ਸਮੱਗਰੀ 'ਤੇ ਜਾਓ

ਕਾਲੁਜ਼ਾ-ਕਲੇਇਨ ਥਿਊਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਾਲੂਜ਼ਾ-ਕਲੇਇਨ ਥਿਊਰੀ ਤੋਂ ਮੋੜਿਆ ਗਿਆ)

ਭੌਤਿਕ ਵਿਗਿਆਨ ਵਿੱਚ, ਕਾਲੁਜ਼ਾ-ਕਲੇਇਨ ਥਿਊਰੀ (KK ਥਿਊਰੀ) ਸਪੇਸ ਅਤੇ ਸਮੇਂ ਦੀਆਂ ਆਮ ਚਾਰ ਡਾਇਮੈਨਸ਼ਨਾਂ ਤੋਂ ਪਰੇ ਇੱਕ ਪੰਜਵੇਂ ਅਯਾਮ ਦੇ ਵਿਚਾਰ ਦੇ ਦੁਆਲੇ ਘੜੀ ਗਈ ਗਰੈਵੀਟੇਸ਼ਨ ਅਤੇ ਇਲੈਕਟ੍ਰੋਮੈਗਨਟਿਜ਼ਮ ਦੀ ਇੱਕ ਯੂਨੀਫਾਈਡ ਫੀਲਡ ਥਿਊਰੀ ਹੈ। ਇਹ ਸਟਰਿੰਗ ਥਿਊਰੀ ਤੋਂ ਪਹਿਲਾਂ ਆਉਣ ਵਾਲੀ ਮਹੱਤਵਪੂਰਨ ਸਮਾਨਤਾ ਵਾਲੀ ਥਿਊਰੀ ਮੰਨੀ ਜਾਂਦੀ ਹੈ।

ਪੰਜ-ਅਯਾਮੀ ਥਿਊਰੀ ਤਿੰਨ ਕਦਮਾਂ ਵਿੱਚ ਵਿਕਸਿਤ ਕੀਤੀ ਗਈ ਸੀ। ਮੂਲ ਪਰਿਕਲਪਨਾ ਥਿਓਡਰ ਕਾਲੁਜ਼ਾ ਤੋਂ ਆਈ ਸੀ, ਜਿਸਨੇ ਆਪਣੇ ਨਤੀਜੇ 1919 ਵਿੱਚ ਆਈਨਸਟਾਈਨ ਨੂੰ ਭੇਜੇ, ਅਤੇ 1921 ਵਿੱਚ ਇਹਨਾਂ ਨੂੰ ਛਾਪਿਆ। ਕਾਲੁਜ਼ਾ ਦੀ ਥਿਊਰੀ ਜਨਰਲ ਰਿਲੇਟੀਵਿਟੀ ਦੀ ਇੱਕ ਪੰਜ ਅਯਾਮਾਂ ਵਿੱਚ ਸ਼ੁੱਧ ਕਲਾਸੀਕਲ ਸ਼ਾਖਾ ਸੀ। 5-ਅਯਾਮੀ ਮੈਟ੍ਰਿਕ ਦੇ 15 ਹਿੱਸੇ (ਕੰਪੋਨੈਂਟ) ਹਨ। ਦਸ ਕੰਪੋਨੈਂਟ ਤਾਂ 4-ਅਯਾਮੀ ਸਪੇਸਟਾਈਮ ਮੈਟ੍ਰਿਕ ਹੀ ਹੁੰਦੇ ਹਨ, ਚਾਰ ਕੰਪੋਨੈਂਟ ਇਲੈਕਟ੍ਰੋਮੈਗਨੈਟਿਕ ਵੈਕਟਰ ਪੁਟੈਂਸ਼ਲ ਹੁੰਦੇ ਹਨ, ਅਤੇ ਇੱਕ ਕੰਪੋਨੈਂਟ ਬੇਪਛਾਣ ਸਕੇਲਰ ਫੀਲਡ ਹੁੰਦਾ ਹੈ ਜਿਸਨੂੰ ਕਦੇ ਕਦੇ “ਰੇਡੀਔਨ” ਜਾਂ “ਡਿਲੇਸ਼ਨ” ਕਿਹਾ ਜਾਂਦਾ ਹੈ। ਇਸਦੇ ਨਾਲ ਸਬੰਧਤ ਤੌਰ 'ਤੇ, 5-ਅਯਾਮੀ ਆਈਨਸਟਾਈਨ ਇਕੁਏਸ਼ਨਾਂ 4-ਅਯਾਮੀ ਆਈਨਸਟਾਈਨ ਫੀਲਡ ਇਕੁਏਸ਼ਨਾਂ, ਇਲੈਕਟ੍ਰੋਮੈਗਨੈਟਿਕ ਫੀਲਡ ਲਈ ਮੈਕਸਵੈੱਲ ਇਕੁਏਸ਼ਨਾਂ, ਅਤੇ ਸਕੇਲਰ ਫੀਲਡ ਲਈ ਇੱਕ ਇਕੁਏਸ਼ਨ ਪੈਦਾ ਕਰਦੀਆਂ ਹਨ। ਕਾਲੁਜ਼ਾ ਨੇ “ਸਲੰਡਰ ਕੰਡੀਸ਼ਨ” ਨਾਮਕ ਪਰਿਲਕਪਨਾ ਵੀ ਪੇਸ਼ ਕੀਤੀ ਜਿਸਦੇ ਮੁਤਾਬਿਕ 5-ਅਯਾਮੀ ਮੈਟ੍ਰਿਕ ਦਾ ਕੋਈ ਵੀ ਹਿੱਸਾ (ਕੰਪੋਨੈਂਟ) ਪੰਜਵੇਂ ਅਯਾਮ ਉੱਤੇ ਨਿਰਭਰ ਨਹੀਂ ਕਰਦਾ। ਇਸ ਮਾਨਤਾ ਤੋਂ ਬਗੈਰ, 5-ਅਯਾਮੀ ਰਿਲੇਟੀਵਿਟੀ ਦੀਆਂ ਫੀਲਡ ਇਕੁਏਸ਼ਨਾਂ ਬਹੁਤ ਜਿਆਦਾ ਹੋਰ ਗੁੰਝਲਦਾਰ ਬਣ ਜਾਂਦੀਆਂ ਹਨ। ਸਟੈਂਡਰਡ 4-ਅਯਾਮੀ ਭੌਤਿਕ ਵਿਗਿਆਨ ਸਲੰਡਰ ਕੰਡੀਸ਼ਨ ਨੂੰ ਪ੍ਰਗਟ ਕਰਦੀ ਲਗਦੀ ਹੈ। ਕਾਲੁਜ਼ਾ ਨੇ ਸਕੇਲਰ ਫੀਲਡ ਨੂੰ ਇੱਕ ਸਥਿਰਾਂਕ ਬਰਾਬਰ ਵੀ ਸੈੱਟ ਕੀਤਾ, ਜਿਸ ਮਾਮਲੇ ਵਿੱਚ ਸਟੈਂਡਰਡ ਜਨਰਲ ਰਿਲੇਟੀਵਿਟੀ ਅਤੇ ਇਲੈਕਟ੍ਰੋਡਾਇਨਾਮਿਕਸ ਨੂੰ ਇੱਕ ਸਮਾਨ ਤੌਰ 'ਤੇ ਹੀ ਦੁਬਾਰਾ ਰਚਿਆ ਗਿਆ।

1926 ਵਿੱਚ, ਔਸਕਾਰ ਕਲੇਇਨ ਨੇ ਕਾਲੁਜ਼ਾ ਦੀ ਕਲਾਸੀਕਲ 5-ਅਯਾਮੀ ਥਿਊਰੀ ਨੂੰ ਇੱਕ ਕੁਆਂਟਮ ਵਿਆਖਿਆ ਦਿੱਤੀ, ਤਾਂ ਜੋ ਇਹ ਉਸ ਵਕਤ ਦੀਆਂ ਹੇਜ਼ਨਬਰਗ ਅਤੇ ਸ਼੍ਰੋਡਿੰਜਰ ਦੀਆਂ ਖੋਜਾਂ ਦੇ ਮੁਤਾਬਿਕ ਢਾਲੀ ਜਾ ਸਕੇ। ਕਲੇਇਨ ਨੇ ਸਲੰਡਰ ਕੰਡੀਸ਼ਨ ਨੂੰ ਸਮਝਾਉਣ ਲਈ ਪਰਿਕਲਪਨਾ ਪੇਸ਼ ਕੀਤੀ ਕਿ ਪੰਜਵਾਂ ਅਯਾਮ ਕੁੰਡਲੀਦਾਰ ਤਰੀਕੇ ਨਾਲ ਲਪੇਟਿਆ ਹੋਇਆ ਅਤੇ ਸੂਖਮ ਹੁੰਦਾ ਹੈ। ਕਲੇਇਨ ਨੇ ਚਾਰਜ ਦੇ ਕੁਆਂਟਮ ਉੱਤੇ ਅਧਾਰਿਤ ਪੰਜਵੇ ਅਯਾਮ ਲਈ ਇੱਕ ਸਕੇਲ (ਪੈਮਾਨਾ) ਵੀ ਪਤਾ ਲਗਾਇਆ।

1940 ਤੋਂ ਪਹਿਲਾਂ ਅਜਿਹਾ ਅੱਜ ਤੱਕ ਨਹੀਂ ਹੋਇਆ ਸੀ ਕਿ ਕਲਾਸੀਕਲ ਥਿਊਰੀ ਪੂਰੀ ਹੋਈ ਹੋਵੇ, ਅਤੇ ਸਕੇਲਰ ਫੀਲਡ ਸਮੇਤ ਸੰਪੂਰਣ ਫੀਲਡ ਇਕੁਏਸ਼ਨਾਂ ਤਿੰਨ ਆਤਮਨਿਰਭਰ ਇਹਨਾਂ ਤਿੰਨ ਰਿਸਰਚ ਗਰੁੱਪਾਂ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਹੁੰਦੀਆਂ: ਥਾਇਰੀ, ਜੋ ਲਿਚਨੀਰੋਵਿਕਜ਼ ਅਧੀਨ ਆਪਣੇ ਖੋਜ-ਲੇਖ ਉੱਤੇ ਫਰਾਂਸ ਵਿੱਚ ਕੰਮ ਕਰ ਰਿਹਾ ਸੀ; ਜੌਰਡਨ, ਲੁਡਵਿਗ, ਅਤੇ ਮੁੱਲਰ ਰਾਹੀਂ ਜਰਮਨੀ ਵਿੱਚ ਪੌਲੀ ਅਤੇ ਫੀਏਰਜ਼ ਤੋਂ ਮਹੱਤਵਪੂਰਨ ਯੋਗਦਾਨ ਸਦਕਾ: ਅਤੇ ਸ਼ੇੱਰੇਰ ਦੁਆਰਾ ਜੋ ਸਵਿਟਜ਼ਰਲੈਂਡ ਵਿੱਚ ਇਕੱਲਾ ਕੰਮ ਕਰ ਰਿਹਾ ਸੀ। ਸਲੰਡਰ ਕੰਡੀਸ਼ਨ ਅਧੀਨ ਸੰਪੂਰਣ ਕਾਲੁਜ਼ਾ ਦੀਆਂ ਸਮੀਕਰਨਾਂ ਬਹੁਤ ਗੁੰਝਲਦਾਰ ਹਨ। ਅਤੇ ਜਿਆਦਤਰ ਅੰਗਰੇਜੀ ਭਾਸ਼ਾ ਦੀਆਂ ਸਮੀਖਿਆਵਾਂ ਅਤੇ ਥਾਇਰੀ ਦਿਆਂ ਅੰਗਰੇਜੀ ਅਨੁਵਾਦਾਂ ਵਿੱਚ ਕੁੱਝ ਅਸ਼ੁੱਧੀਆਂ ਹਨ। ਸੰਪੂਰਣ ਕਾਲੁਜ਼ਾ ਸਮੀਕਰਨਾਂ ਦਾ ਟੈਂਸਰ ਅਲਜਬਰਾ ਸੌਫਟਵੇਅਰ ਦੀ ਮਦਦ ਨਾਲ ਤਾਜ਼ਾ ਸਮਿਆਂ ਵਿੱਚ ਮੁਲਾਂਕਣ ਕੀਤਾ ਗਿਆ ਹੈ।