ਕੀਮੋਥੇਰੇਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੀਮੋਥੇਰੇਪੀ ਇੱਕ ਅਜਿਹਾ ਇਲਾਜ ਢੰਗ ਹੈ ਜੋ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰਨ ਲਈ ਵਰਤਿਆ ਜਾਂਦਾ ਹੈ। ਕੀਮੋਥੇਰੇਪੀ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ - ਕੈਮਿਕਲ ਅਰਥਾਤ ਰਸਾਇਣ ਅਤੇ ਥੇਰੇਪੀ ਅਰਥਾਤ ਉਪਚਾਰ। ਕਿਸੇ ਮਰੀਜ਼ ਨੂੰ ਕਿਸ ਪ੍ਰਕਾਰ ਦੀ ਕੀਮੋਥੇਰੇਪੀ ਦਿੱਤੀ ਜਾਵੇ, ਇਸ ਦਾ ਫ਼ੈਸਲਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਉਸਨੂੰ ਕਿਸ ਪ੍ਰਕਾਰ ਦਾ ਕੈਂਸਰ ਹੈ। ਕੀਮੋਥੇਰੇਪੀ ਇਕੱਲੇ ਵੀ ਦਿੱਤੀ ਜਾ ਸਕਦੀ ਹੈ ਜਾਂ ਸਰਜਰੀ ਅਤੇ ਰੇਡੀਓਥੇਰੇਪੀ ਦੇ ਨਾਲ ਵੀ।