ਕਲਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਲਾਲ - ਅਰਕ ਜਾਂ ਸ਼ਰਾਬ ਬਣਾ ਕੇ ਵੇਚਣ ਵਾਲਾ ਕਲਾਲ, ਉਹ ਕਬੀਲਾਈ ਲੋਕ ਹਨ ਜੋ ਕਸ਼ੀਦਣ ਦਾ ਕੰਮ ਕਰਦੇ ਰਹੇ ਹਨ। ਸ਼ਰਾਬ ਕੱਢਣ ਤੇ ਅਰਕ ਬਣਾਉਣ ਵਿੱਚ ਇਨ੍ਹਾਂ ਦੀ ਜੱਦੀ-ਪੁਸ਼ਤੀ ਕਿੱਤੇ ਵਜੋਂ ਵਿਸ਼ੇਸ਼ ਮੁਹਾਰਤ ਸੀ। ਸੁਰਜੀਤ ਪਾਤਰ ਦਾ ਇੱਕ ਸ਼ੇਅਰ ਹੈ, ਅਸਾਡੇ ਖ਼ੂਨ 'ਚੋਂ ਕਰਕੇ ਕਸ਼ੀਦ ਸਭ ਖ਼ੁਸ਼ੀਆਂ, ਅਸਾਡੇ ਸ਼ਹਿਰ ਵਿਚ ਹੀ ਵੇਚਦਾ ਕਲਾਲ ਰਿਹਾ। ਕੁਝ ਲੋਕਧਾਰਾ ਵਿਗਿਆਨੀ ਇਸ ਸ਼ਬਦ ਦਾ ਸੰਬੰਧ ਆਹਲੂਵਾਲੀਆ ਜਾਂ ਵਾਲੀਆ ਗੋਤ ਦੇ ਲੋਕਾਂ ਨਾਲ ਵੀ ਜੋੜਦੇ ਹਨ। ਸ. ਜੱਸਾ ਸਿੰਘ ਦੇ ਸਮੇਂ ਦੌਰਾਨ ਚਲਾਏ ਗਏ ਸਿੱਕਿਆਂ ਉੱਪਰ ਵੀ 'ਜੱਸਾ ਕਲਾਲ' ਉਕਰਿਆ ਮਿਲਦਾ ਹੈ।