ਕੇ ਪੀ ਵੱਲੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇ ਪੀ ਵੱਲੋਨ ਐਮ ਐਲ ਸੀ
ਜਨਮ2 ਜਨਵਰੀ 1894
ਮੁਲਵੁਕਾਡ ਪਿੰਡ, ਏਰਨਾਕੁਲਮ
ਮੌਤ14 ਅਪਰੈਲ 1940 (46 ਸਾਲ)
ਏਰਨਾਕੁਲਮ,
ਪੇਸ਼ਾਕਮਿਊਨਿਟੀ ਕਾਰਕੁਨ
ਸਾਥੀਥਾਰਾ
ਬੱਚੇਕੇ ਵੀ ਕੁਮਾਰਨ, ਕੁੰਜੀਕਾਵੂ, ਕੇ ਵੀ ਰਾਜਨ

ਕੋਲੋਟੇ ਪੀ ਵੱਲੋਨ (2 ਜਨਵਰੀ 1894 – 14 ਅਪ੍ਰੈਲ 1940) ਇੱਕ ਸਮਾਜ ਸੁਧਾਰਕ ਅਤੇ ਕੇਰਲਾ ਦੇ ਕੋਚੀਨ ਰਾਜ ਵਿਚ ਪੁਲਾਇਆ ਭਾਈਚਾਰੇ ਦਾ ਨੇਤਾ ਸੀ। ਪੰਡਤ ਕਰੱਪਨ ਅਤੇ ਚਾਂਚਾਨ ਦੇ ਨਾਲ, ਉਸ ਨੇ ਕੋਚੀਨ ਵਿਚ ਪੁਲਾਇਆ ਭਾਈਚਾਰੇ ਦੇ ਵਿਕਾਸ ਵਿਚ ਇੱਕ ਵਧੀਆ ਭੂਮਿਕਾ ਨਿਭਾਈ।[1]

ਮੈਂਬਰ ਵਿਧਾਨ ਪ੍ਰੀਸ਼ਦ[ਸੋਧੋ]

ਵੱਲੋਨ ਕੋਚੀਨ ਵਿਧਾਨਿਕ ਸਭਾ ਦਾ ਦੋ ਵਾਰ ਮੈਂਬਰ ਰਿਹਾ, ਕੋਚੀਨ ਦੇ ਮਹਾਰਾਜਾ ਨੇ 1931 ਅਤੇ 1939 ਵਿਚ ਉਸ ਨੂੰ ਨਾਮਜ਼ਦ ਕੀਤਾ ਸੀ। ਉਸਨੇ ਇਸ ਪਲੇਟਫਾਰਮ ਨੂੰ ਦੱਬੀਆਂ ਕੁਚਲੀਆਂ ਜਮਾਤਾਂ ਅਤੇ ਮਜ਼ਦੂਰਾਂ ਦੇ ਕਾਜ ਨੂੰ ਲਈ ਅੱਗੇ ਲੈ ਜਾਣ ਲਈ ਵਰਤਿਆ ਸੀ। ਉਸਨੇ ਇੱਕ ਮਤਾ ਪੇਸ਼ ਕੀਤਾ ਜੋ ਕਿ ਦੱਬੀਆਂ ਕੁਚਲੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਦੀ ਮਦਦ ਲਈ ਮੰਗ ਕਰਦਾ ਸੀ, ਜਿਸਨੂੰ ਸਰਕਾਰ ਨੇ ਸਵੀਕਾਰ ਕਰ ਲਿਆ। [2] ਵੱਲੋਨ ਦੇ ਜਨਤਕ ਜੀਵਨ ਦਾ ਸਭ ਤੋਂ ਵੱਡਾ ਯੋਗਦਾਨ ਏਰਨਾਕੁਲਮ ਵਿਚ ਸਥਾਪਿਤ ਦਲਿਤ ਵਿਦਿਆਰਥੀਆਂ ਲਈ ਹੋਸਟਲ ਸੀ ਜੋ 1938 ਵਿਚ ਸਥਾਪਿਤ ਕੀਤਾ ਗਿਆ ਸੀ। ਉਸ ਸਮੇਂ, ਦਲਿਤਾਂ ਦੇ ਦੇ ਵਿਦਿਆਰਥੀਆਂ ਦੀ ਹੋਰ ਹੋਸਟਲਾਂ ਤਕ ਪਹੁੰਚ ਨਹੀਂ ਸੀ।

ਜ਼ਿੰਦਗੀ ਅਤੇ ਕੰਮ[ਸੋਧੋ]

ਵੱਲੋਨ ਦਾ ਜਨਮ 2 ਜਨਵਰੀ 1894 ਵਿਚ ਭਾਰਤ ਦੇ ਕੇਰਲਾ ਰਾਜ ਦੇ ਏਰਨਾਕੁਲਮ ਦੇ ਕਾਨਿਆਨੂਰ ਤਾਲੁਕ ਵਿਚ ਮੁਲਵੁਕਾਡ ਵਿਖੇ ਹੋਇਆ ਸੀ। ਉਸ ਦਾ ਪਿਤਾ ਕੋਲੋਟ ਪੀਜ਼ਾਨਗਨ ਇੱਕ ਸਥਾਨਕ ਡਾਕਟਰ ਸੀ। ਵੱਲੋਨ ਨੂੰ ਕੋਈ ਰਸਮੀ ਸਿੱਖਿਆ ਨਹੀਂ ਮਿਲੀ ਪਰ ਉਸਨੇ ਖੁਦ ਹੀ ਪੜ੍ਹਨਾ ਅਤੇ ਲਿਖਣਾ ਸਿਖ ਲਿਆ ਸੀ।

ਵੱਲੋਨ ਦਲਿਤਾਂ ਦੇ ਸਤਿਆਗ੍ਰਹਿ ਦੇ ਪ੍ਰਬੰਧਕ ਸੀ ਜਿਸ ਨੇ ਉਹਨਾਂ ਨੂੰ ਏਰਨਾਕੁਲਮ ਦੀਆਂ ਸੜਕਾਂ ਅਤੇ ਆਮ ਰਸਤਿਆਂ ਦਾ ਇਸਤੇਮਾਲ ਕਰਨ ਦਾ ਹੱਕ ਮੰਗਿਆ ਸੀ, ਨੀਵੀਂ ਜਾਤੀ ਦੇ ਹੋਣ ਕਰਨ ਇਸ ਅਧਿਕਾਰ ਤੋਂ ਉਹ ਵਰਜਿਤ ਸੀ। ਉਹ ਵੈੱਕਮ ਸਤਿਆਗ੍ਰਹਿ ਵਿਚ ਵੀ ਇੱਕ ਭਾਗੀਦਾਰ ਸੀ ਜਿਸ ਨੇ ਵੈਰਾਕਮ ਮੰਦਿਰ ਦੇ ਆਲੇ ਦੁਆਲੇ ਦੀਆਂ ਸੜਕਾਂ ਦੀ ਵਰਤੋਂ ਕਰਨ ਲਈ ਹੇਠਲਿਆਂ ਜਾਤੀਆਂ ਦੇ ਹਿੰਦੂਆਂ ਦੇ ਹੱਕ ਦੀ ਮੰਗ ਕੀਤੀ ਸੀ।[3]

1935 ਵਿਚ ਵੱਲੋਨ ਨੇ ਆਪਣਾ ਧਰਮ ਬਦਲ ਕੇ ਬੋਧੀ ਧਰਮ ਅਖਤਿਆਰ ਕਰ ਲਿਆ ਅਤੇ ਕੋਚੀਨ ਵਿਚ ਧਰਮ ਦਾ ਪ੍ਰਸਾਰ ਕਰਨ ਦੀ ਕੋਸ਼ਿਸ਼ ਕੀਤੀ।[3] ਉਸਦੀ ਛੋਟੀ ਭੈਣ ਦਕਸ਼ਯਾਨੀ ਵੇਲਯੁਧਨ ਵੀ ਅਹਿਮ ਹਸਤੀ ਸੀ ਅਤੇ ਉਹ ਪਹਿਲੀ ਦਲਿਤ ਔਰਤ ਸੀ ਜਿਸਨੇ ਗ੍ਰੈਜੁਏਸ਼ਨ ਕੀਤੀ ਸੀ। ਉਹ ਕੋਚੀਨ ਵਿਧਾਨ ਸਭਾ ਹਲਕੇ ਤੋਂ ਭਾਰਤ ਦੀ ਸੰਵਿਧਾਨ ਸਭਾ ਲਈ ਚੁਣੀ ਗਈ ਸੀ ਅਤੇ 1946-1952 ਦੇ ਦਰਮਿਆਨ ਇਕੱਲੀ ਦਲਿਤ ਮਹਿਲਾ ਮੈਂਬਰ ਰਹੀ। [4] 1936 ਵਿਚ, ਉਸ ਨੇ ਏਰਨਾਕੂਲਮ ਤੋਂ 'ਮੋਰ' ਛਾਪਣਾ ਅਰੰਭ ਕੀਤਾ ਅਤੇ ਉਸੇ ਸਾਲ ਉਸ ਨੇ ਇੱਕ ਹੋਰ ਮੈਗਜ਼ੀਨ ਹਰਿਜਨ ਏ ਪ੍ਰਕਾਸ਼ਿਤ ਕੀਤਾ, ਜਿਸ ਨੂੰ ਵੱਲੋਨ ਸੰਪਾਦਿਤ ਕਰਦਾ ਸੀ। ਉਹ ਕੱਟੜ ਤਰਕਸ਼ੀਲ ਅਤੇ ਨਾਸਤਿਕ ਸੀ, ਅਤੇ ਉਸਨੇ ਅੰਧਵਿਸ਼ਵਾਸ ਅਤੇ ਭੇਦਭਾਵ ਦੇ ਵਿਰੁੱਧ ਸਾਰੀ ਜ਼ਿੰਦਗੀ ਲੜਾਈ ਲੜੀ। ਵੱਲੋਨ, ਜਿਸ ਕੋਲ ਮੁਢਲੇ ਪੜ੍ਹਾਈ ਵੀ ਨਹੀਂ ਸੀ, ਉਸ ਦੇ ਭਾਸ਼ਣ ਬੜੇ ਮਸ਼ਹੂਰ ਰਹੇ ਸਨ। ਇਤਿਹਾਸ ਦਾ ਇੱਕ ਹਿੱਸਾ ਇਹ ਸੀ ਕਿ ਜਦੋਂ ਉਹ ਝੀਲ ਦੇ ਮੱਧ ਵਿਚੋਂ ਕਿਸ਼ਤੀ ਤੋਂ ਭਾਸ਼ਣ ਕਰਦਾ ਸੀ ਜਦੋਂ ਕਿ ਤੱਟ ਉੱਤੇ ਉਸ ਦੇ ਭਾਸ਼ਣ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਵੱਲੋਨ ਨੇ 1917 ਵਿਚ ਥਾਰਾ ਨਾਲ ਵਿਆਹ ਕਰਵਾਇਆ ਸੀ ਅਤੇ ਉਹਨਾਂ ਦੇ ਘਰ ਤਿੰਨ ਬੱਚੇ ਹੋਏ। ਸਭ ਤੋਂ ਵੱਡੀ ਲੜਕੀ ਪ੍ਰਾਇਮਰੀ ਟੀਚਰ ਬਣ ਗਈ ਅਤੇ ਪੁੱਤਰ ਕੇ.ਵੀ. ਕੁਮਾਰਨ ਇੱਕ ਵਕੀਲ।

ਮੌਤ ਅਤੇ ਯਾਦਗਾਰਾਂ [ਸੋਧੋ]

ਮਾਲਾ ਦੇ ਦਲਿਤਾਂ ਦੇ ਦਰਮਿਆਨ ਕੰਮ ਕਰਦੇ ਹੋਏ ਵੈਲਨ ਚੇਚਕ ਹੋ ਗਈ ਸੀ ਅਤੇ 1940 ਵਿਚ 46 ਸਾਲ ਦੀ ਛੋਟੀ ਉਮਰ ਵਿੱਚ ਇਸ ਬੀਮਾਰੀ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ। ਕੋਚੀ ਵਿੱਚ ਕੇ ਪੀ ਵੱਲੋਨ ਰੋਡ, ਕੋਦਵੰਤਰਾ ਜੰਕਸ਼ਨ ਨੂੰ ਕੋਦਵੰਤਰਾ ਜੋੜਦੀ ਹੈ ਜਿਸਦਾ ਨਾਂ ਉਸ ਦੇ ਨਾਂ ਤੇ ਰੱਖਿਆ ਗਿਆ ਹੈ। ਵ੍ਰਿੰਦਾਵਨਮ ਵੇਨੂੰਗੋਪਾਲਨ ਨੇ 1981 ਵਿਚ ਕੇ ਪੀ ਵੱਲੋਨ ਦਾ ਇੱਕ ਜੀਵਨ-ਚਿੱਤਰ ਸੰਪਾਦਿਤ ਕੀਤਾ ਸੀ ਅਤੇ ਜਿਸ ਨੂੰ ਵਿਸਵਕੇਰਲਮ ਰੋਜ਼ਾਨਾ ਨੇ ਪ੍ਰਕਾਸ਼ਿਤ ਕੀਤਾ ਸੀ। ਇਹ ਪੁਸਤਕ ਡਾ. ਸੂਰਾਨਦ ਕੁੰਜਨ ਪਿੱਲੇ ਦੇ ਮੁਖਬੰਧ ਨਾਲ ਲਿਆਂਦੀ ਗਈ ਸੀ ਅਤੇ ਇਸ ਵਿਚ ਪੰਡਤ ਕਰੱਪਨ, ਸਾਬਕਾ ਮੰਤਰੀ ਏ. ਆਰ. ਮੇਨਨ, ਪੀ. ਕੇ. ਚਥਾਨ ਦੇ ਲੇਖ ਸਨ।  ਚੇਰਾਇਆ ਰਾਮਾਦਾਸ ਦੀ ਕੇ.ਪੀ. ਵੈਲੋਨ ਨਿਯਮਾਂਭੇਲ ਪੇਪਰਬੈਕ - 23 ਜੂਨ 2010ਦੁਆਰਾ

ਹਵਾਲੇ[ਸੋਧੋ]