ਸਮੱਗਰੀ 'ਤੇ ਜਾਓ

ਕੁਕਨੂਸ (ਮਿਥਹਾਸ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਥਹਾਸਕ ਪ੍ਰਾਣੀਆਂ ਬਾਰੇ ਇੱਕ ਕਿਤਾਬ ਵਿੱਚ ਫ. ਜ. ਬੇਰਤੁਚ (1747-1822)
ਕੁਕਨੂਸ ਦਾ ਇੱਕ ਚਿੱਤਰ

ਕੁਕਨੂਸ ਜਾਂ ਕ਼ਕ਼ਨੁਸ ਜਾਂ ਕ਼ੁਕ਼ਨੁਸ (ਯੂਨਾਨੀ ਮਿਥਹਾਸ ਵਿੱਚ ਫੋਏਨਿਕਸ ਜਾਂ ਫੀਨਿਕਸ, ਪੁਰਾਤਨ ਯੂਨਾਨੀ: φοίνιξ phóinīx) ਲੰਮੀ ਉਮਰ ਭੋਗਣ ਵਾਲਾ ਪੰਛੀ ਹੈ, ਜਿਸ ਬਾਰੇ ਮਿਥ ਹੈ ਕਿ ਇਹ ਬਹੁਤ ਮਿੱਠੀ ਆਵਾਜ਼ ਵਿੱਚ ਗੀਤ ਗਾਉਂਦਾ ਹੈ ਅਤੇ ਇਸ ਗਾਉਣ ਕਰ ਕੇ ਉਸ ਦੇ ਆਲ੍ਹਣੇ ਨੂੰ ਅੱਗ ਲੱਗ ਜਾਂਦੀ ਹੈ ਅਤੇ ਉਹ ਭਸਮ ਹੋ ਜਾਂਦਾ ਹੈ। ਫਿਰ ਬਰਸਾਤ ਵਿੱਚ ਉਸ ਦੀ ਭਸਮ ਵਿੱਚੋਂ ਇੱਕ ਨਵੇਂ ਕ਼ੁਕ਼ਨੁਸ ਦਾ ਜਨਮ ਹੁੰਦਾ ਹੈ।[1] ਕੁਕਨੂਸ ਇੱਕ ਬੇਹੱਦ ਰੰਗੀਨ ਪੰਛੀ ਹੈ ਜਿਸਦੀ ਦੁਮ ਸੁਨਹਰੀ ਜਾਂ ਬੈਂਗਨੀ ਹੁੰਦੀ ਹੈ (ਕੁੱਝ ਕਥਾਵਾਂ ਦੇ ਅਨੁਸਾਰ ਹਰੀ ਜਾਂ ਨੀਲੀ)। ਇਸ ਦੀ ਉਮਰ 500 ਤੋਂ 1000 ਸਾਲ ਦੱਸਦੇ ਹਨ ਜਿਸਦੇ ਅੰਤ ਵਿੱਚ ਇਹ ਆਪਣੇ ਆਪ ਦੇ ਗਿਰਦ ਲਕੜੀਆਂ ਅਤੇ ਟਾਹਣੀਆਂ ਦਾ ਆਲ੍ਹਣਾ ਬਣਾ ਕੇ ਉਸ ਵਿੱਚ ਬੈਠ ਜਾਂਦਾ ਹੈ। ਆਲ੍ਹਣਾ ਅਤੇ ਪੰਛੀ ਦੋਨੋਂ ਜਲ ਕੇ ਰਾਖ ਬਣ ਜਾਂਦੇ ਹਨ ਅਤੇ ਇਸ ਰਾਖ ਵਿੱਚੋਂ ਇੱਕ ਨਵਾਂ ਕੁਕਨੂਸ ਜਨਮ ਲੈਂਦਾ ਹੈ। ਇਸ ਨਵੇਂ ਜਨਮੇ ਕੁਕਨੂਸ ਦੀ ਉਮਰ ਵੀ ਓਨੀ ਹੀ ਹੁੰਦੀ ਹੈ। ਕੁੱਝ ਕਥਾਵਾਂ ਅਨੁਸਾਰ ਨਵਾਂ ਕੁਕਨੂਸ ਆਪਣੇ ਪੁਰਾਣੇ ਰੂਪ ਦੀ ਰਾਖ ਇੱਕ ਆਂਡੇ ਵਿੱਚ ਭਰ ਕਰ ਮਿਸਰ ਦੇ ਸ਼ਹਿਰ ਹੇਲਿਓਪੋਲਿਸ (ਜਿਸ ਨੂੰ ਯੂਨਾਨੀ ਭਾਸ਼ਾ ਵਿੱਚ ਸੂਰਜ ਦਾ ਸ਼ਹਿਰ ਕਹਿੰਦੇ ਹਨ) ਵਿੱਚ ਰੱਖ ਦਿੰਦਾ ਹੈ।

ਹਵਾਲੇ

[ਸੋਧੋ]