ਕਾਵਿਗਤ ਦੋਸ਼
[1]ਭਾਰਤੀ ਕਾਵਿ ਸ਼ਾਸਤਰ ਦੇ ਆਚਾਰੀਆ ਦੀ ਧਾਰਣਾ ਹੈ ਕਿ ਸੁਹਿਰਦਯਾ ਅਤੇ ਪਾਠਕਾਂ ਦੇ ਹਿਰਦੇ ਨੂੰ ਆਕਰਸ਼ਿਤ ਅਤੇ ਪ੍ਰਭਾਵਿਤ ਕਰਨ ਲਈ ਕਾਵਿ ਦਾ ਦੋਸ਼ਰਹਿਤ ਹੋਣਾ ਬਹੁਤ ਜ਼ਰੂਰੀ ਹੈ।[2]
ਹਿਰਦੇ ਵਿੱਚ ਪ੍ਰਵੇਸ਼ ਕਰਦੇ ਹੀ ਜੋ ਸੁੰਦਰਤਾ ਨੂੰ ਹਾਨੀ ਪਹੁੰਚਾਏ ਸ਼ਬਦ ਅਤੇ ਅਰਥ ਵਿੱਚ ਪ੍ਰਗਟ ਹੋਣ ਵਾਲੇ ਤੱਤ ਨੂੰ ਦੋਸ਼ ਕਿਹਾ ਜਾਂਦਾ ਹੈ।[3]
ਪਰਿਭਾਸ਼ਾਵਾਂ
[ਸੋਧੋ]ਭਰਤਮੁਨੀ ਅਨੁਸਾਰ
[ਸੋਧੋ]ਕਾਵਿਗਤ ਦੋਸ਼ ਦਾ ਸਭ ਤੋਂ ਪਹਿਲਾਂ ਸੰਕੇਤ ਭਰਤਮੁਨੀ ਨੇ ਹੀ ਦਿੱਤਾ।ਉਸ ਨੇ ਦੋਸ਼ ਅਤੇ ਗੁਣ ਨੂੰ ਇੱਕ ਦੋਸ਼ ਦੇ ਉਲਟ ਰੂਪ ਵੱਜੋਂ ਪਰਿਭਾਸ਼ਿਤ ਕੀਤਾ ਅਤੇ ਦਸ ਕਾਵਿਗਤ ਦੋਸ਼ ਗਿਣਾਏ :- ਉਨ੍ਹਾਂ ਦੋਸ਼ਾਂ ਵਿਚ ਉਸ ਨੇ - ਗੂੜ੍ਹ -ਅਰਥ, ਅਰਥਾਂਤਰ , ਅਰਥਹੀਣ, ਭਿੰਨ ਅਰਥ, ਏਕਾਰਥ, ਅਭਿਲੁਪਤ ਅਰਥ, ਪ੍ਰਸੰਗਰਹਿਤ, ਵਿਸੇ਼ ਦੇ ਪ੍ਰਤਿਕੂਲ, ਵਿਸੰਧੀ ਅਤੇ ਸ਼ਬਦ-ਚਿਉਤ ਦੀ ਗਿਣਤੀ ਕੀਤੀ।
ਵਾਮਨ ਅਨੁਸਾਰ
ਵਾਮਨ ਨੇ ਭਰਤ ਦੇ ਉਲਟ ਦੋਸ਼ ਨੂੰ ਗੁਣ ਦਾ ਵਿਰੋਧੀ ਰੂਪ ਕਿਹਾ ਅਤੇ ਸਭ ਤੋਂ ਪਹਿਲਾਂ ਦੋਸ਼ਾਂ ਦਾ ਵਰਗੀਕਰਨ ਕੀਤਾ। ਇਨ੍ਹਾਂ ਅਨੁਸਾਰ ਦੋਸ਼ ਦੋ ਤਰ੍ਹਾਂ ਦੇ ਹੁੰਦੇ ਹਨ : ਪਦ ਪਦਾਰਥ ਅਤੇ ਵਾਕਯ-ਵਾਕਯਾਰਥ। ਇਨ੍ਹਾਂ ਨੇ ਅਲੰਕਾਰ ਦੇ ਦੋਸ਼ਾਂ ਦੀ ਵੀ ਚਰਚਾ ਕੀਤੀ।
ਅਗਨੀਪੁਰਾਣਕਰਤਾ ਅਨੁਸਾਰ
ਜਿਹੜੇ ਤੱਤ ਕਾਵਿ ਆਨੰਦ ਦੀ ਅਨੁਭੂਤੀ ਵਿਚ ਰੁਕਾਵਟ ਪੈਦਾ ਕਰਦੇ ਹਨ,ਉਹੀ ਦੋਸ਼ ਹਨ।
ਆਨੰਦਵਰਧਨ ਅਨੁਸਾਰ
ਆਨੰਦਵਰਧਨ ਨੇ ਦੋਸ਼ਾਂ ਨੂੰ ਨਿੱਤ ਅਤੇ ਅਨਿੱਤ ਦੋਸ਼ਾਂ ਵਿਚ ਵੰਡਿਆ।ਉਸ ਅਨੁਸਾਰ ਨਿੱਤ ਦੋਸ਼ ਰਸ ਨੂੰ ਘਟਾਉਣ ਦਾ ਕਾਰਨ ਹੁੰਦੇ ਹਨ ਅਤੇ ਸ਼੍ਰੁਤੀਕਟੁ ਆਦਿ ਪਦ ਦੋਸ਼ ਅਨਿੱਤ ਦੋਸ਼ ਹੁੰਦੇ ਹਨ।
ਮੰਮਟ ਅਨੁਸਾਰ
ਆਚਾਰੀਆ ਮੰਮਟ ਨੇ ਪਹਿਲਾਂ ਹੋਏ ਸਾਰੇ ਆਚਾਰੀਆ ਦੇ ਕਾਵਿਗਤ ਦੋਸ਼ਾਂ ਦੇ ਲੱਛਣਾਂ ਅਤੇ ਵਰਗੀਕਰਨਾਂ ਦਾ ਵਿਵੇਚਨ ਕਰਕੇ ਦੋਸ਼ ਨੂੰ ਇੰਝ ਪਰਿਭਾਸ਼ਿਤ ਕੀਤਾ ਹੈ : ਮੁੱਖ ਅਰਥ ਦਾ
ਅਪਕਰਸ਼(ਨੁਕਸਾਨ) ਕਰਨ ਵਾਲਾ ਤੱਤ ਹੀ ਦੋਸ਼ ਹੈ। ਕਾਵਿ ਦਾ ਮੁੱਖ ਅਰਥ ਰਸ ਹੀ ਹੈ: ਇਸ ਲਈ ਰਸ ਨੂੰ ਘਟਾਉਣ ਵਾਲਾ ਤੱਤ ਦੋਸ਼ ਹੈ। ਮੁੱਖ ਤੌਰ ਤੇ ਰਸ ਦੀ ਉਤਪਤੀ ਸ਼ਬਦ ਅਤੇ ਅਰਥ ਦੁਆਰਾ ਹੁੰਦੀ ਹੈ, ਸੋ ਦੋਸ਼ ਸ਼ਬਦ ਅਤੇ ਅਰਥ ਦੋਵਾਂ ਵਿਚ ਹੋ ਸਕਦਾ ਹੈ।
ਦੰਡੀ ਅਨੁਸਾਰ
ਕਵਿਤਾ ਵਿਚ ਛੋਟੀ ਤੋਂ ਛੋਟੀ ਗਲਤੀ ਵੀ ਮੁਆਫੀ਼ ਦੇ ਯੋਗ ਨਹੀਂ ਸਮਝੀ ਜਾਣੀ ਚਾਹੀਦੀ।ਇਹ ਗ਼ਲਤੀ (ਦੋਸ਼) ਸੋਹਣੇ ਅਤੇ ਸੁਨੱਖੇ ਸਰੀਰ ਉੱਤੇ ਕੋਹੜ ਦੇ ਦਾਗ ਵਾਂਗ ਹੈ ਅਤੇ ਦੇਖਣ ਵਾਲੇ ਦੇ ਮਨ ਅੰਦਰ ਘਿਰਣਾ ਉਪਜਾਉਂਦੀ ਹੈ। ਦੰਡੀ ਨੇ - ਅਪਾਰਥ,ਵਿਅਰਥ, ਏਕਾਰਥ, ਸੰਸ਼ਯ,ਅਪਕ੍ਰਮ,ਸ਼ਬਦਹੀਣ, ਯਤਿਭ੍ਰਸ਼ਟ,ਭਿੰਨਵ੍ਰਿੱਤ,ਵਿਸੰਧਿਕ,ਦੇਸ਼-ਕਾਲ-ਲੋਕ-ਨਿਆਇ-ਆਗਮ ਵਿਰੋਧ ਆਦਿ ਕਾਵਿਗਤ ਦਸ ਦੋਸ਼ਾਂ ਦਾ ਉਦਾਹਰਣਾਂ ਸਮੇਤ ਵਿਸ਼ਲੇਸ਼ਣ ਕੀਤਾ ਹੈ।
ਅਪਾਰਥਅਪਾਰਥ,ਵਿਅਰਥ, ਏਕਾਰਥ, ਸੰਸ਼ਯ, ਅਪਕਰਮ,ਸ਼ਬਦਹੀਨ,ਯਤਿਭ੍ਸ਼ਟ, ਭਿੰਨਵਿੱਤ,ਵਿਸੰਧਿਕ,ਦੇਸ਼-ਕਾਲ-ਕਲਾ-ਲੋਕ-ਨਿਆਇ-ਆਗਮਵਿਰੋਧ-ਕਾਵਿਗਤ ਦਸ ਦੋਸ਼ਾ ਦਾ ਉਦਾਹਰਣ ਦੇ ਕੇ ਵਿਵੇਚਨ ਕੀਤਾ ਹੈ।ਦੰੰਡੀ ਨੇ ਗੁਣਾਂ ਨੂੰ ਕਾਵਿ ਦੀ ਸੰਪੱਤੀ ਅਤੇ ਦੋਸ਼ ਨੂੰ ਕਾਵਿ ਦੀ ਵਿਪੱਤੀ ਮੰਨਿਆ ਹੈ।[5]
ਆਚਾਰੀਆ ਮੰਮਟ ਨੇ ਦੋਸ਼ ਦੀ ਪਰਿਭਾਸ਼ਾ ਕਰਦੇ ਹੋਏ ਪ੍ਰਮੁੱਖ ਤੌਰ ਤੇ ਸ਼ਬਦਦੋਸ਼, ਅਰਥਦੋਸ਼, ਰਸਗਤਦੋਸ਼,ਕਾਵਿਗਤ ਦੋਸ਼ ਦੇ ਤਿੰਨ ਪ੍ਰਮੁੱਖ ਭੇਦ ਕੀਤੇ ਹਨ, ਪਰ ਬਾਅਦ ਚ ਸ਼ਬਦਦੋਸ਼ ਦੇ ਪਦਦੋਸ਼, ਪਦਾਂਸ਼ਦੋਸ਼, ਵਾਕਦੋਸ਼ ਕਹਿ ਕੇ ਤਿੰਨ ਭੇਦਾਂ ਦੀ ਗੁਣਨਾ ਕੀਤੀ ਹੈ।[5]
ਸ਼ਬਦਗਤ ਦੋਸ਼
[ਸੋਧੋ]ਪਦਗਤਦੋਸ਼
[ਸੋਧੋ]ਕਵਿਤਾ ਦੇ ਇੱਕ ਪਦ ਚ ਰਹਿਣ ਵਾਲੇ ਦੋਸ਼ ਨੂੰ ਪਦਗਤਦੋਸ਼ ਕਿਹਾ ਜਾਂਦਾ ਹੈ।ਪਦਗਤਦੋਸ਼ ਦੇ 16 ਭੇਦ ਹਨ।[6]
ਸ੍ਤੀਕਟੁ
ਚਿਉਤਸੰਸਕਿਰਤੀ
ਅਪਰਯੁਕਤ
ਅਸਮਰਥ
ਨਿਹਿਤਾਰਥ
ਅਨੁਚਿਤਾਰਥ
ਨਿਰਰਥਕ
ਅਵਾਚਕ
ਅਸ਼ਲੀਲ
ਸੰਦਿੱਗਧ
ਅਪ੍ਤੀਤੀ
ਗ੍ਰਾਮਯ
ਨੇਯਾਰਥ
ਕ੍ਰਲਿਸ਼ਟ
ਅਵਿਮਿਰਸ਼ਟਵਿਧੇਯਾਂਸ਼[7]
ਵਿਰੁੱਧਮਤੀਕਿਰਤ
[ਸੋਧੋ]ਪਦਾਂਸ਼ਦੋਸ਼
[ਸੋਧੋ]ਆਚਾਰੀਆ ਮੰਮਟ ਅਨੁਸਾਰ ਪਦਦੋਸ਼ ਵਿੱਚੋ ਚਿਉਤਸੰੰਸਕਿਰਤੀ, ਅਸਮਰਥ, ਨਿਰਰਥਕ ਤਿੰਨ ਦੋੋੋੋਸ਼ਾ ਨੂੂੰ ਛੱੱਡ ਕੇ ਬਾਕੀ ਦੇ ਤੇਰਾਂ ਦੋਸ਼ ਵਾਕ ਵਿੱਚ ਵੀ ਹੁੰਦੇ ਹਨ ਅਤੇ ਕੁੱਝ ਦੋਸ਼ ਪਦ ਦੇ ਇੱਕ ਅੰਸ਼ ਵਿੱਚ ਰਹਿੰਦੇ ਹਨ, ਇਸੇ ਲਈ ਇਹਨਾਂ ਨੂੰ ਪਦਾਸ਼ਦੋਸ਼ ਕਿਹਾ ਜਾਂਦਾ ਹੈ।ਪਦਾਸ਼ਦੋਸ਼ਾਂ ਦੇ ਲੱਛਣ ਵੀ ਪਦਗਤਦੋਸ਼ ਵਾਲੇ ਹਨ।[8]
ਵਾਕਗਤਦੋਸ਼
[ਸੋਧੋ]ਕਿਸੇ ਇੱਕ ਵਾਕ ਵਿੱਚ ਮੌਜੂਦ ਦੋਸ਼ ਨੂੰ ਵਾਕਦੋਸ਼ ਕਿਹਾ ਜਾਂਦਾ ਹੈ।[9] ਵਾਕ ਦੋਸ਼ ਦੋ ਪ੍ਰਕਾਰ ਦੇ ਹੁੰਦੇ ਹਨ। ਕੁਝ ਦੀ ਗਿਣਤੀ ਤਾਂ ਪਦ ਦੋਸ਼ਾ ਵਿੱਚ ਵੀ ਕੀਤੀ ਗਈ ਪਰ ਕੁੱਝ ਅਜਿਹੇ ਦੋਸ਼ ਹਨ ਜੋ ਸਿਰਫ਼ ਵਾਕ ਦੋਸ਼ ਦੇ ਤੌਰ ਤੇ ਹੀ ਸਮਝੇ ਜਾਂਦੇ ਹਨ। ਚਿਉਤਸੰੰਸਕਿਰਤੀ ਅਸਮਰਥ ਅਤੇ ਨਿਰਰਥਕ ਦੋਸ਼ਾਂ ਨੂੰ ਛੱਡ ਕੇ ਬਾਕੀ ਦੇ ਤੇਰਾਂ ਦੋਸ਼ ਵਾਕਦੋਸ਼ ਹੀ ਮੰਨੇ ਜਾਂਦੇ ਸਨ।
ਮੰਮਟ ਅਤੇ ਵਿਸ਼ਵਨਾਥ ਨੇ ਇੱਕੀ ਅਜਿਹੇ ਵਾਕਦੋਸ਼ ਗਿਣਵਾਏ ਹਨ ਜਿਹੜੇ ਸਿਰਫ਼ ਵਾਕ ਨਾਲ ਹੀ ਸੰਬੰਧਿਤ ਹਨ।
ਕਿਸਮਾਂ
[ਸੋਧੋ]ਪ੍ਰਤਿਕੂਲਵਰਣਤਾ
[ਸੋਧੋ]ਪ੍ਰਕ੍ਰਿਤ (ਸ਼ੁਰੂ ਕੀਤੇ ਹੋਏ ਜਾਂ ਪ੍ਰਮੁੱਖ)'ਰਸ' ਦੀ ਪ੍ਰਤੀਤੀ ਲਈ ਉਸਦੇ ਉਲਟ ਵਰਣਾਂ ਦਾ ਪ੍ਰਯੋਗ 'ਕਾਵਿ' ਜਾਂ ਰਚਨਾ 'ਚ ਕਰਨਾ ' ਪ੍ਰਤਿਕੂਲਵਰਣਤਾ ' ਵਾਕਦੋਸ਼ ਹੁੰਦਾ ਹੈ। ਉਦਾਹਰਣ ਲਈ ਸ਼ਿੰਗਾਰ ਰਸ ਲਈ ਟ, ਠ, ਡ, ਢ, ਆਦਿ ਦੀ ਵਰਤੋਂ ਕਰਨਾ।
ਉਪਹਤਵਿਸਰਗ
[ਸੋਧੋ]ਜਿੱਥੇ ਵਾਕ ਵਿੱਚ ਵਿਸਰਗਾਂ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਹੋਵੇ, ਉਥੇ ' ਉਪਹਤਵਿਸਰਗ' ਵਾਕਦੋਸ਼ ਕਿਹਾ ਜਾਂਦਾ ਹੈ।
ਇਸ ਸੰਸਾਰ ਵਿੱਚ,ਉਹੋ ਰਾਜਾ ਪੰਡਿਤ ਵਿਦਵਾਨ ,ਚਤਰ ਅਤੇ ਸੋਹਣਾ ਹੈ ਜਿਸ ਦੇ ਸੇਵਕ ਬਲਵਾਨ, ਸ਼ਰਧਾਵਾਨ ਅਤੇ ਪ੍ਤਿਭਾਵਾਨ ਹਨ।
ਲੁਪਤਵਿਸਰਗ
[ਸੋਧੋ]ਜੇ ਵਾਕ 'ਚ ਵਿਸਰਗਾਂ ਦਾ ਜਿਆਦਾਤਰ ਲੋਪ ਹੋ ਜਾਵੇ ਤਾਂ 'ਲੁਪਤਵਿਸਰਗ' ਵਾਕਦੋਸ਼ ਕਹਾਉੰਦਾ ਹੈ।
ਇਸ ਲਈ ਉਪਹਤ ਵਿਸਰਗ ਅਤੇ ਲੁਪਤ ਵਿਸਰਗ ਦੋਸ਼ ਕ੍ਰਮਵਾਰ ਪੂਰਵਾਰਧ ਤੇ ਉੱਤਰਾਰਧ ਵਿਚ ਮੰਨੇ ਜਾਂਦੇ ਹਨ।
ਵਿਸੰਧੀ
[ਸੋਧੋ]ਸੰਧੀ ਦੀ ਵਿਰੂਪਤਾ ਹੀ ' ਵਿਸੰਧੀ' ਵਾਕਦੋਸ਼ ਹੈ। ਇਹ ਤਿੰਨ ਤਰ੍ਹਾਂ ਦੀ ਹੋ ਸਕਦੀ ਹੈ
*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ: "ਨੀਂ ਬੜੀ ਤੇਜ਼ੀ ਨਾਲ ਅਸਮਾਨ ਵਿਚ ਉੱਡ ਕੇ ਭਿਅੰਕਰਤਾ ਨਾਲ਼ ਜਾਂਦਾ ਹੋਇਆ ਇਹ ਬਾਜ਼ ਚਮਕ ਰਿਹਾ ਹੈ। :-
- ਵਾਕ 'ਚ ਸੰਧੀ ਕਰਨ ਦੀ ਥਾਂ, ਸੰਧੀ ਨਾ ਕਰਨਾ 'ਵਿਸ਼ਲੇਸ਼',
- ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ: " ਹੇ ਰਾਜਨ!ਤੁਹਾਡੇ ਉਹ ਚਰਿੱਤਰ ਪਾਤਾਲ ਵਿਚ ਵੀ ਚੰਦ੍ਰਮਾ ਦੀ ਕਾਂਤੀ ਨੂੰ ਧਾਰਨ ਕਰਦੇ ਹੋਏ ਸੋਭਨੀਕ ਲਗ ਰਹੇ ਹਨ। ਤੁਹਾਡੀ ਸ਼ਕਤੀ ਤੇਂ ਪ੍ਤਿਭਾ ਦੋਨੋਂ ਬੜੀਆਂ ਵਿਸਤਾਰ ਵਾਲੀਆਂ ਹਨ।
- ਸੰਧੀ ਦੇ ਕਾਰਣ ਅਸ਼ਲੀਲਤਾ ਪ੍ਰਤੀਤ ਹੋਣ 'ਤੇ, 'ਅਸ਼ਲੀਲਤੱਵ'
- ਸੰਧੀ ਦੇ ਕਾਰਣ ਸੁਣਨ 'ਚ ਕਟੁਤਾ (ਕੜਵਾਪਨ) ਮਹਿਸੂਸ ਹੋਣ 'ਤੇ 'ਕਸ਼ਟਤੱਵ' ਨਾਮ ਦਾ 'ਵਿਸੰਧੀ' ਵਾਕਦੋਸ਼ ਹੁੰਦਾ ਹੈ।
ਹਤਵ੍ਰਿੱਤ
[ਸੋਧੋ]'ਕਾਵਿ' 'ਚ ਛੰਦ ਦਾ ਟੁੱਟਣ ਜਾਂ ਬੁਰਾ ਲੱਗਣਾ ' ਹਤਵਿਰੱਤ' ਵਾਕਦੋਸ਼ ਮੰਨਿਆ ਜਾਂਦਾ ਹੈ।ਉਸ ਦੀ ਸੁਹੱਣਪ ਹੀ ਉਸ ਦਾ ਇੱਕ ਅਜਿਹਾ ਔਗਣ ਹੈ ਜਿਸ ਕਰਕੇ ਉਸ ਦਾ ਤਿਆਗ ਨਹੀਂ ਕੀਤਾ ਜਾ ਸਕਦਾ। ਇਸ ਗੱਲ ਨੂੰ ਵਿਰੋਧੀ ਮੰਨਦੇ ਹਨ। ਇਸਦੇ ਵੀ ਤਿੰਨ ਰੂਪ ਹੁੰਦੇ ਹਨ :-
- ਛੰਦ ਸ਼ਾਸਤ੍ ਦੇ ਅਨੁਸਾਰ ਛੰਦ ਦੇ ਠੀਕ ਹੋਣ 'ਤੇ ਵੀ ਬੁਰਾ ਲੱਗਣਾ ।
- ਛੰਦ ਦਾ 'ਰਸ' ਦੇ ਅਨੁਕੂਲ ਨਾ ਹੋਣਾ।
- ਪਾਦ ਦੇ ਅੰਤ 'ਚ ਲਘੂ - ਗੁਰੂ ਵਰਣ ਦਾ ਨਾ ਹੋ ਸਕਣਾ 'ਹਤਵਿਰੱਤ' ਵਾਕਦੋਸ਼ ਹੁੰਦਾ ਹੈ।
ਨਿਊਨਪਦ
[ਸੋਧੋ]ਅਭਿਪ੍ਰੇਤ (ਮਨਚਾਹੇ) ਅਰਥ ਦੇ ਵਾਚਕ ਕਿਸੇ ਪਦ ਦਾ ਨਾ ਹੋਣਾ 'ਨਿਊਨਪਦ' ਵਾਕਦੋਸ਼ ਹੁੰਦਾ ਹੈ।
*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ: ਇਥੇ ਪਹਿਲੇ ਤਿੰਨਾਂ ਚਰਣਾਂ ਵਿੱਚ 'ਅਸਮਾਭਿ' ਇਹ ਪਦ ਅਤੇ ਚੌਥੇ ਚਰਣ ਵਿਚ 'ਖਿਨੇ' ਇਸ ਪਦ ਤੋਂ ਪਹਿਲਾ 'ਇੱਥਮ੍' ਇਹ ਪਦ ਨਿਊਨ ਹੈ,ਘੱਟ ਹੈ।
ਅਧਿਕਪਦ
[ਸੋਧੋ]ਅਭਿਪ੍ਰੇਤ ਅਰਥ ਦੇ ਵਾਚਕ ਪਦਾਂ ਤੋਂ ਇਲਾਵਾ ਹੋਰ ਅਨਾਵਸ਼ਕ ਪਦਾਂ ਦਾ ਪ੍ਰਯੋਗ ਕਰਨਾ 'ਅਧਿਕਪਦ' ਵਾਕਦੋਸ਼ ਹੁੰਦਾ ਹੈ।
"ਇਹ ਕੋਈ ਅਜਿਹਾ ਮਹਾ ਪੁਰਸ਼ ਹੈ ਜਿਸ ਦੀ ਆਕਿ੍ਤੀ ਮਣੀ ਵਾਂਗ ਨਿਰਮਲ ਹੈ, ਜੋ ਗੂੜ੍ ਸਾ਼ਸਤਰ ਦੇ ਤੱਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।
ਕਥਿਤ
[ਸੋਧੋ]ਕਿਸੇ ਵਾਕ 'ਚ ਇਕੋ ਪਦ ਦਾ ਅਨਾਵਸ਼ਕ ਰੂਪ 'ਚ ਬਾਰ - ਬਾਰ ਪ੍ਰਯੋਗ ਕਰਨਾ 'ਕਥਿਤਪਦ' ਵਾਕਦੋਸ਼ ਹੁੰਦਾ ਹੈ।
*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ:ਹਥੇਲੀ ਰੂਪੀ ਸੇਜ ਤੇ ਸੌਣ ਦੇ ਕਾਰਣ ਰਗੜ ਨਾਲ ਇਨ੍ਹਾਂ ਦੀ ਪਿਲੱਤਣ ਦੂਰ ਹੋ ਗਈ ਹੈ ਅਜਿਹੀਆਂ ਤੇਰੀਆਂ ਗਲਾ੍ਂ। ਨੀ ਪਤਲੀਏ ਨਾਰੇ। ਦੱਸ ,ਕਾਮ ਰੂਪੀ ਰਾਜੇ ਦੀ ਲੀਲਾ ਦੇ ਯੁਵਰਾਜ ਪਦ ਦੇ ਸਿੰਘਾਸਣ ਤੇ ਜਲਦੀ ਹੀ ਕਿਸੇ ਗਭਰੂ ਦੇ ਬਿਠਾਉਣ ਨੂੰ ਪ੍ਗਟ ਕਰਦੀਆਂ ਹਨ।
ਪਤਤਪ੍ਰਕਰਸ਼
[ਸੋਧੋ]ਆਦਿ ਤੋਂ ਲੈ ਕੇ ਅੰਤ ਤੱਕ ਚਮਤਕਾਰ ਦਾ ਨਿਰਵਾਹ ਨਾ ਹੋ ਸਕਣਾ, ਚਮਤਕਾਰ ਦਾ ਲਗਾਤਾਰ ਘੱਟ ਹੁੰਦੇ ਜਾਣਾ, 'ਪਤਤਪ੍ਰਕਰਸ਼' ਵਾਕਦੋਸ਼ ਹੁੰਦਾ ਹੈ।[10]
ਸਮਾਪਤਪੁਨਰਾੱਤ
[ਸੋਧੋ]ਵਿਵਕ੍ਰਸ਼ਿਤ ਅਰਥ ਦਾ ਗਿਆਨ ਕਰਵਾਉਣ ਵਾਲੇ ਵਾਕ ਦੀ ਸਮਾਪਤੀ ਹੋ ਜਾਣ 'ਤੇ ਵੀ ਦੁਬਾਰਾ ਕੁੱਝ ਹੋਰ ਕਹਿਣਾ 'ਸਮਾਪਤਪੁਨਰਾੱਤ' ਵਾਕਦੋਸ਼ ਹੁੰਦਾ ਹੈ।
*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ:" ਸੂਖਮ ਅੰਗਾਂ ਵਾਲੀ ਦੀ ਚੋਲੀ ਨੂੰ ਖੋਲਣ ਸਮੇਂ ਹੱਥ ਨਾਲ ਹਿੱਲਣ ਕਰ ਕੇ ਹਿੱਲਦੇ ਹੋਏ ਗਹਿਣੀਆਂ ਦੀ ਆਵਾਜ਼ ਕਾਮਦੇਵ ਦੇ ਧਨੁਸ਼ ਦੀ ਟੰਕਾਰ ਹੈ।
ਅਰਧਾਂਤਰੈਕਵਾਚਕ
[ਸੋਧੋ]ਜਦੋਂ ਵਾਕ ਦਾ ਪਹਿਲਾ ਅੱਧ ਹਿੱਸਾ ਦੂਜੇ ਅੱਧ ਹਿੱਸੇ 'ਚ ਵਿਦਮਾਨ ਪਦ ਦੀ ਇੱਛਾ ਅਥਵਾ ਦੂਜਾ ਅੱਧਾ ਹਿੱਸਾ ਪਹਿਲੇ ਹਿੱਸੇ 'ਚ ਵਿਦਮਾਨ ਪਦ ਦੀ ਇੱਛਾ ਕਰੇ ਤਾਂ 'ਅਰਧਾਂਤਰੈਕਵਾਚਕ' ਵਾਕਦੋਸ਼ ਹੁੰਦਾ ਹੈ।
*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ:"ਬਣ ਜਾਂਦਿਆਂ ਰਸਤੇ ਵਿਚ ਰਾਹਗੀਰਾਂ ਦੀ ਇਸਤਰੀਆਂ ਨੇ ਅੱਖਾਂ ਵਿਚ ਹੰਝੂ ਭਰ ਕੇ ਜਨਕ ਪੁੱਤਰੀ ਸੀਤਾ ਨੂੰ ਵੇਖਿਆ ਅਤੇ ਸਮਝਾਇਆ ਕਿ ਭੋਇ ਕੁਸ਼ਾ ਨਾਲ ਭਰੀ ਹੋਈ ਹੈ।
ਅਭਵਨਮਤਯੋਗ
[ਸੋਧੋ]ਵਾਕ ਦੇ ਪਦਾਂ 'ਚ (ਚਾਹੇ ਗਏ) ਆਪਸੀ ਸਬੰਧ ਦਾ ਨਾ ਹੋਣਾ ਹੀ 'ਅਭਵਨਮਤਯੋਗ' ਵਾਕਦੋਸ਼ ਕਹਾਉੰਦਾ ਹੈ।
*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ:"ਹੇ ਮਹਾਰਾਜ !ਜਿਨ੍ਹਾਂ (ਰਾਖਸ਼ਾ)ਦੇ ਤੇਜ਼ ਦੀ ਗਰਮੀ ਨੇ ਦੇਵਤਿਆਂ ਦੇ ਹਾਥੀ ਐਰਾਵਤ ਦੇ ਮਦ ਲਾਲ ਭਰੀਆਂ ਨਦੀਆ ਨੂੰ ਸੁਕਾ ਦਿੱਤਾ ਸੀ।
ਅਨਭਿਹਿਤਵਾਚਯ
[ਸੋਧੋ]ਜਿੱਥੇ ਜ਼ਰੂਰੀ ਕਹਿਣਯੋਗ ਪਦ ਦਾ ਕਥਨ ਵਾਕ 'ਚ ਨਾ ਕੀਤਾ ਜਾਵੇ ਤਾਂ 'ਅਨਭਿਹਿਤਵਾਚਯ' ਵਾਕਦੋਸ਼ ਹੁੰਦਾ ਹੈ। ਇਸ ਅਸਾਧਰਨ ਵਿਅਕਤੀ ਦੇ ਬੜੇ ਅਦਭੁਤ ਉਚੇਰੇ ਕਾਰਨਾਮੇ ਨੂੰ ਵੇਖਣ ਅਤੇ ਸੁਨਣ ਕਰਕੇ ਹੈਰਾਨ ਹੋਣ ਤੇ ਵੀ ਮੈਨੂੰ ਵਿਸ਼ਵਾਸ ਨਹੀ ਆ ਰਿਹਾ ਇਹ ਤਾਂ ਕੋਈ ਵੀਰ ਬਾਲਕ ਦੀ ਆਕਿ੍ਤੀ ਦੇ ਰੂਪ ਵਿਚ ਅਸੀਮਿਤ ਸੁਹਜ ਦੇ ਸਾਰ ਤੋਂ ਬਣਿਆ ਪਦਾਰਥ ਹੈ।
ਅਪਦਸਥਪਦ
[ਸੋਧੋ]ਜਿੱਥੇ ਪਦ ਦਾ ਪ੍ਰਯੋਗ ਉਚਿੱਤ ਥਾਂ ਦੀ ਬਜਾਏ ਦੂਜੀ ਥਾਂ 'ਤੇ ਕਰ ਦਿੱਤਾ ਜਾਵੇ ਤਾਂ 'ਅਪਦਸਥਪਦ' ਵਾਕਦੋਸ਼ ਹੁੰਦਾ ਹੈ।
*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ: ਕਿਸੇ ਨਾਇਕ ਨੇ ਸੌਕਣ ਦੇ ਸਾਹਮਣੇ ਹੀ ਕੰਤ ਰਾਹੀਂ ਪੇ੍ਮ ਨਾਲ ਪਰੋਤੇ ਹੋਏ ਉੱਚੀ ਛਾਤੀ ਵਾਲੇ ਗਲੇ ਵਿੱਚ ਪਾਏ ਗਏ ਹਾਰ ਨੂੰ ਪਾਣੀ ਨਾਲ ਗਿੱਲੇ ਹੋ ਜਾਣ ਤੇ ਵੀ ਨਹੀਂ ਲਾਹਿਆ ਕਿਉਕਿ ਪੇ੍ਮ ਤਾਂ ਗੁਣਾਂ ਨੂੰ ਵੇਖਦਾ ਹੈ,ਚੀਜ਼ ਨੂੰ ਨਹੀਂ।
ਅਪਦਸਥਸਮਾਸ
[ਸੋਧੋ]ਵਾਕ 'ਚ 'ਸਮਾਸ' ਦਾ ਪ੍ਰਯੋਗ ਉਚਿਤ ਥਾਂ 'ਤੇ ਨਾ ਕਰਕੇ ਦੂਜੀ ਥਾਂ 'ਤੇ ਕਰਨਾ 'ਅਪਦਸਥਸਮਾਸ' ਵਾਕਦੋਸ਼ ਕਹਾਉਂਦਾ ਹੈ।
ਸੰਕੀਰਣ
[ਸੋਧੋ]ਇੱਕ ਵਾਕ ਦੇ ਪਦ ਦੂਜੇ ਵਾਕ 'ਚ ਦਾਖਿਲ ਹੋ ਜਾਣ 'ਤੇ 'ਸੰਕੀਰਣ' ਵਾਕਦੋਸ਼ ਹੁੰਦਾ ਹੈ।
* ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ:"ਪੈਰਾਂ ਵਿੱਚ ਡਿੱਗੇ ਹੋਏ ਬਹੁਤ ਗੁਣਵਾਨ ਆਪਣੇ ਇਸ ਪ੍ਰਾਣ ਪਿਆਰੇ ਵੱਲ ਤੂੰ ਕਿਉ ਨਹੀਂ ਵੇਖਦੀ ? ਮਨ ਦੇ ਤਮੋ ਰੂਪ ਮਾਨ ਨਾਂ ਛੱਡ ਅਤੇ ਇਹਨਾਂ ਨੂੰ ਗੱਲੇ ਲਗਾ"।
ਗਰਭਿਤ
[ਸੋਧੋ]ਇਕ ਵਾਕ ਦੇ ਦੂਜੇ ਵਾਕ ਵਿਚ ਦਾਖਿਲ ਹੋ ਜਾਣ 'ਤੇ 'ਗਰਭਿਤ' ਵਾਕਦੋਸ਼ ਹੁੰਦਾ ਹੈ।
ਪ੍ਰਸਿੱਧੀਹਤ
[ਸੋਧੋ]ਕਵੀਆਂ 'ਚ ਪ੍ਰਸਿੱਧ ਅਥਵਾ ਪ੍ਰਚਲਿਤ ਉਕਤੀਆਂ (ਕਥਨਾ) ਦੇ ਸਾਧਾਰਣ ਨਿਯਮਾਂ ਦਾ ਉਲੰਘਨ ਅਤੇ ਵਿਰੁੱਧ ਕਥਨ ਕਰਨਾ 'ਪ੍ਰਸਿੱਧੀਹਤ' ਵਾਕਦੋਸ਼ ਹੈ।
ਭਗੑਨਕ੍ਰਮ
[ਸੋਧੋ]ਬਿਨਾਂ ਕਿਸੇ ਵਿਸ਼ੇਸ਼ ਕਾਰਣ ਦੇ ਪ੍ਰਕਰਣ ਜਾਂ ਕ੍ਰਮ ਦਾ ਭੰਗ ਹੋਣਾ (ਟੁੱਟ ਜਾਣਾ ) 'ਭਗ੍ਨਕ੍ਰਮ' ਦੋਸ਼ ਹੁੰਦਾ ਹੈ।
ਅਕ੍ਰਮ
[ਸੋਧੋ]ਪਦਾਂ ਦੇ ਕ੍ਰਮ ਦਾ ਵਿਦਮਾਨ ਨਾ ਹੋਣਾ ਅਰਥਾਤ ਵਾਕ 'ਚ ਪਦਾਂ ਨੂੰ ਜਿਸ ਕ੍ਰਮ ਨਾਲ ਰੱਖਿਆ ਜਾਣਾ ਚਾਹੀਦਾ ਹੈ; ਉਸ ਕ੍ਰਮ 'ਚ ਨਾ ਰੱਖਣਾ 'ਅਕ੍ਮ' ਵਾਕਦੋਸ਼ ਹੁੰਦਾ ਹੈ।
ਅਮਤਪਰਾਰਥ
[ਸੋਧੋ]ਜੇ ਵਾਕ 'ਚ ਦੋ ਅਰਥ ਨਿੱਕਲਦੇ ਹੋਣ ; ਉਸ ਸਥਿਤੀ 'ਚ ਦੂਜੇ ਅਰਥ ਦਾ ਪ੍ਰਕ੍ਰਿਤ ਅਰਥ ਤੋਂ ਵਿਰੁੱਧ ਹੋਣਾ 'ਅਮਤਪਰਾਰਥ' ਵਾਕਦੋਸ਼ ਹੁੰਦਾ ਹੈ।[11]
ਆਚਾਰੀਆ ਮੰਮਟ ਅਨੁਸਾਰ ਇਹ ਦੋਸ਼ ਸਿਰਫ਼ ਵਾਕ ਵਿੱਚ ਹੀ ਹੋ ਸਕਦੇ ਹਨ।
ਅਰਥਗਤ ਦੋਸ਼
[ਸੋਧੋ]ਕਾਵਿ ਵਿੱਚ ਵਾਚਯਾਰਥ ਦੇ ਦੋਸ਼ਯੁਕਤ ਹੋਣ ਤੇ ਅਰਥਦੋਸ਼ ਹੁੰਦਾ ਹੈ।ਕਾਵਿ ਵਿਚ ਜਦੋਂ ਵਾਚਯਅਰਥ ਵਿਚ ਦੋਸ਼ ਹੋਵੇ ਤਾਂ ਉਸ ਨੂੰ ਅਰਥ ਦੋਸ਼ ਕਿਹਾ ਜਾਂਦਾ ਹੈ। ਇਸ ਦਾ ਭਾਵ ਹੈ ਕਿ ਪ੍ਰਤੀਯਮਾਨ ਜਾਂ ਵਿਅੰਜਨ ਅਰਥ ਦੀ ਸਥਾਪਨਾ ਲਈ ਵਰਤੇ ਗਏ ਵਾਕ ਦੇ ਮੁਢਲੇ ਅਰਥ ਵਿਚ ਹੀ ਜੇ ਦੋਸ਼ ਹੈ ਤਾਂ ਵਿਅੰਜਨ ਅਰਥ ਦੀ ਸਥਾਪਨਾ ਅਤੇ ਪ੍ਰਤੀਤੀ ਵੀ ਸੰਭਵ ਨਹੀਂ ਹੈ। ਇੰਝ ਮੁਢਲੇ ਵਾਕਾਤਮਕ ਅਰਥ ਵਿਚ ਦੋਸ਼ ਨੂੰ ਹੀ ਅਰਥ ਗਤ ਦੋਸ਼ ਕਹਿੰਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਦੋਸ਼ ਦਾ ਸੰਬੰਧ ਅਰਥ ਨਾਲ ਹੈ ਉਥੇ ਅਰਥ ਦੋਸ਼ ਹੁੰਦਾ ਹੈ। ਕਈ ਵਾਰ ਕਵਿਤਾ ਨੂੰ ਪੜੵਨ ਦੇ ਬਾਅਦ ਵਿਚ ਇਹ ਵੀ ਪਤਾ ਨਹੀਂ ਲੱਗ ਕਿ ਕਵਿਤਾ ਦਾ ਲੇਖਕ ਦੇਸ਼ ਦੇ ਪੱਖ ਵਿਚ ਬੋਲ ਰਿਹਾ ਹੈ ਜਾਂ ਅਪਣੇ ਦੇਸ਼ ਨਾਲ ਗੱਦਾਰੀ ਕਰ ਰਿਹਾ ਹੈ। ਕਈ ਵਾਰ ਕਵਿਤਾ ਨੂੰ ਪੜੵਨ ਦੇ ਬਾਅਦ ਵਿਚ ਇਹ ਵੀ ਪਤਾ ਨਹੀਂ ਲੱਗਦਾ ਕਿ ਕਵੀ ਨੇ ਇਸ ਵਿਚ ਭਗਤੀ ਤੋਂ ਸੰਬੰਧਤ ਗੱਲ ਕਹੀ ਹੈ ਜਾਂ ਵਿਸ਼ੇ-ਵਾਸਨਾਂ ਵਿਚ ਲਿਪਤ ਰਹਿਣ ਦੀ ਗੱਲ ਕਹੀ ਹੈ ।ਕਹਿਣ ਦਾ ਭਾਵ ਹੈ ਕਿ ਉਹ ਵੀ ਇਕ ਅਰਥ ਦੋਸ਼ ਹੈ। ਮੰਮਟ ਅਤੇ ਵਿਸ਼ਵਨਾਥ ਨੇ ਅਰਥਗਤ ਦੋਸ਼ ਦੇ ਤੇਈ ਭੇਦ ਦਰਸਾਏ ਹਨ।
ਅਪੁਸ਼ਟ :-ਪ੍ਰਮੱਖ ਅਰਥ ਨੂੰ ਸਪਸ਼ਟ ਕਰਨ ਦੀ ਬਜਾਏ ਉਲਝਾਉਣ ਵਾਲੀ ਵਿਉਂਤ ਦੀ ਵਰਤੋਂ ਕਰਨਾ।ਜਿੱਥੇ ਕਾਵਿ ਵਿਚ ਅਜਿਹੇ ਪਦ ਦੀ ਵਰਤੋਂ ਕੀਤੀ ਜਾਵੇ ਜਿਸ ਦੇ ਅਭਾਵ ਵਿਚ ਵੀ ਅਰਥ ਵਿਚ ਵੀ ਅਰਥ ਦੀ ਕੋਈ ਘਾਟ ਮਹਿਸੂਸ ਨਾ ਹੋਵੇ ਜਾਂ ਜਿੱਥੇ ਵਰਣਿਤ ਅਰਥ ਦੇ ਸਬਦਾਂ ਰਾਹੀਂ ਵਰਣਨ ਨਾ ਕਹਿਣ ਤੇ ਵੀ ਕਹੇ ਹੋਏ ਅਰਥ ਵਿਚ ਕੋਈ ਰੁਕਾਵਟ ਨਹੀਂ ਪੈਂਦੀ ਉਥੇ ਅਪੁਸ਼ਟ ਦੋਸ਼ ਹੁੰਦਾ ਹੈ। ਉਹ ਕਹੇ ਹੋਏ ਅਰਥਾਂ ਦਾ ਸਹਾਇਕ ਨਹੀਂ ਹੁੰਦਾ।
ਕਸ਼ਟ:- ਜਦੋਂ ਕੋਈ ਅਰਥ ਬਹੁਤ ਮੁਸ਼ਕਲ ਨਾਲ ਸਮਝ ਆਵੇ।ਜਿਸ ਦੀ ਪ੍ਰਤੀਤੀ ਵਿਚ ਬਹੁਤ ਕਠਿਨਾਈ ਨਾਲ ਹੋਵੇ ਜਾਂ ਰਾਤ ਵੇਲੇ ਅਕਾਸ਼ ਵਿੱਚ ਖਿੜੇ ਹੋਏ ਤਾਰਿਆ ਦੇ ਵਿਚ ਨਿਕਲੀ ਹੋਈ ਆਕਾਸ਼ ਗੰਗਾ ਦੀ ਧਾਰਾ ਨਾਲ ਉਸ ਨਛੱਤਰ ਮੰਡਲ ਦੀ ਜਿਹੜੀ ਅਦੁੱਤੀ ਸ਼ੋਭਾ ਹੋ ਜਾਂਦੀ ਹੈ ਉਹ ਸ਼ੋਭਾ ਉਸ ਨੂੰ ਹੋਰ ਉਸੇ ਤਰ੍ਹਾਂ ਦੀ ਪ੍ਰਾਪਤ ਨਹੀਂ ਹੋ ਸਕਦੀ।
ਵਿਆਹਤ:- ਪਹਿਲਾਂ ਕਿਸੇ ਪਦਾਰਥ ਜਾਂ ਵਸਤੂ ਦਾ ਉਤਕਰਸ਼ (ਉੱਚਤਾ) ਜਾਂ ਅਪਕਰਸ਼ (ਹੀਨਤਾ) ਦਿਖਾ ਕੇ ਦੁਬਾਰਾ ਉਸਦਾ ਅਪਕਰਸ਼ ਜਾਂ ਉਤਕਰਸ਼ ਦਿਖਾਇਆ ਜਾਵੇ ਤਾਂ' ਵਿਆਹਤ' ਅਰਥਦੋਸ਼ ਹੁੰਦਾ ਹੈ।
ਪੁਨਰੁਕਤ:- ਪਹਿਲਾਂ ਹੀ ਕਹੀਂ ਗੲੀ ਗੱਲ ਨੂੰ ਦੂਜੇ ਤਰੀਕੇ ਨਾਲ ਦੁਬਾਰਾ ਕਹਿਣਾ ਜਾਂ ਜਿੱਥੇ ਕਾਵਿ ਵਿਚ ਕੋਈ ਸਬਦ ਵਾਰ ਵਾਰ ਆਵੇ ਅਤੇ ਉਸ ਸ਼ਬਦ ਦਾ ਪ੍ਰਯੋਗ ਕਰਨ ਨਾਲ ਅਰਥ ਦਾ ਅਨਰਥ ਹੋ ਜਾਵੇ ਜਾਂ ਪਹਿਲਾ ਕਹੀ ਗੱਲ ਨੂੰ ਦੂਜੇ ਤਰੀਕੇ ਨਾਲ ਦੁਬਾਰਾ ਕਹਿਣਾ।
ਦੁਸ਼ਕ੍ਮ:- ਲੋਕ ਜਾਂ ਸ਼ਾਸਤਰ ਵਿਚ ਪ੍ਰਵਾਣਿਤ ਪਦਾਰਥਾਂ ਦੇ ਕ੍ਰਮ ਨੂੰ ਤੋੜ ਕੇ ਉਨ੍ਹਾਂ ਨੂੰ ਮਨਮਰਜ਼ੀ ਅਨੁਸਾਰ ਅੱਗੇ ਪਿੱਛੇ ਵਰਣਨ ਕਰਨਾ।
ਗ੍ਰਾਮਯ:- ਰਚਨਾ ਵਿਚ ਅਸ਼ਿਸ਼ਟ/ਗੰਵਾਰਾਂ/ਅਨਪੜ੍ਹਾਂ ਵਾਲ਼ੀ ਭਾਸ਼ਾ ਵਰਤਣ ਨਾਲ।
ਸੰਦਿੱਗਧ:- ਜਿੱਥੇ ਦੋ ਜਾਂ ਜ਼ਿਆਦਾ ਅਰਥਾਂ ਦੀ ਪ੍ਰਤੀਤੀ ਹੋਵੇ ਤੇ ਇਹ ਸ਼ੱਕ ਬਣਿਆ ਰਹੇ ਕਿ ਕਿਹੜਾ ਅਰਥ ਪ੍ਰਮੁੱਖ ਹੈ।
ਨਿਰਹੇਤੂ:- ਇਸ ਤਰ੍ਹਾਂ ਦਾ ਅਰਥ ਪ੍ਰਸਤੁਤ ਕਰਨਾ ਜਿਸ ਦਾ ਕੋਈ ਕਾਰਨ/ਪ੍ਰਸੰਗ ਨਾ ਹੋਵੇ।
ਪ੍ਸਿੱਧੀਵਿਰੁੱਧ:- ਲੋਕ ਜਾਂ ਕਾਵਿ ਵਿਚ ਪ੍ਰਸਿੱਧ ਅਰਥਾਂ ਤੋਂ ਉਲਟ ਅਰਥ ਨੂੰ ਪ੍ਰਸਤੁਤ ਕਰਨਾ।
ਵਿਦਿਆਵਿਰੁੱਧ:- ਜਦੋਂ ਗਿਆਨ, ਵਿਗਿਆਨ ਵਿੱਚ ਪ੍ਰਵਾਣਿਤ ਅਰਥ ਤੋਂ ਉਲਟ ਅਰਥ ਨੂੰ ਪੇਸ਼ ਕੀਤਾ ਜਾਵੇ।
ਅਨਵੀਕਿਰਤ:- ਜਦੋਂ ਇੱਕੋ ਪਦ ਨੂੰ ਬਿਨਾਂ ਕਿਸੇ ਨਵੇਂਪਣ ਜਾਂ ਚਮਤਕਾਰ ਦੇ ਪੇਸ਼ ਕੀਤਾ ਜਾਵੇ।ਅਨਵੀਕਿਰਤ ਅਰਥ ਦੋਸ਼ ਉਥੇ ਹੁੰਦਾ ਹੈ ਜਿੱਥੇ ਕਿਸੇ ਗੱਲ ਨੂੰ ਹੋਰ ਕਿਸੇ ਦੂਜੇ ਢੰਗ ਨਾਲ ਕਹਿ ਕੇ ਨਵੀਨਤਮ ਨਾ ਪੈਦਾ ਕੀਤੀ ਜਾਵੇ। ਇਸ ਨਾਲ ਕਵੀ ਦੀ ਅਸਮਰਥਾ ਪਰਗਟ ਹੁੰਦੀ ਹੈ ਅਤੇ ਸ਼ਹਿਰਦਾਂ ਨੂੰ ਇਹ ਅੱਖਰਦੀ ਹੈ।
ੱਰਤ
ਸਨਿਯਮਪਰਿਵਿੱਰਤ;- ਜਿੱਥੇ ਕਿਸੇ ਗੱਲ ਨੂੰ ਨਿਯਮਪੂਰਵਕ ਕਹਿਣ ਦੀ ਲੋੜ ਨਾ ਹੋਵੇ ਪਰ ਉਸ ਨੂੰ ਨਿਯਮਾਂ ਦੀ ਸੀਮਾਂ ਵਿਚ ਬੰਨ੍ਹ ਕੇ ਹੀ ਕਹਿ ਦਿੱਤਾ ਜਾਵੇ।ਉਕਤੀ:"ਜਿਸ ਚਿੰਤਾਮਈ ਦੇ ਸਾਹਮਣੇ ਰੱਬ ਦੀ ਇਹ ਸਾਰੀ ਰਚਨਾ ਨਿਸ਼ਪਰਯੋਜਨ ਜਿਹੀ ਲੱਗਦੀ ਹੈ, ਜਿਸ ਦੀ ਉਚਿਤ ਦੇ ਬਰਾਬਰ ਕਿਸੇ ਪਦਾਰਥ ਦੀ ਕਲਪਨਾ ਕਰਨਾ ਵੀ ਉਸ ਦੀ ਹੇਠਲੀ ਕਰਨਾ ਹੈ ।"
ਅਨਿਯਮਪਰਿਵ੍ਰਿੱਤ:- ਜਿੱਥੇ ਕਿਸੇ ਗੱਲ ਨੂੰ ਨਿਯਮਪੂਰਵਕ ਕਹਿਣਾ ਜ਼ਰੂਰੀ ਹੋਵੇ ਪਰ ਉਸ ਨੂੰ ਨਿਯਮਾਂ ਦੀ ਸੀਮਾਂ ਵਿਚ ਬੰਨ੍ਹੇ ਬਿਨਾਂ
ਕਹਿ ਦਿੱਤਾ ਜਾਵੇ।
ਵਿਸ਼ੇਸ਼ਪਰਿਵਿੱਰਤ:- ਜਦੋਂ ਕਿਸੇ ਵਸਤੂ ਨੂੰ ਵਿਸੇ਼ਸਵਾਚਕ ਰੂਪ ਵਿਚ ਕਹਿਣ ਦੀ ਲੋੜ ਹੋਣ ਤੇ ਵੀ ਉਸ ਨੂੰ ਸਧਾਰਨ ਵਾਚਕ ਰੂਪ ਵਿਚ ਕਹਿ ਦਿੱਤਾ ਜਾਵੇ।ਉਕਤੀ:"ਮੰਤਰ ਜਾਂ ਤੰਤਰ ਦੀ ਵਰਤੋਂ ਕਰ ਕੇ ਚਿੱਟੇ ਕਮਲ ਦੀ ਸੁਹੱਪਣ ਨਸ਼ਟ ਕਰ ਦਿਓ ਅਤੇ ਚੰਦਰਮਾ ਨੂੰ ਪੱਥਰ ਦੀ ਸ਼ਿਲਾ ਤੇ ਪਟਕਾ ਕੇ ਚੂਰ-ਚੂਰ ਕਰ ਦਿਓ ਜਿਸ ਨਾਲ ਮੈਂ ਉਸ ਦੇ ਮੂੰਹ ਨੂੰ ਹਰ ਪਾਸੇ ਦਸਾਂ ਦਿਸ਼ਾਵਾਂ ਵਿਚ ਵੇਖ ਸਕਾਂ। "
ਅਵਿਸ਼ੇੇੇਸ਼ਪਰਿਵਿਰੱੱਤ:- ਜਦੋਂ ਕਿਸੇ ਵਸਤੂ ਨੂੰ ਸਧਾਰਨ ਵਾਚਕ ਵਿਚ ਕਹਿਣ ਦੀ ਲੋੜ ਹੋਣ ਤੇ ਵੀ ਉਸ ਨੂੰ ਵਿਸੇ਼ਸਵਾਚਕ ਰੂਪ ਵਿਚ ਕਹਿ ਦਿੱਤਾ ਜਾਵੇ।
ਸਾਕਾਂਕ੍ਸ਼:- ਇਸ ਤਰ੍ਹਾਂ ਦੇ ਪਦ ਦਾ ਕਥਨ ਜਾਂ ਪ੍ਰਯੋਗ ਨਾ ਕਰਨਾ ਜਿਸ ਤੋਂ ਕਿਸੇ ਵਿਸ਼ੇਸ਼ ਅਰਥ ਦੀ ਆਕਾਂਕਸ਼ਾ ਬਣੀ ਰਹੇ ਤਾਂ' "ਸਾਕਾਂਕਸ਼''
ਅਰਥਦੋਸ਼ ਹੁੰਦਾ ਹੈ। ਜਿਸ ਵਾਕ ਵਿਚ ਕਿਸੇ ਅਪ੍ਰਾਪਤ ਅਰਥ ਦੀ ਜਾਂ ਜਿੱਥੇ ਅਰਥ ਦੀ ਸੰਗਤੀ ਲਈ ਕਿਸੇ ਹੋਰ ਸ਼ਬਦ ਜਾਂ ਵਾਕ ਦੀ ਇਛਾ ਬਣੀ ਰਹੇ ਉਥੇ ਸਾਕਾਂਕ੍ਸ ਦੋਸ਼ ਹੁੰਦਾ ਹੈ।
ਅਪਦਯੁਕਤ :- ਅਨੁਚਿਤ ਸਥਾਨ ਉੱਤੇ ਬੇਲੋੜੇ ਪਦਾਂ ਦੀ ਵਰਤੋਂ ਕਰਨ ਨਾਲ।
ਸਹਚਰਭਿੰਨ:- ਇਸ ਵਾਕ ਵਿੱਚ ਉਲਟ ਸੁਭਾਅ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ।ਚੰਗੇ ਪਦਾਰਥਾਂ ਨਾਲ ਮੰਦੇ ਅਤੇ ਮੰਦੇ ਪਦਾਰਥਾਂ ਨਾਲ ਚੰਗੇ ਪਦਾਰਥਾਂ ਦਾ ਵਰਣਨ ਕਰਨਾ।ਉਕਤੀ:"ਸ਼ਾਸਤਰ ਦੇ ਸ੍ਰਵਣ ਨਾਲ ਬੁੱਧੀ, ਦੁਰਵਿਆਸਨਾਂ ਨਾਲ ਮੂਰਖਤਾ, ਮਦ ਨਾਲ ਇਸਤਰੀ, ਚੰਦਰਮਾ ਨਾਲ ਧੀਰਜ ਅਤੇ ਨੀਤੀ ਨਾਲ ਰਾਜਪੂਣੇ ਸ਼ੋਭਾ ਪਰਾਪਤ ਹੁੰਦੇ ਹਨ।ਉਪਰੋਕਤ ਪਦ ਵਿਚ ਸ੍ਰਵਣ ਆਦਿ ਉਚੇਰੇ ਪਦਾਰਥਾਂ (ਸਹਿਚਾਰੀਆ) ਦੇ ਨਾਲ ਮੂਰਖਤਾ, ਵਿਆਸਨਾਂ ਦੋ ਨੀਵੇਂ ਪਦਾਰਥਾਂ ਨੂੰ ਰੱਖਿਆ ਗਿਆ ਹੈ। ਇਸ ਲਈ ਉਥੇ ਵੱਖਰੇ ਹੋਣ ਕਰਕੇ ਸਹਚਰਭਿੰਨ ਅਰਥ ਦੋਸ਼ ਹੋ ਜਾਂਦਾ ਹੈ।
ਪ੍ਰਕਾਸ਼ਿਤਵਿਰੁੱਧ:- ਕਾਵਿ ਵਾਕ ਵਿੱਚ ਇੱਛਿਤ ਅਰਥ ਤੋਂ ਉਲਟ ਅਰਥ ਦੀ ਪ੍ਰਤੀਤੀ ਹੋਵੇ।
ਵਿਧੀ-ਅਯੁਕਤ:- ਅਪ੍ਰਧਾਨ ਅਰਥ ਨੂੰ ਪ੍ਰਧਾਨ ਰੂਪ ਵਿਚ ਕਹਿ ਦੇਣ ਨਾਲ।
ਅਨੁਵਾਦ-ਅਯੁਕਤ:- ਉਦੇਸ਼ ਦੇ ਅਨੁਕੂਲ ਪ੍ਰਤੀਤ ਨਾ ਹੋਣ ਵਾਲੇ ਅਰਥ ਦਾ ਕਥਨ ਕਰਨਾ। ਉਕਤੀ:"ਮੈਂ ਬੜਾ ਦੁਖੀ ਹਾਂ। ਮੇਰੇ ਮੋਹ ਨੂੰ ਦੂਰ ਕਰ ਅਤੇ (ਮੈਨੂੰ )ਦੱਸ ਕਿ ਉਹ ਚੰਦਰਮੁਖੀ ਕਿਥੇ ਹੈ। "
ਤਿਅਕਤਪੁਨਹ੍-ਸਵੀਕਿਰਤ:- ਜਿੱਥੇ ਹੋਰ ਹੀ ਵਾਕ ਦਾ ਅਰਥ ਫੇਰ ਤੋਂ ਗ੍ਰਹਿਣ ਕੀਤਾ ਜਾਂਦਾ ਹੈ। ਜਦੋਂ ਕਵੀ ਦੁਆਰਾ ਇੱਛਿਤ ਗੱਲ ਕਹਿ ਦਿੱਤੀ ਜਾਵੇ ਪਰ ਫੇਰ ਦੁਬਾਰਾ ਤੋਂ ਨਵੇਂ ਵਾਕ ਵਿੱਚ ਕਹੀ ਜਾਵੇ।ਜਿੱਥੇਕਿਰਿਆ ਕਾਰਕ ਦੇ ਅਨਵੈ ਨਾਲ ਪੂਰਨ ਨਿਰ ਆਕਾਂਖਿਆਂ ਰੂਪ ਵਾਕ ਦੇ ਅਰਥ ਨੂੰ ਸਮਾਪਤ ਕਰ ਕੇ ਫੇਰ ਹੋਰ ਕਾਰਕ ਆਦਿ ਦਾ ਗ੍ਰਹਿ ਕਰ ਲਿਆ ਜਾਵੇ ਉਥੇ ਤਿਅਕਤਪੁਨਰ ਸਵੀਕਿਰਤ ਦੋਸ਼ ਹੁੰਦਾ ਹੈ।
ਅਸ਼ਲੀਲ:- ਜਿੱਥੇ ਘਿਰਣਾ,ਸ਼ਰਮ ਅਤੇ ਅਮੰਗਲ ਸੂਚਕ ਅਰਥ ਦੀ ਪ੍ਰਤੀਤੀ ਹੋਵੇ। ਜਿੱਥੇ ਲੱਜਾ ਪੈਦਾ ਕਰਨ ਵਾਲੇ ਅਰਥ ਦਾ ਗਿਆਨ ਹੋਵੇ ਉਥੇ ਅਸ਼ਲੀਲ ਦੋਸ਼ ਹੁੰਦਾ ਹੈ। ਉਕਤੀ:"ਦੂਜੇ ਦੀ ਅਹਿੰਸਾ ਕਰਨ ਲਈ ਤਿਆਰ ਨਿਮਰਤਾ ਰਹਿਤ ਅਤੇ ਦੂਜੇ ਵਿਚ ਦੋਸ਼ ਕੱਢਣ ਵਾਲੇ ਇਸ ਦੁਸ਼ਟ ਵਿਅਕਤੀ ਦਾ ਜਿੰਨੀ ਜਲਦੀ ਪਤਨ ਹੁੰਦਾ ਹੈ ਉਨੀ ਜਲਦੀ ਫੇਰ ਉਨਤੀ ਨਹੀਂ ਹੁੰਦੀ ਹੈ। "
ਰਸਗਤ ਦੋਸ਼
ਕਾਵਿ-ਸ਼ਾਸਤਰ ਵਿੱਚ ਧੁਨੀ ਸਿਧਾਂਤ ਦੀ ਸਥਾਪਨਾ ਤੋਂ ਬਾਅਦ ਕਾਵਿ ਦੀ ਪਰਖ ਵਿੱਚ ਬੜਾ ਗੰਭੀਰ ਪਰਿਵਰਤਨ ਉਪਸਥਿਤ ਹੋ ਗਿਆ ਅਤੇ ਕਾਵਿ ਦੀ ਮੁੱਖ ਕਸੌਟੀ ਰਸ ਦੀ ਉਚਿਤਤਾ ਨੂੰ ਮੰਨਿਆ ਜਾਣ ਲੱਗ ਪਿਆ। ਇੰਨਾ ਲੀਹਾਂ ਉੱਤੇ ਹੀ ਕਾਵਿ ਦੇ ਗੁਣਾ ਦਾ ਵਿਵੇਚਨ ਹੋਣ ਲੱਗਾ। ਰਸ ਦੋਸ਼ ਦਾ ਜਨਮ ਅਸਲੋਂ ਇਸ ਨਵੀਂ ਪ੍ਰਵਿਰਤੀ ਦੇ ਅਧੀਨ ਹੋਇਆ। ਇਸ ਦ੍ਰਿਸ਼ਟੀ ਤੋਂ ਸ਼ਬਦ ਅਤੇ ਅਰਥ ਦੋਸ਼ਾਂ ਨੂੰ ਅਨਿੱਤ ਮੰਨਿਆ ਗਿਆ ਹੈ ਅਤੇ ਰਸ ਦੋਸ਼ ਨੂੰ ਨਿੱਤ ਦੋਸ਼ ਕਿਹਾ ਗਿਆ ਹੈ। ਇਸ ਲਈ ਰਸ ਦੇ ਸੁਆਦ ਵਿੱਚ ਰੁਕਾਵਟ ਪਾਉਣ ਵਾਲੇ ਦੋਸ਼ ਰਸ ਦੋਸ਼ ਅਖਵਾਉਂਦੇ ਹਨ।
ਮੰਮਟ ਨੇ ਤੇਰਾਂ ਰਸ ਗਤ ਦੋਸ਼ਾਂ ਦਾ ਵਿਵੇਚਨ ਕੀਤਾ ਹੈ।
ਵਿਸ਼ਵਨਾਥ ਨੇ ਤੇਰਾਂ ਰਸ ਗਤ ਦੋਸ਼ਾਂ ਨੂੰ ਸਵੀਕਾਰ ਕਰਦੇ ਹੋਏ ਅਨੁਚਿਤ ਨਾਮ ਦਾ ਚੌਦਵਾਂ ਰਸ ਗਤ ਦੋਸ਼ ਮੰਨਿਆ ਹੈ।
ਆਨੰਦਵਰਧਨ ਨੇ ਅਰਥ -ਅਨੋਚਿਤਯ ਨੂੰ ਰਸਭੰਗ ਦਾ ਇੱਕ ਮਾਤ੍ਰ ਕਾਰਣ ਕਿਹਾ ਹੈ।
ਰਸਗਤ ਦੋਸ਼ ਦੀਆਂ ਕਿਸਮਾਂ
ਰਸਗਤ ਦੋਸ਼ ਦੀਆਂ ਕਿਸਮਾਂ ਦਾ ਵਰਣਨ ਆਚਰੀਰਆ ਮੰਮਟ ਦੇ ਗ੍ਰੰਥ "ਕਾਵਿ ਪ੍ਕਾਸ਼" ਦੀਆਂ ਪੰਕਤੀਆਂ ਸਮੇਤ ਕੀਤਾ ਗਿਆ ਹੈ।
1. ਵਿਅਭਿਚਾਰੀ ਭਾਵਾਂ ਦੀ ਸ੍ਵੈਸ਼ਬਦਵਾਚਯਤਾ (ਸ੍ਵੈਸ਼ਬਦ ਵਾਚਯ ਦੋਸ਼):- ਜਦੋਂ ਸੰਚਾਰੀ ਭਾਵਾਂ ਨੂੰ ਅਭਿਵਿਅੰਜਿਤ ਕਰਨ ਦੀ ਥਾਂ ਸਿੱਧੇ ਸ਼ਬਦਾਂ ਦੇ ਰੂਪ ਵਿਚ ਮੂਲ ਨਾਵਾਂ ਨਾਲ ਹੀ ਲਿਖ ਦਿੱਤਾ ਜਾਵੇ।
* ਨਵੇਂ ਮਿਲਣ ਲਈ ਉਤਸੁਕ ਪਾਰਬਤੀ ਜੀ ਦੀ ਦ੍ਰਿਸ਼ਟੀ ਤੁਹਾਡਾ ਕਲਿਆਣ ਕਰੇ ।ਜਿਹੜੀ ਸ਼ਿਵਜੀ ਦੇ ਮੁੱਖ ਦੇ ਸਾਹਮਣੇ ਲੱਜਿਆ ਵਾਲੀ, ਉਨਾਂ ਦੇ ਹਾਥੀ ਦੇ ਚਮੜੇ ਦੇ ਬਣੇ ਹੋਏ ਵਸਤਰਾਂ ਨੂੰ ਵੇਖ ਕੇ ਕਰੁਣਾ ਵਾਲੀ, ਸੱਪਾਂ ਨੂੰ ਵੇਖ ਕੇ ਡਰ ਵਾਲੀ, ਅੰਮ੍ਰਿਤ ਨੂੰ ਪ੍ਰਵਾਹਿਤ ਕਰਨ ਵਾਲੇ ਚੰਦਮਾਂ ਨੂੰ ਵੇਖ ਕੇ ਵਿਸਮੈ ਵਾਲੀ, ਗੰਗਾ ਨੂੰ ਵੇਖ ਕੇ ਈਰਸ਼ਾ ਵਾਲੀ ਅਤੇ ਸ਼ਿਵਜੀ ਦੇ ਧਾਰਨ ਕੀਤੇ ਹੋਏ ਕਪਾਲ ਦੇ ਅੰਦਰ ਵੇਖਣ ਤੇ ਦੀਨਤਾ ਵਾਲੀ ਹੈ।
ਇੱਥੇ ਵੀਡਾ (ਲੱਜਿਆ), ਕਰੁਣਾ ਆਦਿ ਸੰਚਾਰੀ ਭਾਵਾਂ ਨੂੰ ਆਪਣੇ ਆਪਣੇ ਨਾਵਾਂ ਰਾਹੀ ਕਹੇ ਜਾਣ ਤੇ ਸਵੈ ਸ਼ਬਦ ਵਾਚਿਅਤਾ ਰਸ ਦੋਸ਼ ਹੈ।
2. ਰਸਾਂ ਦੀ ਸ੍ਵੈਸ਼ਬਦਵਾਚਯਤਾ:- ਰਸ ਨੂੰ ਕਾਵਿ ਰਾਹੀਂ ਅਭਿਵਿਅੰਜਿਤ ਕਰਨ ਦੀ ਬਜਾਏ ਉਨ੍ਹਾਂ ਦੇ ਮੂਲ ਨਾਵਾਂ ਨੂੰ ਹੀ ਲਿਖ ਦਿੱਤਾ ਜਾਵੇ। ਰਸ ਦਾ ਸਾਧਾਰਨ ਰੂਪ ਵਿਚ ਰਸ ਸ਼ਬਦ ਨਾਲ ਜਾ ਸ਼ਿੰਗਾਰ ਆਦਿ ਸ਼ਬਦਾਂ ਨਾਲ ਕਿਹਾ ਜਾਣਾ ਦੋਨੋਂ ਹੀ ਰਸ ਦੇ ‘ਸ਼ਬਦ ਵਾਚਿਅਤਾ' ਦੋਸ਼ ਹੁੰਦੇ ਹਨ। ਕ੍ਮਵਾਰ ਉਦਾਹਰਣ: -
* ''ਕਾਮ ਸਬੰਧੀ ਜਿੱਤ ਦੀ ਮੰਗਲ ਰੂਪੀ ਲੱਛਮੀ ਵਾਂਗ ਕੁੱਝ ਉੱਚੀਆਂ ਹੋਈਆਂ ਬਾਹਵਾਂ ਦੇ ਮੂਲ ਨੂੰ ਵੇਖਣ ਵਾਲੀ, ਉਸ ਨਾਇਕਾ ਨੂੰ ਵੇਖਦਿਆਂ ਹੀ ਇਸ ਨਾਇਕ ਦੇ ਹਿਰਦੇ ਵਿਚ ਨਾ ਵਰਣਨ ਯੋਗ ਰਸ ਉਤਪੰਨ ਹੋ ਗਿਆ'।
* “ਕੂਲੀਆਂ ਗੱਲਾਂ ਤੇ ਸਥਿਤ ਅਤੇ ਪ੍ਰਗਟ ਪ੍ਰੇਮ ਦੇ ਕਾਰਣ ਹੋਰ ਵੀ ਵਧੇਰੇ ਸੁਹਣੀ ਉਸ ਰਮਣੀਕ ਰੂਪ ਵਾਲੀ (ਨਾਇਕਾ) ਨੂੰ ਵੇਖ ਕੇ, ਬਾਲ ਅਵਸਥਾ ਨੂੰ ਲੰਘ ਕੇ ਚੜ੍ਹਦੀ ਜਵਾਨੀ ਵਿਚ ਪ੍ਰਵੇਸ਼ ਕਰਦਾ ਹੋਇਆ ਇਹ ਸ਼ਿੰਗਾਰ (ਰਸ) ਦੀ ਸੀਮਾ ਵਿਚ ਨਿਰੰਤਰ ਕਲੋਲ ਕਰ ਰਿਹਾ ਹੈ, ਇਸ ਨੂੰ ਵੇਖੋ।
3. ਸਥਾਈ ਭਾਵਾਂ ਦੀ ਸ੍ਵੈਸ਼ਬਦਵਾਚਯਤਾ:- ਰਤੀ ਆਦਿ ਸਥਾਈ ਭਾਵਾਂ ਨੂੰ ਵਿਅੰਜਿਤ ਕਰਨ ਦੀ ਥਾਂ ਉਨ੍ਹਾਂ ਦੇ ਨਾਵਾਂ ਨੂੰ ਹੀ ਕਾਵਿ ਵਿਚ ਸਪਸ਼ਟ ਤੌਰ ਤੇ ਅੰਕਿਤ ਕਰ ਦਿੱਤਾ ਜਾਵੇ।
* ਰਣਭੂਮੀ ਵਿਚ ਸ਼ਸਤਰਾਂ ਦੇ ਆਪਸ ਵਿਚ ਟਕਰਾਉਣ ਨਾਲ ਉਤਪੰਨ ਸ਼ਬਦਾਂ ਨੂੰ ਸੁਣ ਕੇ ਉਸ (ਵੀਰ) ਵਿਚ ਕੋਈ (ਅਨੂਠਾ) ਉਤਸ਼ਾਹ ਪੈਦਾ ਹੋ ਗਿਆ ਹੋਇਆ ਹੈ ।
ਇੱਥੇ ਉਤਸ਼ਾਹ' ਸਥਾਈ ਭਾਵ ਦੇ ਆਪਣੇ ਨਾਂ ਨਾਲ ਕਹੇ ਜਾਣ ਕਰ ਕੇ ਸ਼ਬਦ ਵਾਚਿਅਤਾ ਦੋਸ਼ ਹੈ।
4. ਅਨੁਭਾਵਾਂ ਦੀ ਕਸ਼ਟਕਲਪਨਾ:- ਜਿੱਥੇ ਵਿਸ਼ੇਸ਼ ਰਸ ਦੀ ਅਭਿਵਿਅਕਤੀ ਵਿਚ ਇਸ ਗੱਲ ਦਾ ਨਿਸ਼ਚੈ ਕਰਨ ਵਿਚ ਮੁਸ਼ਕਲ ਹੋਵੇ ਕਿ ਕੋਈ ਅਨੁਭਾਵ ਅਸਲ ਵਿਚ ਕਿਸ ਰਸ ਦਾ ਹੈ।
* ‘ਕਪੂਰ ਦੀ ਧੂੜ ਵਾਂਗ ਚਿੱਟੀ ਚਾਣਨੀ ਨਾਲ ਸਾਰੀਆਂ ਦਿਸ਼ਾਵਾਂ ਨੂੰ ਨਿਰਮਲ ਕਰ ਦੇਣ ਵਾਲੇ ਜ਼ਮਾਂ ਦੇ ਨਿਕਲਣ ਤੇ, ਸਿਰ ਤੇ ਚੁੰਨੀ ਪਾਉਣ ਦੇ ਖਾਸ ਢੰਗ ਨਾਲ ਆਪਣੀ ਛਾਤੀ ਦੇ ਉਭਾਰ ਨੂੰ ਪ੍ਰਗਟ ਕਰਨ ਵਾਲੀ ਉਸ ਨੂੰ, ਉਸ ਨੌਜਵਾਨ ਨੇ ਵੇਖਿਆ ।
ਇੱਥੇ ਸ਼ਿੰਗਾਰ ਦੇ ਯੋਗ ਉੱਦੀਪਨ ਰੂਪ ਚੰਦਮਾਂ ਅਤੇ ਆਲੰਬਨ ਰੂਪ ਨਾਇਕਾ ਮੌਜੂਦ ਹਨ ਜਿਨ੍ਹਾਂ ਰਾਹੀਂ ਅਨੁਭਾਵ ਦੀ ਦਰ ਨਾਲ ਪ੍ਰਤੀਤੀ ਹੁੰਦੀ ਹੈ । ਇਸ ਲਈ ਇੱਥੇ ਅਨੁਭਾਵ ਦੀ ਕਸ਼ਟ ਕਲਪਨਾ ਨਾਂ ਦਾ ਰਸ ਦੋਸ ਹੈ ।
5. ਵਿਭਾਵਾਂ ਦੀ ਕਸ਼ਟਕਲਪਨਾ:- ਜਿੱਥੇ ਵਿਸ਼ੇਸ਼ ਰਸ ਦੀ ਅਭਿਵਿਅਕਤੀ ਵਿਚ ਇਸ ਗੱਲ ਦਾ ਨਿਸ਼ਚੈ ਕਰਨ ਵਿਚ ਮੁਸ਼ਕਲ ਹੋਵੇ ਕਿ ਕੋਈ ਵਿਭਾਵ ਅਸਲ ਵਿਚ ਕਿਸ ਰਸ ਦਾ ਹੈ।
* ਇਹ ਨਾਇਕ ਕਾਮਨੀ ਦੇ ਵਿਯੋਗ ਵਿਚ ਕਿਸੇ ਚੀਜ਼ ਵਿਚ ਪ੍ਰੀਤ ਨਹੀਂ ਰੱਖਦਾ। ਇਸ ਦੀ ਮੱਤ ਟਿਕਾਣੇ ਨਹੀਂ ਰਹੀ । ਤੁਰਦਾ ਤੁਰਦਾ ਡਿੱਗ ਪੈਂਦਾ ਹੈ ਅਤੇ ਵਾਰ ਵਾਰ ਚੱਕਰ ਖਾਂਦਾ ਹੈ। ਇਸ ਤਰਾਂ ਇਸ ਦੇ ਸ਼ਰੀਰ ਦੀ ਬੜੀ ਭੈੜੀ ਹਾਲਤ ਹੋ ਰਹੀ ਹੈ । ਕੀ ਕਰੀਏ, ਸਾਨੂੰ ਕੋਈ ਉਪਾ ਨਹੀਂ ਸੁੱਝਦਾ ।
ਇੱਥੇ ਬਚਨੀ ਆਦਿ ਅਨੁਭਾਵ ਨਾ ਕੇਵਲ ਸ਼ਿੰਗਾਰ ਰਸ ਵਿੱਚ ਹੀ, ਸਗੋਂ ਕਰੁਣ, ਭਿਆਨਕ, ਬੀਭਤਸ ਰਸਾਂ ਵਿਚ ਵੀ ਹੋ ਸਕਦੇ ਹਨ । ਇਸ ਲਈ ਕਾਮਨੀ ਰੂਪ ਆਲੰਬਨ ਵਿਭਾਵ ਦੀ ਬੜੀ ਮੁਸ਼ਕਿਲ ਨਾਲ ਪ੍ਰਤੀਤੀ ਹੁੰਦੀ ਹੈ।
6. ਪ੍ਰਤਿਕੂਲ ਵਿਭਾਵ ਆਦਿ ਦਾ ਗ੍ਰਹਿਣ (ਪਰਿਪੰਥਿ ਰਸਾਂਗ ਪਰਿਗ੍ਰਹ ਦੋਸ਼):- ਜਿੱਥੇ ਇੱਛਿਤ ਰਸ ਲੲੀ ਲੋੜੀਂਦੇ ਵਿਭਾਵ ਦੀ ਥਾਂ ਉਲਟ ਵਿਭਾਵਾਂ ਦਾ ਵਰਣਨ ਕੀਤਾ ਜਾਵੇ।
* ਕੋਈ ਨਾਇਕ ਰੁੱਸੀ ਹੋਈ ਨਾਇਕਾ ਨੂੰ ਮਨਾਉਂਦਾ ਹੋਇਆ ਕਹਿੰਦਾ ਹੈ ਪ੍ਰਾਣ ਪਿਆਰੀਏ ! ਮੰਨ ਜਾ ! ਜ਼ਰਾ ਜਿੰਨਾ ਮੁਸਕਰਾ ਦੇ, ਇਹ ਗੁੱਸਾ ਛੱਡ ਦੇ, ਤੋਰੀ ਇਸ ਨਾਰਾਜ਼ਗੀ ਕਾਰਣ ਮੇਰੇ ਅੰਗ ਸੁੱਕਦੇ ਜਾ ਰਹੇ ਹਨ, ਇਨ੍ਹਾਂ ਨੂੰ ਅਮ੍ਰਿਤ ਰੂਪੀ (ਆਪਣੀ) ਬਾਣੀ ਨਾਲ ਸਿੰਜ ਦੇ, ਮੇਰੇ ਸਾਰੇ ਸੁਖਾਂ ਦੇ ਆਧਾਰ ਆਪਣੇ ਮੂੰਹ ਨੂੰ ਮੇਰੇ ਸਾਹਮਣੇ ਕਰ ਨੀਂ ਭਲੀਏ ! ਗਿਆ ਹੋਇਆ ਇਹ ਸਮਾਂ ਰੂਪ ਮਿਰਗ ਫੇਰ ਵਾਪਸ ਨਹੀਂ ਆਉਣਾ ।
ਇੱਥੋਂ ਸ਼ਿੰਗਾਰ ਰਸ ਦੇ ਪ੍ਰਤੀਕੂਲ ਅਨਿੱਤਤਾ ਤੇ ਪ੍ਰਕਾਸ਼ਨ ਰੂਪ ਸ਼ਾਂਤ ਰਸ ਦੇ ਵਿਚਾਰ ਅਤੇ ਉਸ ਤੋਂ ਪ੍ਰਕਾਸ਼ਿਤ "ਨਿਰਵੇਦ ਰੂਪ ਸੰਚਾਰੀ ਭਾਵ ਜਿਹੜਾ ਸ਼ਾਂਤ ਰਸ ਦਾ ਸੰਚਾਰੀ ਭਾਵ ਹੈ, ਦਾ ਵਰਣਨ ਕੀਤਾ ਗਿਆ ਹੈ।
ਪ੍ਰਤੀਕੂਲ ਅਨੁਭਾਵ ਦਾ ਉਦਾਹਰਨ :-
* 'ਸੱਸ ਸਹੁਰੇ ਆਦਿ ਕੋਲ ਬੈਠੀ ਹੋਈ ਨੂੰਹ ਆਪਣੇ ਯਾਰ ਨੂੰ ਵੇਖ ਲੈਣ ਤੇ ਸਾਰਿਆਂ ਕੰਮਾਂ ਨੂੰ ਛੱਡ ਕੇ, ਬਣ ਨੂੰ ਜਾਣਾ ਚਾਹੁੰਦੀ ਹੈ ।
ਇੱਥੇ ‘ਸਭ ਕੁੱਝ ਛੱਡ ਦੇਣਾ’ ਅਤੇ ‘ਬਣ ਨੂੰ ਜਾਣਾ', ਇਹ ਦੋਨੋਂ ਸ਼ਿੰਗਾਰ ਰਸ ਦੇ ਵਿਰੋਧਾਂ ਸ਼ਾਂਤ ਰਸ ਦੇ ਅਨੁਭਾਵ ਹਨ । ਜੇ ਬਾਲਣ ਆਦਿ ਲਿਆਉਣ ਦੇ ਬਹਾਨੇ ਨਾਲ ਯਾਰ ਨੂੰ ਮਿਲਣ ਲਈ ਬਣ ਨੂੰ ਜਾਣਾ ਚਾਹੁੰਦੀ ਹੈ ਤਾਂ ਇਹ ਦੋਸ਼ ਨਹੀਂ ਹੋਵੇਗਾ ।
7. ਪੁਨਹ੍ -ਪੁਨਹ੍ ਦੀਪਤੀ (ਰਸ ਦੀ ਪੁਨਰ ਦੀਪਤੀ ਦੋਸ਼):- ਜਿੱਥੇ ਕਿਸੇ ਵਿਸ਼ੇਸ਼ ਰਸ ਦਾ ਪ੍ਰਸੰਗ ਖ਼ਤਮ ਹੋ ਜਾਣ ਤੇ ਵੀ ਮੁੜ ਮੁੜ ਉਸ ਰਸ ਨੂੰ ਵੈਸੇ ਹੀ ਪ੍ਰਕਾਸ਼ਿਤ ਕੀਤਾ ਜਾਵੇ।
* ਜਿਵੇਂ ਕੁਮਾਰ ਸੰਭਵ ਮਹਾਂਕਾਵਿ ਵਿਚ ਰਤੀ ਦੇ ਵਿਲਾਪ ਦੇ ਪ੍ਰਸੰਗ ਵਿਚ ਮਿਲਦਾ ਹੈ ।
8. ਅਕਾਂਡੇ ਪ੍ਰਸ਼ਨ ਰਸ ਦੀ:- ਜਿੱਥੇ ਪ੍ਰਸੰਗ ਜਾਂ ਮੌਕੇ ਤੋਂ ਬਿਨਾਂ ਹੀ ਕਿਸੇ ਵਿਸ਼ੇਸ਼ ਰਸ ਨੂੰ ਸ਼ਾਮਿਲ ਕਰ ਦਿੱਤਾ ਜਾਵੇ।
* ‘ਵੈਣੀ ਸੰਹਾਰ' ਨਾਟਕ ਦੇ ਦੂਜੇ ਅੰਕ ਵਿਚ ਅਨੇਕ ਵੀਰਾਂ (ਭੀਸ਼ਮ ਆਦਿ) ਦੇ ਮਰਨ ਦਾ ਪ੍ਰਸੰਗ ਅਰੰਭ ਹੋਣ ਤੇ ਵੀ ਭਾਨਮਤੀ ਨਾਲ ਦੁਰਯੋਧਨ ਦੇ ਸ਼ਿੰਗਾਰ ਰਸ ਦੇ ਵਰਣਨ ਨੂੰ ਲਿਆ ਜਾ ਸਕਦਾ ਹੈ ।
9. ਅਕਾਂਡੇਛੇਦ ਰਸ ਦਾ:- ਜਦੋਂ ਕਾਵਿ ਵਿਚ ਕਿਸੇ ਵਿਸ਼ੇਸ਼ ਰਸ ਦੇ ਪੂਰਨ ਭਾਂਤ ਪ੍ਰਗਟ ਹੋਣ ਸਮੇਂ ਤੋਂ ਪਹਿਲਾਂ ਹੀ ੳੁਸ ਰਸ ਨੂੰ ਵਿਚਾਲੇ ਛੱਡ ਦੇਣਾ।
* 'ਮਹਾਂਵੀਰ ਚਰਿਤ' ਨਾਟਕ ਦੇ ਦੂਜੇ ਅੰਕ ਵਿਚ ਰਾਮ ਅਤੇ ਪਰਸਰਾਮ ਵਿਚ ਵੀਰ ਰਸ ਦੇ ਚਰਮ ਸੀਮਾ ਤੇ ਪਹੁੰਚ ਜਾਣ ਤੇ ਕੰਗਣਾ ਬੁਲਾਉਣ ਲਈ ਜਾ ਰਿਹਾ ਹਾਂ ਰਾਮਚੰਦ ਜੀ ਦੀ ਇਹ ਉਕਤੀ ਸੁਹਿਰਦ ਦੀ ਰਸ-ਅਨੁਭੂਤੀ ਵਿਚ ਵਿਘਨ ਪੈਣ ਨਾਲ ਦੋਸ਼ ਹੋ ਜਾਂਦੀ ਹੈ।
10. ਅੰਗ ਦੀ ਅਤਿਵਿਸਤ੍ਰਿਤੀ(ਅੰਗਭੂਤ ਅਤਿ ਵਿਸਥਾਰ ਦੋਸ਼):- ਜਦੋਂ ਕਾਵਿ ਵਿਚ ਪ੍ਰਧਾਨ ਰਸ ਨੂੰ ਵਿੱਚੇ ਛੱਡ ਕੇ ਕਿਸੇ ਅਪ੍ਰਧਾਨ ਜਾਂ ਦੁਜੈਲੇ ਰਸ ਨੂੰ ਬੇਲੋੜਾ ਵਿਸਥਾਰ ਦੇਣਾ।
* 'ਹਯਗ੍ਰੀਵ ਵਧ’ ਨਾਟਕ ਵਿਚ ਪ੍ਤੀਨਾਇਕ ਹਯਗੀਵ ਦੇ ਵਰਣਨ ਨੂੰ ਉਦਾਹਰਨ ਵਜੋਂ ਲਿਆ ਜਾ ਸਕਦਾ ਹੈ ।
11. ਅੰਗੀ ਦਾ ਅਨਨੁਸੰਧਾਨ (ਰਸ ਦੀ ਅੰਗੀ ਵਿਸਮ੍ਤੀ ਦੋਸ਼):- ਵਡੇਰੇ ਕਾਵਿ ਰੂਪਾਂ ਵਿਚ ਜਦੋਂ ਕਵੀ ਦੂਜੇ ਵਿਸ਼ਿਆਂ ਦੇ ਵਰਣਨ ਵਿਚ ਰੁੱਜ ਜਾਵੇ ਅਤੇ ਉਸ ਦਾ ਪ੍ਰਧਾਨ ਰਸ ਨੂੰ ਸਿਖਰ ਉੱਤੇ ਲਿਜਾ ਕੇ ਪਰਪੱਕ ਕਰਨ ਵੱਲ ਧਿਆਨ ਹੀ ਨਾ ਰਹੇ।
* '‘ਰਤਨਾਵਲੀ” ਨਾਇਕਾ ਦੇ ਚੌਥੇ ਅੰਕ ਵਿਚ ਬਾਭ੍ਇਅ ਦੇ ਆ ਜਾਣ ਤੇ ਸਾਗਰਿਕਾ ਨਾਇਕਾਂ ਦੇ ਭੁਲਾ ਦੇਣ ਵਾਲੇ ਪ੍ਰਸੰਗ ਨੂੰ ਲਿਆ ਜਾ ਸਕਦਾ ਹੈ ।
12. ਪ੍ਰਕਿਰਤੀਵਿਪਰਯਯ ਰਸ ਦਾ:- ਜਿੱਥੇ ਪਦਾਰਥ ਦੇ ਸੁਭਾਵਿਕ ਰੂਪ ਜਾਂ ਪ੍ਰਕਿਰਤੀ ਦੀ ਉਚਿੱਤਤਾ ਨੂੰ ਛੱਡ ਕੇ ਉਲਟਾ ਵਰਣਨ ਕੀਤਾ ਜਾਂਦਾ ਹੈ।
13. ਅਨੰਗ ਦਾ ਅਭਿਧਾਨ (ਅਨੰਗ ਵਰਣਨ ਦੋਸ਼):- ਜਿੱਥੇ ਕੀਤਾ ਜਾ ਰਿਹਾ ਵਿਸੇ਼ ਵਰਣਨ ਮੁੱਖ ਰਸ ਨੂੰ ਉਪਜਾਉਣ ਦਾ ਸਹਾਇਕ ਨਾ ਹੋਵੇ।
* 'ਕਰਪੁਰ ਮੰਜਰੀ' ਨਾਇਕਾ ਵਿਚ ਵਿਮਲੇਖਾ ਨਾਂ ਦੀ ਨਾਇਕਾ ਅਤੇ ਆਪਣੇ ਵਲੋਂ ਵਰਣਿਤ ਬਸੰਤ ਰੁੱਤ ਦੇ ਵਰਣਨ ਦਾ ਅਨਾਦਰ ਕਰ ਕੇ ਜੱਟਾਂ ਰਾਹੀਂ ਕੀਤੇ ਗਏ ਬਸੰਤ ਵਰਣਨ ਦੀ ਰਾਜ ਰਾਹੀਂ ਪ੍ਰਸ਼ੰਸਾ ਕੀਤੀ ਗਈ ਹੈ। ਲਿਆ ਜਾ ਸਕਦਾ ਹੈ ।
14. ਅਰਥ ਅਨੌਚਿਤਯ:- ਜਿਸ ਕਾਵਿ ਵਿਚ ਦੇਸ਼ ਕਾਲ ਪਰੰਪਰਾ ਦੇ ਅਨੁਸਾਰੀ ਵਰਣਨ ਨਾ ਹੋਵੇ।
ਅਲੰਕਾਰ ਦੋਸ਼
ਵਾਮਨ ਅਤੇ ਕੁੱਝ ਹੋਰ ਆਚਾਰੀਆ ਨੇ ਕਾਵਿ ਚ ਉਪਮਾ, ਯਮਕ, ਅਨੁਪ੍ਰਾਸ਼ ਆਦਿ ਕੁੱਝ ਅੰਲਕਾਰਾਂ ਚ ਰਹਿਣ ਵਾਲੇ ਦੋਸ਼ਾਂ ਦੇ ਸਰੂਪ ਦਾ ਵੀ ਵਿਵੇਚਨ ਕੀਤਾ ਹੈ। ਮੰਮਟ ਅਤੇ ਵਿਸ਼ਵਨਾਥ ਨੇ ਅਲੰਕਾਰ ਦੋਸ਼ਾਂ ਦਾ ਵੱਖਰੇ ਤੌਰ ਤੇ ਚਰਚਾ ਕੀਤੀ ਹੈਂ।
ਅਲੰਕਾਰ ਵਿੱਚ ਪ੍ਰਸਿੱਧੀ ਦਾ ਅਭਾਵ, ਵਿਸ਼ਾਲਤਾ,ਵਿਰਤੀਆ ਦਾ ਵਿਰੋਧ ਹੁੰਦੇ ਹਨ। ਅਲੰਕਾਰ ਦੋਸ਼ ਦੀਆਂ ਕਿਸਮਾਂ।
ਉਪਹਤਵਿਸਰਗ
ਲੁਪਤਵਿਸਰਗ
ਵਿਸੰਧੀ
ਹਤਵਿੱਰਤ
ਨਿਊਨਪਦ
ਅਧਿਕਪਦ
ਕਥਿਤ
ਪਤਤਪ੍ਕਰਸ਼
ਸਮਾਪਤਪੁਨਰਾੱਤ
ਅਰਧਾਂਤਰੈਕਵਾਚਕ
ਅਭਵਨਮਤਯੋਗ
ਅਨਭਿਹਿਤਵਾਚਯ
ਅਪਦਸਥਪਦ
ਅਪਦਸਥਸਪਦ
ਸੰਕੀਰਣ
ਗਰਭਿਤ[12]
ਪ੍ਸਿੱਧੀਹਤ
ਭਗੑਨਕ੍ਮ
ਅਕ੍ਮ
ਅਮਤਪਰਾਰਥ[13]
ਆਚਾਰੀਆ ਮੰਮਟ ਅਨੁਸਾਰ ਇਹ ਦੋਸ਼ ਸਿਰਫ਼ ਵਾਕ ਵਿੱਚ ਹੀ ਹੋ ਸਕਦੇ ਹਨ।
ਅਲੰਕਾਰ ਦੋਸ਼
[ਸੋਧੋ]ਵਾਮਨ ਅਤੇ ਕੁੱਝ ਹੋਰ ਆਚਾਰੀਆ ਨੇ ਕਾਵਿ ਚ ਉਪਮਾ, ਯਮਕ, ਅਨੁਪ੍ਰਾਸ਼ ਆਦਿ ਕੁੱਝ ਅੰਲਕਾਰਾਂ ਚ ਰਹਿਣ ਵਾਲੇ ਦੋਸ਼ਾਂ ਦੇ ਸਰੂਪ ਦਾ ਵੀ ਵਿਵੇਚਨ ਕੀਤਾ ਹੈ। ਮੰਮਟ ਅਤੇ ਵਿਸ਼ਵਨਾਥ ਨੇ ਅਲੰਕਾਰ ਦੋਸ਼ਾਂ ਦਾ ਵੱਖਰੇ ਤੌਰ ਤੇ ਚਰਚਾ ਕੀਤੀ ਹੈਂ।
ਅਲੰਕਾਰ ਵਿੱਚ ਪ੍ਰਸਿੱਧੀ ਦਾ ਅਭਾਵ, ਵਿਸ਼ਾਲਤਾ,ਵਿਰਤੀਆ ਦਾ ਵਿਰੋਧ ਹੁੰਦੇ ਹਨ। ਅਲੰਕਾਰ ਦੋਸ਼ ਦੀਆਂ ਕਿਸਮਾਂ।
ਯਮਕ ਅਲੰਕਾਰ
[ਸੋਧੋ]ਯਮਕ ਅਲੰਕਾਰ ,ਜਿਸ ਵਿਚ ਭਿੰਨ ਭਿੰਨ ਅਰਥਾਂ ਵਾਲੇ ਦੋ ਪਦਾਂ ਨੂੰ ਇੱਕ,ਦੋ ਜਾਂ ਚਾਰ ਚਰਣਾਂ ਵਿਚ ਦੁਹਰਾਇਆ ਜਾਂਦਾ ਹੈ,ਪਰ ਜਦੋਂ ਤਿੰਨ ਚਰਣਾਂ ਵਿਚ ਯਮਕ ਦੀ ਬਣਤਰ ਨੂੰ ਦੁਹਰਾਇਆ ਜਾਵੇ ਤਾਂ ਅਯੁਕਤਤਵ ਅਲੰਕਾਰ ਦੋਸ਼ ਹੁੰਦਾ ਹੈ।
ਉਪਮਾ ਅਲੰਕਾਰ
[ਸੋਧੋ]ਉਪਮਾ ਅਲੰਕਾਰ ਵਿੱਚ ਅਨੇਕ ਦੋਸ਼ਾਂ ਦਾ ਅੰਕਨ ਹੋਇਆ ਹੈ-ਉਪਮਾ ਵਿੱਚ ਉਪਮਾਨ ਦੀ ਜਾਤੀਗਤ ਅਤੇ ਪ੍ਰਮਾਣਗਤ ਨਿਊਨਤਾ (ਕਮੀ) ਅਤੇ ਅਧਿਕਤਾ ਦਾ ਦੋਸ਼ ਅਸਲ 'ਚ 'ਅਨੁਚਿਤਾਰਥਤੱਵ' ਪਦਦੋਸ਼ ਵਿਚ ਸਮਾ ਜਾਂਦਾ ਹੈ।
ਉਤਪ੍ਰੇਖਿਆ ਅਲੰਕਾਰ
[ਸੋਧੋ]ਉਤਪ੍ਰੇਖਿਆ ਅਲੰਕਾਰ ਵਿੱਚ ਸਮਾਨ ਧਰਮ ਦਾ ਬੋਧਕ ਸ਼ਬਦ ਨਹੀਂ ਹੁੰਦਾ ਕਿਉਂਕਿ ਉਤਪ੍ਰੇਖਿਆ ਅਲੰਕਾਰ ਵਿੱਚ ਸਮਾਨਤਾ ਨਹੀਂ ਹੁੰਦੀ ਸਗੋਂ ਸੰਭਾਵਨਾ ਹੁੰਦੀ ਹੈ। ਜਦੋਂ ਸੰਭਾਵਨਾ ਨੂੰ ਦਰਸਾਉਣ ਲਈ ਵਰਗਾ (ਯਥਾ) ਸ਼ਬਦ ਦੀ ਵਰਤੋਂ ਕਰ ਲੲੀ ਜਾਵੇ ਤਾਂ ਇਹ ਦੋਸ਼ਪੂਰਣ ਹੁੰਦੀ ਹੈ। ਜਿੱਥੇ ਕੋਈ ਸੰਭਾਵਿਤ ਦਰਸਾਈ ਚੀਜ਼ ਵਾਸਤਵਿਕਤਾ ਦੇ ਪੈਮਾਨੇ ਦੇ ਅਨੁਸਾਰੀ ਨਾ ਹੋਵੇ ਉਥੇ ਵੀ ਉਤਪ੍ਰੇਖਿਆ ਅਲੰਕਾਰ ਦੀ ਵਰਤੋਂ ਦੋਸ਼ਪੂਰਣ ਹੋ ਜਾਵੇਗੀ।
ਸਮਾਸੋਕਤੀ ਅਲੰਕਾਰ
[ਸੋਧੋ]ਸਮਾਸੋਕਤੀ ਅਲੰਕਾਰ ਵਿਚ ਸਾਧਾਰਣ ਵਿਸ਼ੇਸ਼ਣਾਂ ਦੀ ਸਮਰੱਥਾ ਨਾਲ ਹੀ ਉਪਮਾਨ ਦੇ ਪ੍ਰਤੀਯਮਾਨ (ਵਿਅੰਗ) ਹੋਣ 'ਤੇ ਵੀ ਉਸਦਾ ਸ਼ਬਦਾਂ ਦੁਆਰਾ ਕਥਨ ਕਰਨਾ 'ਅਨੁਪਾਦੇਯਤੱਵ' ਨਾਮ ਦਾ ਦੋਸ਼ ਮੰਨਿਆ ਗਿਆ ਹੈ ਜਿਸਦਾ ਅੰਤਰਭਾਵ 'ਅਪੁਸ਼ਟਾਰਥਤਾ' ਅਥਵਾ 'ਪੁਨਰੁਕਤਤਾ' ਅਰਥਦੋਸ਼ ਵਿੱਚ ਹੋ ਜਾਂਦਾ ਹੈ।
ਅਪ੍ਰਸਤੁਤਪ੍ਰਸੰਸਾ ਅਲੰਕਾਰ
[ਸੋਧੋ]ਅਪ੍ਰਸਤਤਪ੍ਰਸੰਸਾ ਅਲੰਕਾਰ ਵਿਚ ਸਧਾਰਣ ਵਿਸ਼ਿਆਂਂ ਦੀ ਮੱਦਦ ਨਾਲ ਹੀ ਵਿਅੰਜਨਾਂ ਸ਼ਬਦ ਸ਼ਕਤੀ ਰਾਹੀਂ ਉਪਮੇਅ ਦੀ ਪ੍ਰਤੀਤੀ ਹੋ ਜਾਂਦੀ ਹੈ, ਇਸ ਲਈ ਹੋਰ ਉਪਮਾਨਾਂ ਦੀ ਵਰਤੋਂ ਦੀ ਜ਼ਰੂਰਤ ਨਹੀਂ ਰਹਿੰਦੀ।ਹੋਰ ਉਪਮਾਨਾਂ ਦੀ ਵਰਤੋਂ ਕਰਨ ਨਾਲ ਅਨੁਪਾੱਦਯਤਵ , ਦੋਸ਼ ਪੈਦਾ ਹੋ ਜਾਂਦਾ ਹੈ ਜਿਸ ਦਾ ਵਰਣਨ ਅਪੁਸ਼ਟਾਰਥਤਵ ਅਤੇ ਪੁਨਰੁਕਤਤਾ ਦੋਸ਼ ਦੇ ਵਿਵਰਣ ਵਿਚ ਸ਼ਾਮਿਲ ਹੈ।[15]
ਪਦਗਤ ਦੋਸ਼
ਸ਼੍ਤੀਕਟੁ ਦੋਸ਼ : ਜਿੱਥੇ ਵਾਕ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿੰਨ੍ਹਾਂ ਨੂੰ ਸੁਣਦੇ ਹੀ ਬਹੁਤ ਬੁਰਾ ਲੱਗਦਾ ਹੈ,ਜੋ ਕੰਨਾਂ ਨੂੰ ਸੁਣਨ ਵਿੱਚ ਬਹੁਤ ਚੁੱਭਣ,ਕਠੋਰ ਲੱਗਣ ਉਥੇ ਸ਼੍ਤੀਕਟੁ ਪਦਦੋਸ਼ ਹੁੰਦਾ ਹੈ ।
👉ਰੋਜ ਉਸ ਦਾ ਹਾਰ
ਟੁੱਟ ਜਾਇਆ ਕਰੇ ।
ਮੁਸਕਰਾਂਦੀ ਆ ਕੇ
ਬਣਵਾਇਆ ਕਰੇ।
(ਬਾਵਾ ਬਲਵੰਤ )
ਚਿਉਤਸੰਸਕ੍ਰਿਤੀ ਦੋਸ਼ : ਜਿਹੜੇ ਵਾਕ ਵਿੱਚ ਵਿਆਕਰਣ ਦੇ ਵਿਰੁੱਧ ਜਾਂ ਉਲਟ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਚਿਉਤਸੰਸਕ੍ਰਿਤੀ ਪਦਦੋਸ਼ ਹੁੰਦਾ ਹੈ ।
👉ਆਵੇ ਤੇ ਆਉਣ ਸਾਰ
ਹੀ ਗੱਲ ਜਾਣ ਦੀ ਕਰੇ,
ਆਖਰ ਉਹਨਾਂ ਦੀ ਯਾਦ
ਨੇ ਉਹਨਾਂ ਤੇ ਜਾਵਣਾ।
(ਮੋਹਨ ਸਿੰਘ)
ਅਪ੍ਰਯੁਕਤ ਦੋਸ਼: ਜਿਥੇ ਪਦ ਵਿਆਕਰਣ ਆਦਿ ਦੀ ਰਚਨਾ ਕਰਕੇ ਭਾਵੇਂ ਸ਼ੁੱਧ ਹੋਵੇ,ਪਰ ਕਵੀਆਂ ਰਾਹੀਂ ਉਹ ਪਦ ਨਾ ਵਰਤਿਆ ਗਿਆ ਹੋਵੇ ਉਹ ਅਪ੍ਰਯੁਕਤ ਪਦਦੋਸ਼ ਹੁੰਦਾ ਹੈ ।
👉 ' ਇਸ ਵਿਅਕਤੀ ਦਾ ਆਚਰਣ ਬੜਾ ਹੀ ਭਿਅੰਕਰ ਹੈ ।ਲਗਦਾ ਹੈ ਕਿ ਇਸਦਾ ਇਸ਼ਟ ਦੇਵਤਾ ਕੋਈ ਰਾਖਸ਼ਸ਼ ਹੈ ।'
ਅਸਮਰੱਥ ਦੋਸ਼: ਜਿਸ ਕਿਸੇ ਅਰਥ ਨੂੰ ਪ੍ਰਗਟ ਕਰਨ ਲਈ ਜਿਹੜੇ ਸ਼ਬਦ ਦੀ ਵਰਤੋਂ ਕੀਤੀ ਗਈ ਹੋਵੇ, ਉਸ ਵਿੱਚ ਸਹੀ ਅਰਥ ਨੂੰ ਪੇਸ਼ ਕਰਨ ਦੀ ਸਮਰੱਥਾ ਨਾ ਹੋਵੇ ਉੱਥੇ ਅਸਮਰੱਥ ਪਦਦੋਸ਼ ਹੁੰਦਾ ਹੈ ।
👉ਗਾਲਿਬ ਨੇ ਖੂਬ ਆਖਿਆ
'ਰਾਤਾਂ ਨੇ ਉਸਦੀਆਂ,
ਮੌਰਾਂ ਤੇ ਜਿਸ ਦੀ ਖਿੰਡੀਆਂ
ਜੁਲਫਾਂ ਸੁਹਾਣੀਆਂ।
(ਮੋਹਨ ਸਿੰਘ)
ਨਿਰਤਾਰਥ ਦੋਸ਼: ਜਿੱਥੇ ਸ਼ਬਦ ਦੇ ਪ੍ਰਸਿੱਧ ਤੇ ਅਪ੍ਰਸਿੱਧ ਦੋ ਤਰ੍ਹਾਂ ਦੇ ਅਰਥ ਹੋਣ,ਪਰ ਵਰਤੋਂ ਅਪ੍ਰਸਿੱਧ ਅਰਥ ਦੀ ਕੀਤੀ ਜਾਵੇ ਉੱਥੇ ਨਿਰਤਾਰਥ ਪਦਦੋਸ਼ ਹੁੰਦਾ ਹੈ ।
👉ਸ਼ਹਿਰ ਗਿਰਾਂ ਮਹਿਲ ਨਹੀਂ
ਮਾੜੀ ਕੁੱਲੀ ਢੋਕ ਨਾ ਭਾਲਾਂ,
ਮੀਂਹ ਹਨੇਰੀ ਗੜੇ ਧੁੱਪ ਵਿੱਚ
ਨੰਗੇ ਸਿਰ ਦਿਨ ਘਾਲਾਂ ।
(ਭਾਈ ਵੀਰ ਸਿੰਘ)
ਅਨੁਚਿਤ ਅਰਥ ਦੋਸ਼ : ਜਿਸ ਵਾਕ ਵਿੱਚ ਅਜਿਹੇ ਸ਼ਬਦ ਜਾਂ ਪਦ ਦੀ ਵਰਤੋਂ ਕੀਤੀ ਜਾਵੇ ਜਿਸ ਤੋਂ ਕਿਸੇ ਗਲਤ ਜਾਂ ਅਨੁਚਿਤ ਅਰਥ ਦੀ ਪ੍ਰਤੀਤੀ ਹੋਵੇ ਉਸ ਵਿੱਚ ਅਨੁਚਿਤ ਅਰਥ ਪਦਦੋਸ਼ ਹੁੰਦਾ ਹੈ ।
👉"ਯੁੱਧ ਵਿੱਚ ਯੋਧੇ ਜਾਨਵਰਾਂ ਵਾਂਗ ਵੱਢੇ ਜਾ ਰਹੇ ਹਨ ਅਤੇ ਉਹਨਾਂ ਨੂੰ ਵੀਰਗਤੀ ਪ੍ਰਾਪਤ ਹੋ ਰਹੀ ਹੈ ।"
ਨਿਰਰਥਕ ਦੋਸ਼ : ਜਿਥੇ ਛੰਦ ਦੀ ਪੂਰਤੀ ਲਈ ਅਜਿਹੇ ਸ਼ਬਦ ਜਾਂ ਪਦ ਦੀ ਵਰਤੋਂ ਕੀਤੀ ਜਾਵੇ ਜਿਸ ਤੋਂ ਕੋਈ ਵਿਸ਼ੇਸ਼ ਅਰਥ ਨਾ ਨਿਕਲੇ ਉਹ ਨਿਰਰਥਕ ਪਦਦੋਸ਼ ਹੁੰਦਾ ਹੈ।
👉"ਮਰਵਾਣੀ ਤੇ ਕਤਲਬਾਜ,ਉਹ ਅਜਬੱਕੇ ।
ਉਹਨਾਂ ਦੇ ਨੱਕ ਫੀਨੇ ਸਿਰ ਤਾਵੜੇ ਢਿੱਡ ਵਾਂਗ ਢੱਮਕੇ"
(ਨਜਾਬਯ)
ਅਵਾਚਕ ਦੋਸ਼ : ਜਿੱਥੇ ਇਸ ਤਰ੍ਹਾਂ ਦੇ ਪਦ ਦੀ ਵਰਤੋਂ ਕੀਤੀ ਜਾਵੇ ਜਿਸ ਤੋਂ ਕੋਸ਼ ਦੇ ਅਨੁਸਾਰ ਵਾਚਕ ਅਰਥ ਪੇਸ਼ ਨਾ ਹੋਵੇ ਉਹ ਅਵਾਚਕ ਪਦਦੋਸ਼ ਹੁੰਦਾ ਹੈ ।
👉"ਇਹ ਵਿਖਮ ਸੰਖਿਆ ਦੇ ਘੋੜਿਆਂ ਵਾਲਾ ਸੂਰਜ ਅਕਾਸ਼ ਵਿੱਚ ਪਹੁੰਚ ਕੇ ਉਤਮ ਬੱਦਲਾਂ ਨਾਲ ਸੋਭਾਇਮਾਨ ਹਜਾਰ ਕਲਾਂ ਵਾਲੇ ਕਮਲਾਂ ਨੂੰ ਖਿੜਾ ਦੇਂਦਾ ਹੈ ।"
ਅਸ਼ਲੀਲ ਦੋਸ਼ : ਜਿਹੜੇ ਪਦ ਵਿੱਚ ਲੱਜਾ ਵਿਅੰਜਕ,ਘਿਰਣਾ (ਜੁਗਪੁਸਾ)ਵਿਅੰਜਕ ਤੇ ਅਪੰਗ (ਅਸ਼ੋਭ)ਵਿਅੰਜਕ ਦੀ ਵਰਤੋਂ ਕੀਤੀ ਗਈ ਹੋਵੇ ਤੇ ਉਸ ਪਦ ਨੂੰ ਪੜ੍ਹਨ,ਸੁਣਨ ਨਾਲ ਸ਼ਰਮ ਮਹਿਸੂਸ ਹੋਵੇ,ਘਿਰਣਾ ਆਵੇ ਤੇ ਅਸ਼ੋਭੀਕਤਾ ਦਾ ਅਹਿਸਾਸ ਹੋਵੇ ਉਹ ਅਸ਼ਲੀਲ ਪਦਦੋਸ਼ ਹੁੰਦਾ ਹੈ ।
👉ਦਾਮ ਕਾਢ ਬਾਘਨ ਲੈ
ਆਇਆ ।
ਮਾਉਂ ਕਹੇ ਮੇਰਾ ਪੁੱਤ
ਵਿਆਹਿਆ ।
ਸੰਦਿੱਗਧ ਦੋਸ਼: ਜਿਸ ਕਿਸੇ ਪਦ ਦੇ ਦੋ ਅਰਥ(ਇੱਛਿਤ,ਅਣਇੱਛਿਤ ) ਪੇਸ਼ ਕੀਤੇ ਗਏ ਹੋਣ ਪਰ ਉੱਥੇ ਅਰਥ ਸਮਝਣ ਵਿੱਚ ਸੰਦੇਹ ਬਣਿਆ ਰਹੇ ਕਿ ਕਿਹੜਾ ਅਰਥ ਪੇਸ਼ ਕੀਤਾ ਗਿਆ ਹੈ ਉਹ ਸੰਦਿੱਗਧ ਪਦਦੋਸ਼ ਹੁੰਦਾ ਹੈ ।
👉"ਦੁਨੀਆਂ ਵਿੱਚ ਏ ,
ਵੱਖਰੀ ਪਛਾਣ ਪੰਜਾਬੀ ਦੀ।"
ਅਪ੍ਰਤੀਤੀ ਦੋਸ਼: ਜਿਹੜਾ ਸ਼ਬਦ ਕਿਸੇ ਖਾਸ ਸ਼ਾਸਤਰ ਵਿੱਚੋਂ ਲਿਆ ਗਿਆ ਹੋਵੇ ਪਰ ਉਸਦੀ ਵਰਤੋਂ ਇੱਕ ਸਧਾਰਨ ਰੂਪ ਵਿੱਚ ਕਰ ਦਿੱਤੀ ਜਾਵੇ ਉਸਨੂੰ ਅਪ੍ਰਤੀਤੀ ਪਦਦੋਸ਼ ਕਿਹਾ ਜਾਂਦਾ ਹੈ ।
👉ਅੱਥਰੂ ਟੈਸਟ ਟਿਊਬ ਵਿੱਚ
ਪਾ ਕੇ ਵੇਖਾਂਗੇ,
ਰਾਤੀਂ ਤੂੰ ਕਿਸ ਮਹਿਬੂਬ ਨੂੰ
ਰੋਇਆ ਸੀ ।
(ਸੁਰਜੀਤ ਪਾਤਰ)
ਅਨੁਚਿਤ ਦੋਸ਼: ਜਿੱਥੇ ਉਚ ਲੋਕਾਂ ਦੁਆਰਾ ਪਦਾਂ ਦੀ ਵਰਤੋਂ ਨਾ ਕੀਤੀ ਜਾਵੇ ਪਰ ਗੰਵਾਰ ਲੋਕਾਂ ਦੁਆਰਾ ਉਹਨਾਂ ਪਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਥੇ ਗ੍ਰਾਮਯ ਪਦਦੋਸ਼ ਹੁੰਦਾ ਹੈ ।
👉"ਇੱਕ ਪਉਆ ਸਦੀ ਅਸਾਂ
ਜਹਿਰ ਪੀਤੀ,
ਤੇ ਤੁਸੀਂ ਜਾਣਦੇ ਹੀ ਹੋ ਜੋ
ਅਸਾਂ ਨਾਲ ਬੀਤੀ।"
(ਮੋਹਨ ਸਿੰਘ)
ਨੇਯਾਰਥ ਦੋਸ਼: ਜਿੱਥੇ ਕਵੀ ਰੂੜੀ ਅਤੇ ਪ੍ਰਯੋਜਨ ਰੂਪ ਲਕਸ਼ਣਾ ਸ਼ਕਤੀ (ਲਕਸ਼ਣਾ ਭਾਵ ਜਾਂ ਅਰਥ ਪਹਿਲਾਂ ਤੋਂ ਸਥਾਪਿਤ ਹੁੰਦੇ ਹਨ ਜਾਂ ਹੋ ਰਹੇ ਹਨ) ਦੇ ਨਾ ਹੋਣ ਤੇ ਵੀ ਆਪਣੀ ਇੱਛਾ ਨਾਲ (ਧੱਕੇ ਨਾਲ)ਆਪਣੇ ਮਨ ਚਾਹੇ ਲਕਸ਼ਣਾ ਅਰਥ ਕੱਢਣ ਦੀ ਕੋਸ਼ਿਸ਼ ਕਰੇ ਉੱਥੇ ਨੇਯਾਰਥ ਪਦਦੋਸ਼ ਹੁੰਦਾ ਹੈ ।
👉ਆਖਰ ਤੀਕਰ ਪਿਆਰ ਨਿਭਾ
ਕੇ ਦਸਿਆ
ਭਾਵੇਂ ਇਹ ਇੱਕ ਹਿਲਦਾ
ਦੰਦ ਸੀ।
(ਪ੍ਰੋ. ਮੋਹਨ ਸਿੰਘ)
ਕਲਿਸ਼ਟ ਦੋਸ਼: ਜਿੱਥੇ ਕਾਵਿ ਵਿੱਚ ਵਰਤੇ ਕਿਸੇ ਸ਼ਬਦ ਜਾਂ ਪਦ ਦਾ ਅਰਥ ਜਾਣਨ ਵਿੱਚ ਕਠਿਨਾਈ ਹੁੰਦੀ ਹੋਵੇ ਜਾਂ ਅਰਥ ਬਹੁਤ ਦੇਰ ਨਾਲ ਸਮਝ ਆਵੇ ਉੱਥੇੇ ਕਲਿਸ਼ਸ਼ਟ ਪਦਦੋਸ਼ ਹੁੰਦਾ ਹੈ ।
👉ਮੇਰੀ ਨਜ਼ਰ ਵੈਰੀ ਨੂੰ ਕਾਲੀ
ਦਾ ਝੰਡਾ,
ਮੈਂ ਪੁਟਦਾ ਹਾਂ ਪਲ ਵਿੱਚ
ਗਰੂਰਾਂ ਦਾ ਝੰਡਾ ।
(ਬਾਵਾ ਬਲਵੰਤ)
ਅਵਿਮ੍ਰਿਸ਼ਟਵਿਧੇਯਾਂਸ਼ ਦੋਸ਼: ਜਿੱਥੇ ਵਿਧੇਯ ਰੂਪ ਵਿੱਚ ਵਾਕ ਦੇ ਹਿੱਸੇ ਦਾ ਪ੍ਰਧਾਨ ਰੂਪ ਨਾਲ ਵਰਣਨ ਨਹੀਂ ਕੀਤਾ ਜਾਂਦਾ ਉਹ ਅਪ੍ਰਧਾਨ ਬਣ ਜਾਂਦਾ ਹੈ ਉੱਥੇੇ ਅਵਿਮ੍ਰਿਸ਼ਟਵਿਧੇਯਾਂਸ਼ ਪਦਦੋਸ਼ ਹੁੰਦਾ ਹੈ ।
👉ਇੱਕ ਬੂਟਾ ਅੰਬਾ ਦਾ
ਘਰ ਸਾਡੇ ਲੱਗਾ ਨੀ,
ਜਿਸ ਥੱਲੇ ਬਹਿਣਾ ਨੀ
ਸੁਰਗਾ ਵਿੱਚ ਰਹਿਣਾ ਨੀ।
(ਮੋਹਨ ਸਿੰਘ)
ਵਿਰੁੱਧਮਤੀਕ੍ਰਿਤ ਦੋਸ਼: ਜਿੱਥੇ ਕਾਵਿ ਵਿੱਚ ਵਰਤੇ ਗਏ ਸ਼ਬਦ ਦੀ ਅਰਥ ਪ੍ਰਤੀਤੀ ਵਰਣਿਤ ਵਿਸ਼ੇ ਦੇ ਵਿਰੁੱਧ ਹੋਵੇ ਜਾਂ ਕਹੇ ਜਾਣ ਯੋਗ ਅਰਥ ਦੇ ਉਲਟ ਹੋਵੇ ਉੱਥੇ ਵਿਰੁੱਧਮਤੀਕ੍ਰਿਤ ਪਦਦੋਸ਼ ਹੁੰਦਾ ਹੈ ।
ਹਵਾਲੇ
[ਸੋਧੋ]1.ਡਾ.ਸ਼ੁਕਦੇਵ ਸ਼ਰਮਾ: ਭਾਰਤੀ ਕਾਵਿ ਸ਼ਾਸ਼ਤਰ
2. ਗੁਰਸ਼ਰਨ ਕੌਰ ਜੱਗੀ :ਭਾਰਤੀ ਕਾਵਿ ਸ਼ਾਸ਼ਤਰ
3.ਆਚਾਰੀਆ ਮੰਮਟ : ਕਾਵਿ ਪ੍ਰਕਾਸ਼
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000021-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000022-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000023-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000024-QINU`"'</ref>" does not exist.
- ↑ 5.0 5.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000025-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000026-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000027-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000028-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000029-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002A-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002C-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002D-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002E-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002F-QINU`"'</ref>" does not exist.
<ref>
tag defined in <references>
has no name attribute.- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000032-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000033-QINU`"'</ref>" does not exist.