ਕੁੱਲ ਹਿੰਦ ਜਮਹੂਰੀ ਇਸਤਰੀ ਸਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:Aidwa logo.png
ਕੁਲਹਿੰਦ ਜਮਹੂਰੀ ਇਸਤਰੀ ਸਭਾ

ਕੁਲਹਿੰਦ ਜਮਹੂਰੀ ਇਸਤਰੀ ਸਭਾ ਜਾਂ ਏ ਆਈ ਡੀ ਡਬਲਿਊ ਏ ਭਾਰਤ ਦੀ ਇੱਕ ਅਹਿਮ ਖੱਬੇ ਪੱਖੀ ਇਸਤਰੀ ਸਭਾ ਹੈ। 1981 ਵਿੱਚ ਬਣੀ ਇਸ ਸਭਾ ਦੇ ਮਕਸਿਦਾਂ ਵਿੱਚ ਜਮਹੂਰੀਅਤ ، ਬਰਾਬਰੀ, ਔਰਤਾਂ ਦੀ ਆਜ਼ਾਦੀ ਵਗ਼ੈਰਾ ਸ਼ਾਮਿਲ ਹਨ। ਔਰਤਾਂ ਦੀ ਸਰਬੁਲੰਦੀ ਦੇ ਲਈ ਦੇਸ਼ ਭਰ ਪੈਮਾਨੇ ਤੇ ਔਰਤਾਂ ਨੂੰ ਜਥੇਬੰਦ ਕਰਨਾ, ਮਰਦ ਔਰਤ ਫਰਕ ਮਿਟਾਣਾ, ਬਰਾਬਰੀ ਦੇ ਹੱਕ, ਆਜ਼ਾਦੀ ਵਗ਼ੈਰਾ ਲਈ ਜੱਦੋ ਜਹਿਦ ਕਰਨਾ ਵਗ਼ੈਰਾ ਇਸ ਤਨਜ਼ੀਮ ਦੇ ਅਹਿਮ ਨਜ਼ਰੀਏ ਹਨ।[1]

ਇਤਿਹਾਸ[ਸੋਧੋ]

10 ਤੋਂ 12 ਮਾਰਚ 1981 ਨੂੰ ਚੇਨਈ ਵਿੱਚ ਹੋਈ ਕੌਮੀ ਕਾਨਫ਼ਰੰਸ ਵਿੱਚ ਕੁਲਹਿੰਦ ਜਮਹੂਰੀ ਇਸਤਰੀ ਸਭਾ ਬਣੀ। ਤਿੰਨ ਸਾਲ ਵਿੱਚ ਇੱਕ ਵੈਰ ਇਸ ਦੀ ਕੌਮੀ ਕਾਨਫ਼ਰੰਸ ਹੁੰਦੀ ਹੈ। ਇਸ ਕਾਨਫ਼ਰੰਸ ਵਿੱਚ ਕੌਮੀ ਪ੍ਰਧਾਨ, ਜਨਰਲ ਸਕੱਤਰ, ਕੇਂਦਰੀ ਐਗਜੈਕਟਿਵ ਕਮੇਟੀ ਵਗ਼ੈਰਾਅਹੁਦਿਆਂ ਦੀ ਚੋਣ ਹੁੰਦੀ ਹੈ।

ਲੀਡਰਸ਼ਿਪ[ਸੋਧੋ]

ਨਵੰਬਰ 2007 ਦੇ ਪਹਿਲੇ ਹਫ਼ਤੇ ਕੋਲਕਤਾ ਵਿੱਚ ਹੋਈ ਅੱਠਵਾਂ ਕੌਮੀ ਕਾਨਫ਼ਰੰਸ ਵਿੱਚ ਮੋਹਤਰਮਾ ਸੁਭਾਸ਼ਨੀ ਅਲੀ ਨੂੰ ਪ੍ਰਧਾਨ ਅਤੇ ਸੁਧਾ ਸੁੰਦਰ ਰਮਨ ਨੂੰ ਜਨਰਲ ਸਕੱਤਰ ਚੁਣਿਆ ਗਿਆ।[2] ਸੀ ਪੀ ਆਈ ਐਮ ਪੋਲਿਟ ਬਿਊਰੋਮੈਨਬਰ ਬਰਿੰਦਾ ਕਾਰਾਤ 1993 ਤੋਂ 2004. ਤੱਕ ਇਸ ਤਨਜ਼ੀਮ ਦੀ ਜਨਰਲ ਸਕੱਤਰ ਸੀ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]