ਕੁਵੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁਵੇਲਾ (1968) ਕੁਵੇਲਾ ਸ਼ਹਿਰੀ ਸੰਸਕ੍ਰਿਤੀ ਦੇ ਮਾਨਸਿਕ ਸੰਕਟ ਦੀ ਗਾਥਾ ਹੈ। ਹੀਰਾ ਕੇਵੀ ਦੋ ਡਾਕਟਰ ਭਰਾਵਾਂ ਦੀ ਭੈਣ ਹੈ। ਉਸ ਨੇ ਤਿੰਨ ਵਰ੍ਹਿਆਂ ਦਾ ਵਿਆਹੁਤਾ ਜੀਵਨ ਭੋਗਿਆ ਅਤੇ ਫਿਰ ਉਹ ਵਿਧਵਾ ਹੋ ਗਈੇ ਆਪਣੀ ਦਿੱਲੀ ਵਾਲੀ ਭੂਆ ਜੀ ਦੇ ਸੁਝਾ ਅਨੁਸਾਰ ਉਹ ਸਭ ਕੁਝ ਤਿਆਗ ਕੇ ਮੁਨੀ ਗਿਰੀਰਾਜ ਦੀ ਚੇਲੀ ਬਣ ਗਈ। ਉਸ ਦੀ ਸਿੱਖਿਆ ਕਰਕੇ ਉਸਨੂੰ ਸਾਰਾ ਸੰਸਾਰ ਮਿੱਥਿਆ ਮਾਇਆ ਦਿਸਣ ਲੱਗ ਪੈਦਾ ਹੈ। ਉਸਦਾ ਭਰਾ ਉਸਨੂੰ ਇੱਕ ਮੰਦਰ ਬਣਵਾ ਦਿੰਦਾ ਹੈ। ਜਿੱਥੇ ਉਹ ਹਰ ਰੋਜ਼ ਸਤਿਸੰਗ ਕਰਦੀ ਹੈ। ਕੇਸਰੀ ਨਾਂ ਦੀ ਇੱਕ ਹੋਰ ਵਿਧਵਾ ਉਸਦੀ ਚੇਲੀ ਅਤੇ ਸਹੇਲੀ ਬਣ ਜਾਂਦੀ ਹੈ। ਹੀਰਾ ਦੇਵੀ ਆਪਣਾ ਨਾਤਾ ਦਿਨ-ਬ-ਦਿਨ ਸੰਸਾਰਕ ਬੰਦਨਾਂ ਨਾਲੋਂ ਤੋੜਦੀ ਜਾਂਦੀ ਹੈ। ਭਤੀਜੇ ਦੀ ਮੌਤ ਸਮੇਂ ਦਿਖਾਏ ਧੀਰਜ ਕਰਕੇ ਉਸ ਦਾ ਔਰਤਾਂ ਵਿੱਚ ਮਾਣ ਹੋਰ ਵੱਧ ਗਿਆ। ‘ਮੀਰਾਂ ਦਾ ਇਹ ਸਾਕਾਰ ਰੂਪ’ ਭਗਤੀ ਦਾ ਪੂਰਨ ਆਦਰਸ਼ ਬਣਕੇ ਉਭਰਦਾ ਹੈ। ਦੂਜੇ ਪਾਸੇ ਕੇਸਰੀ ਦੇ ਸ਼ਿਵ ਰਾਮ ਨਾਲ ਵਧਦੇ ਸੰਬੰਧ ਦੂਜੇ ਵਿਆਹ ਤੱਕ ਪਹੁੰਚ ਜਾਂਦੇ ਹਨ ਅਤੇ ਉਹ ਉਸ ਨਾਲ ਦੌੜ ਜਾਂਦੀ ਹੈ। ਹੀਰਾ ਦੇਵੀ ਦਾ ਮਨ ਉਚਾਟ ਰਹਿਣ ਲਗਦਾ ਹੈ ਅਤੇ ਇੱਕ ਦਿਨ ਬੇਹੌਸ਼ੀ ਵਿੱਚ ਉਸਨੂੰ ਹਸਪਤਾਲ ਲਿਜਾਣਾ ਪੈਦਾ ਹੈ। ਹਸਪਤਾਲ ਦੀ ਦੁਰਦਸ਼ਾ ਅਤੇ ਮਰੀਜ਼ਾਂ ਦੀ ਲੁੱਟ ਵੇਖ ਕੇ ਉਹ ਸਮਾਜ ਸੇਵਾ ਵਿੱਚ ਪੈ ਇੱਕ ਨਵਾਂ ਆਦਰਸ਼ ਹਸਪਤਾਲ ਖੋਲ੍ਹਣਾ ਚਾਹੁੰਦੀ ਹੈ। ਆਪਣਾ ਹਿੱਸਾ ਵੰਡਵਾ ਕੇ ਉਹ ਉਸ ਵਿੱਚ ਸਕੂਲ ਖੋਲ ਲੈਦੀ ਹੈ। ਜਿੱਥੇ ਸੁਰਿੰਦਰ ਨਾਂ ਦੇ ਅਧਿਆਪਕ ਨਾਲ ਉਸਦੀ ਮੁਲਾਕਾਤ ਹੁੰਦੀ ਹੈ। ਇਹ ਰਿਸ਼ਤਾ ਕੇਸਰੀ ਤੋਂ ਪ੍ਰਰੇਣਾ ਲੈ ਕੇ ਵਿਆਹ ਬੰਧਨ ਵਿੱਚ ਬਦਲ ਜਾਂਦਾ ਹੈ। ਪਰ ਸਮਾਜ ਅਤੇ ਭਰਾਵਾਂ ਨੂੰ ਇਹ ਰਿਸ਼ਤਾ ਪ੍ਰਵਾਨ ਨਹੀਂ।ਆਪਸੀ ਵਿਰੋਧ ਵੱਧਣ ਤੇ ਸਕੂਲ ਬੰਦ ਹੋ ਜਾਂਦਾ ਹੈ। ਸੁਰਿੰਦਰ ਇੱਕ ਪ੍ਰਾਇਵੇਟ ਸਕੂਲ ਵਿੱਚ ਨੌਕਰੀ ਕਰਨ ਜਾਣ ਲਗਦਾ ਹੈ। ਜਿਥੇ ਰਸਤੇ ਵਿੱਚ ਇੱਕ ਦਿਨ ਉਸਦੀ ਟਰੱਕ ਹੇਠਾਂ ਆ ਕੇ ਮੌਤ ਹੋ ਜਾਂਦੀ ਹੈ। ਇਸ ਪਿੱਛੋ ਹੀਰਾ ਦੇਵੀ ਕੱਪੜੇ ਸਿਉਂ ਕੇ ਗੁਜ਼ਾਰਾ ਕਰਨ ਲਗਦੀ ਹੈ। ਉਸ ਕੋਲ ਹੁਣ ਆਪਣੀ ਚਾਰ ਕੁ ਵਰ੍ਹਿਆਂ ਦੀ ਧੀ ਸੀਮਾਂ ਹੀ ਆਖਰੀ ਸਹਾਰਾ ਹੈ। ਜਿਸ ਦੇ ਭਵਿੱਖ ਬਾਰੇ ਉਸਦੇ ਮਨ ਵਿੱਚ ਅਨੇਕ ਚਿੰਤਾਵਾਂ ਹਨ। ਇਸ ਤਰ੍ਹਾਂ ਉੱਚ ਵਰਗ ਦੀ ਹੀਰਾ ਦੇਵੀ ਅਤੇ ਨਿਮਨ ਵਰਗ ਦੀ ਕੇਸਰੀ ਮਜਬੂਰੀ ਵੱਸ ਵਿਧਵਾ ਜੀਵਨ ਬਤੀਤ ਕਰਦੀਆਂ ਹਨ। ਮਰਦ ਪ੍ਰਧਾਨ ਸਮਾਜ ਵਿੱਚ ਭਰ ਜਆਨੀ ਵਿੱਚ ਗ੍ਰਹਿਸਥੀ ਜੀਵਨ ਗੁਆ ਚੁੱਕੀ ਹੀਰਾ ਦੇਵੀ ਦੇ ਸੰਸਾਰਕ ਮੋਹ-ਮਾਇਆ ਤੋਂ ਨਿਰਲੇਪ ਇੱਕ ਸਾਧਨੀ ਦੇ ਰੂਪ ਵਿੱਚ ਜੀਵਨ ਨੂੰ ਤਾਂ ਲੋਕ ਪ੍ਰਵਾਨਗੀ ਪ੍ਰਾਪਤ ਹੈ ਪਰ ਉਸ ਵੱਲੋਂ ‘ਮੋਹ ਮਾਇਆ’ ਹੰਢਾਉਣ ਦੀ ਹਰ ਕੋਸ਼ਿਸ਼ ਜ਼ਬਰਦਸਤੀ ਕੁਚਲ ਦਿੱਤੀ ਜਾਂਦੀ ਹੈ। ਇਛਾਵਾਂ ਉਸਨੂੰ ਸੰਨਿਆਸੀ ਜੀਵਨ ਤੋਂ ਬਾਹਰ ਲਿਆਉਂਦੀਆ ਹਨ।ਉਹ ਪਹਿਲਾਂ ਸਮਾਜ ਸੇਵਿਕਾ, ਨਰਸ ਅਤੇ ਫਿਰ ਸਕੂਲ ਵਿੱਚ ਕੰਮ ਕਰਕੇ ਜੀਵਨ ਦੀ ਨੀਰਸਤਾ ਨੁੰ ਤੋੜਨ ਦਾ ਅਸਫਲ ਯਤਨ ਕਰਦੀ ਹੈ। ਸੁਰਿੰਦਰ ਦੇ ਨਜ਼ਰੀਏ ਤੋਂ ਪ੍ਰਭਾਵਿਤ ਹੋ ਕੇ ਅਤੇ ਕੇਸਰੀ ਦੀ ਪ੍ਰੇਰਨਾ ਨਾਲ ਉਹ ਵਿਆਹ ਕਰਵਾ ਲੈਂਦੀ ਹੈ ਪਰ ਇਹ ਉਸਦੇ ਕਸ਼ਟ ਦਾ ਅੰਤ ਨਹੀਂ। ਨਿਮਨ ਵਰਗ ਦੀ ਕੇਸਰੀ ਬਾਰੇ ਸਮਾਜ ਦਾ ਰਵੱਈਆ ਇਸ ਤੋਂ ਉਲਟ ਹੈ। ਹੀਰਾ ਦੇਵੀ ਦੇ ਇਸ ਕਰਮ ਉੱਪਰ ਉਸਨੂੰ ਸਾਖਿਆਤ ਦੇਵੀ ਸਮਝਣ ਵਾਲੇ ਹੀ ਉਸ ਦੀ ਨਿੰਦਿਆ ਕਰਦੇ ਹਨ। ਸੁਰਿੰਦਰ ਦੀ ਮੌਤ ਹੋ ਜਾਣ ਉਪਰੰਤ ਹੀਰਾ ਦੇਵੀ ਫਿਰ ਤੋਂ ਸੱਭਿਆਚਾਰਕ ਮਾਨਤਾ ਅਤੇ ਆਰਥਿਕ ਸੰਕਟਾਂ ਵਿੱਚ ਘਿਰ ਜਾਂਦੀ ਹੈ ਜਿਥੋਂ ਉਹ ਉਭਰਨਾ ਚਾਹ ਰਹੀ ਸੀ।[1]

ਹਵਾਲੇ[ਸੋਧੋ]

  1. ਡਾ. ਤਰਸੇਮ ਸ਼ਰਮਾ, “ਗੁਰਦਿਆਲ ਸਿੰਘ ਸੰਦਰਭ-ਕੋਸ਼”, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ