ਕੀਲਾਕਾਰ ਲਿਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
੨੬ਸ਼ਤੀ ਈਸਾ ਪੂਰਵ ਦਾ ਸੁਮੇਰੀ ਅਭਿਲੇਖ

ਕੀਲਾਕਾਰ ਲਿਪੀ ਨੂੰ ਕਿਊਨੀਫਾਰਮ ਲਿਪੀ, ਅੰਕਨ ਜਾਂ ਕਿੱਲ-ਅੱਖਰ ਵੀ ਕਹਿੰਦੇ ਹਨ। ਇਹ ਸਭ ਤੋਂ ਪ੍ਰਾਚੀਨ ਲਿਖਣ ਪ੍ਰਣਾਲੀਆਂ ਵਿੱਚੋਂ ਇੱਕ ਹੈ।[1] ਛੇਵੀਂ-ਸੱਤਵੀਂ ਸਦੀ ਈ.ਪੂ. ਤੋਂ ਲੱਗਭੱਗ ਇੱਕ ਹਜਾਰ ਸਾਲਾਂ ਤੱਕ ਈਰਾਨ ਵਿੱਚ ਕਿਸੇ-ਨਾ-ਕਿਸੇ ਰੂਪ ਵਿੱਚ ਇਹ ਪ੍ਰਚਲਿਤ ਰਹੀ। ਪ੍ਰਾਚੀਨ ਫ਼ਾਰਸੀ ਜਾਂ ਅਬੇਸਤਾ ਦੇ ਇਲਾਵਾ ਮਧਕਾਲੀਨ ਫਾਰਸੀ ਜਾਂ ਈਰਾਨੀ (੩੦੦ ਈ.ਪੂ.-੮੦੦ ਈ.) ਵੀ ਇਸ ਵਿੱਚ ਲਿਖੀ ਜਾਂਦੀ ਸੀ। ਸਿਕੰਦਰ ਦੇ ਹਮਲੇ ਦੇ ਸਮੇਂ ਦੇ ਪ੍ਰਸਿੱਧ ਬਾਦਸ਼ਾਹ ਦਾਰੇ ਦੇ ਅਨੇਕ ਅਭਿਲੇਖ ਅਤੇ ਪ੍ਰਸਿੱਧ ਸ਼ਿਲਾਲੇਖ ਇਸ ਲਿਪੀ ਵਿੱਚ ਅੰਕਿਤ ਹਨ। ਇਨ੍ਹਾਂ ਨੂੰ ਦਾਰੇ ਦੇ ਕੀਲਾਕਸ਼ਰ ਲੇਖ ਵੀ ਕਹਿੰਦੇ ਹਨ। ਕਿਊਨੀਫਾਰਮ ਲਿਪੀ ਜਾਂ ਕੀਲਾਕਸ਼ਰ ਨਾਮਕਰਣ ਆਧੁਨਿਕ ਹੈ। ਇਸਨੂੰ ਪ੍ਰੇਸੀਪੋਲੀਟੇਨ (Presipolitain) ਵੀ ਕਹਿੰਦੇ ਹਨ। ਇਹ ਅਰਧ-ਵਰਣਾਤਮਕ ਲਿਪੀ ਸੀ। ਇਸ ਵਿੱਚ ੪੧ ਵਰਣ ਸਨ ਜਿਨ੍ਹਾਂ ਵਿੱਚ ੪ ਪਰਮ ਅਵਸ਼ਿਅਕ ਅਤੇ ੩੭ ਧੁਨੀਆਤਮਕ ਸੰਕੇਤ ਸਨ। ਇਸ ਲਿਪੀ ਦਾ ਵਿਕਾਸ ਮੇਸੋਪੋਟਾਮੀਆ ਅਤੇ ਵੇਬੀਲੋਨੀਆ ਦੀ ਪ੍ਰਾਚੀਨ ਸੰਸਕਾਰੀ/ਸਭਿਆਚਾਰੀ. ਜਾਤੀਆਂ ਨੇ ਕੀਤਾ ਸੀ। ਭਾਸ਼ਾ ਅਭਿਵਿਅਕਤੀ ਚਿਤਰਾਂ ਦੁਆਰਾ ਹੁੰਦੀ ਸੀ। ਇਹ ਚਿੱਤਰ ਮੇਸੋਪੋਟਾਮੀਆ ਵਿੱਚ ਕਿੱਲਾਂ ਨਾਲ ਪੋਲੀਆਂ ਇੱਟਾਂ ਉੱਤੇ ਅੰਕਿਤ ਕੀਤੇ ਜਾਂਦੇ ਸਨ। ਤਿਰਛੀਆਂ-ਸਿੱਧੀਆਂ ਲਕੀਰਾਂ ਖਿੱਚਣ ਵਿੱਚ ਸਰਲਤਾ ਹੁੰਦੀ ਸੀ, ਪਰ ਗੋਲਾਕਾਰ ਚਿਤਰਾਂਕਨ ਵਿੱਚ ਕਠਿਨਾਈ। ਸਾਮ ਦੇਸ਼ ਦੇ ਲੋਕਾਂ ਨੇ ਇਨ੍ਹਾਂ ਤੋਂ ਅੱਖਰ ਲਿਪੀ ਦਾ ਵਿਕਾਸ ਕੀਤਾ ਜਿਸਦੇ ਨਾਲ ਅੱਜ ਦੀ ਅਰਬੀ ਲਿਪੀ ਵਿਕਸਿਤ ਹੋਈ। ਮੇਸੋਪੋਟਾਮੀਆ ਅਤੇ ਸਾਮ ਤੋਂ ਹੀ ਈਰਾਨ ਵਾਲਿਆਂ ਨੇ ਇਸਨੂੰ ਲਿਆ। ਕੁਝ ਸਰੋਤ ਇਸ ਲਿਪੀ ਨੂੰ ਫਿਨੀਸ਼ (ਫੋਨੀਸ਼ਿਅਨ) ਲਿਪੀ ਤੋਂ ਵਿਕਸਿਤ ਮੰਨਦੇ ਹਨ। ਦਾਰਾ ਪਹਿਲਾਂ (ਈ. ਪੂ. ੫੨੧-੪੮੫) ਦੇ ਖੁਦਵਾਏ ਕੀਲਾਕਸ਼ਰਾਂ ਦੇ ੪੦੦ ਸ਼ਬਦਾਂ ਵਿੱਚ ਪ੍ਰਾਚੀਨ ਫ਼ਾਰਸੀ ਦੇ ਰੂਪ ਸੁਰੱਖਿਅਤ ਹਨ।

ਹਵਾਲੇ[ਸੋਧੋ]

  1. Egyptian hieroglyphs also have a claim,ਫਰਮਾ:Or-inline and it is unsettled which system began first. See Visible Language. Inventions of Writing in the Ancient Middle East and Beyond, Oriental Institute Museum Publications, 32, Chicago: University of Chicago, p. 13, ISBN 978-1-885923-76-9