ਕਲਪਨਾ ਅਤੇ ਫੈਂਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਲਪਨਾ ਅਤੇ ਫੈਂਸੀ ਬਾਰ ਕੌਲਰਿਜ ਦਾ ਚਿੰਤਨ : ਆਈ  ਏ. ਰਿਚਰਡਜ  ਦਾ ਪਰਿਪੇਖ ਸੈਮੁਅਲ ਟੇਲਰ ਕੌਲਰਿਜ ਅੰਗਰੇਜ਼ੀ ਸਾਹਿਤ ਦੀ ਇੱਕ ਵੱਡੀ ਹਸਤੀ ਹੈ। ਉਸ ਦਾ ਜਨਮ 21 ਅਕਤੂਬਰ, 1772 ਨੂੰ ਇੰਗਲੈਂਡ ਦੇ ਓਟਰੇ ਸੈਂਟ ਮੈਰੀ ਵਿੱਚ ਹੋਇਆ। ਕੌਲਰਿਜ ਦਾ ਪਿਤਾ ਜੌਹਨ ਕੌਲਰਿਜ ਸੈਂਟ ਮੈਰੀ ਚਰਚ ਦਾ ਪਾਦਰੀ ਸੀ ਤੇ ਇਸ ਦੇ ਨਾਲ਼ ਹੀ ਉਹ ਹੈਨਰੀ ਸੱਤਵੇਂ ਦੁਆਰਾ ਸਥਾਪਿਤ ਕਿੰਗਜ ਸਕੂਲ ਵਿੱਚ ਹੈਡ ਮਾਸਟਰ ਸੀ। ਕੌਲਰਿਜ ਅੰਗਰੇਜ਼ੀ ਕਵੀ ਹੋਣ ਦੇ ਨਾਲ ਨਾਲ ਇੱਕ ਸਾਹਿਤਕ ਆਲੋਚਕ, ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਵੀ ਸੀ।

ਇਸ ਦੇ ਨਾਲ ਹੀ ਉਸ ਦੀ ਵਾਰਤਕ ਦੀ ਪ੍ਰਸਿੱਧ ਪੁਸਤਕ ਬਾਇਓਗਾਫੀਆ ਲਿਟਰੇਰੀਆ ਹੈ ਜੋ ਦੋ ਜਿਲਦਾਂ ਵਿਚ 1817 ਵਿਚ ਪ੍ਰਕਾਸ਼ਿਤ ਹੋਈ।ਇਸ ਪੁਸਤਕ ਵਿਚ ਕੌਲਰਿਜ ਨੇ ਆਪਣੀ ਸਾਹਿਤਕ ਜੀਵਨੀ ਨੂੰ ਪੇਸ਼ ਕੀਤਾ ਹੈ। ਇਸ ਦਾ ਉਪ ਸਿਰਲੇਖ ਮੇਰੀ ਜ਼ਿੰਦਗੀ ਦਾ ਸਵੈ ਜੀਵਨੀਆਤਮਕ ਖਾਕਾ ਹੈ। ਹੱਥਲੇ ਲਈ ਆਧਾਰ ਸਮੱਗਰੀ ਬੀਜ ਰੂਪ ਵਿਚ ਇਹ ਪੁਸਤਕ ਹੀ ਉਪਲੱਬਧ ਕਰਵਾਉਂਦੀ ਹੈ। ਇਹ ਪੁਸਤਕ ਕੌਲਰਿਜ ਦੇ ਮਨ ਦੇ ਨਿਰੰਤਰ ਵਿਕਾਸ ਨੂੰ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਕੌਲਰਿਜ ਦਾ ਦਿਹਾਂਤ 25 ਜੁਲਾਈ 1834 ਵਿਚ ਹਾਈਗੇਟ, ਇੰਗਲੈਂਡ ਵਿਖੇ ਹੋਇਆ।

ਕੋਲਰਿਜ ਕਲਪਨਾ ਨੂੰ ਦੋ ਵਰਗਾਂ ਵਿਚ ਵੰਡਦਾ ਹੈ। ਪਹਿਲਾ ਕਲਪਨਾ ਅਤੇ ਦੂਜਾ ਹੈ ਦੁਜੈਲੀ ਕਲਪਨਾ ਕੋਲਰਿਜ ਮੁੱਢਲੀ ਕਲਪਨਾ ਨੂੰ ਹਰ ਜਿਉਂਦੇ ਜਾਗਦੇ ਮਨੁੱਖ ਦੇ ਅਨੁਭਵ ਵਿਚ ਮੌਜੂਦ ਸ਼ਕਤੀ ਸਮਝਦਾ ਹੈ ਪਰ ਇਸ ਦੇ ਮੁਕਾਬਲੇ ਤੇ ਦੂਜੈਲੀ ਕਲਪਨਾ ਨੂੰ ਉਹ ਪਹਿਲੇ ਦੀ ਪ੍ਰਤੀਧੁਨੀ ਵਜੋਂ ਸਵਿਕਾਰ ਕਰਦਾ ਹੋਇਆ ਇਸ ਦੇ ਕਾਰਜ ਕਰਨ ਦੀ ਵਿਧੀ ਅਤੇ ਮਾਤਰਾ ਵਿਚ ਅੰਤਰ ਵੀ ਮੰਨਦਾ ਹੈ। ਮੁੱਢਲੀ ਕਲਪਨਾ ਤਾਂ ਹਰ ਇਨਸਾਨ ਵਿਚ ਹੁੰਦੀ ਹੈ ਪਰ ਦੂਜੈਲੀ ਕਲਪਨਾ ਸਿਰਫ ਸਿਰਜਣਾਤਮਕ ਮਨੁੱਖਾਂ ਵਿਚ ਮਿਲਦੀ ਹੈ। ਉਹ ਆਮ ਮਨੁੱਖ ਤੋਂ ਵੱਧ ਕਲਪਨਾਸ਼ੀਲ ਹੁੰਦੇ ਹਨ ਇੱਕ ਕਵੀ ਜਦੋ ਦੂਜੈਲੀ ਕਲਪਨਾ ਦੁਆਰਾ ਮੁੱਢਲੀ ਕਲਪਨਾ ਰਾਹੀਂ ਕੱਚੀ ਸਮੱਗਰੀ ਪ੍ਰਾਪਤ ਕਰਦਾ ਹੈ, ਫਿਰ ਉਸ ਨੂੰ ਕਾਵਿਕ ਕਲਪਨਾ ਅਤੇ ਚੇਤਨਾ ਨਾਲ ਸ਼ਕਲ ਪ੍ਰਦਾਨ ਕਰਦਾ ਚਲਾ ਜਾਂਦਾ ਹੈ।

ਇਸ ਦੇ ਉਲਟ ਫੈਂਸੀ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿਚ ਸਥਿਰਤਾ ਅਤੇ ਭਿੰਨਤਾਵਾਂ ਮੌਜੂਦ ਰਹਿੰਦੀਆਂ ਹਨ ਫੈਂਸੀ ਅਸਲ ਵਿਚ ਸਮਾਂ ਅਤੇ ਵਿੱਥ ਦੇ ਕ੍ਰਮ ਤੋਂ ਮੁਕਤ ਸਿਮਰਤੀ ਦੇ ਢੰਗ ਤੋ ਇਲਾਵਾ ਹੋਰ ਕੁਝ ਨਹੀਂ ਹੈ।[1]

ਹਵਾਲੇ[ਸੋਧੋ]

  1. ਡਾ. ਪਰਮਜੀਤ ਸਿੰਘ, ਡਾ. ਸੁਰਜੀਤ ਸਿੰਘ (2020). ਆਧੁਨਿਕ ਪੱਛਮੀ ਕਾਵਿ ਸਿਧਾਂਤ. India: ਚੇਤਨਾ ਪ੍ਰਕਾਸ਼ਨ ਲੁਧਿਆਣਾ. pp. 32–34. ISBN 978-93-90603-28-2.