ਕਾਲੀ ਮਿਰਚ
ਦਿੱਖ
ਕਾਲੀ ਮਿਰਚ (Piper nigrum) ਪਾਈਪਰਏਸੀਏ ਪਰਿਵਾਰ ਦੀ ਇੱਕ ਫੁੱਲਦਾਰ ਵੇਲ ਹੈ ਜਿਸਦੀ ਕਾਸ਼ਤ ਇਸ ਦੇ ਫਲ ਲਈ ਕੀਤੀ ਜਾਂਦੀ ਹੈ, ਜੋ ਕਿ, ਆਮ ਤੌਰ 'ਤੇ ਸੁਕਾ ਕੇ ਰੱਖਿਆ ਜਾਂਦਾ ਅਤੇ ਮਸਾਲੇ ਤੇ ਚਾਸ਼ਨੀਜ਼ਨੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਸੁੱਕੇ ਫਲ ਨੂੰ ਵੀ ਕਾਲੀ ਮਿਰਚ ਵਜੋਂ ਹੀ ਜਾਣਿਆ ਜਾਂਦਾ ਹੈ। ਤਾਜ਼ਾ ਅਤੇ ਪੂਰੀ ਪੱਕੀ ਹੋਈ ਕਾਲੀ ਮਿਰਚ ਲਗਭਗ 5 ਮਿਲੀਮੀਟਰ ਵਿਆਸ ਵਿੱਚ, ਕਾਲੀ ਅਤੇ ਲਾਲ ਹੁੰਦੀ ਹੈ, ਅਤੇ, ਸਾਰੇ ਗੁਠਲੀ ਵਾਲੇ ਫਲਾਂ ਵਾਂਗ, ਇਸਦਾ ਇੱਕੋ ਇੱਕ ਬੀਜ ਹੁੰਦਾ ਹੈ। ਪੀਸੇ ਹੋਏ ਫਲਾਂ ਨੂੰ ਵੀ ਕਾਲੀ ਮਿਰਚ ਹੀ ਕਿਹਾ ਜਾਂਦਾ ਹੈ।