ਸਮੱਗਰੀ 'ਤੇ ਜਾਓ

ਕਾਮਰੇਡ ਸਵਪਨ ਮੁਖਰਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਮਰੇਡ ਸਵਪਨ ਮੁਖਰਜੀ (17 ਨਵੰਬਰ 1953 - 6 ਸਤੰਬਰ 2016) ਸੀ ਪੀ ਆਈ ਐਮ ਐਲ (ਲਿਬਰੇਸ਼ਨ) ਦਾ ਪੋਲਿਟ ਬਿਊਰੋ ਮੈਂਬਰ ਅਤੇ ਪੰਜਾਬ ਇਕਾਈ ਦਾ ਇੰਚਾਰਜ ਸੀ। ਉਹ ਨਕਸਲੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਕਮਿਊਨਿਸਟ ਲਹਿਰ ਵਿੱਚ ਆਏ ਅਨੇਕ ਨੌਜਵਾਨਾਂ ਵਿੱਚੋਂ ਇੱਕ ਸੀ।

ਕਾਮਰੇਡ ਸਵਪਨ ਮੁਖਰਜੀ ਦਾ ਜਨਮ 17 ਨਵੰਬਰ 1953 ਨੂੰ ਹੋਇਆ ਸੀ। ਮੁਖਰਜੀ ਨੇ 1970ਵਿਆਂ ਦੇ ਸ਼ੁਰੂ ਵਿੱਚ ਦਿੱਲੀ ਯੂਨੀਵਰਸਿਟੀ ਦੇ ਕਿਰੋੜੀ ਮੱਲ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਉਦੋਂ ਹੀ ਸੀ ਪੀ ਆਈ ਐਮ ਐਲ (ਲਿਬਰੇਸ਼ਨ) 'ਚ ਸ਼ਾਮਲ ਹੋ ਗਏ। ਉਹ 1993 'ਚ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਮਗਰੋਂ ਪੋਲਿਟ ਬਿਊਰੋ ਮੈਂਬਰ ਬਣੇ।[1]

ਹਵਾਲੇ

[ਸੋਧੋ]