ਕਾਂਚੀ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2019 ਵਿੱਚ ਕੰਚੀ ਸਿੰਘ

ਕਾਚੀ ਸਿੰਘ (ਜਨਮ 27 ਮਾਰਚ 1996) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਸਨੇ ਟੀ.ਵੀ. ਸ਼ੋਅ ਕੁਟੁੰਬ ਵਿੱਚ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਆਪਣਾ ਅਰੰਭ ਕੀਤਾ। ਉਸਨੇ ਔਰ ਪਿਆਰ ਹੋ ਗਿਆ (ਟੀਵੀ ਲੜੀ) ਵਿੱਚ ਅਵਨੀ ਦੀ ਪ੍ਰਮੁੱਖ ਭੂਮਿਕਾ ਨਿਭਾਈ।[1][2][3] ਉਹ ਫਿਲਹਾਲ ਸਟਾਰ ਪਲੱਸ ਦੇ ਪ੍ਰਸਿੱਧ ਸ਼ੋਅ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਵਿੱਚ ਗਾਯੂ ਦੇ ਕਿਰਦਾਰ ਨੂੰ ਨਿਭਾ ਰਹੀ ਹੈ।

ਕੈਰੀਅਰ[ਸੋਧੋ]

ਕਾਂਚੀ ਸਿੰਘ ਨੇ ਬਾਲ ਕਲਾਕਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਟੀ.ਵੀ. ਸ਼ੋਅ ਕੁਤੰਬ ਨਾਲ ਕੀਤੀ।[4] 2014 ਵਿੱਚ, ਉਸ ਨੂੰ ਅਵਨੀ ਰਾਜ ਪੁਰੋਹਿਤ ਦੀ ਮੁੱਖ ਭੂਮਿਕਾ ਵਿੱਚ ਇੱਕ ਟੀ.ਵੀ ਸੀਰੀਜ਼ ‘ਔਰ ਪਿਆਰ ਹੋ ਗਿਆ’ (ਟੀਵੀ ਸੀਰੀਜ਼) ਵਿੱਚ ਕਾਸਟ ਕੀਤਾ ਗਿਆ ਸੀ।[2][5] ਫੇਰ ਉਸ ਨੂੰ ‘ਪਿਆਰਾ ਤੂਨੇ ਕਿਆ ਕੀਆ (ਟੀ.ਵੀ ਸੀਰੀਜ਼) ‘ਚ ਵੀਭਾ ਦੇ ਕਿਰਦਾਰ ਵਿੱਚ ਪੇਸ਼ ਕੀਤਾ ਗਿਆ।[6] 2016 ਵਿੱਚ, ਉਸਨੇ ਸਟਾਰ ਪਲੱਸ ਦੇ ਸ਼ੋਅ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਿੱਚ ਗਾਇਤਰੀ ਦੀ ਭੂਮਿਕਾ ਨਿਭਾਈ।

ਨਿੱਜੀ ਜੀਵਨ[ਸੋਧੋ]

ਕਾਂਚੀ ਸਿੰਘ 2017 ਤੋਂ, ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਆਪਣੇ ਸਹਿ-ਅਦਾਕਾਰ ਰੋਹਨ ਮਹਿਰਾ ਨਾਲ ਪਿਆਰ ਸੰਬੰਧ ਰਹੇ।[7]

ਟੈਲੀਵਿਜ਼ਨ[ਸੋਧੋ]

  • ਕੁਟੁੰਬ - ਬਾਲ ਕਲਾਕਾਰ
  • 2011-2012 ਸਸੁਰਾਲ ਸਿਮਰ ਕਾ - ਚੈਰੀ ਸੁਰਯੇਂਦਰਾ ਭਾਰਦਵਾਜ
  • 2014 ਔਰ ਪਿਆਰ ਹੋ ਗਿਆ - ਅਵਨੀ ਖੰਡੇਲਵਾਲ
  • 2014 ਪਿਆਰ ਤੂਨੇ ਕਿਆ ਕੀਆ - ਵੀਭਾ
  • 2016 ਯੇਹ ਰਿਸ਼ਤਾ ਕਿਆ ਕਹਿਲਾਤਾ ਹੈ - ਗਾਯੂ

ਅਵਾਰਡਜ਼[ਸੋਧੋ]

ਸਾਲ ਅਵਾਰਡ ਸ਼੍ਰੇਣੀ ਭੂਮਿਕਾ ਸਿੱਟਾ
2017 ਇੰਟਰਨੈਸ਼ਨਲ ਆਈਕੋਨਿਕ ਅਵਾਰਡਜ਼ ਬੈਸਟ ਆਇਕੋਨ - ਔਰਤ ਖ਼ੁਦ ਜੇਤੂ

ਹਵਾਲੇ[ਸੋਧੋ]

ਇਹ ਵੀ ਦੇਖੋ[ਸੋਧੋ]