ਕਿਸ਼ਨ ਸਿੰਘ ਆਰਿਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਿਸ਼ਨ ਸਿੰਘ ਆਰਿਫ਼ (1836-1904) ਪੰਜਾਬੀ ਕਿੱਸਾਕਾਰ ਸੀ।

ਜੀਵਨ[ਸੋਧੋ]

ਕਿਸ਼ਨ ਸਿੰਘ ਆਰਿਫ਼ ਦਾ ਜਨਮ 1836 ਵਿੱਚ ਭਾਈ ਨਰੈਣ ਸਿੰਘ ਦੇ ਘਰ ਅੰਮ੍ਰਿਤਸਰ ਸ਼ਹਿਰ ਵਿੱਚ ਹੋਇਆ। ਉਸ ਦੇ ਪਿਤਾ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਵਿੱਚ ਇੱਕ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਸੀ। ਇਸ ਲਈ ਉਸ ਨੇ ਛੋਟੀ ਉਮਰ ਵਿੱਚ ਹੀ ਕਿੱਸਿਆਂ ਕਿਤਾਬਾਂ ਦਾ ਅਧਿਅਨ ਸ਼ੁਰੂ ਕਰ ਦਿੱਤਾ ਸੀ। ਪਿਤਾ ਦੀ ਮੌਤ ਦੇ ਬਾਅਦ, ਉਸ ਨੇ ਵੀ ਇਸੇ ਪੇਸ਼ੇ ਨੂੰ ਅਪਣਾ ਲਿਆ। ਕਿੱਸਿਆਂ ਦੇ ਇਲਾਵਾ ਉਸਨੇ ਬਹੁਤ ਸਾਰੀਆਂ ਬੁਝਾਰਤਾਂ ਵੀ ਲਿਖੀਆਂ।[1]

ਕਿੱਸੇ[ਸੋਧੋ]

 • ਪੂਰਨ ਭਗਤ
 • ਹੀਰ ਰਾਂਝਾ
 • ਸ਼ੀਰੀ ਫਰਿਹਾਦ
 • ਰਾਜਾ ਭਰਥਰੀ
 • ਰਾਜਾ ਰਸਾਲੂ
 • ਦੁੱਲਾ ਭੱਟੀ

ਹੋਰ ਰਚਨਾਵਾਂ[ਸੋਧੋ]

 • ਬਾਰਾਂਮਾਹ ਅਤੇ ਕਾਫ਼ੀਆਂ[1]
 • ਸੀਹਰਫ਼ੀ
 • ਪੈਂਤੀ ਅੱਖਰੀ
 • ਬੁਝਾਰਤਾਂ
 • ਪੋਥੀ ਸੁਧਰਮੀ

ਹਵਾਲੇ[ਸੋਧੋ]