ਸਮੱਗਰੀ 'ਤੇ ਜਾਓ

ਕੇਂਦਰੀ ਪੰਜਾਬੀ ਲੇਖਕ ਸਭਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਪੰਜਾਬੀ ਲੇਖਕਾਂ ਦੀ ਸਭ ਤੋਂ ਵੱਡੀ ਸੰਸਥਾ ਹੈ।

ਸਭਾ ਦੇ ਉਦੇਸ਼ ਅਤੇ ਨਿਸ਼ਾਨੇ

[ਸੋਧੋ]
  • ਪੰਜਾਬੀ ਲੇਖਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਵਿਤਕਰੇ ਤੋਂ ਬਿਨਾਂ ‘ਕੇਂਦਰੀ ਸਭਾ' ਦੇ ਮੰਚ ਉੱਤੇ ਸੰਗਠਿਤ ਕਰਨਾ।
  • ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਸਭ ਪੱਖਾਂ ਤੋਂ ਪ੍ਰਫੁੱਲਤ ਕਰਨ ਲਈ ਵੱਧ ਤੋਂ ਵੱਧ ਉੱਪਰਾਲੇ ਕਰਨਾ।
  • ਭਾਸ਼ਾਈ, ਸਾਹਿਤਕ ਅਤੇ ਸੱਭਿਆਚਾਰਕ ਮਸਲਿਆਂ ਉੱਤੇ ਵਿਚਾਰ ਵਟਾਂਦਰਿਆਂ ਦਾ ਪ੍ਰਬੰਧ ਕਰਨਾ ਅਤੇ ਸਾਹਿਤ ਰਚਨਾ ਨੂੰ ਨਰੋਈਆਂ ਲੀਹਾਂ ਉੱਤੇ ਤੋਰਨ ਵਿੱਚ ਸਹਾਈ ਹੋਣਾ।
  • ਸਿਰਜਣਾਤਮਕ ਸਾਹਿਤ ਤੇ ਗਿਆਨ ਸਾਹਿਤ ਦੀਆਂ ਰਚਨਾਵਾਂ ਦਾ ਮੁਲਾਂਕਣ ਕਰਨਾ, ਕਰਾਉਣਾ ਅਤੇ ਉਹਨਾਂ ਦੇ ਸਮਾਜਿਕ ਮਹੱਤਵ ਨੂੰ ਉਭਾਰਨਾ।
  • ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਸਾਹਿਤ ਤੇ ਸੱਭਿਆਚਾਰ ਨਾਲ ਸਾਂਝ ਵਧਾਉਣਾ ਅਤੇ ਪੰਜਾਬੀ ਸਾਹਿਤਕਾਰਾਂ ਲਈ ਦੇਸ਼ੀ, ਵਿਦੇਸ਼ੀ ਸਾਹਿਤਕਾਰਾਂ ਨਾਲ ਮੇਲ ਜੋਲ ਤੇ ਸਾਂਝ ਦੇ ਵਸੀਲੇ ਜੁਟਾਉਣਾ।
  • ਪੰਜਾਬੀ ਲੇਖਕਾਂ ਦੇ ਹਿੱਤਾਂ ਤੇ ਅਧਿਕਾਰਾਂ ਦੀ ਸੁਰੱਖਿਆ ਲਈ ਯੋਗ ਉੱਪਰਾਲੇ ਕਰਨਾ।
  • ‘ਕੇਂਦਰੀ ਸਭਾ' ਨਾਲ ਸਬੰਧਿਤ ਸਾਹਿਤ ਸਭਾਵਾਂ ਵਿੱਚ ਸ਼ਾਮਲ ਨਵਯੁਵਕ ਲੇਖਕਾਂ ਦੀ ਪ੍ਰਤਿਭਾ ਨੂੰ ਵਿਗਸਾਉਣ ਲਈ ਸਹਾਈ ਹੋਣਾ।
  • ਲੋੜਵੰਦ ਪੰਜਾਬੀ ਲੇਖਕਾਂ ਦੀ ਆਰਥਿਕ ਸਹਾਇਤਾ ਲਈ ਉੱਪਰਾਲੇ ਕਰਨਾ।

ਮੈਂਬਰ ਬਣਨਾ ਲਈ ਸ਼ਰਤਾਂ

[ਸੋਧੋ]
  • ਲੇਖਕ ਦੀ ਘੱਟੋ ਘੱਟ ਇੱਕ ਪੁਸਤਕ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨਾਲ ਸੰਬੰਧਿਤ ਕਿਸੇ ਪੱਖ ਬਾਰੇ ਹੋਵੇ।
  • ਪੁਸਤਕ ਨਾ ਹੋਣ ਦੀ ਸੂਰਤ ਵਿੱਚ ਉਸ ਦੀਆਂ ਉੱਪਰੋਕਤ ਵਿਸ਼ਿਆਂ ਨਾਲ ਸਬੰਧਿਤ ਘੱਟੋ ਘੱਟ 20 ਰਚਨਾਵਾਂ ਵੱਖ-ਵੱਖ ਸਮੇਂ ਪੰਜਾਬ ਪੱਧਰ ਦੀਆਂ ਅਖ਼ਬਾਰਾਂ, ਪ੍ਰਤ੍ਰਿਕਾਵਾਂ ਵਿੱਚ ਪ੍ਰਕਾਸ਼ਿਤ ਹੋਈਆਂ ਹੋਣ।
  • ਜਾਂ ਸਿਰਜਣਾਤਮਕ ਲੇਖਣ ਦਾ ਖਰੜਾ ਹੋਵੇ।
  • ਅਖ਼ਬਾਰਾਂ/ਪਤ੍ਰਿਕਾਵਾਂ ਦੇ ਸੰਪਾਦਕ, ਪੱਤਰਕਾਰ ਲੇਖਕ ਮੰਨੇ ਜਾਣਗੇ। ਉਹ ਵੀ ਜੋ ਉੱਪਰੋਕਤ ਵਿਸ਼ਿਆਂ ਬਾਰੇ ਲਿਖਦੇ ਹਨ। ਪਰ ਸਿਰਫ਼ ਖ਼ਬਰਾਂ ਭੇਜਣ/ਲਿਖਣ, ਅਨੁਵਾਦ ਕਰਨ ਜਾਂ ਕਾਪੀ ਜੋੜਨ ਵਾਲੇ ਲੇਖਕ ਨਹੀਂ ਮੰਨੇ ਜਾਣਗੇ।

ਉੱਪਰੋਕਤ ਸ਼ਰਤਾਂ ਪੂਰੀਆਂ ਕਰਨ ਵਾਲੇ ਸੱਜਣ ਹੇਠਾਂ ਦਿੱਤੇ ਅਨੁਸਾਰ ਮੈਂਬਰ ਬਣ ਸਕਦੇ ਹਨ-

  1. ਜੀਵਨ ਮੈਂਬਰ: ਭਾਰਤ ਵਿੱਚ ਰਹਿਣ ਵਾਲਾ ਪੰਜਾਬੀ ਲੇਖਕ ਇਕੱਠੇ ਮੈਂਬਰਸ਼ਿਪ ਫ਼ੀਸ 500+ 50 ਰੁਪਏ ਕੇਂਦਰੀ ਭਵਨ ਉਸਾਰੀ ਫੰਡ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲਾ ਮੈਂਬਰਸ਼ਿਪ ਫ਼ੀਸ 2500+50 ਰੁਪਏ ਕੇਂਦਰੀ ਭਵਨ ਉਸਾਰੀ ਫੰਡ ਦੇ ਕੇ ਜੀਵਨ ਮੈਂਬਰ ਬਣਿਆ ਜਾ ਸਕਦਾ ਹੈ।
  2. ਸਭਾਵਾਂ ਰਾਹੀਂ ਮੈਂਬਰ: ਕੇਂਦਰੀ ਸਭਾ ਨਾਲ ਸਬੰਧਿਤ ਸਥਾਨਕ ਸਭਾਵਾਂ ਦੇ ਮੈਂਬਰ ਪੰਜਾਬੀ ਲੇਖਕ ਸਬੰਧਿਤ ਸਭਾ ਰਾਹੀਂ 25/- ਰੁਪਏ ਵਾਰਸ਼ਿਕ ਚੰਦਾ ਅਤੇ 50 ਰੁਪਏ ਕੇਂਦਰੀ ਭਵਨ ਉਸਾਰੀ ਫੰਡ ਦੇ ਕੇ ਮੈਂਬਰ ਬਣ ਸਕਦੇ ਹਨ।

ਇਤਿਹਾਸ

[ਸੋਧੋ]

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਸਥਾਪਨਾ 1956 ਵਿੱਚ ਜਲੰਧਰ ਵਿੱਚ ਕੀਤੀ ਗਈ ਸੀ।[1] ਵੱਡੇ ਸਾਹਿਤਕਾਰਾਂ ਤੇ ਲੇਖਕਾਂ ਨੇ ਇਸ ਦੀ ਸੁਯੋਗ ਅਗਵਾਈ ਕੀਤੀ।

ਹਵਾਲੇ

[ਸੋਧੋ]