ਕੇ. ਕੇ. ਊਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇ. ਕੇ. ਊਸ਼ਾ
ਮਈ 2020 ਵਿੱਚ ਊਸ਼ਾ
ਕੇਰਲ ਹਾਈ ਕੋਰਟ ਦੇ ਚੀਫ਼ ਜਸਟਿਸ
ਨਿੱਜੀ ਜਾਣਕਾਰੀ
ਜਨਮ(1939-07-03)3 ਜੁਲਾਈ 1939
ਥ੍ਰਿਸੂਰ, ਕੇਰਲ, ਭਾਰਤ
ਮੌਤ5 ਅਕਤੂਬਰ 2020(2020-10-05) (ਉਮਰ 81)
ਦਸਤਖ਼ਤ

ਕੇ. ਕੇ. ਊਸ਼ਾ (ਅੰਗ੍ਰੇਜ਼ੀ: K. K. Usha; 3 ਜੁਲਾਈ 1939 – 5 ਅਕਤੂਬਰ 2020) ਇੱਕ ਭਾਰਤੀ ਜੱਜ ਸੀ ਜਿਸਨੇ ਕੇਰਲ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾ ਨਿਭਾਈ। ਉਹ ਹਾਈ ਕੋਰਟ ਦੀ ਪਹਿਲੀ ਮਹਿਲਾ ਜੱਜ ਸੀ। ਉਸਨੇ ਔਰਤਾਂ ਦੇ ਅਧਿਕਾਰਾਂ ਅਤੇ ਹਰ ਤਰ੍ਹਾਂ ਦੇ ਵਿਤਕਰੇ ਨੂੰ ਖਤਮ ਕਰਨ ਦੀ ਵਕਾਲਤ ਕੀਤੀ। ਊਸ਼ਾ ਨੇ ਆਬਕਾਰੀ ਅਤੇ ਸੇਵਾ ਕਰ ਅਪੀਲੀ ਟ੍ਰਿਬਿਊਨਲ ਦੀ ਪ੍ਰਧਾਨ ਵਜੋਂ ਸੇਵਾ ਨਿਭਾਈ।

ਜੀਵਨ ਅਤੇ ਰਸਮੀ ਕੈਰੀਅਰ[ਸੋਧੋ]

ਕੇ ਕੇ ਊਸ਼ਾ ਦਾ ਜਨਮ 3 ਜੁਲਾਈ 1939 ਨੂੰ ਹੋਇਆ ਸੀ।[1] ਉਸਨੇ 1961 ਵਿੱਚ ਇੱਕ ਵਕੀਲ ਵਜੋਂ ਦਾਖਲਾ ਲਿਆ। ਉਸਨੂੰ 1979 ਵਿੱਚ ਕੇਰਲ ਹਾਈ ਕੋਰਟ ਵਿੱਚ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਸੀ ਉਹ 25 ਫਰਵਰੀ 1991 ਤੋਂ 3 ਜੁਲਾਈ 2001 ਤੱਕ ਹਾਈ ਕੋਰਟ ਵਿੱਚ ਜੱਜ ਅਤੇ ਫਿਰ ਚੀਫ਼ ਜਸਟਿਸ ਰਹੀ।[2] ਉਹ 2000 ਤੋਂ 2001 ਤੱਕ ਚੀਫ਼ ਜਸਟਿਸ ਰਹੀ।[3] ਉਹ ਬਾਰ ਤੋਂ ਹਾਈ ਕੋਰਟ ਵਿਚ ਸ਼ਾਮਲ ਹੋਣ ਅਤੇ ਚੀਫ਼ ਜਸਟਿਸ ਬਣਨ ਵਾਲੀ ਪਹਿਲੀ ਔਰਤ ਸੀ। ਹਾਈ ਕੋਰਟ ਤੋਂ ਸੇਵਾਮੁਕਤ ਹੋਣ ਤੋਂ ਬਾਅਦ, 2001 ਤੋਂ 2004 ਤੱਕ ਉਹ ਦਿੱਲੀ ਸਥਿਤ ਕਸਟਮ, ਆਬਕਾਰੀ ਅਤੇ ਸੇਵਾ ਟੈਕਸ ਅਪੀਲੀ ਟ੍ਰਿਬਿਊਨਲ ਦੀ ਪ੍ਰਧਾਨ ਰਹੀ।

ਨਿੱਜੀ ਜੀਵਨ[ਸੋਧੋ]

ਊਸ਼ਾ ਦਾ ਵਿਆਹ ਵਕੀਲ ਅਤੇ ਜੱਜ ਕੇ. ਸੁਕੁਮਾਰਨ ਨਾਲ ਹੋਇਆ ਸੀ ਅਤੇ ਉਹ ਦੇਸ਼ ਦੇ ਪਹਿਲੇ ਜੱਜ ਜੋੜੇ ਸਨ। ਉਨ੍ਹਾਂ ਦੀਆਂ ਦੋ ਧੀਆਂ ਸਨ। 81 ਸਾਲ ਦੀ ਉਮਰ ਵਿੱਚ, ਉਹ ਦਿਲ ਦਾ ਦੌਰਾ ਪੈ ਗਈ ਅਤੇ ਪਿਛਲੇ ਹਫ਼ਤੇ ਰੀੜ੍ਹ ਦੀ ਹੱਡੀ ਦੀ ਸਰਜਰੀ ਤੋਂ ਬਾਅਦ 5 ਅਕਤੂਬਰ 2020 ਨੂੰ ਉਸਦੀ ਮੌਤ ਹੋ ਗਈ।[4]

ਹਵਾਲੇ[ਸੋਧੋ]

  1. "കേരള ഹൈക്കോടതിയിൽ ചീഫ് ജസ്റ്റിസായ ആദ്യ മലയാളി വനിത കെ.കെ.ഉഷ അന്തരിച്ചു; ജസ്റ്റിസ് ഉഷ ..." www.marunadanmalayalee.com. Retrieved 6 October 2020.
  2. "Former Judges". High Court of Kerala. Retrieved 20 April 2012.
  3. [[:ਫਰਮਾ:Title case]] (PDF). Indian People's Tribunal on Environment and Human Rights. September 2006. ISBN 81-89479-13-X. Archived from the original (PDF) on 17 May 2019. Retrieved 20 April 2012. {{cite book}}: URL–wikilink conflict (help)
  4. "Justice KK Usha, first woman chief justice of Kerala HC from the bar, passes away at 81". The New Indian Express. Retrieved 5 October 2020.
ਹਵਾਲੇ ਵਿੱਚ ਗਲਤੀ:<ref> tag with name "Kwomen" defined in <references> is not used in prior text.

ਬਾਹਰੀ ਲਿੰਕ[ਸੋਧੋ]

  • K. K. Usha ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ