ਕਾਂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਂਬਾ, ਥਰਕ ਜਾਂ ਲਰਜ਼ ਇੱਕ ਅਜਿਹੀ ਮਕੈਨਕੀ ਘਟਨਾ ਹੁੰਦੀ ਹੈ ਜਿਸ ਤਹਿਤ ਕਿਸੇ ਸਮਤੋਲ ਬਿੰਦੂ ਦੇ ਦੁਆਲ਼ੇ ਝੂਲਣ ਵਾਪਰਦੇ ਹਨ। ਇਹ ਝੂਲਣ ਜਾਂ ਡੋਲਣ ਕਿਸੇ ਲਟਕਣ (ਪੈਂਡੂਲਮ) ਦੀ ਚਾਲ ਵਾਂਗ ਮਿਆਦੀ ਜਾਂ ਕਿਸੇ ਰੋੜੀ ਵਾਲ਼ੀ ਸੜਕ ਉੱਤੇ ਕਿਸੇ ਚੱਕੇ ਦੀ ਚਾਲ ਵਾਂਗ ਬੇਤੁਕੀ ਹੋ ਸਕਦੀ ਹੈ।

ਕਈ ਵਾਰ ਇਹ ਕਾਂਬਾ ਲੁੜੀਂਦਾ ਹੁੰਦਾ ਹੈ। ਮਿਸਾਲ ਵਜੋਂ, ਕਿਸੇ ਸਾਜ਼ਾਂ ਨੂੰ ਸੁਰ ਕਰਨ ਵਾਲ਼ੀ ਚਿਮਟੀ ਦੀ ਚਾਲ, ਕਿਸੇ ਨਲ਼ੀਦਾਰ ਸਾਜ਼ ਵਿਚਲੀ ਕਿਲਕ ਜਾਂ ਮੋਬਾਈਲ ਫ਼ੋਨਾਂ ਵਿੱਚ ਜੋ ਇਹਨਾਂ ਸਾਜ਼ਾਂ ਦੇ ਸਹੀ ਕੰਮ ਕਰਨ ਵਿੱਚ ਮਦਦ ਕਰਦਾ ਹੈ।

ਬਾਹਰਲੇ ਜੋੜ[ਸੋਧੋ]