ਕਾਦਰਾਂਬਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਿੰਡ ਕਾਦਰਾਂਬਾਦ ਜ਼ਿਲ੍ਹਾ ਅੰਮ੍ਰਿਤਸਰ ਦਾ ਆਖਰੀ ਪਿੰਡ ਹੈ ਜੋ ਕਸਬਾ ਜੈਂਤੀਪੁਰ ਤੋਂ 4 ਕਿਲੋਮੀਟਰ ਦੂਰ ਚੜ੍ਹਦੇ ਵਾਲੇ ਪਾਸੇ ਸਥਿਤ ਹੈ। ਪਿੰਡ ਸੁਵਿਧਾ ਕੇਂਦਰ, ਇਕ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਹਾਈ ਸਕੂਲ, ਖੇਡ ਸਟੇਡੀਅਮ, ਪਸ਼ੂ ਡਿਸਪੈਂਸਰੀ ਮੌਜੂਦ ਹੈ। ਪਿੰਡ ਵਿੱਚ ਇਕ ਗੁਰਦੁਆਰੇ ਤੋਂ ੲਿਲਾਵਾ ਬਾਬਾ ੳਸ੍ਰੀਚੰਦ ਦਾ ਡੇਰਾ ਵੀ ਹੈ।

ਪਿਛੋਕੜ[ਸੋਧੋ]

ਇਸ ਪਿੰਡ ਦੇ ਵਸਨੀਕ 1947 ਦੀ ਵੰਡ ਸਮੇਂ ਪਾਕਿਸਤਾਨ ਦੇ ਪਿੰਡ ਸਿੱਧਵਾਂ, ਜ਼ਿਲ੍ਹਾ ਲਾਇਲਪੁਰ ਤੋਂ ਉਜੜ ਕੇ ਆਏ ਸਨ। ਪਿੰਡ ਦੇ ਇਤਿਹਾਸਕ ਪਿੱਛੋਕੜ ਅਤੇ ਨਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ ਕਿ ਇਸ ਦਾ ਨਾਂ ਕਾਦਰਾਂਬਾਦ ਕਦੋਂ ਤੇ ਕਿਉਂ ਪਿਆ। ਪਿੰਡ ਦੇ 10 ਪ੍ਰਤੀਸ਼ਤ ਮੂਲ ਆਬਾਦੀ ਵਾਲੇ ਇਸਾਈ ਬਜ਼ੁਰਗ ਦੱਸਦੇ ਹਨ ਕਿ ਇਥੇ ਰਾਂਈ ਬਰਾਦਰੀ ਨਾਲ ਸਬੰਧਤ ਚੰਗੀ ਠਾਠ ਵਾਲੇ ਮੁਸਲਮਾਨ ਰਹਿੰਦੇ ਸਨ। ਉਨ੍ਹਾਂ ਦੀਆਂ ਕੁਝ ਕੁ ਨਿਸ਼ਨੀਆਂ ਇਕ ਬੰਗਲਾ, ਇਕ ਨਾਨਕਸ਼ਾਹੀ ਇੱਟਾਂ ਦੀ ਬਣੀ ਖੂਬਸੂਰਤ ਅਟਾਰੀ ਅਤੇ ਤਿੰਨ ਮਸੀਤਾਂ ਬਾਕੀ ਸਨ। ਬੰਗਲੇ ਅਟਾਰੀਆਂ ਤਾਂ ਖਤਮ ਹੋ ਗਈਆਂ, ਪਰ ਦੋ ਮਸੀਤਾਂ ਅਜੇ ਵੀ ਮੌਜੂਦ ਹਨ।[1]

ਹਵਾਲੇ[ਸੋਧੋ]