ਕਾਮਾਇਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਮਾਇਨੀ
ਇੱਕ ਹਾਲੀਆ ਅਡੀਸ਼ਨ ਦਾ ਕਵਰ
ਇੱਕ ਹਾਲੀਆ ਅਡੀਸ਼ਨ ਦਾ ਕਵਰ
ਲੇਖਕਜੈਸ਼ੰਕਰ ਪ੍ਰਸਾਦ
ਮੂਲ ਸਿਰਲੇਖकामायनी
ਦੇਸ਼ਭਾਰਤ
ਭਾਸ਼ਾਹਿੰਦੀ
ਵਿਧਾਮਹਾਂਕਾਵਿ
ਪ੍ਰਕਾਸ਼ਨ ਦੀ ਮਿਤੀ
1936

ਕਾਮਾਇਨੀ' (ਹਿੰਦੀ: कामायनी)' ਹਿੰਦੀ ਭਾਸ਼ਾ ਦਾ ਇੱਕ ਮਹਾਂਕਾਵਿ ਹੈ। ਇਸ ਦੇ ਰਚਣਹਾਰ ਜੈਸ਼ੰਕਰ ਪ੍ਰਸਾਦ ਹਨ। ਇਹ ਆਧੁਨਿਕ ਛਾਇਆਵਾਦੀ ਯੁੱਗ ਦਾ ਸਰਬੋਤਮ ਅਤੇ ਪ੍ਰਤਿਨਿਧੀ ਹਿੰਦੀ ਮਹਾਂਕਾਵਿ ਹੈ ਜਿਸ ਨੂੰ 9ਵੀਂ ਸਦੀ ਦੇ ਅਖੀਰਲੇ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਸਮੇਂ ਦੌਰਾਨ ਵੱਡਾ ਹੁੰਗਾਰਾ ਮਿਲਿਆ ਸੀ।

ਪ੍ਰਸਾਦ ਜੀ ਦੀ ਇਹ ਅੰਤਮ ਕਵਿਤਾ ਰਚਨਾ 1936 ਵਿੱਚ ਪ੍ਰਕਾਸ਼ਿਤ ਹੋਈ ਸੀ। ਚਿੰਤਾ ਤੋਂ ਆਨੰਦ ਤੱਕ 15 ਸਰਗਾਂ ਦੇ ਇਸ ਮਹਾਂਕਾਵਿ ਵਿੱਚ ਮਨੁੱਖੀ ਮਨ ਦੀਆਂ ਵਿਵਿਧ ਬਿਰਤੀਆਂ ਦਾ ਕਰਮਵਾਰ ਬਿਆਨ ਇਸ ਕੌਸ਼ਲ ਨਾਲ ਕੀਤਾ ਗਿਆ ਹੈ ਕਿ ਮਨੁੱਖੀ ਸ੍ਰਿਸ਼ਟੀ ਦੇ ਆਦਿ ਤੋਂ ਹੁਣ ਤੱਕ ਦੇ ਜੀਵਨ ਦੇ ਮਨੋਵਿਗਿਆਨਕ ਅਤੇ ਸੰਸਕ੍ਰਿਤਕ ਵਿਕਾਸ ਦਾ ਇਤਹਾਸ ਵੀ ਸਪਸ਼ਟ ਹੋ ਜਾਂਦਾ ਹੈ।