ਕੇਦੈਸ਼
ਦਿੱਖ
ਕੇਦੈਸ਼ | |
---|---|
ਟਿਕਾਣਾ | ਸੀਰੀਆ |
ਇਲਾਕਾ | Homs Governorate |
ਗੁਣਕ | 34°33′28″N 36°31′11″E / 34.55781°N 36.5196°E |
ਕੇਦੈਸ਼ ਸੀਰੀਆ ਦੇ ਦਰਿਆ ਓਰਾਨਟੀਸ਼ ਜਾਂ ਅਲਅਸੀ ਦੇ ਕੰਢੇ ਉੱਤੇ ਵਸਿਆ ਇੱਕ ਪ੍ਰਾਚੀਨ ਸ਼ਹਿਰ ਸੀ। ਇਹ ਸ਼ਹਿਰ ਦੇ ਖੰਡ ਹਾਮਜ ਦੇ ਦੱਖਣ-ਪੱਛਮ ਵਿੱਚ ਲਗਭਗ 224 ਕਿ. ਮੀ. ਦੀ ਦੂਰੀ ਉੱਤੇ ਅਜੋਕੇ ਤਾਲ ਨਬੀ ਮੰਡ ਵਿੱਚ ਮਿਲਦੇ ਹਨ। ਮਿਸਰ ਦੇ ਰਿਕਾਰਡ ਵਿੱਚ ਕੇਦੈਸ਼ ਦਾ ਜ਼ਿਕਰ ਪਹਿਲੀ ਵਾਰ ਉਦੋਂ ਆਉਂਦਾ ਹੈ ਜਦੋਂ ਥਟਮੋਸ ਤੀਜੇ (1504-1450 ਈ. ਪੂ.) ਨੇ ਫ਼ਲਸਤੀਨ ਵਿੱਚ ਮੀਗਿਡੋ ਦੇ ਸਥਾਲ ਤੇ ਕੇਦੈਸ਼ ਦੇ ਸ਼ਹਿਜ਼ਾਦੇ ਦੀ ਅਗਵਾਈ ਹੇਠ ਹੋਈ ਇੱਕ ਬਗਾਵਤ ਨੂੰ ਦਬਾਇਆ ਸੀ। ਤੇਰਵੀਂ ਸਦੀ ਦੌਰਾਨ ਮਿਸਰ ਨੇ ਸੀਰੀਆ ਵੱਲ ਫ਼ੈਲਣਾ ਸ਼ੁਰੂ ਕੀਤਾ ਕਿਉਂਕਿ ਉਸ ਸਮੇਂ ਕੇਦੈਸ਼ ਇੱਕ ਫ਼ੌਜੀ ਮਹੱਤਤਾ ਵਾਲੀ ਥਾਂ ਸੀ। ਮਿਸਰ ਦੇ ਬਾਦਸ਼ਾਹ ਸੇਤੀ ਪਹਿਲੇ ਨੇ ਕੇਦੈਸ਼ ਉੱਤੇ ਕਬਜ਼ਾ ਕਰ ਲਿਆ ਅਤੇ ਪਿੱਛੋਂ 1299 ਜਾਂ 1291 ਵਿੱਚ ਰੈਮਸੀਜ਼ ਦੂਜੇ ਦੇ ਹਿਤੀ ਮੁਵਾਤਲਿਸ ਵਿਚਕਾਰ ਲੜਾਈ ਇਸੇ ਸਥਾਨ 'ਤੇ ਹੀ ਹੋਈ ਸੀ। ਸਮੁੰਦਰੀ ਲੋਕਾਂ ਦੇ ਹਮਲੇ ਕਾਰਨ ਕੇਦੈਸ਼ ਦਾ ਨਾਂਅ ਇਤਿਹਾਸ ਵਿੱਚੋਂ ਸਦਾ ਲਈ ਖ਼ਤਮ ਹੋ ਗਿਆ।[1]