ਕਵੀਸ਼ਰ ਦਲੀਪ ਸਿੰਘ ਭੱਟੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਵੀਸ਼ਰ ਦਲੀਪ ਸਿੰਘ ਭੱਟੀਵਾਲ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਹਲਕੇ ਭਵਾਨੀਗੜ੍ਹ ਦਾ ਕਵੀਸ਼ਰ ਸੀ।[1]

ਜੀਵਨ ਅਤੇ ਗਾਇਕੀ [ਸੋਧੋ]

ਦਲੀਪ ਸਿੰਘ ਭੱਟੀਵਾਲ ਦਾ ਜਨਮ 1907 ਈ. ਵਿੱਚ ਪਿੰਡ ਭੱਟੀਵਾਲ ਵਿਖੇ ਹੋਇਆ। 1998 ਈ. ਵਿੱਚ ਉਸਦੀ ਮੌਤ ਹੋਈ। ਦਲੀਪ ਸਿੰਘ ਦੇ ਗੁਰੂ ਦਾ ਨਾਂ ਹਰੀ ਸਿੰਘ ਵਿਯੋਗੀ ਸੀ। ਦਲੀਪ ਸਿੰਘ ਸੰਗਰੂਰ ਜਿਲ੍ਹੇ ਦੀ ਤਹਿਸੀਲ ਦਿੜ੍ਹਬਾ ਵਿਖੇ ਕਵੀਸ਼ਰੀ ਸਕੂਲ ਦੀ ਸਥਾਪਨਾ ਕੀਤੀ ਸੀ।ਇਸ ਸਕੂਲ ਵਿੱਚ ਗਾਇਣ ਵਿਧੀਆਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਦਲੀਪ ਸਿੰਘ ਇੱਕ ਇਨਕਲਾਬੀ ਵਿਅਕਤੀ ਹੋਣ ਦੇ ਨਾਲ -ਨਾਲ ਆਸ਼ਾਵਾਦੀ ਸੀ। ਦਲੀਪ ਸਿੰਘ ਨੇ ਬਹੁਤ ਸਾਰੇ ਪ੍ਰਸੰਗਾਂ ਨੂੰ ਆਪਣੀ ਕਵੀਸ਼ਰੀ ਰਾਹੀਂ ਲੋਕਾਂ ਅੱਗੇ ਬਿਆਨ ਕੀਤਾ ਹੈ। ਕਵੀਸ਼ਰ ਨੇ ਆਪਣੇ ਇਤਿਹਾਸ ਨੂੰ ਬਹੁਤ ਵਧੀਆ ਢੰਗ ਨਾਲ ਕਾਵਿਬੱਧ ਕੀਤਾ ਹੈ। ਦਲੀਪ ਸਿੰਘ ਨੇ ਹੇਠ ਲਿਖੇ ਇਤਿਹਾਸਕ ਪ੍ਰਸੰਗ ਬਿਆਨ ਕੀਤੇ ਹਨ - ਪ੍ਰਸੰਗ ਭਾਈ ਬਿਧੀਚੰਦ, ਪ੍ਰਸੰਗ ਛੋਟੇ ਸਾਹਿਬਜ਼ਾਦੇ, ਪ੍ਰਸੰਗ ਭਾਈ ਭੀਮ ਸਿੰਘ।ਦਲੀਪ ਸਿੰਘ ਨੇ ਆਪਣੇ ਪ੍ਰਸੰਗਾਂ ਵਿੱਚ ਡਿਉਢਾ, ਦਵੱਈਆ, ਢਾਈਆ, ਦੋਹਿਰਾ,ਝੋਕ ਆਦਿ ਛੰਦ ਵਰਤੇ ਹਨ।ਦਲੀਪ ਸਿੰਘ ਪਹਿਲਾਂ ਤਾਂ ਹਰੀ ਸਿੰਘ ਵਿਯੋਗੀ ਦੇ ਜੱਥੇ ਨਾਲ ਹੀ ਜੁੜਿਆ ਹੋਇਆ ਸੀ। ਬਾਅਦ ਵਿਚ ਉਸਨੇ ਆਪਣਾ ਅਲੱਗ ਕਵੀਸ਼ਰੀ ਜੱਥਾ ਬਣਾ ਲਿਆ ਸੀ। ਉਸਦੇ ਪਹਿਲੇ ਜਥੇ ਦੇ ਮੈਂਬਰਾਂ ਵਿੱਚ ਬਚਨ ਸਿੰਘ ਭੱਟੀਵਾਲ, ਗੁਰਬਖਸ਼ ਸਿੰਘ ਭੁਨਰਹੇੜੀ, ਸਰਵਣ ਸਿੰਘ ਬਾਗੜੀਆਂ ਸਨ।[2]

ਹਵਾਲੇ[ਸੋਧੋ]

  1. Panjabi Dunia. 1999. 
  2. ਪੁਸਤਕ - ਕਵੀਸ਼ਰ ਦਲੀਪ ਸਿੰਘ ਭੱਟੀਵਾਲ (ਚੋਣਵੇਂ ਪ੍ਰਸੰਗ), ਸੰਪਾਦਕ- ਪ੍ਰੋ. ਰਾਜਿੰਦਰ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਪ੍ਰਕਾਸ਼ਕ - ਪਲਾਹਾ ਪਬਲੀਸ਼ਿੰਗ ਕੰਪਨੀ ਜਲੰਧਰ,ਪੰਨਾ ਨੰ. - 7-17,25,26