ਕਿਰਨਦੀਪ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਰਨਦੀਪ ਵਰਮਾ (ਅੰਗਰੇਜ਼ੀ: Kirandeep Verma; ਜਨਮ ਨਵੰਬਰ 20, 1977) ਜਿਸਨੂੰ ਕਿ ਕਿਮੀ ਵਰਮਾ ਵੀ ਕਿਹਾ ਜਾਂਦਾ ਹੈ, ਇੱਕ ਭਾਰਤੀ ਅਦਾਕਾਰਾ ਅਤੇ ਫੈਸ਼ਨ-ਡਿਜ਼ਾਈਨਰ ਹੈ।[1]

ਸ਼ੁਰੂਆਤੀ ਜ਼ਿੰਦਗੀ[ਸੋਧੋ]

ਕਿਰਨਦੀਪ ਦਾ ਜਨਮ 20 ਨਵੰਬਰ, 1977 ਈਸਵੀ ਨੂੰ ਪੰਜਾਬ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਉਹ ਭਾਰਤੀ ਸ਼ਹਿਰ ਬੰਬਈ' ਵਿਖੇ ਚਲੇ ਗਏ ਸਨ। ਬੰਬੇ ਯੂਨੀਵਰਸਿਟੀ ਤੋਂ ਐੱਮ.ਬੀ.ਏ. ਕਰਨ ਤੋਂ ਬਾਅਦ ਉਹ ਲਾਸ ਏਂਗਲਸ ਵਿਖੇ ਚਲੀ ਗਈ ਅਤੇ ਵਰਤਮਾਨ ਸਮੇਂ ਵੀ ਉਹ ਉੱਥੇ ਹੀ ਰਹਿ ਰਹੀ ਹੈ। ਕਿਮੀ ਦਾ ਆਪਣਾ ਇੱਕ ਵੂਮੈਨ ਫੈਸ਼ਨ ਹਾਊਸ ਵੀ ਹੈ ਅਤੇ ਉਹ ਇਸਦੀ ਮੁੱਖ ਡਿਜ਼ਾਈਨਰ ਵੀ ਹੈ।

ਕਿਮੀ ਮਿਸ ਬੰਬੇ ਦਾ ਖਿਤਾਬ ਵੀ ਜਿੱਤ ਚੁੱਕੀ ਹੈ[2] ਅਤੇ 1994 ਵਿੱਚ ਉਸਨੇ ਫੈਮਿਨਾ ਮਿਸ ਇੰਡੀਆ ਬਿਊਟੀਫਲ ਹੇਅਰ ਦਾ ਖਿਤਾਬ ਵੀ ਜਿੱਤਿਆ ਸੀ। ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਭੂਮਿਕਾ ਨਿਭਾ ਚੁੱਕੀ ਹੈ।

ਫ਼ਿਲਮਾਂ[ਸੋਧੋ]

 • 1994 ਨਸੀਬੋ
 • 1997 ਕਹਿਰ
 • 2000 ਸ਼ਹੀਦ ਊਧਮ ਸਿੰਘ
 • 2002 ਜੀ ਆਇਆਂ ਨੂੰ
 • 2004 ਅਸਾਂ ਨੂੰ ਮਾਣ ਵਤਨਾਂ ਦਾ
 • 2008 ਮੇਰਾ ਪਿੰਡ - ਮੇਰਾ ਘਰ
 • 2009 ਸਤਿ ਸ੍ਰੀ ਅਕਾਲ
 • 2010 ਇੱਕ ਕੁਡ਼ੀ ਪੰਜਾਬ ਦੀ
 • 2012 ਅੱਜ ਦੇ ਰਾਂਝੇ

ਹਵਾਲੇ[ਸੋਧੋ]

 1. "An Actress With Zest for Life". The Tribune. 2003.
 2. ""...my blood also becomes a part of Sat Sri Akal..." - Kimi Verma (an interview)". Planet Bollywood. Retrieved 5 November 2010.

ਬਾਹਰੀ ਕਡ਼ੀਆਂ[ਸੋਧੋ]