ਕਵਿਤਾ ਸ਼ਾਹ (ਵਿਗਿਅਾਨੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਵਿਤਾ ਸ਼ਾਹ ਇੱਕ ਭਾਰਤੀ ਮਹਿਲਾ ਹੈ। ਉਹ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਾਤਾਵਰਨ ਅਤੇ ਸਸਟੇਨੇਬਲ ਵਿਭਾਗ ਵਿਚ ਜੀਵ ਵਿਗਿਆਨੀ ਹੈ।[1] ਉਹ ਯੂਨੀਵਰਸਿਟੀ ਦੇ ਇਸ ਵਿਭਾਗ ਦੇ ਮੌਜੂਦਾ ਛੇ ਨਿਰਦੇਸ਼ਕਾਂ ਵਿਚੋਂ ਇੱਕ ਹੈ ਅਤੇ ਇਕਲੌਤੀ ਮਹਿਲਾ ਵਿਗਿਆਨੀ ਹੈ। ਉਹ ਵਾਤਾਵਰਨ ਜੀਵ-ਤਕਨੀਕ ਵਿਗਿਆਨ, ਜਲ ਅਤੇ ਸਿਹਤ-ਸਰੋਤ ਪਰਬੰਧ ਵਿਗਿਆਨ ਵਿਚ ਆਪਣੇ ਵਿਸ਼ੇਸ਼ ਯੌਗਦਾਨ ਲਈ ਚਰਚਿਤ ਹੈ।[1]

ਸਿੱਖਿਆ[ਸੋਧੋ]

ਉਸਨੇ ਆਪਣੀ ਬਹੁਤੀ ਪੜ੍ਹਾਈ ਵਿਆਹ ਤੋਂ ਬਾਅਦ ਕੀਤੀ ਹੈ। ਉਸਨੇ ਆਪਣੀ ਐਮਐਸਸੀ, ਬੀ.ਐਡ. ਅਤੇ ਕੁਝ ਹੋਰ ਡਿਗਰੀਆਂ ਹਾਸਲ ਕੀਤੀਆਂ। ਉਸਨੇ ਐਨਈਐਚਯੂ (NEHU) ਵਿਖੇ ਪੜਾਇਆ ਹੈ। ਉਸਨੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਜੀਵ ਵਿਗਿਆਨ ਦੇ ਅਧਿਐਨ ਦੀ ਸ਼ੁਰੂਆਤ ਇੱਕ ਵਿਦਿਆਰਥੀ ਵਜੋਂ ਕੀਤੀ ਸੀ।[2] ਉਸਦਾ ਇਹ ਸਫਰ ਮਗਰੋਂ ਜਾਪਾਨ, ਜੇਨੇਵਾ ਅਤੇ ਸ਼ਿਲਾਂਗ ਵਿਚ ਜਾਰੀ ਰਿਹਾ। ਅਖੀਰ ਉਹ ਮੁੜ ਬਨਾਰਸ ਹਿੰਦੂ ਯੂਨੀਵਰਸਿਟੀ ਪਰਤ ਆਈ।[2]

ਹਵਾਲੇ[ਸੋਧੋ]

  1. 1.0 1.1 Dogra, Aashima. "The Environmental Biotechnologist Who Is the Only Woman Director at BHU". thewire.in (in ਅੰਗਰੇਜ਼ੀ). Retrieved 2017-03-04. 
  2. 2.0 2.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named :02