ਕੂਚ ਬਿਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੂਚਬਿਹਾਰ (ਬਾਂਗਲਾ: কোচবিহার জেলা, ਰਾਜਬੋਂਗਸ਼ੀ / ਕਾਮਤਾਪੁਰੀ: কোচবিহার) ਪੱਛਮੀ ਬੰਗਾਲ ਅਤੇ ਬਿਹਾਰ ਦੀ ਸੀਮਾ ਉੱਤੇ ਸਥਿਤ ਇੱਕ ਸ਼ਹਿਰ ਹੈ। ਪੱਛਮੀ ਬੰਗਾਲ ਵਿੱਚ ਸਥਿਤ ਕੂਚ ਬਿਹਾਰ ਆਪਣੇ ਖੂਬਸੂਰਤ ਸੈਲ ਸਥਾਨਾਂ ਲਈ ਪ੍ਰਸਿੱਧ ਹੈ। ਸੈਲ ਸਥਾਨਾਂ ਦੇ ਇਲਾਵਾ ਇਹ ਆਪਣੇ ਆਕਰਸ਼ਕ ਮੰਦਿਰਾਂ ਲਈ ਵੀ ਪੂਰੇ ਸੰਸਾਰ ਵਿੱਚ ਜਾਣਿਆ ਜਾਂਦਾ ਹੈ। ਆਪਣੇ ਸੁਹਣੇ ਸੈਲ ਸਥਾਨਾਂ ਅਤੇ ਮੰਦਿਰਾਂ ਦੇ ਇਲਾਵਾ ਇਹ ਆਪਣੀ ਕੁਦਰਤੀ ਸੁੰਦਰਤਾ ਲਈ ਵੀ ਬਹੁਤ ਪ੍ਰਸਿੱਧ ਹੈ। ਸ਼ਹਿਰ ਦੀ ਭੱਜ - ਦੋੜ ਤੋਂ ਦੂਰ ਕੂਚ ਬਿਹਾਰ ਇੱਕ ਸ਼ਾਂਤ ਇਲਾਕਾ ਹੈ। ਇੱਥੇ ਛੁੱਟੀਆਂ ਗੁਜ਼ਾਰਨਾ ਸੈਲਾਨੀਆਂ ਨੂੰ ਬਹੁਤ ਪਸੰਦ ਆਉਂਦਾ ਹੈ ਕਿਉਂਕਿ ਇਸ ਦੀ ਕੁਦਰਤੀ ਸੁੰਦਰਤਾ ਉਹਨਾਂ ਵਿੱਚ ਨਵੀਂ ਚੁਸਤੀ ਅਤੇ ਊਰਜਾ ਦਾ ਸੰਚਾਰ ਕਰ ਦਿੰਦੀ ਹੈ। ਕਿਹਾ ਜਾਂਦਾ ਹੈ ਕਿ ਪ੍ਰਾਚੀਨ ਸਮੇਂ ਵਿੱਚ ਇੱਥੇ ਕੋਚ ਰਾਜਾਵਾਂ ਦਾ ਸ਼ਾਸਨ ਸੀ ਅਤੇ ਉਹ ਨੇਮੀ ਤੌਰ 'ਤੇ ਬਿਹਾਰ ਦੀ ਯਾਤਰਾ ਕੀਤਾ ਕਰਦੇ ਸਨ। ਇਸ ਕਾਰਨ ਇਸ ਦਾ ਨਾਮ ਕੂਚ ਬਿਹਾਰ ਪਿਆ।