ਕਲੇਅਰ ਪੈਟਰਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਕਲੇਅਰ ਪੈਟਰਸਨ
ਤਸਵੀਰ:Portrait of Clair Cameron Patterson.jpg
ਕਲੇਅਰ ਪੈਟਰਸਨ
ਜਨਮ2 ਜੂਨ, 1922
ਮੌਤਦਸੰਬਰ 5, 1995(1995-12-05) (ਉਮਰ 73)
ਰਾਸ਼ਟਰੀਅਤਾਅਮਰੀਕਾ
ਅਲਮਾ ਮਾਤਰ
ਲਈ ਪ੍ਰਸਿੱਧਯੂਰੇਨੀਅਮ ਸੀਸਾ ਡੇਟਿੰਗ, ਧਰਤੀ ਦੀ ਉਮਰ, ਸੀਸਾ ਪ੍ਰਦੂਸ਼ਣ
ਜੀਵਨ ਸਾਥੀ
ਲੋਰਨਾ ਲੌਰੀ ਪੈਟਰਸਨ
(ਵਿ. 1944)
ਬੱਚੇ4 (ਸੂਸਨ, ਕਲੈਅਰ, ਚਾਰਲਸ, ਕੈਮਰਨ)[1]
ਪੁਰਸਕਾਰਵਾਤਾਵਰਣ ਲਈ ਟੇਲਰਜ਼ ਸਨਮਾਨ (1995)
ਵੀ. ਐਮ. ਗੋਲਡਚਮਿੱਥ ਸਨਮਾਨ (1980)
ਜੇ. ਲਾਰੈਂਸ ਸਮਿਥ ਸਨਮਾਨ (1973)
ਵਿਗਿਆਨਕ ਕਰੀਅਰ
ਖੇਤਰਜੀਓ ਕੈਮਿਸਟਰੀ
ਅਦਾਰੇਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ
ਥੀਸਿਸThe Isotopic Composition of Trace Quantities of Lead and Calcium (1951)
ਡਾਕਟੋਰਲ ਸਲਾਹਕਾਰਹੈਰੀਸ਼ਨ ਬਰਾਉਨ

ਕਲੇਅਰ ਪੈਟਰਸਨ (2 ਜੂਨ, 1922 –5 ਦਸੰਬਰ, 1995) ਇਕ ਅਮਰੀਕੀ ਵਿਗਿਆਨੀ ਸੀ। ਸਭ ਤੋਂ ਪਹਿਲਾਂ ਆਪਣੀ ਧਰਤੀ ਦੀ ਸਹੀ ਉਮਰ ਪਤਾ ਕਰਨ ਦਾ ਸਿਹਰਾ ਕਲੇਅਰ ਪੈਟਰਸਨ ਦੇ ਈ ਸਿਰ ਬੱਝਦਾ ਹੈ। ਸੰਨ 1953 'ਚ ਪੈਟਰਸਨ ਨੇ ਵਿਗਿਆਨਕ ਢੰਗ-ਤਰੀਕਿਆਂ ਨਾਲ ਏਹ ਪਤਾ ਕੀਤਾ ਸੀ ਕਿ ਸਾਡੀ ਧਰਤੀ ਤਕਰੀਬਨ ਸਾਢੇ ਚਾਰ ਅਰਬ ਸਾਲ ਪਹਿਲਾਂ ਹੋਂਦ 'ਚ ਆਈ ਸੀ। ਏਸ ਤੋਂ ਇਲਾਵਾ ਕਲੇਅਰ ਪੈਟਰਸਨ ਨੇ ਵਾਤਾਵਰਣ 'ਚ ਵੱਧ ਰਹੀ ਸੀਸੇ (ਲੈੱਡ) ਦੀ ਮਿਕ਼ਦਾਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਏਸ ਦੇ ਮਾਰੂ ਅਸਰਾਂ ਤੋਂ ਦੁਨੀਆਂ ਨੂੰ ਜਾਣੂ ਕਰਵਾਇਆ। [2]

ਖੋਜ ਕਾਰਜ[ਸੋਧੋ]

ਸੰਨ 1965 'ਚ ਕਲੇਅਰ ਪੈਟਰਸਨ ਨੇ ਆਪਣਾ "Contaminated and Natural Lead Environments of Man" ਨਾਂਅ ਦਾ ਇਕ ਪੇਪਰ ਪ੍ਰਕਾਸ਼ਿਤ ਕਰਵਾਇਆ। ਪੈਟਰਸਨ ਨੇ ਸਮੁੰਦਰ ਦੇ ਪਾਣੀ ਦੀਆਂ ਉੱਤਲੀਆਂ ਪਰਤਾਂ 'ਚ ਮੌਜੂਦ ਸੀਸੇ ਦੀ ਮਿਕ਼ਦਾਰ ਦੀ ਤੁਲਣਾ ਸਮੁੰਦਰ ਦੇ ਪਾਣੀ ਦੀਆਂ ਡੂੰਘੀਆਂ ਪਰਤਾਂ 'ਚ ਮੌਜੂਦ ਸੀਸੇ ਦੀ ਮਿਕ਼ਦਾਰ ਨਾਲ ਕੀਤੀ ਤੇ ਪਤਾ ਕੀਤਾ ਕਿ ਸਮੁੰਦਰ ਦੇ ਪਾਣੀ ਦੀਆਂ ਉੱਤਲੀਆਂ ਪਰਤਾਂ 'ਚ ਮੌਜੂਦ ਸੀਸੇ ਦੀ ਮਿਕ਼ਦਾਰ ਡੂੰਘੀਆਂ ਪਰਤਾਂ 'ਚ ਮੌਜੂਦ ਸੀਸੇ ਦੀ ਮਿਕ਼ਦਾਰ ਨਾਲੋਂ ਸੈਂਕੜੇ ਗੁਣਾ ਵੱਧ ਸੀ । ਅਸਲ 'ਚ ਕਿਸੇ ਵੀ ਸਮੁੰਦਰ ਦੀਆਂ ਉੱਤਰੀਆਂ ਪਰਤਾਂ ਦੇ ਪਾਣੀ ਨੂੰ ਡੂੰਘੀਆਂ ਪਰਤਾਂ ਦੇ ਪਾਣੀ ਨਾਲ ਮਿਕਸ ਹੋਣ 'ਚ ਸੈਂਕੜੇ ਸਾਲ ਲੱਗ ਜਾਂਦੇ ਐ ! ਏਸ ਤੋਂ ਇਲਾਵਾ ਪੈਟਰਸਨ ਨੇ ਅੰਟਾਰਕਟਿਕਾ ਦੀ ਬਰਫ਼ ਦੀਆਂ ਉੱਤਰੀਆਂ ਪਰਤਾਂ 'ਚ ਮੌਜੂਦ ਸੀਸੇ ਦੀ ਮਿਕ਼ਦਾਰ ਦੀ ਤੁਲਣਾ ਅੰਟਾਰਕਟਿਕਾ ਦੀ ਬਰਫ਼ ਦੀਆਂ ਡੂੰਘੀਆਂ ਪਰਤਾਂ 'ਚ ਮੌਜੂਦ ਸੀਸੇ ਦੀ ਮਿਕ਼ਦਾਰ ਨਾਲ ਕੀਤੀ ! ਡੂੰਘੀਆਂ ਪਰਤਾਂ 'ਚ ਮੌਜੂਦ ਬਰਫ਼ ਸੈਂਕੜੇ ਸਾਲ ਪੁਰਾਣੀ ਸੀ। ਏਸ ਮਾਮਲੇ 'ਚ ਵੀ ਓਹੀ ਨਤੀਜੇ ਦੇਖਣ ਨੂੰ ਮਿਲੇ। ਅੰਟਾਰਕਟਿਕਾ ਦੀ ਬਰਫ਼ ਦੀਆਂ ਡੂੰਘੀਆਂ ਪਰਤਾਂ 'ਚ ਮੌਜੂਦ ਸੀਸੇ ਦੀ ਮਿਕ਼ਦਾਰ ਅੰਟਾਰਕਟਿਕਾ ਦੀ ਬਰਫ਼ ਦੀਆਂ ਉੱਤਲੀਆਂ ਪਰਤਾਂ 'ਚ ਮੌਜੂਦ ਸੀਸੇ ਦੀ ਮਿਕ਼ਦਾਰ ਨਾਲੋਂ ਬਹੁਤ ਘੱਟ ਸੀ। ਏਹਨਾਂ ਅੰਕੜਿਆਂ ਦੀ ਬਰੀਕੀ ਨਾਲ ਪਰਖ-ਪੜਤਾਲ ਕਰਕੇ ਕਲੇਅਰ ਪੈਟਰਸਨ ਨੇ ਏਹ ਦਰਸਾਇਆ ਕਿ ਵਾਤਾਵਰਣ 'ਚ ਸੀਸੇ ਦੀ ਮਿਕ਼ਦਾਰ ਪਿਛਲੇ ਕੁੱਛ ਕੁ ਸਮੇਂ 'ਚ ਈ ਵਧੀ ਐ ਤੇ ਸੀਸਾ-ਆਧਾਰਿਤ ਇੰਡਸਟਰੀ ਏਹਦੇ ਖ਼ਾਤਰ ਜ਼ਿੰਮੇਵਾਰ ਐ। ਸੀਸੇ ਦੀ ਵਰਤੋਂ ਵੱਖ-ਵੱਖ ਚੀਜ਼ਾਂ (ਜਿਵੇਂ ਕਿ ਪਾਈਪਾਂ, ਪੇਂਟ, ਕੰਚ, ਭਾਂਡੇ, ਟਿਨ ਦੇ ਕੈਨ, ਬੱਚਿਆਂ ਦੇ ਖਿਡੌਣੇ ਆਦਿ) ਨੂੰ ਬਣਾਓਣ 'ਚ ਕੀਤੀ ਜਾਂਦੀ ਸੀ। ਪੈਟਰੋਲ 'ਚ ਵੀ ਸੀਸੇ ਨੂੰ ਇਕ ਇਜ਼ਾਫ਼ੀ ਵਜੋਂ ਮਿਲਾਇਆ ਜਾਂਦਾ ਸੀ। ਏਹਨਾਂ ਸਭ ਕਾਰਨਾਂ ਕਰਕੇ ਵਾਤਾਵਰਣ 'ਚ ਸੀਸੇ ਦੀ ਮਿਕ਼ਦਾਰ ਲਗਾਤਾਰ ਵੱਧ ਰਹੀ ਸੀ। ਸੀਸਾ ਇਕ ਜ਼ਹਿਰੀਲਾ ਤੱਤ ਐ ਜਿਹੜਾ ਕਿ ਇਨਸਾਨਾਂ ਤੇ ਹੋਰਨਾਂ ਜੀਵਾਂ ਦੀ ਸਿਹਤ 'ਤੇ ਬਹੁਤ ਮਾਰੂ ਅਸਰ ਪਾਓਂਦਾ ਹੈ। ਕਲੇਅਰ ਪੈਟਰਸਨ ਨੇ ਸੀਸਾ-ਆਧਾਰਿਤ ਇੰਡਸਟਰੀ ਦੇ ਖ਼ਿਲਾਫ਼ ਇਕ ਲੰਮੀ ਜੱਦੋ-ਜਹਿਦ ਕੀਤੀ। ਸਰਮਾਏਦਾਰ ਘਰਾਣਿਆਂ ਦੇ ਖ਼ਿਲਾਫ਼ ਖੜ੍ਹੇ ਹੋਣਾ ਕੋਈ ਸੌਖਾ ਕੰਮ ਨਹੀਂ ਸੀ। ਪੈਟਰਸਨ ਨੂੰ ਏਸ ਦੌਰਾਨ ਬਹੁਤ ਔਖਿਆਈਆਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਆਖ਼ਰ ਓਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਤੇ ਸੱਤਰ, ਅੱਸੀ ਤੇ ਨੱਬੇ ਦੇ ਦਹਾਕਿਆਂ 'ਚ ਅਮਰੀਕਾ 'ਚ ਵੱਖ-ਵੱਖ ਸੀਸਾ-ਆਧਾਰਿਤ ਚੀਜ਼ਾਂ ਨੂੰ ਵਰਤਣ 'ਤੇ ਕਾਨੂੰਨੀ ਪਾਬੰਦੀਆਂ ਲਾ ਦਿੱਤੀਆਂ ਗਈਆਂ। ਏਸ ਤਰ੍ਹਾਂ ਕਲੇਅਰ ਪੈਟਰਸਨ ਨੇ ਵਾਤਾਵਰਣ ਤੇ ਮਨੁੱਖਤਾ ਦੀ ਹਿਫ਼ਾਜ਼ਤ ਖ਼ਾਤਰ ਬਹੁਤ ਸ਼ਲਾਘਾਯੋਗ ਕੰਮ ਕੀਤਾ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named nyt-obit
  2. https://ia803100.us.archive.org/16/items/cosmoshindi/Cosmos%20A%20Spacetime%20Odyssey%20HD%20%28Hindi%29%20Episode-7%20%28%23Seven%29%20The%20Clean%20Room.mp4