ਕੈਟਰਪਿਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਟਰਪਿਲਰ
ਕੈਟਰਪਿਲਰ

ਕੈਟਰਪਿਲਰ ਉੱਤਰ ਭਾਰਤ ਵਿੱਚ ਗਰਮੀਆਂ ਅਤੇ ਮੀਂਹ ਦੇ ਮੌਸਮ ਦੌਰਾਨ ਪੈਦਾ ਹੋਣ ਵਾਲੇ ਜੀਵ ਹਨ। ਕੈਟਰਪਿਲਰ, ਤਿਤਲੀਆਂ ਅਤੇ ਮਾਥ ਦੀ ਬਚਪਨ ਦੀ ਅਵਸਥਾ ਹੈ, ਜਿਸ ਨੂੰ ਕੈਟਰਪਿਲਰ, ਲਾਰਵਾ, ਸਿਲਕ ਵਰਮ ਕਿਹਾ ਜਾਂਦਾ ਹੈ। ਇਹ ਕੈਟਰਪਿਲਰਸ ਆਮ ਤੌਰ ’ਤੇ ਫੁੱਲਾਂ ਦੇ ਖਿੜਨ ਵਾਲੇ ਬਸੰਤ ਮੌਸਮ ਅਤੇ ਗਰਮੀਆਂ ਦੇ ਬਰਸਾਤੀ ਮੌਸਮ ਦੌਰਾਨ ਤਿੱਤਲੀਆਂ ਅਤੇ ਮਾਥ (ਪਤੰਗਾ) ਦੁਆਰਾ ਪੱਤਿਆਂ ਦੇ ਪ੍ਰਜਣਨ ਕਰਦਿਆਂ ਹੋਇਆਂ ਦਿੱਤੇ ਗਏ ਅੰਡਿਆਂ ਵਿੱਚੋਂ ਇੱਕ ਹਫ਼ਤੇ ਬਾਅਦ ਲੰਮੀ ਸੁੰਡੀ ਦੇ ਆਕਾਰ ਦੇ ਜੀਵ ਰੂਪ ਵਿੱਚ ਪੈਦਾ ਹੁੰਦੇ ਹਨ। ਤਿਤਲੀ ਅਤੇ ਮਾਥ ਦੇ ਅੰਡੇ ’ਚੋਂ ਪੈਦਾ ਹੋ ਕੇ ਵੱਡੇ ਹੋਣ ਤਕ ਤਿੰਨ ਮਹੱਤਵਪੂਰਨ ਅਵਸਥਾਵਾਂ ਹੁੰਦੀਆਂ ਹਨ। ਪਹਿਲੀ ਅਵਸਥਾ ਵਿੱਚ ਉਹ ਉਹਨਾਂ ਪੱਤਿਆਂ ’ਤੇ ਆਂਡੇ ਦਿੰਦੀਆਂ ਹਨ ਜਿਸ ਵਿੱਚੋਂ ਸੁੰਡੀ ਰੂਪ ਵਿੱਚ ਪੈਦਾ ਹੋਣ ਮਗਰੋਂ ਕੈਟਰਪਿਲਰ[1] ਜੋ ਪੱਤੇ ਨੂੰ ਖਾ-ਖਾ ਕੇ ਵੱਡਾ ਹੋਵੇ ਅਤੇ ਅਗਲੀ ਅਵਸਥਾ ਵਿੱਚ ਪਹੁੰਚੇ, ਜਿਸ ਨੂੰ ਵੱਡੀ ਸੁੰਡੀ ਜਾਂ ਪੂਰਾ ਪਾਲਿਆ ਕੈਟਰਪਿਲਰ ਹੈ ਜਿਸ ਨੂੰ ਪਿਉਪਾ ਕਿਹਾ ਜਾਂਦਾ ਹੈ। ਜਦੋਂ ਇਹ ਵੱਡੀ ਸੁੰਡੀ ਆਕਾਰ ਦਾ ਪਿਉਪਾ ਪੱਤੇ ਖਾਣੇ ਬੰਦ ਕਰ ਦੇਵੇ ਤਾਂ ਇਹ ਆਪਣੀ ਚਮੜੀ ਦਾ ਖੋਲ੍ਹ ਤਿੰਨ-ਚਾਰ ਵਾਰ ਉਤਾਰਨ ਤੋਂ ਬਾਅਦ ਆਪਣੇ ਥੁੱਕ ਨਾਲ ਆਪਣੇ ਆਲੇ-ਦੁਆਲੇ ਰੇਸ਼ੇ ਦਾ ਰੂੰ ਵਰਗਾ ਗੁੱਛਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਕੋਕੂਨ ਅਵਸਥਾ ਕਿਹਾ ਜਾਂਦਾ ਹੈ। ਅੰਤ ਵਿੱਚ ਇਸ ਕੋਕੂਨ ਵਿੱਚੋਂ ਆਪਣੇ ਖੰਭ ਤਿਆਰ ਕਰ ਇਹ ਕੁਝ ਸਮੇਂ ਬਾਅਦ ਤਿੱਤਲੀ ਜਾਂ ਮਾਥ ਬਣ ਕੇ ਜੀਵਨ ਦੀ ਉਡਾਣ ਭਰ ਲੈਂਦਾ ਹੈ। ਤਿੱਤਲੀ ਜਾਂ ਮਾਥ ਦਾ ਜੀਵਨ ਕਾਲ ਉਸ ਦੇ ਆਕਾਰ ਅਤੇ ਪ੍ਰਜਾਤੀ ਦੇ ਅਨੁਸਾਰ 4 ਮਹੀਨੇ ਤੋਂ 9 ਮਹੀਨੇ ਤਕ ਦਾ ਹੁੰਦਾ ਹੈ।

ਦੁਨੀਆ ਵਿੱਚ ਤਿੱਤਲੀਆਂ ਦੀਆਂ 24,000 ਅਤੇ ਮਾਥ ਦੀਆ 1,40,000 ਪ੍ਰਜਾਤੀਆਂ ਹਨ। ਇਹ ਪੰਛੀਆਂ ਤੋਂ ਬਚਣ ਲਈ ਆਪਣੇ ਸਰੀਰ ’ਤੇ ਜ਼ਹਿਰੀਲੇ ਵਾਲਾਂ ਅਤੇ ਕੰਡਿਆਂ ਵਰਗੀ ਸਪਾਈਨਸ ਨਾਲ ਭਰੇ ਹੁੰਦੇ ਹਨ। ਕੈਟਰਪਿਲਰਜ਼ ਦੇ ਨੁਕੀਲੇ ਟਾਕਸੀਨ ਯੁਕਤ ਬਾਲ ਅਤੇ ਸਪਾਈਨ ਵਰਗੇ ਜ਼ਹਿਰੀਲੇ ਵਾਲ ਅਤੇ ਕੰਡਿਆਂ ਵਰਗੇ ਸਪਾਈਨਸ ਦੇ ਇਨਸਾਨ ਦੀ ਚਮੜੀ ਨਾਲ ਲੱਗਣ ’ਤੇ ਖੁਜਲੀ, ਹਲਕੀ ਸੋਜ਼, ਜਲਨ ਅਤੇ ਲਾਲ ਧੱਬੇ ਪੈ ਜਾਂਦੇ ਹਨ।

ਹਵਾਲੇ[ਸੋਧੋ]