ਕੇਕ
ਕੇਕ | |
---|---|
![]() ਪਾਉਂਡ ਕੇਕ | |
ਖਾਣੇ ਦਾ ਵੇਰਵਾ | |
ਖਾਣਾ | ਮਿੱਠਾ ਪਕਵਾਨ |
ਮੁੱਖ ਸਮੱਗਰੀ | ਆਟਾ, ਚੀਨੀ, ਅੰਡੇ, ਮੱਖਣ ਜਾਂ ਤੇਲ ਦਾ ਮਿਸ਼ਰਣ |
ਕੇਕ ਭੋਜਨ ਦੇ ਅੰਤ ਵਿੱਚ ਪਰੋਸੇ ਜਾਣ ਵਾਲਾ ਮਿੱਠਾ ਪਦਾਰਥ ਹੈ ਜੋ ਕੇ ਸੇਕ(bake) ਕੇ ਤਿਆਰ ਕੀਤਾ ਜਾਂਦਾ ਹੈ। ਆਮ ਤੌਰ 'ਤੇ ਕੇਕ ਆਟਾ, ਚੀਨੀ, ਅੰਡੇ, ਮੱਖਣ ਜਾਂ ਤੇਲ ਦਾ ਮਿਸ਼ਰਣ ਹੁੰਦਾ ਹੈ ਜਿਸ ਨੂੰ ਘੋਲਣ ਲਈ ਤਰਲ (ਆਮ ਤੌਰ 'ਤੇ ਦੁੱਧ ਜਾ ਪਾਣੀ) ਦੀ ਜਰੂਰਤ ਹੁੰਦੀ ਹੈ। ਸਵਾਦ ਜਾਂ ਮਹਿਕ ਲਈ ਫਲਾਂ ਦਾ ਗੁੱਦਾ, ਮੇਵੇ ਜਾਂ ਅਰਕ ਮਿਲਾਏ ਜਾਂਦੇ ਹਨ। ਅਕਸਰ ਕੇਕ ਵਿੱਚ ਫਲਾਂ ਦਾ ਮੁਰੱਬਾ, ਜਾ ਮਿਠੀ ਸੌਸ ਭਰ ਦਿੱਤੀ ਜਾਂਦੀ ਹੈ ਤੇ ਉੱਪਰ ਮੱਖਣ ਵਾਲੀ ਕ੍ਰੀਮ ਜਾਂ ਹੋਰ ਆਈਸਿੰਗ ਲਗਾਕੇ ਬਦਾਮ ਜਾਂ ਅੰਡੇ ਦੇ ਸਫੇਦ ਹਿੱਸੇ ਦਾ ਮਿਸ਼ਰਣ, ਕਿਨਾਰੇ ਤੇ ਬਿੰਦੀਆਂ ਤੇ ਚਾਸ਼ਨੀ ਵਿੱਚ ਡੁੱਬੇ ਫਲ ਲਗਾਕੇ ਸਜਾਇਆ ਜਾਂਦਾ ਹੈ।[1] ਵਿਸ਼ੇਸ਼ ਤੌਰ 'ਤੇ ਵਿਆਹ, ਸਾਲ-ਗਿਰ੍ਹਾ, ਅਤੇ ਜਨਮਦਿਨ ਵਰਗੇ ਰਸਮੀ ਅਵਸਰਾਂ ਤੇ ਅਕਸਰ ਮਿਠਾਈ ਦੇ ਤੌਰ 'ਤੇ ਕੇਕ ਨੂੰ ਤਰਜੀਹ ਦਿੱਤੀ ਜਾਂਦੀਹੈ।
ਭਿੰਨ ਪ੍ਰਕਾਰ[ਸੋਧੋ]
ਮੁਖ ਰੂਪ ਨਾਲ ਸਾਮਗ੍ਰੀ ਤੇ ਪਕਾਣ ਦੀ ਤਕਨੀਕ ਦੇ ਅਧਾਰ ਤੇ ਕੇਕ ਨੂ ਮੋਟੇ ਤੌਰ 'ਤੇ ਅੱਡ ਅੱਡ ਭਾਂਤੀਆਂ ਵਿੱਚ ਵੰਡਿਆ ਜਾਂਦਾ ਹੈ-
ਵਿਸ਼ੇਸ਼-ਉਦੇਸ਼ ਕੇਕ[ਸੋਧੋ]

- ਸ਼ਾਦੀ ਦੇ ਕੇਕ
- ਜਨਮਦਿਨ ਦੇ ਕੇਕ
- ਪਾਸੋਵੇਰ ਪਲਾਵਾ
- ਕ੍ਰਿਸਮਿਸ ਕੇਕ
- ਈਸਟਰ ਕੇਕ
- ਸਿਮਨੇਲ ਦੇ ਕੇਕ ਜਾਂ ਮੂਨਕੇਕ
ਅਕਾਰ[ਸੋਧੋ]
ਕੇਕ ਨੂੰ ਅਕਸਰ ਉਸ ਦੇ ਭੌਤਿਕ ਰੂਪ ਦੇ ਅਨੁਸਾਰ ਵੰਡਿਆ ਜਾਂਦਾ ਹੈ-
- ਬਂਟ ਕੇਕ
- ਕੇਕ ਬਾਲਸ
- ਸ਼ੰਕੂ ਵਾਲੇ ਤਰਾਂ ਕ੍ਰੋਕਇਨਬੌਸ਼
- ਕਪਕੇਕ ਤੇ ਮੈਡਿਲੀਨ
- ਸ਼ੀਟ ਕੇਕ
- ਸਵਿਸ ਰੋਲਸ ਕੇਕ
ਕੇਕ ਦਾ ਮੈਦਾ[ਸੋਧੋ]
ਵਿਸ਼ੇਸ਼ ਕੇਕ ਆਟਾ ਬਰੀਕ,ਮੁਲਾਇ,ਘੱਟ ਪ੍ਰੋਟੀਨ ਵਾਲੇ ਗੇਹੂਂ ਤੋਂ ਬਣਾਇਆ ਜਾਂਦਾ ਹੈ। ਇਹ ਆਮ ਕੇਕ ਨਾਲੋਂ ਜਿਆਦਾ ਨਰਮ ਤੇ ਹਲਕਾ ਫੁਲਕਾ ਹੁੰਦਾ ਹੈ।[2]
ਕੇਕ ਸਜਾਵਟ[ਸੋਧੋ]

ਇਹ ਮੁੱਖ ਤੌਰ 'ਤੇ ਆਈਸਿੰਗ ਜਾਂ ਫ੍ਰੋਸਟਿੰਗ ਦੇ ਨਾਲ ਸਜਾਇਆ ਜਾਂਦਾ ਹੈ। ਫ੍ਰੋਸਟਿੰਗ ਦੁੱਦ ਤੇ ਚੀਨੀ ਨਾਲ ਬਣਾਈ ਜਾਂਦੀ ਹੈ। ਇਸ ਵਿੱਚ ਅਕਸਰ ਵੈਨਿਲਾ ਤੇ ਕੋਕੋ ਪਾਉਡਰ ਦੀ ਸੁਗੰਧ ਮਿਆਲਾਈ ਜਾਣਦੀ ਹੈ ਤੇ ਕਦੇ ਕਦੇ ਜੈਲੀਟਨ ਦੀ ਆਇਸਿੰਗ ਦੀ ਵਰਤੋ ਵੀ ਹੁੰਦੀ ਹੈ ਜਿਸ ਨੂੰ ਪੈਆਪਿੰਗ ਬੈਗ ਵਿੱਚ ਪਾਕੇ ਸੁੰਦਰ ਤਰੀਕੇ ਨਾਲ ਸਜਾਇਆ ਜਾਂਦਾ ਹੈ।
ਗੇਲਰੀ[ਸੋਧੋ]
A large cake garnished with strawberries
Cake made for a baby shower and decorated with edible ingredients
ਹਵਾਲੇ[ਸੋਧੋ]
- ↑ Cake finishes. Youtube.com. Retrieved on 23 December 2011.
- ↑ Types of Flour. Whatscookingamerica.net. Retrieved on 23 December 2011.