ਕਲੈਸ਼ ਔਫ਼ ਕਲੈਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਲੈਸ਼ ਔਫ਼ ਕਲੈਨਜ਼ ਇੱਕ ਮੋਬਾਈਲ ਲਈ ਬਣਾਈ ਗਈ ਮੁਫ਼ਤ ਅਤੇ ਰਣਨੀਤੀ ਵਾਲੀ ਗੇਮ ਹੈ ਜਿਸ ਨੂੰ ਫਿਨਲੈਂਡ ਦੀ ਸੂਪਰਸੈੱਲ ਕੰਪਨੀ ਨੇ ਸਿਰਜਿਆ ਹੈ। ਗੇਮ ਨੂੰ iOS ਲਈ 2 ਅਗੱਸਤ, 2012 ਅਤੇ ਐਂਡ੍ਰੌਇਡ ਲਈ 7 ਅਕਤੂਬਰ, 2013 ਨੂੰ ਜਾਰੀ ਕੀਤਾ ਗਿਆ ਸੀ।

ਗੇਮ ਵਿੱਚ ਖਿਡਾਰੀ ਇੱਕ ਪਿੰਡ ਦਾ ਪ੍ਰਧਾਨ ਹੁੰਦਾ ਹੈ। ਇਸ ਵਿੱਚ ਖਿਡਾਰੀ ਆਪਣੇ ਪਿੰਡ ਦੀ ਸਮੇਂ ਨਾਲ ਤਰੱਕੀ ਕਰਦਾ ਹੈ ਸੋਨੇ ਅਤੇ ਅਲਿਗਜ਼ਰ ਨਾਲ ਜੋ ਕਿ ਉਹ ਬਾਕੀ ਖਿਡਾਰੀਆਂ ਦੇ ਪਿੰਡਾਂ 'ਤੇ ਹਮਲੇ ਕਰਕੇ ਇੱਕਠਾ ਕਰਦਾ ਹੈ। ਹਮਲਾ ਕਰਨ ਲਈ, ਖਿਡਾਰੀ ਨੂੰ ਫੌਜ ਟਰੇਨ ਟਰਨੀ ਪੈਂਦੀ ਹੈ ਜੋ ਕਿ ਅਲਿਗਜ਼ਰ ਨਾਲ ਹੁੰਦੀ ਹੈ। ਗੇਮ ਵਿੱਚ ਖ਼ਾਸ ਰੀਸੋਰਸ ਸੋਨਾ, ਅਲਿਗਜ਼ਰ, ਗੂੜ੍ਹਾ ਆਲਿਗਜ਼ਰ ਹਨ। ਖਿਡਾਰੀ ਗੇਮ ਵਿੱਚ ਕਲੈਨਾਂ ਵਿੱਚ ਵੀ ਰਲ਼ ਸਕਦੇ ਹਨ, ਜੋ ਕਿ ਵੱਧ ਤੋਂ ਵੱਧ 50 ਖਿਡਾਰੀਆਂ ਦਾ ਹੋ ਸਕਦਾ ਹੈ ਅਤੇ ਫਿਰ ਉਹ ਕਲੈਨ ਜੰਗਾਂ ਖੇਡ ਸਕਦੇ ਹਨ, ਇੱਕ ਦੂਜੇ ਨੂੰ ਆਪਣੀ ਫੌਜ ਭੇਜ ਜਾਂ ਲੈਅ ਸਕਦੇ ਹਨ ਅਤੇ ਇੱਕ ਦੂਜੇ ਨਾਲ਼ ਗੱਲਬਾਤ ਵੀ ਕਰ ਸਕਦੇ ਹਨ।

ਕਲੈਸ਼ ਔਫ਼ ਕਲੈਨਜ਼ ਨੂੰ ਆਮ ਤੌਰ 'ਤੇ ਚੰਗੀਆਂ ਟਿੱਪਣੀਆਂ ਹੀ ਮਿਲੀਆਂ ਹਨ।

ਇਸ ਗੇਮ ਦੇ ਚਾਰ ਸਪਿੱਨ-ਔਫ਼ ਵੀ ਬਣ ਚੁੱਕੇ ਹਨ ਜਿਸ ਨੂੰ ਸੂਪਰਸੈੱਲ ਨੇ ਹੀ ਸਿਰਜਿਆ ਹੈ। ਇਨ੍ਹਾਂ ਵਿੱਚੋਂ ਪਹਿਲਾ ਸਪਿੱਨ-ਔਫ਼ ਕਲੈਸ਼ ਰੋਇਆਲ ਹੈ, ਜਿਸ ਨੂੰ 2016 ਵਿੱਚ ਜਾਰੀ ਕੀਤਾ ਗਿਆ। ਬਾਕੀ ਦੇ ਤਿੰਨ, ਕਲੈਸ਼ ਕੁਇਸਟ, ਕਲੈਸ਼ ਮਿਨੀਜ਼, ਅਤੇ ਕਲੈਸ਼ ਹੀਰੋਜ਼ ਹਨ ਜਿਹਨਾਂ ਨੂੰ ਅਪ੍ਰੈਲ 2021 ਵਿੱਚ ਜਾਰੀ ਕੀਤਾ ਗਿਆ ਸੀ।