ਕਾਵਿ ਦੇ ਵਿਸ਼ੇ
ਜਾਣ-ਪਛਾਣ:-
[ਸੋਧੋ]ਭਾਰਤੀ ਕਾਵਿ-ਸ਼ਾਸਤਰ ਵਿੱਚ 'ਨਾਟ੍ਯ' ਨਾਟ੍ਯ ਵੀ ਕਾਵਿ ਦਾ ਇੱਕ ਭੇਦ ਹੈ ਦੋਹਾ ਦੀ ਵਿਸ਼ੇ-ਵਸਤੂ ਬਾਰੇ ਸੁਤੰਤਰ ਰੂਪ 'ਚ ਕੋਈ ਵਿਵੇਚਨ ਜਾਂ ਵਿਚਾਰ ਤਾਂ ਨਹੀਂ ਮਿਲਦਾ ਹੈ; ਪਰ ਉਨ੍ਹਾਂ ਬਾਰੇ ਇੱਧਰ-ਉੱਧਰ ਬਿਖਰੀਆਂ ਉਕਤੀਆਂ ਤੋਂ ਕੁੱਝ ਸਿੱਟੇ ਕੱਢੇ ਜਾ ਸਕਦੇ ਹਨ। ਇਹ ਇੱਕ ਅਜਿਹਾ ਕਾਵਿ ਹੈ ਜਿਸ ਵਿੱਚ ਕਸ਼ਤਿ੍ਯ, ਵੈਸ਼, ਸ਼ੂਦ ਸਾਰੇ ਜਾਤਾਂ ਅਤੇ ਸਾਰਿਆਂ ਪਰਾਣੀਆ ਦਾ ਪ੍ਰਵੇਸ ਸਕਦਾ ਹੈ ਇਸ ਵਿੱਚ ਕਿਸੇ ਵੀ ਤਰਾਂ ਦੀ ਰੋਕ ਨਹੀਂ ਹੈ।ਇਸ ਤੋ ਨਾਂਟ ਦੀ ਪਿੜ ਦੀ ਵਿਸ਼ਾਲਤਾ ਤੇ ਵਿਸਥਾਰ ਦੀ ਸਕੇਤ ਮਿਲਦਾ ਹੈ। ਕਾਵਿ ਸ਼ਾਸਤਰ ਵਿੱਚ ਕਿਸੇ ਵੀ ਰਾਜ ਕੁਮਾਰ ਦਾ ਹੋਣਾ ਲਾਜਮੀ ਨਹੀਂ ਇਸ ਵਿੱਚ ਕੋਈ ਵੀ ਗਰੀਬ,ਅਮੀਰ ਸਾਮਿਲ ਹੈ ਇਸ 'ਚ ਸਾਰੇ ਲਿੰਕ ਭੇਦ ਖਤਮ ਹੋ ਗਏ ਹਨ।ਇਸ ਵਿੱਚ ਬਹੁਤ ਵਿਦਵਾਨਾ ਆਪਣੇ - ਆਪਣੇ ਵਿਚਾਰ ਦਿੱਤੇ ਹਨ
ਭਰਤ ਮੁਨੀ ਦੇ ਅਨੁਸਾਰ:-
[ਸੋਧੋ]ਭਰਤ ਮੁਨੀ ਦਾ 'ਨਾਟ੍ਯ ' ਦੀ ਵਿਸ਼-ਵਸਤੂ ਬਾਰੇ ਮੰਤਵ ਹੈ ਕਿ,"ਆਜਿਹਾ ਕੋਈ ਗਿਆਨ, ਕੋਈ ਸ਼ਿਲਪ, ਕੋਈ ਵਿਦਿਆ(ਗਿਆਨ-ਵਿਗਿਆਨ), ਕੋਈ ਕਲਾ ਅਤੇ ਕੋਈ ਯੋਗ ਨਹੀਂ ਹੈ ਜਿਹੜਾ ਇਸ 'ਨਾਟ੍ਯ' ਵਿੱਚ ਉਲੀਕਿਆ ਨਹੀਂ ਜਾਂਦਾ ਹੈ[1]"। ਭਾਮਹ ਨੇ ਲਗਭਗ ਭਰਤ ਮੁਨੀ ਵਰਗਾ ਹੀ ਆਪਣਾ ਮੰਤਵ ਪ੍ਰਸਤੁਤ ਕਰਦੇ ਹੋਏ ਕਿਹਾ ਕਿ, "ਸੰਸਾਰ ਵਿਁਚ ਆਜਿਹਾ ਨਾ ਕੋਈ ਸ਼ਬਦ, ਨਾ ਕੋਈ ਅਰਥ ਨਾ ਕੋਈ ਸ਼ਿਲਪ ਅਤੇ ਨਾ ਹੀ ਕੋਈ ਕਿ੍ਆ ਹੈ ਜਿਹੜੀ 'ਕਾਵਿ' ਦਾ ਇੱਕ ਉਪਯੋਗੀ ਅੰਗ ਬਣ ਕੇ ਉਸਦੀ ਸਹਾਇਤਾ ਨਹੀਂ ਕਰਦੀ, ਕਵੀ ਦੀ ਜ਼ਿੰਮੇਵਾਰੀ ਸੱਚਮੁੱਚ ਮਹਾਨ ਅਤੇ ਬਹੁਤ ਵੱਡੀ[2] ਹੈ"
ਅਗਨੀਪੁਰਾਣ ਦੇ ਕਰਤਾ ਨੇ:-
[ਸੋਧੋ]ਕਾਵਿਕਾਰ ਨੂੰ ਜਗਤ-ਕਰਤਾਰ ਨਾਲ ਮੇਚ ਕੇ ਉਸ ਦੇ ਮਹਾਨ ਸਥਾਨ ਤੇ ਉਦਾਰ ਜ਼ਿੰਮੇਵਾਰੀ ਵੱਲ ਸਕੇਤ ਕੀਤਾ ਹੈ ਤੇ ਲਿਖਿਆ ਹੈ ਕਿ "ਆਪਾਰ ਤੇ ਅਨੰਤ ਸ਼ੰਸਾਰ ਵੀ ਕਵੀ ਹੈ ਇੱਕ ਪਰਜਾਪਤੀ(ਸ੍ਰਿਸ਼ਟੀ ਦਾ ਰਚਣਹਾਰ) ਹੈ ਇਹ ਜਿਵੇਂ ਚਾਹੁੰਦਾ ਹੈ ਓਵੇ ਆਪਣੀ ਦੁਨੀਆ ਰਚਦਾ ਹੈ[3]।" ਇਸ ਦਾ ਭਾਵ ਹੈ ਕਿ ਭਾਰਤੀ ਆਲੋਚਨਾ ਵਿੱਚ ਕਵੀ ਦਾ ਇਨ੍ਹਾਂ ਹੀਉੱਚਾ ਸਥਾਨ ਜਾਂ ਆਦਾਰ ਹੈ ਜਿੰਨਾਂ ਦੁਨੀਆ ਸਾਜਣ ਵਾਲੇ ਕਰਤਾਰ ਦਾ ਹੈ ਤੇ ਸਗੋਂ ਉਸ ਲਈ ਕਵੀ ਸ਼ਬਦ ਦਾ ਪ੍ਰਯੋਗ ਕਰਦੇ ਹਨ। ਇਹ ਸਭ ਸਾਰੀਆ ਕਲਾਵਾ ਤੇ ਖਾਸ ਕਰਕੇ ਕਾਵਿ ਕਲਾ ਦਾ ਸਭ ਤੋਂ ਵੱਡੀ ਜਿੱਤ ਦਾ ਮਹੱਤਵ ਹੈ।
ਨਾਟਕ ਕਿਉਂਕਿ ਜੀਵਨ ਨੂੰ ਮੂਰਤੀ ਮਾਨ ਕਰਨ ਦੀ ਇੱਕ ਕਲਾ ਹੈ, ਇਹਕ ਨਕਲ ਜਾਂ ਅਨੁਕਰਣ ਹੈ ਇਸ ਲਈ ਜੀਵਨ ਤੇ ਸੰਸਾਰ ਵਿੱਚ ਜੋ ਕੁਝ ਵੀ ਹੈ ਸੁੱਖ-ਦੁੱਖ, ਉੱਨਤੀ-ਅਵਨਤੀ, ਹਰਖ-ਸੋਗ, ਛੋਟਾ-ਵੱਡਾ, ਬਲਵਾਨ- ਨਿਰਬਾਲ, ਕਾਦਰ-ਕੁਦਰਤ ਸਭ ਕੁਝ ਨਾੱਟ ਵਿੱਚ ਆ ਉਤਰਦੇ ਹਨ[4]। ਤਾਤਪਰਜ ਇਹ ਹੈ ਕਿ ਭਾਰਤੀ ਸਾਹਿਤਕਾਰ ਕਿਸੇ ਖਾਸ ਵਸਤੂ ਨੂੰ ਹੀ ਆਪਣੀ ਰਚਨਾ ਦਾ ਵਿਸ਼ਾ ਨਹੀਂ ਬਣਾਉਂਦਾ ਸਗੋਂ ਹਰ ਮਾਮੂਲੀ, ਤੁੱਛ ਤੇ ਮਾਨ ਵਸਤੂ ਸਵਾਗਤ ਕਰਦਾ ਹੈ।
ਆਨੰਦਵਰਧਨ ਦੇ ਖਿਆਲ:-
[ਸੋਧੋ]ਵਿੱਚ ਜਗਤ ਦੀ ਸਾਰੀਆ ਵਸਤੂਆ ਨਿਰਸੰਦੇਹ ਕਿਸੇ ਨਾ ਕਿਸੇ ਰਸ ਦਾ ਅੰਗ ਬਣਦੀਆ ਹਨ ਧਨੰਜਯ ਦਿ੍ਸ਼ਟੀ ਵਿੱਚ ਕਾਵਿ ਦੀ ਵਸਤੂ ਗਿਣਤੀ-ਮਿਣਤੀ ਤੋਂ ਬਾਹਰ ਹੈ, ਅਰਥਾਤ ਅਨੰਤ ਹੈ[5]। ਕਵੀ ਦੀ ਭਾਵਨਾ ਨਾਲ ਓਤਪ੍ਰੋਤ ਹੋ ਕੇ ਹਰ ਵਸਤੂ ਚਾਹੇ ਰਮਣੀਕ ਹੋਵੇ, ਚਾਹੇ ਭਿਆਨਕ, ਚਾਹੇ ਘਿਨੌਣੀ, ਰਸਭਾਵ ਨੂੰ ਪ੍ਰਾਪਤ ਕਰ ਲੈਂਦੀ ਹੈ ਇਸ ਲਈ ਕਾਵਿ ਦਾ ਵਿਸ਼ੇ ਬਣਨ ਦੀ ਅਧਿਕਾਰੀ ਹੋ ਜਾਂਦੀ ਹੈ। ਕਾਵਿ ਵਿਁਚ ਦ੍ਰਿਸ਼ਟਮਾਨ ਸ਼ੈ ਦੀ ਗੱਲ ਤਾਂ ਅਲੱਗ ਰਹੀ ਅਦ੍ਰਿਸ਼ਟਮਾਨ ਤੇ ਕਲਪਨਾ ਜਾਈ ਅਗਿਆਤ ਸ਼ੈ ਵੀ ਚਮਤਕਾਰੀ ਹੋ ਨਿਬੜਦੀ ਹੈ। ਇਸੇ ਲਈ ਭਾਰਤੀ ਕਵੀ (ਨਾਟਕਕਾਰ, ਸਾਹਿਤਕਾਰ) ਉਦਾਰ ਹੈ, ਦੂਰ ਦ੍ਰਿਸ਼ਟੀ ਦਾ ਮਾਲਿਕ ਹੈ ਤੇ ਕੱਟਤਾ ਦਾ ਸੁਆਮੀ ਹੈ ਕਿ ਅਣੂ ਤੋਂ ਲੈ ਕੇ ਗਗਨਾ ਤਕ ਹਰ ਕਣ ਤੇ ਕਾਵਿਆਕੇ ਇੱਕ ਅਨੁਪਮ ਰਸ ਅਤੇ ਪਰਮ ਆਨੰਦ ਦੀ ਸਿਰਜਨਾ ਕਰ ਸਕਦਾ ਹੈ।
ਪ੍ਰੋ. ਸ਼ਕਦੇਵ ਸ਼ਰਮਾ ਦੇ ਵਿਚਾਰ ਆਨੰਦਵਰਧਨ ਦੇ ਅਨੁਸਾਰ:-
[ਸੋਧੋ]'ਧੁਨਿਆਲੋਕ' ਦੇ ਲੇਖਕ ਦੇ ਕਿਹਾ ਹੈ ਕਿ ਇਸ ਸੰਸਾਰ ਦੀਆਂ (ਪ੍ਰਤੱਖ- ਅਪ੍ਰੱਤਖ) ਵਸਤੂਆ ਅਤੇ ਪਦਾਰਥ ਨਿਰਸੰਦੇਹ ਕਿਸੇ ਨਾ ਕਿਸੇ ਰਸ ਦਾ ਅੰਗ ਬਣਦੇ ਹਨ। ਧਨੰਜਯ ਦੀ ਦ੍ਰਿਸ਼ਟੀ 'ਚ 'ਕਾਵਿ' ਦੀ ਵਿਸ਼ੇ - ਵਸਤੂ ਕਲਪਨਾਤੀਤ ( ਕਿਸੇ ਵੀ ਕਲਪਨਾ ਤੋਂ ਪਰੇ ) ਅਰਥਾਤ ਅਨੰਤ ਹੈ। ਕਵੀ ਦੀ ਭਾਵ ਨਾ ਨਾਲ ਸੰਵਲਿਤ ਹੋ ਕੇ ਹਰ ਵਸਤੂ ਚਾਹੇ ਰਮਣੀਕ, ਚਾਹੇ ਭਿਆਨਕ, ਚਾਹੇ ਘਿਨੌਣੀ ਵੀ ਕਿਉ ਨਾ ਹੋਵੇ ਉਹ ਆਪਣੇ ਆਪ ਰਸ ਭਾਵ ਨੂੰ ਪ੍ਰਾਪਤ ਕਰਦੀ ਹੋਈ ਕਾਵਿ ਦਾ ਵਿਸ਼ਾ - ਵਸਤੂ ਬਣਨ ਦੀ ਅਧਿਕਾਰੀ ਬਣ ਜਾਂਦੀ ਹੈ। ਆਚਾਰੀਆ ਦੇ ਮਤਾ ਦਾ ਵਿਸ਼ਲੇਸ਼ਣ ਕਰਦੇ ਹੋਏ ਇਹ ਸਿੱਟਾ ਕੱਢਿਆ ਹੈ ਕਿ ਭਾਰਤੀ ਕਵੀ ਕਁਟੜਤਾ ਤੋਂ ਉਪਰ ; ਉਹ ਦੂਰ-ਦ੍ਰਿਸਟੀ ਦਾ ਅਨੋਖੀ ਕਲਪਨਾ ਸਕਤੀ ਦਾ ਮਾਲਿਕ ਦਾ ਹੈ ਉਹ ਅਜਿਹੀ ਕਾਵਿ - ਸਕਤੀ ਦਾ ਸੁਆਮੀ ਹੈ। ਜਿਹੜਾ ਕਿ ਛੋਟੇ ਤੋਂ ਛੋਟੇ ਅਤੇ ਅਕਾਸ਼ ਤੱਕ ਹਰ ਕਣ ਨੂੰ ਆਪਣੀ ਕਵਿਤਾ ਦੁਆਰਾ ਕਾਵਿ ਦੇ ਇੱਕ ਅਨੋਖੇ ਰਸ ਤੇ ਅਲੌਕਿਕ ਆਨੰਦ ਲਈ ਵਰਤ ਸਕਦਾ ਹੈ ਇਹ ਸਭ ਕੁਝ ਦੀ ਪ੍ਰਾਪਤੀ ਲਈ ਵਿਸ਼ਾ ਲੋੜੀਂਦਾ ਹੈ ਅਤੇ ਇਹੀ ਰਚਨਾ ਦਾ ਆਧਾਰ ਬਣਦਾ ਹੈ।
ਭਾਮਹ ਦੀ ਧਾਰਣਾ ਅਨੁਸਾਰ:-
[ਸੋਧੋ]ਇਸੇ ਪ੍ਰਸੰਗ ਵਿੱਚ, ਭਾਮਹ ਦੀ ਧਾਰਣਾ ਹੈ ਕਿ, "ਉਁਚਾ ਕਾਵਿ ਦੀ ਰਚਨਾ ਕਰਨ ਨਾਲ ਕਵੀ ਨੂੰ ਧਰਮ, ਅਰਥ ; ਕਾਮ ਅਤੇ ਮੋਕਸ਼ ਦੀ ਪ੍ਰਾਪਤੀ ; ਕਲਾਵਾਂ 'ਚ ਵਿੱਲਖਣਤਾ ; ਯਸ਼ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹ ਸਭ ਕੁਝ ਦੀ ਪ੍ਰਾਪਤੀ ਲਈ ਵਿਸ਼ਾ ਲੋੜੀਂਦਾ ਹੈ ਅਤੇ ਇਹੀ ਰਚਨਾ ਦਾ ਆਧਾਰ ਬਣਦਾ ਹੈ।
ਕਾਵਿ ਸ਼ਾਸਤਰ ਦਾ ਵਿਸ਼ਾ ਵਸਤੂ :-
[ਸੋਧੋ]ਭਾਰਤੀ ਕਾਵਿ ਸ਼ਾਸਤਰ ਦਾ ਆਪਣਾ ਵਿਸ਼ਾ-ਵਸਤੂ ਹੁੰਦਾ ਹੈ ਕਾਵਿ ਦੇ ਵਿਸ਼ੇ ਆ ਨੂੰ ਕਾਵਿ ਦਾ ਵਿਸ਼ਾ ਵਸਤੂ ਕਿਹਾ ਜਾਂਦਾ ਹੈ ਹਰ ਗਿਆਨ ਸ਼ਾਸਤਰ ਦਾ ਆਪਣਾ ਵਿਸ਼ਾ ਵਸਤੂ ਹੈ ਜਿਸ ਨੂੰ ਅੰਗਰੇਜੀ ਵਿੱਚ (object of study) ਕਿਹਾ ਜਾਂਦਾ ਹੈ ਕਾਵਿ ਵੀ ਕਾਵਿ ਸ਼ਾਸਤਰ ਦਾ ਵਿਸ਼ਾ ਵਸਤੂ ਹੈ ਕਾਵਿ ਦਾ ਅਰਥ ਕਾਵਿ ਦੀ ਆਤਮਾ ਕੀ ਹੁੰਦੀ ਹੈ ਦੁਨੀਆ ਵਿੱਚ ਜੋ ਵੀ ਹੁੰਦਾ ਹੈ ਉਹ ਕਾਵਿ ਦਾ ਵਿਸ਼ਾ ਬਣ ਜਾਂਦਾ ਹੈ ਕਾਵਿ ਸ਼ਾਸਤਰ ਇੱਕ ਅਜਿਹਾ ਗਿਆਨ ਚਿੱਤਰ ਹੈ ਭਾਰਤ ਵੈਦ ਮੁਨੀ ਨੇ ਇਸਨੂੰ ਨਾਟਯ ਕਿਹਾ ਗਿਆ ਹੈ। ਕਾਵਿ ਵਿੱਚ ਕਵੀ ਹੀ ਰੱਬ ਦਾ ਰੂਪ ਹੁੰਦਾ ਹੈ। ਕਾਵਿ ਵਿੱਚ ਅਜਿਹਾ ਵਿਸ਼ੇ ਹਨ ਜੋ ਕਲਪਨਾ ਦਾ ਮੇਲ ਹੁੰਦੇ ਹਨ। ਕਾਵਿ ਸ਼ਾਸਤਰ ਨੂੰ ਪੰਜਵਾ ਵੈਂਦ ਮੰਨਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ - ਸ਼ਾਸਤਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 35. ISBN 978-81-302-0462-8.
- ↑ ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 35. ISBN 978-81-302-0462-8.
- ↑ ਧਾਲੀਵਾਲ, ਡਾਂ ਪ੍ਰੇਮ ਪ੍ਰਕਾਸ਼ ਸਿੰਘ (1998). ਭਾਰਤੀ ਕਾਵਿ - ਸ਼ਾਸਤ੍ਰ. ਮਦਾਨ ਪਬਲਿਕੇਸ਼ਨਜ ਪੰਜਾਬੀ ਯੂਨੀਵਰਸਿਟੀ ਕੈਪਸ ਪਟਿਆਲਾ. p. 16.
- ↑ ਧਾਲੀਵਾਲ, ਡਾਂ ਪ੍ਰੇਮ ਪ੍ਰਕਾਸ ਸਿੰਘ (1998). ਭਾਰਤੀ ਕਾਵਿ - ਸ਼ਾਸਤ੍ਰ. ਮਦਾਨ ਪਬਲਿਕੇਸ਼ਨਜ ਪੰਜਾਬੀ ਯੂਨੀਵਰਸਿਟੀ ਕੈਪਸ ਪਟਿਆਲਾ. p. 16.
- ↑ ਸਿੰਘ, ਡਾਂ ਪ੍ਰੇਮ ਪ੍ਰਕਾਸ਼ (1993). ਭਾਰਤੀ ਕਾਵਿ ਸ਼ਾਸਤਰ. ਸ. ਜੀਵਨ ਸਿੰਘ ਐੱਮ.ਏ ਲਾਹੋਰ ਬੁਕ ਸ਼ਾਪ, ਘੰਟਾ ਘਰ, ਲੁਧਿਆਣਾ. pp. 78–79.