ਕਾਣੀ ਗਿਦੜੀ ਦਾ ਵਿਆਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਣੀ ਗਿਦੜੀ ਦਾ ਵਿਆਹ ਮੁਹਾਵਰਾ ਧੁੱਪ ਨਿਕਲੀ ਵਿੱਚ ਮੀਂਹ ਪੈਣ ਦੀ ਸੂਰਤ ਲਈ ਵਰਤਿਆ ਜਾਂਦਾ ਹੈ। ਇਸਨੂੰ 'ਗਿੱਦੜ ਗਿੱਦੜੀ ਦਾ ਵਿਆਹ' ਵੀ ਕਹਿੰਦੇ ਹਨ।[1] ਕਹਿੰਦੇ ਹਨ ਕਿ ਜਦੋਂ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਹੈ ਉਦੋਂ ਇੰਦਰ ਅਤੇ ਸੂਰਜ ਦੋਨੋਂ ਦੇਵਤੇ ਬੜੇ ਪ੍ਰਸ਼ੰਨ ਹੁੰਦੇ ਹਨ। ਇੰਦਰ ਮੀਂਹ ਪਾਉਂਦਾ ਹੈ ਅਤੇ ਸੂਰਜ ਧੁੱਪ ਚੜ੍ਹਾਉਂਦਾ ਹੈ।[2] ਇਸ ਦਾ ਅਧਾਰ ਜ਼ਰੂਰ ਕੋਈ ਲੋਕ ਕਥਾ ਹੋਵੇਗੀ ਜੋ ਸ਼ਾਇਦ ਹੁਣ ਗੁੰਮ ਗਈ ਹੈ।

ਹਵਾਲੇ[ਸੋਧੋ]

  1. http://punjabipedia.org/topic.aspx?txt=%E0%A8%97%E0%A8%BF%E0%A9%B1%E0%A8%A6%E0%A9%9C%20%E0%A8%97%E0%A8%BF%E0%A8%A6%E0%A9%9C%E0%A9%80%20%20%E0%A8%A6%E0%A8%BE%20%E0%A8%B5%E0%A8%BF%E0%A8%86%E0%A8%B9
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ਲੋਕਧਾਰਾ ਵਿਸ਼ਵ ਕੋਸ਼