ਕਾਨੂ ਸਾਨਿਆਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਨੂ ਸਾਨਿਆਲ
ਕਾਨੂ ਸਾਨਿਆਲ
ਕਾਨੂ ਸਾਨਿਆਲ
ਜਨਮ1932
ਮੌਤ23 ਮਾਰਚ 2010
ਭਾਰਤੀ
ਲਈ ਪ੍ਰਸਿੱਧਬਤੌਰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਆਗੂ

ਕਾਨੂ ਸਾਨਿਆਲ, (1932[1] –23 ਮਾਰਚ 2010),[2] ਭਾਰਤ ਵਿੱਚ ਨਕਸਲਵਾਦੀ ਅੰਦੋਲਨ ਦੇ ਜਨਕਾਂ ਵਿੱਚੋਂ ਇੱਕ ਸੀ।

ਜੀਵਨ[ਸੋਧੋ]

ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਦਾਰਜੀਲਿੰਗ ਜਿਲ੍ਹੇ ਦੇ ਕਰਸਿਆਂਗ ਵਿੱਚ ਜਨਮੇ ਕਾਨੂ ਸਾੰਨਿਆਲ ਆਪਣੇ ਪੰਜ ਭੈਣਾਂ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ। ਪਿਤਾ ਆਨੰਦ ਗੋਵਿੰਦ ਸਾਨਿਆਲ ਕਰਸਿਆਂਗ ਦੀ ਕੋਰਟ ਵਿੱਚ ਅਧਿਕਾਰੀ ਸੀ। ਕਾਨੂ ਸਾਨਿਆਲ ਨੇ ਕਰਸਿਆਂਗ ਦੇ ਹੀ ਐਮਈ ਸਕੂਲ ਤੋਂ 1946 ਵਿੱਚ ਮੈਟਰਿਕ ਦੀ ਆਪਣੀ ਪੜਾਈ ਪੂਰੀ ਕੀਤੀ। ਬਾਅਦ ਵਿੱਚ ਇੰਟਰ ਦੀ ਪੜ੍ਹਾਈ ਲਈ ਉਸ ਨੇ ਜਲਪਾਈਗੁੜੀ ਕਾਲਜ ਵਿੱਚ ਦਾਖਿਲਾ ਲਿਆ, ਲੇਕਿਨ ਪੜ੍ਹਾਈ ਵਿੱਚ ਹੀ ਛੱਡ ਦਿੱਤੀ। ਉਸ ਦੇ ਬਾਅਦ ਉਸ ਨੂੰ ਦਾਰਜੀਲਿੰਗ ਦੀ ਹੀ ਕਲਿੰਗਪੋਂਗ ਕੋਰਟ ਵਿੱਚ ਮਾਮਲਾ ਕਲਰਕ ਦੀ ਨੌਕਰੀ ਮਿਲੀ। ਕੁੱਝ ਹੀ ਦਿਨਾਂ ਬਾਅਦ ਬੰਗਾਲ ਦੇ ਮੁੱਖ ਮੰਤਰੀ ਵਿਧਾਨ ਚੰਦਰ ਰਾਏ ਨੂੰ ਕਾਲ਼ਾ ਝੰਡਾ ਵਿਖਾਉਣ ਦੇ ਇਲਜ਼ਾਮ ਵਿੱਚ ਉਸ ਨੂੰ ਗਿਰਫਤਾਰ ਕਰ ਲਿਆ ਗਿਆ। ਜੇਲ੍ਹ ਵਿੱਚ ਰਹਿੰਦੇ ਹੋਏ ਉਸ ਦੀ ਮੁਲਾਕਾਤ ਚਾਰੂ ਮਜੁਮਦਾਰ ਨਾਲ ਹੋਈ। ਜਦੋਂ ਕਾਨੂ ਸਾਨਿਆਲ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਨੇ ਕੁੱਲਵਕਤੀ ਵਜੋਂ ਭਾਰਤੀ ਕਮਿਉਨਿਸਟ ਪਾਰਟੀ ਦੀ ਮੈਂਬਰੀ ਲਈ। 1964 ਵਿੱਚ ਪਾਰਟੀ ਟੁੱਟਣ ਦੇ ਬਾਅਦ ਉਸ ਨੇ ਮਾਕਪਾ ਦੇ ਨਾਲ ਰਹਿਣਾ ਪਸੰਦ ਕੀਤਾ। 1967 ਵਿੱਚ ਕਾਨੂ ਸਾਨਿਆਲ ਨੇ ਦਾਰਜਲਿੰਗ ਦੇ ਨਕਸਲਬਾੜੀ ਵਿੱਚ ਸ਼ਸਤਰਬੰਦ ਅੰਦੋਲਨ ਦੀ ਅਗਵਾਈ ਕੀਤੀ। ਆਪਣੇ ਜੀਵਨ ਦੇ ਲੱਗਪਗ 14 ਸਾਲ ਕਾਨੂ ਸਾਨਿਆਲ ਨੇ ਜੇਲ੍ਹ ਵਿੱਚ ਗੁਜਾਰੇ

ਹਵਾਲੇ[ਸੋਧੋ]