ਕਲੀਚੜੀਆਂ ਦੇਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੋਨੇ/ਚਾਂਦੀ ਦੇ ਬਰੀਕ ਤਾਰਾਂ ਦੇ ਛੱਲੇ ਨੂੰ, ਜੋ ਵਿਆਹ ਸਮੇਂ ਲਾੜਾ ਆਪਣੀਆਂ ਸਾਲੀਆਂ ਨੂੰ ਦੇਣ ਲਈ ਲੈ ਕੇ ਜਾਂਦਾ ਹੈ, ਕਲੀਚੜੀ ਕਹਿੰਦੇ ਹਨ। ਕਲੀਚੜੀ ਵਿਚ ਕੋਈ ਨਗ ਨਹੀਂ ਹੁੰਦਾ। ਕਈ ਇਲਾਕਿਆਂ ਵਿਚ ਕਲੀਚੜੀ ਨੂੰ ਕਰੀਚਣੀ ਕਹਿੰਦੇ ਹਨ। ਖੱਟ ਵਿਖਾਉਣ ਤੋਂ ਪਿੱਛੋਂ ਕਲੀਚੜੀਆਂ ਦੀ ਰਸਮ ਹੁੰਦੀ ਹੈ। ਲਾੜੇ ਨੂੰ ਅੰਦਰ ਕਮਰੇ ਵਿਚ ਬੁਲਾਇਆ ਜਾਂਦਾ ਹੈ।ਮੰਜੇ ਉੱਪਰ ਬਿਠਾਇਆ ਜਾਂਦਾ ਹੈ। ਸੱਸ ਲਾੜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੀ ਹੈ। ਸ਼ਗਨ ਦਿੰਦੀ ਹੈ। ਲਾੜੇ ਦੇ ਆਲੇ ਦੁਆਲੇ ਉਸ ਦੀਆਂ ਸਾਲੀਆਂ ਖੜ੍ਹੀਆਂ ਹੁੰਦੀਆਂ ਹਨ ਜਿਹੜੀਆਂ ਲਾੜੇ ਤੋਂ ਕਲੀਚੜੀਆਂ ਦੀ ਮੰਗ ਕਰਦੀਆਂ ਹਨ। ਪਹਿਲਾਂ ਤਾਂ ਲਾੜਾ ਆਪਣੀਆਂ ਸਾਲੀਆਂ ਨੂੰ ਟਿਚਰਾਂ ਹੀ ਕਰੀ ਜਾਂਦਾ ਹੈ। ਟਰਕਾਈ ਜਾਂਦਾ ਹੈ। ਜਦ ਅਖ਼ੀਰ ਹੋ ਜਾਂਦੀ ਹੈ ਤਾਂ ਉਹ ਆਪਣੀਆਂ ਸਾਲੀਆਂ ਨੂੰ ਕਲੀਚੜੀਆਂ ਵੰਡ ਦਿੰਦਾ ਹੈ। ਜੇਕਰ ਕਲੀਚੜੀਆਂ ਘੱਟ ਹੁੰਦੀਆਂ ਹਨ ਤਾਂ ਸਾਲੀਆਂ ਆਪਣੇ ਜੀਜੇ ਨੂੰ ਸਿੱਠਣੀਆਂ ਦਿੰਦੀਆਂ ਹਨ। ਕਲੀਚੜੀਆਂ ਦੇਣ ਦੀ ਰਸਮ ਆਮ ਤੌਰ ਤੇ ਜ਼ਿਆਦਾ ਖੱਤਰੀ ਜਾਤੀ ਦੇ ਵਿਆਹਾਂ ਵਿਚ ਹੁੰਦੀ ਸੀ। ਹੁਣ ਇਹ ਰਸਮ ਖ਼ਤਮ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.