਲ ਮਾਰਕਸ ਨੇ ਮਨੁੱਖ ਨੂੰ ਜਾਨਵਰ ਤੋਂ ਵੱਖ ਕਰਨ ਵਾਲੇ ਜਿਹੜੇ ਛੇ ਤੱਥਾਂ ਨੂੰ ਅਧਾਰ ਬਣਾਉਂਦਾ ਹੈ ਉਨ੍ਹਾਂ ਵਿੱਚੋਂ ਦੋ ਸੰਦਾਂ ਨਾਲ ਜੁੜੇ ਹਨ:

  1. ਸਵੈ-ਚੇਤਨਾ
  2. ਸੋਚੀ ਸਮਝੀ ਸਰਗਰਮੀ
  3. ਭਾਸ਼ਾ #ਸੰਦਾਂ ਦੀ ਵਰਤੋਂ
  4. ਸੰਦ ਬਣਾਉਣਾ
  5. ਸਹਿਚਾਰ।[1]

ਹਵਾਲੇ[ਸੋਧੋ]