ਸਮੱਗਰੀ 'ਤੇ ਜਾਓ

ਕਲੀਚੜੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਲੀਚੜੀ ਸੋਨੇ ਦੇ ਗੋਲ ਤੇ ਪਤਲੇ ਛੱਲੇ ਨੂੰ ਕਹਿੰਦੇ ਹਨ। ਕਲੀਚੜੀਆਂ ਚਾਂਦੀ ਦੀਆਂ ਵੀ ਬਣਦੀਆਂ ਹਨ। ਕਈ ਇਲਾਕਿਆਂ ਵਿਚ ਕਲੀਚੜੀ ਨੂੰ ਕਰੀਚਣੀ ਕਹਿੰਦੇ ਹਨ। ਕਲੀਚੜੀ ਚੀਚੀ ਦੀ ਨਾਲ ਵਾਲੀ ਉਂਗਲ ਵਿਚ ਪਾਈ ਜਾਂਦੀ ਹੈ ਇਸ ਲਈ ਇਸ ਨੂੰ ਚੀਚ-ਛੱਲਾ ਵੀ ਕਹਿੰਦੇ ਹਨ। ਇਹ ਬਰੀਕ ਤਾਰ੍ਹਾਂ ਦੀਆਂ ਬਣਾਈਆਂ ਜਾਂਦੀਆਂ ਹਨ। ਇਸ ਵਿਚ ਨਗ ਨਹੀਂ ਲਾਇਆ ਜਾਂਦਾ। ਪਹਿਲੇ ਸਮਿਆਂ ਦੇ ਵਿਆਹ ਸਮੇਂ ਲਾੜਾ ਆਪਣੀਆਂ ਸਾਲੀਆਂ ਨੂੰ ਕਲੀਚੜੀਆਂ ਵੰਡਦਾ ਹੁੰਦਾ ਸੀ। ਇਸ ਰਸਮ ਨੂੰ ਸਾਲੀਆਂ ਨੂੰ ਕਲੀਚੜੀਆਂ ਦੇਣੀਆਂ ਕਹਿੰਦੇ ਸਨ।

ਹੁਣ ਕਲੀਚੜੀਆਂ ਗਹਿਣਾ ਨਹੀਂ ਬਣਦਾ ਅਤੇ ਨਾ ਹੀ ਹੁਣ ਵਿਆਹਾਂ ਵਿਚ ਕਲੀਚੜੀਆਂ ਦੇਣ ਦੀ ਰਸਮ ਹੁੰਦੀ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.