ਸਮੱਗਰੀ 'ਤੇ ਜਾਓ

ਸ਼ਾਸਤਰੀ ਸੰਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਲਾਸੀਕਲ ਸੰਗੀਤ ਤੋਂ ਮੋੜਿਆ ਗਿਆ)
ਪ੍ਰਮੁੱਖ ਸ਼ਾਸਤਰੀ ਸੰਗੀਤਕਾਰਾਂ ਦੀਆਂ ਤਸਵੀਰਾਂ

ਪੱਛਮੀ ਸ਼ਾਸਤਰੀ ਸੰਗੀਤ ਪੱਛਮ ਵਿੱਚ 5ਵੀਂ ਸਦੀ ਤੋਂ ਲੈਕੇ ਵਰਤਮਾਨ ਤੱਕ ਪੈਦਾ ਹੋਏ ਸੰਗੀਤ ਨੂੰ ਕਿਹਾ ਜਾਂਦਾ ਹੈ।[1]

ਯੂਰਪੀ ਸੰਗੀਤ ਅਤੇ ਗ਼ੈਰ-ਯੂਰਪੀ ਸੰਗੀਤ ਵਿੱਚ ਮੂਲ ਫ਼ਰਕ ਯੂਰਪੀ ਸੰਗੀਤ ਵਿੱਚ 16ਵੀਂ ਸਦੀ ਤੋਂ ਬਾਅਦ ਸੰਗੀਤ ਦੀ ਸੰਕੇਤ ਲਿਪੀ ਦੀ ਵਰਤੋਂ ਦਾ ਹੈ।[2] ਪੱਛਮੀ ਸੰਕੇਤ ਲਿਪੀ ਵਿੱਚ ਸੰਗੀਤਕਾਰ ਗਤੀ, ਮੀਟਰ, ਸੁਰ ਆਦਿ ਤੈਅ ਕਰਦਾ ਹੈ ਅਤੇ ਉਸ ਦੇ ਅਨੁਸਾਰ ਸਾਜ਼ਕਾਰ ਉਸ ਦੀ ਪੇਸ਼ਕਾਰੀ ਕਰਦਾ ਹੈ। ਇਸ ਤਰ੍ਹਾਂ ਯੂਰਪੀ ਸੰਗੀਤ ਵਿੱਚ ਗ਼ੈਰ-ਯੂਰਪੀ ਸੰਗੀਤ ਦੀ ਤਰ੍ਹਾਂ ਲੋੜ ਅਨੁਸਾਰ ਤਬਦੀਲੀਆਂ ਨਹੀਂ ਕੀਤੀਆਂ ਜਾ ਸਕਦੀਆਂ।[3][4][5]

ਇਤਿਹਾਸ

[ਸੋਧੋ]

ਪੱਛਮੀ ਸ਼ਾਸਤਰੀ ਸੰਗੀਤ 5ਵੀਂ ਸਦੀ ਵਿੱਚ ਸ਼ੁਰੂ ਹੋਇਆ। ਇਸਨੂੰ ਮੂਲ ਰੂਪ ਵਿੱਚ ਮੁੱਢਲਾ ਦੌਰ, ਆਮ ਵਰਤੋਂ ਦਾ ਦੌਰ ਅਤੇ ਆਧੁਨਿਕ ਦੌਰ ਵਿੱਚ ਵੰਡਿਆ ਗਿਆ ਹੈ।

ਮੁੱਢਲਾ ਦੌਰ

[ਸੋਧੋ]

ਇਸ ਦੌਰ ਨੂੰ ਅੱਗੋਂ ਮੱਧਕਾਲੀ ਦੌਰ ਅਤੇ ਪੁਨਰਜਾਗਰਨ ਦੌਰ ਵਿੱਚ ਵੰਡਿਆ ਗਿਆ ਹੈ। ਪੁਨਰਜਾਗਰਨ ਦੌਰ ਵਿੱਚ ਸਾਜ਼ਾਂ ਦੀ ਵਧੇਰੇ ਵਰਤੋਂ ਹੋਣੀ ਸ਼ੁਰੂ ਹੋਈ।

ਆਮ ਵਰਤੋਂ ਦਾ ਦੌਰ

[ਸੋਧੋ]

ਇਸ ਦੌਰ ਨੂੰ ਅੱਗੋਂ ਬਾਰੋਕ ਦੌਰ, ਕਲਾਸੀਕਲ ਦੌਰ ਅਤੇ ਰੋਮਾਂਸਵਾਦੀ ਦੌਰ ਵਿੱਚ ਵੰਡਿਆ ਗਿਆ ਹੈ।

ਆਧੁਨਿਕ ਅਤੇ ਸਮਕਾਲੀ ਦੌਰ

[ਸੋਧੋ]

ਇਸ ਦੌਰ ਵਿੱਚ ਇੱਕੋ ਵੇਲੇ ਵੱਖ-ਵੱਖ ਲਹਿਰਾਂ ਚੱਲੀਆਂ।

ਹਵਾਲੇ

[ਸੋਧੋ]
  1. "Classical", The Oxford Concise Dictionary of Music, ed. Michael Kennedy, (Oxford, 2007), Oxford Reference Online. Retrieved July 23, 2007.
  2. Chew, Geffrey & Rastall, Richard. "Notation, §III, 1(vi): Plainchant: Pitch-specific notations, 13th–16th centuries". In Macy, Laura. Grove Music Online. Oxford Music Online. Oxford University Press.  (subscription required)
  3. Malm, W.P./Hughes, David W.. "Japan, §III, 1: Notation systems: Introduction". In Macy, Laura. Grove Music Online. Oxford Music Online. Oxford University Press.  (subscription required)
  4. IAN D. BENT, DAVID W. HUGHES, ROBERT C. PROVINE, RICHARD RASTALL, ANNE KILMER. "Notation, §I: General". In Macy, Laura. Grove Music Online. Oxford Music Online. Oxford University Press.  (subscription required)
  5. Middleton, Richard. "Popular music, §I, 4: Europe & North America: Genre, form, style". In Macy, Laura. Grove Music Online. Oxford Music Online. Oxford University Press.  (subscription required)