ਕੁਲਬੀਰ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁਲਬੀਰ ਮਲਿਕ ਪੰਜਾਬੀ ਨਾਟਕ ਦੀ ਪੰਜਵੀਂ ਪੀੜ੍ਹੀ ਦਾ ਸਿਰਮੌਰ ਨਾਟਕਕਾਰ ਹੈ। ਉਸ ਦਾ ਨਾਟ-ਸੰਗ੍ਰਹਿ 'ਪਾਵੇਲ' ਪੰਜ-ਆਬ ਪ੍ਰਕਾਸ਼ਨ ਤੋਂ 2012 ਵਿੱਚ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਇੱਕ ਪੂਰਾ ਨਾਟਕ 'ਮਹਾਭਾਰਤ' ਅਤੇ ਚਾਰ ਇਕਾਂਗੀਆਂ/ਲਘੂ ਨਾਟਕ 'ਸੁਪਨਾ', ਆਪਣੇ ਹਿੱਸੇ ਦਾ ਚਾਨਣ', ਸਰਵਣ' ਅਤੇ ਪਾਵੇਲ ਆਦਿ ਸ਼ੁਮਾਰ ਹਨ। ਕੁਲਬੀਰ ਮਲਿਕ ਸਮਕਾਲੀ ਸਥਿਤੀਆਂ ਨੂੰ ਆਪਣੇ ਨਾਟਕਾਂ ਵਿੱਚ ਚਿਤਰਨ ਵਾਲਾ ਨਾਟਕਕਾਰ ਹੈ। ਉਹ ਅਜਿਹੀ ਵਿਲੱਖਣ ਸ਼ੈਲੀ ਦਾ ਮਾਲਿਕ ਹੈ ਜਿਸ ਦੇ ਨਾਟਕਾਂ ਦੇ ਵਿਸ਼ਿਆਂ ਵਿੱਚ ਦੁਹਰਾਓੋ ਦੀ ਗੁੰਜਾਇਸ਼ ਨਹੀਂ। ੳਸ ਦਾ ਹਰ ਨਵਾਂ ਨਾਟਕ ਨਵੇਂ ਵਿਸ਼ੇ ਨੂੰ ਸਾਹਮਣੇ ਲੈ ਕੇ ਆਉਂਦਾ ਹੈ। ਅੱਜ-ਕੱਲ੍ਹ ਕੁਲਬੀਰ ਮਲਿਕ ਆਪਣੀ ਨਿਰਦੇਸ਼ਨਾ ਹੇਠ ਪੱਛਮੀ ਨਾਟਕਾਂ ਨੂੰ ਪੰਜਾਬੀ ਰੰਗਮੰਚ 'ਤੇ ਖਿਡਾ ਰਿਹਾ ਹੈ ਜਿਹਨਾਂ ਵਿਚੋਂ 'ਗੋਦੋ ਦੀ ਉਡੀਕ', 'ਗੈਂਡੇ' ਆਦਿ ਨਾਟਕ ਪ੍ਰਮੁੱਖ ਹਨ। ਨਾਟਕਕਾਰੀ ਦੇ ਨਾਲ-ਨਾਲ ਉਹ ਕਵਿਤਾ ਲਿਖਣ ਦਾ ਵੀ ਸ਼ੋਕੀਨ ਹੈ। ਉਸ ਦੀ ਇੱਕ ਕਵਿਤਾ:

ਉੱਗ ਆਏ ਖੇਤਾਂ ਵਿੱਚ ਲੋਹੇ ਦੇ ਟਾਵਰ
ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ
ਹੋਈ ਤੇਜ਼ਾਬਾਂ ਦੀ ਗਲੀਆਂ ਚ ਬਾਰਿਸ਼
ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ
ਜਦ ਰੁੱਖਾਂ ਨੂੰ ਵੱਢ ਕੇ ਚੁਗਾਠਾਂ ਬਣਾਈਆਂ
ਮੇਰੀ ਜੂਹ ਦੀਆਂ ਛਾਵਾਂ ਬਹੁਤ ਰੋਈਆਂ।
ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤੇ ਸੱਥਰ
ਮੇਰੇ ਦੇਸ਼ ਦੀਆਂ ਮਾਂਵਾਂ ਬਹੁਤ ਰੋਈਆਂ
ਜਿਊਂਦਾ ਰਹਿ ਪੁੱਤਾ ਜਵਾਨੀਆਂ ਮਾਣੇ
ਲੱਗੀਆਂ ਨਾ ਜੋ ਦੁਵਾਵਾਂ ਬਹੁਤ ਰੋਈਆਂ।[1]

ਹਵਾਲੇ[ਸੋਧੋ]

  1. "ਪੰਜਾਬੀ ਸੋਸ਼ਲ ਮੀਡੀਆ: ਕੁੜੀਆਂ ਤੇ ਚਿੜੀਆਂ - ਕੁਲਬੀਰ ਮਲਿਕ". ਪੰਜਾਬੀ ਸੋਸ਼ਲ ਮੀਡੀਆ. 2017-06-19. Retrieved 2018-08-18.