ਕਾਲਾ ਸੰਘਿਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਲਾ ਸੰਘਿਆਂ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਕਪੂਰਥਲਾ ਤਹਿਸੀਲ ਦਾ ਇੱਕ ਪਿੰਡ ਹੈ। ਇਹ ਨਕੋਦਰ ਅਤੇ ਕਪੂਰਥਲਾ ਦੇ ਲਗਭਗ ਅੱਧ ਵਿਚਕਾਰ ਸਥਿਤ ਹੈ। ਕਾਲਾ ਸੰਘਿਆਂ ਇੱਕ ਵੱਡਾ ਕਸਬਾ, ਜੋ ਕਬੱਡੀ ਦਾ ਘੜ ਮੰਨਿਆਂ ਜਾਂਦਾ ਹੈ। [1] ਕਾਲਾ ਸੰਘਿਆਂ ਲਈ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਕਪੂਰਥਲਾ ਰੇਲਵੇ ਸਟੇਸ਼ਨ ਹੈ, ਜੋ ਲਗਭਗ 14 ਕਿ.ਮੀ. ਹੈ। ਸੁਲਤਾਨਪੁਰ ਲੋਧੀ ਕਾਲਾ ਸੰਘਿਆਂ ਤੋਂ 27 ਕਿਲੋਮੀਟਰ ਅਤੇ ਜਲੰਧਰ 16 ਕਿਲੋਮੀਟਰ ਹੈ। ਇਤਿਹਾਸਕ ਸਥਾਨ ਗੁਰਦੁਆਰਾ ਬਾਬਾ ਕਾਹਨ ਦਾਸ ਜੀ, ਪਿੰਡ ਦੀ ਬਹੁਤ ਮਸ਼ਹੂਰ ਜਗ੍ਹਾ ਹੈ।

ਪਿੰਡ ਦੇ 5 ਗੁਰਦੁਆਰੇ ਹਨ: ਬਾਬਾ ਕਾਹਨ ਦਾਸ ਜੀ, ਬਾਬਾ ਘੰਟਾ ਘਰ ਆਲਮਗੀਰ, ਗੁਰਦੁਆਰਾ ਖ਼ਾਸ ਕਾਲਾ, ਗੁਰਦੁਆਰਾ ਬਾਬਾ ਤਾਮੀ ਸਾਹਿਬ ਜੀ, ਗੁਰਦੁਆਰਾ ਬਾਬਾ ਟਾਹਲੀ ਸਾਹਿਬ ਜੀ।

ਕਾਲਾ ਸੰਘਿਆਂ ਵਿੱਚ 4 ਮੁੱਖ ਮੰਦਿਰ ਹਨ: ਘੁੱਗੀ ਮੰਦਿਰ (ਮਾਤਾ ਮੰਦਰ), ਹਨੂਮਾਨ ਮੰਦਿਰ, ਠਾਕੁਰ ਦਵਾਰਾ, ਸ਼ਿਵ ਬਾੜੀ ਮੰਦਿਰ।

ਇਸ ਦੇ ਨੇੜੇ ਛੋਟੇ ਛੋਟੇ ਪਿੰਡ ਹਨ, ਜਿਵੇਂ ਕਿ ਸੁਨਰਾਂ ਵਾਲਾ, ਜਲੋਵਾਲ, ਸੁਖਾਨੀ, ਬਨਵਾਲ[2] ਨਿੱਜਰਾਂ, ਬਦਿਆਲ, ਸੰਧੂ ਚਠਾ ਆਦਿ।

ਹਵਾਲੇ[ਸੋਧੋ]